ਹਰਿਆਣਾ 'ਚ ਸੈਕਸ ਤੋਂ ਇਨਕਾਰ ਕਰਨ 'ਤੇ ਪਤਨੀ ਦਾ ਕਤਲ

ਸੈਕਸ ਤੋਂ ਇਨਕਾਰ

ਪੁਲਿਸ ਮੁਤਾਬਕ ਹਰਿਆਣਾ ਵਿੱਚ ਪਤਨੀ ਵਲੋਂ ਸੈਕਸ ਤੋਂ ਇਨਕਾਰ ਕਰਨ ਤੋਂ ਬਾਅਦ ਪਤੀ ਨੇ ਉਸ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ।

ਮੰਗਲਵਾਰ ਨੂੰ ਇਕ ਘਰੇਲੂ ਲੜਾਈ ਦੌਰਾਨ ਸੰਜੀਵ ਕੁਮਾਰ (35) ਨੇ ਕਥਿਤ ਤੌਰ 'ਤੇ ਆਪਣੀ ਪਤਨੀ ਸੁਮਨ ਨੂੰ ਗਲਾ ਘੁੱਟ ਕੇ ਮਾਰ ਦਿੱਤਾ ।

ਪੁਲਿਸ ਅਧਿਕਾਰੀ ਰਮੇਸ਼ ਜਗਲਾਂ ਨੇ ਬੀਬੀਸੀ ਨੂੰ ਦੱਸਿਆ ਕਿ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਉਸ ਵਿਅਕਤੀ ਨੇ ਜੁਰਮ ਕਬੂਲ ਕਰ ਲਿਆ ਹੈ।

ਇਕ ਦਹਾਕੇ ਦੌਰਾਨ ਭਾਰਤ ਵਿੱਚ ਔਰਤਾਂ ਨਾਲ ਘਰੇਲੂ ਹਿੰਸਾ ਦੇ ਸਭ ਤੋਂ ਜ਼ਿਆਦਾ ਹਿੰਸਕ ਅਪਰਾਧ ਦਰਜ ਕੀਤੇ ਗਏ ਹਨ।

ਜਗਲਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਕੁਝ ਸਮੇਂ ਤੋਂ ਸੈਕਸ ਕਰਨ ਤੋਂ ਇਨਕਾਰ ਕਰ ਰਹੀ ਸੀ।

ਮੰਗਲਵਾਰ ਨੂੰ ਉਸ ਨੇ ਪਤੀ ਨਾਲ ਸੈਕਸ ਕਰਨ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਪਤਨੀ ਦਾ ਗਲਾ ਘੁੱਟ ਦਿੱਤਾ।

ਇਸ ਜੋੜੇ ਦਾ ਵਿਆਹ ਇਕ ਦਹਾਕੇ ਪਹਿਲਾ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ।

ਇਹ ਅਪਰਾਧ ਹਰਿਆਣੇ ਦੇ ਜੋਗਨਾ ਖੇੜਾ ਪਿੰਡ ਵਿੱਚ ਹੋਇਆ ਸੀ, ਜਿੱਥੇ ਪਰਿਵਾਰ ਰਹਿੰਦਾ ਸੀ।

ਭਾਰਤ ਵਿਚ ਘਰੇਲੂ ਹਿੰਸਾ ਦਾ ਮਾਮਲਾ ਹਰ 5 ਮਿੰਟਾਂ ਵਿੱਚ ਦਰਜ ਹੁੰਦਾ ਹੈ।ਪਰ ਸਮਾਜਿਕ ਕਾਰਕੁੰਨ ਕਹਿੰਦੇ ਹਨ ਕਿ ਅਸਲ ਸੰਖਿਆ ਹੋਰ ਵੀ ਜ਼ਿਆਦਾ ਹੈ।

ਭਾਰਤ ਨੇ 2005 ਵਿੱਚ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ਲਈ ਇਕ ਨਵਾਂ ਕਾਨੂੰਨ ਪਾਸ ਕੀਤਾ ਸੀ, ਪਰ ਇਹ ਘਰੇਲੂ ਹਿੰਸਾ ਨੂੰ ਰੋਕਣ ਵਿੱਚ ਅਸਫ਼ਲ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)