ਲੁਧਿਆਣਾ: ਭਿਆਨਕ ਅੱਗ ਕਰਕੇ ਢਹਿ ਢੇਰੀ ਹੋਈ ਇਮਾਰਤ, 12 ਦੀ ਮੌਤ

ਲੁਧਿਆਣਾ ਇਮਾਰਤ ਹਾਦਸੇ ਵਿੱਚ ਰਾਹਤ ਕਾਰਜ ਜਾਰੀ Image copyright JASBIR SHETRA
ਫੋਟੋ ਕੈਪਸ਼ਨ ਲੁਧਿਆਣਾ ਇਮਾਰਤ ਹਾਦਸੇ ਵਿੱਚ ਰਾਹਤ ਕਾਰਜ ਜਾਰੀ

ਲੁਧਿਆਣਾ ਦੇ ਮੁਸ਼ਤਾਕ ਨਗਰ ਵਿੱਚ ਇੱਕ ਪਲਾਸਟਿਕ ਬੈਗ ਬਣਾਉਣ ਵਾਲੀ ਫੈਕਟਰੀ ਅੱਗ ਲੱਗਣ ਕਰਕੇ ਢਹਿ ਢੇਰੀ ਹੋ ਗਈ ਹੈ।

ਪੁਲਿਸ ਕਮੀਸ਼ਨਰ ਆਰ ਐੱਨ ਧੋਕੇ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 12 ਹੋ ਗਈ ਹੈ। ਮਰਨ ਵਾਲਿਆਂ ਵਿੱਚੋਂ ਦੋ ਫਾਇਰਮੈਨ ਹਨ।

ਧੋਕੇ ਨੇ ਕਿਹਾ ਕਿ ਮਲਬੇ ਦੇ ਥੱਲੇ ਦੱਬੇ ਹੋਏ ਲੋਕਾਂ ਨੂੰ ਬਚਾਉਣ ਦਾ ਕੰਮ ਅਜੇ ਵੀ ਚੱਲ ਰਿਹਾ ਹੈ।

‘ਜਗਤਾਰ ਜੌਹਲ ਬਾਰੇ ਪੁਲਿਸ ਨਹੀਂ ਦੇ ਰਹੀ ਜਾਣਕਾਰੀ’

ਭਾਰਤ 'ਚ ਤਖ਼ਤਾ ਪਲਟ ਬਾਰੇ ਰਿਟਾਇਅਰਡ ਜਨਰਲ ਦੇ ਵਿਚਾਰ

ਰਾਹਤ ਕਾਰਜ ਦੇ ਲਈ ਫ਼ੌਜ ਤੇ ਐੱਨਡੀਆਰਐੱਫ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ।

ਅੱਗ ਲੱਗਣ ਦੀ ਖ਼ਬਰ ਮਿਲਣ 'ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ ਕੇ ਜਦੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਇਮਾਰਤ ਅਚਾਨਕ ਢਹਿ ਢੇਰੀ ਹੋ ਗਈ।

ਮੰਨਿਆ ਜਾ ਰਿਹਾ ਹੈ ਕਿ ਮਲਬੇ ਵਿੱਚ ਕੁਝ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਵੀ ਦੱਬੇ ਹੋਏ ਹਨ।

ਲੁਧਿਆਣਾ ਪੁਲਿਸ ਦੇ ਏਸੀਪੀ ਜਤਿੰਦਰ ਸਿੰਘ ਨੇ ਦੱਸਿਆ, "ਅਸੀਂ ਇੱਕ ਸ਼ਖਸ ਦੀ ਲਾਸ਼ ਨੂੰ ਬਾਹਰ ਕੱਢ ਲਿਆ ਹੈ। ਅਜੇ ਉਸ ਸ਼ਖਸ ਦੀ ਪਛਾਣ ਨਹੀਂ ਹੋ ਸਕੀ ਹੈ।''

ਪ੍ਰਸ਼ਾਸਨ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਮਲਬਾ ਹਟਾਉਣ ਦੇ ਲਈ ਮਸ਼ੀਨਾਂ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਲਈ ਐਂਬੂਲੈਂਸ ਵੀ ਮੌਕੇ 'ਤੇ ਮੌਜੂਦ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ