ਇੰਦਰਾ ਗਾਂਧੀ ਦੀਆਂ ਉਹ ਤਸਵੀਰਾਂ ਜੋ ਤੁਸੀਂ ਸ਼ਾਇਦ ਪਹਿਲਾਂ ਨਾ ਦੇਖੀਆਂ ਹੋਣ

ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ਸਫ਼ਰ ਦੀ ਕਹਾਣੀ ਤਸਵੀਰਾਂ ਦੀ ਜ਼ਬਾਨੀ, ਅੱਜ ਉਨ੍ਹਾਂ ਦਾ ਜਨਮ ਦਿਨ ਹੈ

ਇੰਦਰਾ ਗਾਂਧੀ

ਤਸਵੀਰ ਸਰੋਤ, InDIRA GANDHI MEMORIAL TRUST, ARCHIVE

ਤਸਵੀਰ ਕੈਪਸ਼ਨ,

19 ਨਵੰਬਰ 1917 ਨੂੰ ਆਨੰਦ ਭਵਨ ਵਿੱਚ ਇੱਕ ਕੁੜੀ ਦਾ ਜਨਮ ਹੋਇਆ, ਨਾਂ ਰੱਖਿਆ ਗਿਆ ਇੰਦਰਾ ਪ੍ਰਿਅਦਰਸ਼ਨੀ।

ਤਸਵੀਰ ਸਰੋਤ, INDIRA GANDHI MEMORIAL TRUST, ARCHIVE

ਤਸਵੀਰ ਕੈਪਸ਼ਨ,

ਪਰਿਵਾਰ ਦੇ ਕੁਝ ਮੈਂਬਰ ਕੁੜੀ ਦੇ ਜਨਮ ਤੋਂ ਨਿਰਾਸ਼ ਸੀ ਪਰ ਉਨ੍ਹਾਂ ਦੇ ਪਿਤਾ ਨਹਿਰੂ ਖੁਸ਼ ਸੀ।

ਤਸਵੀਰ ਸਰੋਤ, InDIRA GANDHI MEMORIAL TRUST, ARCHIVE

ਤਸਵੀਰ ਕੈਪਸ਼ਨ,

ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਨਾਲ ਇੰਦਰਾ ਗਾਂਧੀ।

ਤਸਵੀਰ ਸਰੋਤ, InDIRA GANDHI MEMORIAL TRUST, ARCHIVE

ਤਸਵੀਰ ਕੈਪਸ਼ਨ,

26 ਮਾਰਚ 1942 ਨੂੰ ਇੰਦਰਾ ਨੇ ਫਿਰੋਜ਼ ਗਾਂਧੀ ਨਾਲ ਇਲਾਹਾਬਾਦ ਵਿੱਚ ਵਿਆਹ ਕੀਤਾ।

ਤਸਵੀਰ ਸਰੋਤ, INDIRA GANDHI MEMORIAL TRUST, ARCHIVE

ਤਸਵੀਰ ਕੈਪਸ਼ਨ,

ਇਹ ਤਸਵੀਰ ਇੰਦਰਾ ਗਾਂਧੀ ਦੇ ਹਨੀਮੂਨ ਦੀ ਹੈ। ਉਹ ਫਿਰੋਜ਼ ਗਾਂਧੀ ਨਾਲ ਕਸ਼ਮੀਰ ਘੁੰਮਣ ਗਈ ਸੀ।

ਤਸਵੀਰ ਸਰੋਤ, INDIRA GANDHI MEMORIAL TRUST, ARCHIVE

ਤਸਵੀਰ ਕੈਪਸ਼ਨ,

1959-60 ਵਿੱਚ ਇੰਦਰਾ ਕਾਂਗਰਸ ਦੀ ਪ੍ਰਧਾਨ ਬਣੀ।

ਤਸਵੀਰ ਸਰੋਤ, INDIRA GANDHI MEMORIAL TRUST, ARCHIVE

ਤਸਵੀਰ ਕੈਪਸ਼ਨ,

18 ਮਾਰਚ 1971 ਨੂੰ ਤਤਕਾਲੀ ਰਾਸ਼ਟਰਪਤੀ ਵੀਵੀ ਗਿਰੀ ਨੇ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਈ।

ਤਸਵੀਰ ਸਰੋਤ, INDIRA GANDHI MEMORIAL TRUST, ARCHIVE

ਤਸਵੀਰ ਕੈਪਸ਼ਨ,

ਸੰਜੇ, ਰਾਜੀਵ, ਮੇਨਕਾ, ਸੋਨੀਆ, ਪ੍ਰਿਅੰਕਾ ਅਤੇ ਰਾਹੁਲ ਗਾਂਧੀ ਦੇ ਨਾਲ ਇੱਕ ਫੈਮਿਲੀ ਫੋਟੋ।

ਤਸਵੀਰ ਸਰੋਤ, INDIRA GANDHI MEMORIAL TRUST, ARCHIVE

ਤਸਵੀਰ ਕੈਪਸ਼ਨ,

ਰਾਹੁਲ ਅਤੇ ਪ੍ਰਿਅੰਕਾ ਗਾਂਧੀ ਦੇ ਨਾਲ ਦਾਦੀ ਇੰਦਰਾ ਗਾਂਧੀ ਦੀ ਇੱਕ ਤਸਵੀਰ।

ਤਸਵੀਰ ਸਰੋਤ, INDIRA GANDHI MEMORIAL TRUST, ARCHIVE

ਤਸਵੀਰ ਕੈਪਸ਼ਨ,

ਜਨਵਰੀ 1969 ਨੂੰ ਲੰਡਨ ਵਿੱਚ ਕਵੀਨ ਐਲੀਜ਼ਾਬੈਥ ਦੇ ਨਾਲ।

ਤਸਵੀਰ ਸਰੋਤ, INDIRA GANDHI MEMORIAL TRUST, ARCHIVE

ਤਸਵੀਰ ਕੈਪਸ਼ਨ,

ਸ਼ਿਮਲਾ ਵਿੱਚ ਜੁਲਾਈ 1972 ਦੌਰਾਨ ਪਾਕਿਸਤਾਨ ਦੇ ਰਾਸ਼ਟਰਪਤੀ ਜ਼ੁਲਫਿਕਾਰ-ਅਲੀ ਭੁੱਟੋ ਦੇ ਨਾਲ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਤੀਆਂ ਦੇ ਤਿਓਹਾਰ ’ਤੇ ਝੂਲਾ ਝੂਲਦੀ ਇੰਦਰਾ ਗਾਂਧੀ।

ਤਸਵੀਰ ਸਰੋਤ, INDIRA GANDHI MEMORIAL TRUST, ARCHIVE

ਤਸਵੀਰ ਕੈਪਸ਼ਨ,

ਦਫ਼ਤਰ ਤੋਂ ਆਪਣੇ ਨਿਵਾਸ 1, ਸਫਦਰਗੰਜ ਰੋਡ ਵੱਲ ਜਾਂਦੀ ਸਾਬਕਾ ਪ੍ਰਧਾਨ ਮੰਤਰੀ। ਇਹੀ ਉਹ ਥਾਂ ਹੈ ਜਿੱਥੇ 31 ਅਕਤੂਬਰ। 1984 ਨੂੰ ਦੋ ਅੰਗ ਰੱਖਿਅਕਾਂ ਨੇ ਉਨ੍ਹਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਤਸਵੀਰ ਸਰੋਤ, INDIRA GANDHI MEMORIAL TRUST, ARCHIVE

ਤਸਵੀਰ ਕੈਪਸ਼ਨ,

ਤੀਨ ਮੂਰਤੀ ਵਿੱਚ ਰੱਖੀ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦਿੰਦੀ ਭੀੜ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਤਿੰਨ ਨਵੰਬਰ 1984 ਨੂੰ ਇੰਦਰਾ ਗਾਂਧੀ ਦਾ ਅੰਤਿਮ ਸਸਕਾਰ ਕੀਤਾ ਗਿਆ।