ਔਰਤਾਂ ਸੋਸ਼ਲ ਸਾਈਟਾਂ 'ਤੇ ਸੁਰਖਿਅਤ ਕਿਵੇਂ ਰਹਿਣ?

ਸਾਈਬਰ ਜੁਰਮ Image copyright Getty Images

ਬੈਂਗਲੂਰੂ ਦੀ ਇੱਕ ਔਰਤ ਦੇ ਨਾਂ 'ਤੇ ਜਾਲ੍ਹੀ ਫੇਸਬੁਕ ਅਕਾਊਂਟ ਬਣਾਇਆ ਗਿਆ ਤੇ ਇਸ ਨੂੰ ਅਸਕਾਟ ਸੇਵਾ ਦੇਣ ਵਾਲੀ ਸਾਈਟ 'ਤੇ ਪਾ ਦਿੱਤਾ ਗਿਆ। ਜਦੋਂ ਫ਼ੋਨ ਆਉਣ ਲੱਗੇ ਤਾਂ ਔਰਤ ਨੇ ਸ਼ਿਕਾਇਤ ਲਿਖਾਈ।

ਪਾਕ: ਖ਼ੁਦ ਨੂੰ 'ਸਿੰਗਲ' ਸਾਬਤ ਕਰਨ ਲਈ ਪਰੇਸ਼ਾਨ ਮੀਰਾ

'ਕੀ ਖਤਰਾ ਹੈ ਨੀਲੀਆਂ ਫਿਲਮਾਂ ਦੇਖਣ ਨਾਲ'

ਇਸੇ ਤਰ੍ਹਾਂ ਕੁੱਝ ਦਿਨ ਪਹਿਲਾਂ ਟਵਿਟਰ 'ਤੇ 'ਪਾਕਿਸਤਾਨ ਡਿਫੈਂਸ' ਨਾਮ ਦੇ ਅਕਾਊਂਟ ਨੇ ਦਿੱਲੀ ਦੀ ਕੁੜੀ ਕੰਵਲਜੀਤ ਦੀ ਤਸਵੀਰ ਨਾਲ ਛੇੜਖਾਨੀ ਕੀਤੀ।

ਅਜਿਹੇ ਮਸਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਜਿੱਥੇ ਕਿਸੇ ਨਾ ਕਿਸੇ ਔਰਤ ਦੀ ਫ਼ੋਟੋ ਜਾਂ ਜਾਣਕਾਰੀ ਦੀ ਗਲਤ ਵਰਤੋਂ ਹੋਈ ਹੋਵੇ।

ਸੋਸ਼ਲ ਮੀਡੀਆ

ਅਜਿਹੇ ਜੁਰਮਾਂ ਨਾਲ ਨਜਿੱਠਣ ਲਈ ਕਨੂੰਨ ਬਣਾਇਆ ਗਿਆ ਹੈ ਪਰ ਸਾਵਧਾਨੀ ਤਾਂ ਔਰਤਾਂ ਨੂੰ ਵੀ ਵਰਤਣੀ ਪਵੇਗੀ। ਕਹਿੰਦੇ ਹਨ ਨਾ, ਸਾਵਧਾਨੀ ਹਟੀ ਦੁਰਘਟਨਾ ਘਟੀ।

Image copyright Getty Images

ਜੇ ਔਰਤਾਂ ਕੁੱਝ ਕੁ ਸਾਵਧਾਨੀਆਂ ਵਰਤਣ ਤਾਂ ਬੇਫਿਕਰ ਸੋਸ਼ਲ ਮੀਡੀਆ 'ਤੇ ਵਿਚਰ ਸਕਦੀਆਂ ਹਨ।

ਕੀ ਕਰੀਏ ਕੀ ਨਾ ਕਰਈਏ?

  • ਸਭ ਤੋਂ ਪਹਿਲਾਂ ਤਾਂ ਸੋਸ਼ਲ ਮੀਡੀਆ 'ਤੇ ਆਪਣੀਆਂ ਨਿੱਜੀ ਤਸਵੀਰਾਂ ਸਾਂਝੀਆਂ ਕਰਨ ਤੋਂ ਬਚੋ।
  • ਜੇ ਪਾਉਣੀਆਂ ਵੀ ਹੋਣ ਤਾਂ ਨਿੱਜਤਾ ਜਾਂ ਪ੍ਰਾਈਵੇਸੀ ਸੈਟਿੰਗਾਂ ਵਿੱਚ ਜਨਤਕ ਜਾਂ ਪਬਲਿਕ ਨਾ ਕਰੋ।
  • ਸੈਟਿੰਗਾਂ ਅਜਿਹੀਆਂ ਰੱਖੋ ਕਿ ਤੁਹਾਡੀ ਤਸਵੀਰ ਸਿਰਫ਼ ਤੁਹਡੇ ਦੋਸਤ ਹੀ ਵੇਖ ਸਕਣ ਨਾ ਕਿ ਹਰ ਕੋਈ।
  • ਤੁਸੀਂ ਆਪਣਾ ਨਾਂ ਗੂਗਲ ਕਰ ਕੇ ਵੀ ਇਹ ਵੇਖ ਸਕਦੇ ਹੋ ਕਿ ਇਹ ਕਿਹੜੀ-ਕਿਹੜੀ ਵੈਬਸਾਈਟ ਤੇ ਚੱਲ ਰਿਹਾ ਹੈ।
  • ਜੇ ਤੁਹਡਾ ਨਾਮ ਕਿਸੇ ਅਜਿਹੀ ਥਾਂ 'ਤੇ ਨਜ਼ਰੀਂ ਪਵੇ ਜਿਸਦੀ ਤੁਸੀਂ ਇਜਾਜ਼ਤ ਨਹੀਂ ਦਿੱਤੀ ਤਾਂ ਤੁਸੀਂ ਇਸ ਖਿਲਾਫ਼ ਤੁਰੰਤ ਸ਼ਿਕਾਇਤ ਕਰੋ।
Image copyright iStock
  • ਅਨਜਾਣ ਲੋਕਾਂ ਨੂੰ ਫੇਸਬੁਕ 'ਤੇ ਨਾ ਜੋੜੋ। ਪ੍ਰੋਫੈਸ਼ਨਲ ਲੋਕਾਂ ਨਾਲ ਜੁੜਨ ਲਈ ਲਿੰਕਡਿਨ ਦੀ ਵਰਤੋਂ ਕਰੋ।
  • ਟਵਿਟਰ ਤੇ ਤੁਸੀਂ ਅਜਿਹੀਆਂ ਸੈਟਿੰਗਿਸ ਕਰ ਸਕਦੇ ਹੋ ਕਿ ਹਰ ਕੋਈ ਤੁਹਾਨੂੰ ਫੋਲੋ ਨਾ ਕਰੇ। ਹਾਲਾਂ ਕਿ ਬਹੁਤੇ ਲੋਕ ਅਜਿਹਾ ਨਹੀਂ ਕਰਦੇ।
  • ਸ਼ੱਕੀ ਖਾਤਿਆਂ ਨੂੰ ਤੁਸੀਂ ਬਲਾਕ ਕਰ ਸਕਦੇ ਹੋ ਜਾਂ ਰਿਪੋਰਟ ਕਰ ਸਕਦੇ ਹੋ। ਇਸ ਨਾਲ ਬਲਾਕ ਕੀਤਾ ਵਿਆਕਤੀ ਉਸੇ ਅਕਾਊਂਟ ਰਾਹੀਂ ਦੁਬਾਰਾ ਤੁਹਾਡੇ ਤੱਕ ਨਹੀਂ ਪਹੁੰਚ ਸਕਗਾ। ਹਾਂ ਕਿਸੇ ਹੋਰ ਅਕਾਊਂਟ ਰਾਹੀਂ ਉਹ ਅਜਿਹਾ ਕਰ ਸਕਦਾ ਹੈ।
  • ਅਗਲੀ ਵਾਰ ਜਦੋਂ ਤੁਹਾਨੂੰ ਦੋਸਤੀ ਦੀ ਨਵੀਂ ਬੇਨਤੀ ਆਵੇ ਤਾਂ ਖ਼ਿਆਲ ਰੱਖੋ ਕਿ ਕੀ ਕੋਈ ਭੇਸ ਵਟਾ ਕੇ ਤਾਂ ਨਹੀਂ ਆਇਆ।
  • ਕਿਸੇ ਵੀ ਮੁਸ਼ਕਿਲ ਸਮੇਂ ਘਬਰਾਓ ਨਾ ਬਲਕਿ, ਗੱਲ ਕਰੋ ਤੇ ਜਲਦੀ ਤੋਂ ਜਲਦੀ ਪੁਲਿਸ ਨੂੰ ਦੱਸੋ।

ਨਕਲੀ ਅਕਾਊਂਟ ਦਾ ਪਤਾ ਕਿਵੇਂ ਲਗਾਇਆ ਜਾਵੇ?

ਕਈ ਵਾਰ ਕਿਸੇ ਮੁੰਡੇ ਨੇ ਕੁੜੀ ਦੀ ਫੋਟੋ ਲਾ ਕੇ ਜਾਲ੍ਹੀ ਅਕਾਊਂਟ ਬਣਾਇਆ ਹੁੰਦਾ ਹੈ। ਇਸ ਵਿੱਚ ਨਕਲੀ ਨਾਂ ਤੇ ਫ਼ਰਜੀ ਤਸਵੀਰ ਵਰਤੀ ਹੁੰਦੀ ਹੈ।

ਸਾਊਦੀ ਅਰਬ 'ਚ ਔਰਤਾਂ ਨੂੰ ਮਿਲੀ ਇੱਕ ਹੋਰ ਅਜ਼ਾਦੀ

ਇਸਲਾਮ ਕਬੂਲ ਕਰਨ ਵਾਲੀ ਪਹਿਲੀ ਔਰਤ ਕੌਣ ਸੀ?

ਸਾਈਬਰ ਮਾਹਿਰ, ਜਿਤਿਨ ਜੈਨ ਦਸਦੇ ਹਨ, "ਅਜਿਹੇ ਅਕਾਊਂਟ ਦਾ ਪਤਾ ਲਾਉਣ ਲਈ ਕੱਝ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਹੈ। ਬੇਨਤੀ ਸਵੀਕਾਰ ਕਰਨ ਤੋਂ ਪਹਿਲਾਂ ਸਾਹਮਣੇ ਵਾਲੇ ਦਾ ਅਕਾਊਂਟ ਚੰਗੀ ਤਰ੍ਹਾਂ ਨਿਰਖ ਲਵੋ।"

Image copyright iStock

ਉਨ੍ਹਾਂ ਮੁਤਾਬਕ,"ਅਜਿਹੇ ਨਕਲੀ ਅਕਾਊਂਟਾਂ ਵਿੱਚ ਸਾਰੀਆਂ ਫ਼ੋਟੋਆਂ ਇੱਕੋ ਦਿਨ ਪਾਈਆਂ ਹੁੰਦੀਆਂ ਹਨ। ਅਕਾਊਂਟ ਮਹਿਜ ਤਿੰਨ ਚਾਰ ਗਰੁਪਸ ਨਾਲ ਜੁੜਿਆ ਹੁੰਦਾ ਹੈ ਤੇ 10-15 ਦੋਸਤ ਹੁੰਦੇ ਹਨ। ਕਈ ਵਾਰ ਇਨ੍ਹਾਂ ਅਕਾਊਂਟਸ 'ਤੇ ਵੱਖਰੀਆਂ-ਵੱਖਰੀਆਂ ਕੁੜੀਆਂ ਦੀਆਂ ਤਸਵੀਰਾਂ ਹੁੰਦੀਆਂ ਹਨ ਤੇ ਇਹ ਤਸਵੀਰਾਂ ਇਤਰਾਜਯੋਗ ਵੀ ਹੋ ਸਕਦੀਆਂ ਹਨ।

ਉਨ੍ਹਾਂ ਅੱਗੇ ਵੀ ਕਿਹਾ ਕਿ ਅਜਿਹਾ ਵੀ ਹੋ ਸਕਦਾ ਹੈ ਕਿ ਪ੍ਰੋਫਾਈਲ ਤਸਵੀਰ ਕਿਸੇ ਕੁੜੀ ਦੀ ਹੁੰਦੀ ਹੈ ਤੇ ਅੰਦਰ ਉਸਦੀ ਇੱਕ ਵੀ ਤਸਵੀਰ ਨਹੀਂ ਹੁੰਦੀ ਤੇ ਨਾ ਹੀ ਕੋਈ ਪੋਸਟ। ਅਜਿਹੇ ਖਾਤਿਆਂ ਤੋਂ ਬਚਣਾ ਚਾਹੀਦਾ ਹੈ।

ਲਾਈਕਸ ਦੀ ਲਲਕ

ਸੋਸ਼ਲ ਸਾਈਟਾਂ 'ਤੇ ਔਰਤਾਂ ਨਾਲ ਜੁੜੇ ਜੁਰਮਾਂ ਬਾਰੇ ਜੁਰਮ ਮਨੋਵਿਗਿਆਨੀ ਅਨੂਜਾ ਤ੍ਰੇਹਨ ਕਪੂਰ ਕਹਿੰਦੀ ਹਨ, "ਜਦੋਂ ਔਰਤਾਂ ਨੂੰ ਅਸਲ ਜਿੰਦਗੀ ਵਿੱਚ ਬਣਦੀ ਅਹਿਮੀਅਤ ਨਹੀਂ ਮਿਲਦੀ ਤਾਂ ਉਨ੍ਹਾਂ ਦਾ ਰੁਝਾਨ ਇਸ ਖ਼ਿਆਲੀ ਦੁਨੀਆਂ ਵੱਲੇ ਹੋ ਜਾਂਦਾ ਹੈ ਜਿੱਥੇ ਲੋਕ ਉਨ੍ਹਾਂ ਦੀਆਂ ਸਿਫ਼ਤਾਂ ਕਰਦੇ ਨਹੀਂ ਥੱਕਦੇ।

ਸਾਊਦੀ ਅਰਬ 'ਚ ਪੰਜਾਬਣ ਨੂੰ ਬੰਦੀ ਬਣਾਉਣ ਦਾ ਦੋਸ਼

'ਮੇਰੇ ਬੱਚੇ ਦੀਆਂ ਅੱਖਾਂ ਮੇਰੇ ਬਲਾਤਕਾਰੀ ਵਰਗੀਆਂ'

ਸੈਲਫ਼ੀ ਦੀ ਹੀ ਗੱਲ ਲਈਏ ਤਾਂ ਇਸ ਨੇ ਸਾਨੂੰ ਅਜਿਹੀ ਥਾਂ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਜਿੱਥੇ ਅਸਲ ਜਿੰਦਗੀ ਵਿੱਚ ਤਾਂ ਤੁਹਾਨੂੰ ਕੋਈ ਪੁੱਛਦਾ ਨਹੀਂ ਪਰ ਅਭਾਸੀ ਜਿੰਦਗੀ ਵਿੱਚ ਲਾਈਕਸ ਦੀ ਭਰਮਾਰ ਮਿਲੇਗੀ।"

Image copyright Getty Images

ਅਨੂਜਾ ਦਸਦੇ ਹਨ,"ਸਾਈਬਰ ਸਪੇਸ ਤੁਹਾਨੂੰ ਆਪਣੀ ਪਛਾਣ ਛੁਪਾਉਣ ਦੀ ਖੁੱਲ੍ਹ ਦਿੰਦਾ ਹੈ। ਇਸ ਨਾਲ ਜੁਰਮ ਕਰਨਾ ਹੋਰ ਸੌਖਾ ਹੋ ਜਾਂਦਾ ਹੈ। ਉੱਥੇ ਲੋਕ ਆਪਣਾ ਰੋਜਨਾਮਚਾ ਜਨਤਕ ਰੂਪ ਵਿੱਚ ਲਿਖ ਦਿੰਦੇ ਹਨ ਕਿੱਥੇ ਘਰ ਹੈ, ਕਿੱਥੇ ਗਏ ਤੇ ਕਿੱਥੇ ਜਾਣ ਵਾਲੇ ਹਨ। ਇਹ ਸਾਹਮਣੇ ਵਾਲੇ ਨੂੰ ਜੁਰਮ ਦੇ ਸੱਦੇ ਵਰਗਾ ਹੈ।"

'ਕਿਮ ਦੀ ਫੌਜ 'ਚ ਰੇਪ ਤੇ ਪੀਰਿਅਡ ਰੁਕਣਾ ਆਮ ਸੀ'

ਬਲਾਗ: ਤੁਹਾਨੂੰ ਔਰਤ ਦੀ 'ਹਾਂ' ਜਾਂ 'ਨਾਂਹ' ਦਾ ਮਤਲਬ ਪਤਾ ਹੈ?

ਅਨੂਜਾ ਕਹਿੰਦੇ ਹਨ ਕਿ ਲੋਕਾਂ ਨੂੰ ਇਸ ਅਭਾਸੀ ਜਾਂ ਵਰਚੁਅਲ ਦੁਨੀਆਂ ਨਾਲੋਂ ਅਸਲ ਜਿੰਦਗੀ ਵੱਲ ਧਿਆਨ ਦੇਣਾ ਚਾਹੀਦਾ ਹੈ।

ਹਾਂ ਇਸ ਨੂੰ ਪੂਰੀ ਤਰ੍ਹਾਂ ਛੱਡਿਆ ਵੀ ਨਹੀਂ ਜਾ ਸਕਦਾ ਸੋ ਸੁਰਖਿਆ ਦੇ ਨਵੇਂ ਤਰਕਿਆਂ ਨੂੰ ਵਰਤਣਾ ਚਾਹੀਦਾ ਹੈ।

ਜੇ ਭੀੜ ਆਣ ਹੀ ਪਵੇ ਤਾਂ ਪੁਲਿਸ ਦੀ ਸਹਾਇਤਾ ਲੈਣ ਤੋਂ ਕਤਰਾਉਣਾ ਨਹੀਂ ਚਾਹੀਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)