ਸੀਬੀਆਈ ਜੱਜ ਲੋਇਆ ਦੀ ਮੌਤ ਦੀ ਜਾਂਚ ਦੀ ਮੰਗ

ਜੱਜ ਲੋਇਆ Image copyright CARAVAN MAGAZINE

ਅੰਗਰੇਜ਼ੀ ਮੈਗ਼ਜ਼ੀਨ 'ਦਾ ਕੈਰੇਵਾਨ' ਨੇ ਹਾਲ ਵਿੱਚ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਕਿ ਸੋਹਰਾਬੁਧੀਨ ਸ਼ੇਖ਼ ਐਨਕਾਉਂਟਰ ਮਾਮਲੇ ਦੀ ਸੁਣਵਾਈ ਕਰ ਰਹੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਬ੍ਰਜਗੋਪਾਲ ਹਰਕਿਸ਼ਨ ਲੋਇਆ ਦੀ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਮੌਤ ਦੇ ਹਾਲਾਤ 'ਤੇ ਸ਼ੱਕ ਪ੍ਰਗਟਾਇਆ ਹੈ।

ਇਸ ਮਾਮਲੇ 'ਚ ਭਾਜਪਾ ਦੇ ਮੌਜੂਦਾ ਪ੍ਰਧਾਨ ਅਤੇ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਇਲਜ਼ਾਮ ਲੱਗੇ ਸਨ ਜਿੰਨਾਂ ਨੂੰ ਲੋਇਆ ਦੀ ਮੌਤ ਤੋਂ ਬਾਅਦ ਸੀਬੀਆਈ ਵਿਸ਼ੇਸ਼ ਅਦਾਲਤ ਦੇ ਅਗਲੇ ਜੱਜ ਨੇ ਬਰੀ ਕਰ ਦਿੱਤਾ।

ਮਹਾਰਾਸ਼ਟਰ ਦੇ ਲਾਤੂਰ ਸ਼ਹਿਰ ਦੀ ਬਾਰ ਐਸੋਸੀਏਸ਼ਨ ਨੇ ਲੋਇਆ ਦੀ ਮੌਤ ਦੀ ਜਾਂਚ ਨੂੰ ਲੈ ਕੇ ਇੱਕ ਨਿਆਂਇਕ ਕਮਿਸ਼ਨ ਦੇ ਗਠਨ ਦੀ ਮੰਗ ਕੀਤੀ ਹੈ ਤਾਂ ਜੋ ਸਭ ਕੁਝ ਸਾਫ਼ ਹੋ ਸਕੇ।

ਲਾਤੂਰ ਬਾਰ ਐਸੋਸੀਏਸ਼ਨ ਦਾ ਮੈਮੋਰੰਡਮ

ਲਾਤੂਰ ਬਾਰ ਐਸੋਸੀਏਸ਼ਨ ਨੇ ਬੀਬੀਸੀ ਨੂੰ ਦੱਸਿਆ ਕਿ ਸੋਮਵਾਰ ਨੂੰ ਲਾਤੂਰ 'ਚ ਜ਼ਿਲਾ ਕੋਰਟ ਨਾਲ ਡਿਸਟ੍ਰਿਕਟ ਕਲੈਕਟਰ ਦਫ਼ਤਰ ਤੱਕ ਮਾਰਚ ਕੱਢ ਕੇ ਆਪਣਾ ਮੈਮੋਰੰਡਮ ਜ਼ਿਲਾ ਕਲੈਕਟਰ ਨੂੰ ਪੇਸ਼ ਕਰ ਰਹੇ ਹਨ।

'ਸੀਬੀਆਈ ਜੱਜ ਦੀ ਮੌਤ ਦੀ ਜਾਂਚ ਹੋਵੇ'

ਸੋਸ਼ਲ ਮੀਡੀਆ 'ਤੇ ਜੱਜ ਲੋਇਆ ਦੀ ਮੌਤ ਦੀ ਚਰਚਾ

ਜੱਜ- ਕੀ ਤੁਸੀਂ ਕੁਝ ਕਹਿਣਾ ਹੈ? ਜਗਤਾਰ- ਮੈਂ ਬੇਕਸੂਰ ਹਾਂ

ਲਾਤੂਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅੰਨਾਰਾਓ ਪਾਟਿਲ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਸੀਬੀਆਈ ਜੱਜ ਦੀ ਮੌਤ ਦੀ ਜਾਂਚ ਲੈ ਕੇ ਮੁਬੰਈ ਹਾਈ ਕੋਰਟ ਅਤੇ ਭਾਰਤ ਦੇ ਮੁੱਖ ਜੱਜਾਂ ਨੂੰ ਵੀ ਇੱਕ ਪੱਤਰ ਭੇਜਿਆ ਜਾਵੇਗਾ।

ਇਸ ਵਿੱਚ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਦੀ ਨਿਗਰਾਨੀ 'ਚ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਜਾਵੇਗੀ।

ਅੰਨਾਰਾਓ ਕਹਿੰਦੇ ਹਨ, "ਇਸ ਮੌਤ ਦੀ ਜਾਂਚ ਹੋਣੀ ਜਰੂਰੀ ਹੈ ਕਿਉਂਕਿ ਨਿਆਂਪਾਲਿਕਾ ਦੀ ਸੁਰੱਖਿਆ 'ਤੇ ਖ਼ਤਰਾ ਹੈ।"

ਬ੍ਰਜਗੋਪਾਲ ਦੀ ਮੌਤ 30 ਨਵੰਬਰ ਅਤੇ 1 ਦਸੰਬਰ ਦੀ ਰਾਤ ਨੂੰ ਨਾਗਪੁਰ 'ਚ ਹੋਈ ਸੀ। ਉਹ ਆਪਣੇ ਸਾਥੀ ਜੱਜ ਦੀ ਬੇਟੀ ਦੇ ਵਿਆਹ ਵਿੱਚ ਜਾ ਰਹੇ ਸਨ।

ਪਰਿਵਾਰ ਡਰਿਆ ਹੋਇਆ ਸੀ

ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਗਿਆ।

'ਦਾ ਕੈਰੇਵਾਨ' ਮੈਗ਼ਜ਼ੀਨ ਨੂੰ ਬ੍ਰਜਗੋਪਾਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਕਿ ਇਸ ਤੋਂ ਬਾਅਦ ਕੁਝ ਅਜਿਹੀਆਂ ਘਟਨਾਵਾਂ ਹੋਈਆਂ ਸਨ, ਜਿਸ ਨਾਲ ਇਹ ਮੌਤ ਅਸਾਧਾਰਣ ਲੱਗ ਰਹੀ ਹੈ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡਰ ਕਾਰਨ ਇਸ 'ਤੇ ਕੁਝ ਨਹੀਂ ਬੋਲਿਆ।

'ਮੈਂ ਪਾਕਿਸਤਾਨ ਵਿਰੋਧੀ ਪੋਸਟਰ ਗਰਲ ਨਹੀਂ'

ਧੀ ਦਾ 21ਵਾਂ ਜਨਮ ਦਿਨ ਤੇ ਮਰਹੂਮ ਪਿਤਾ ਵੱਲੋਂ ਆਖ਼ਰੀ ਗੁਲਦਸਤਾ

ਪੰਜਾਬ ਦੇ ਪਿੰਡਾਂ ਦੀਆਂ ਕੁਝ ਰੋਚਕ ਤਸਵੀਰਾਂ ......

ਜਦੋਂ ਬੀਬੀਸੀ ਨੇ ਜੱਜ ਲੋਇਆ ਦੇ ਸਹਿਪਾਠੀ ਰਹੇ ਲਾਤੂਰ ਬਾਰ ਐਸੋਸੀਏਸ਼ਨ ਦੇ ਮੈਂਬਰ ਵਕੀਲ ਉਦੇ ਗਵਾਰੇ ਨੂੰ ਪੁੱਛਿਆ ਕਿ ਹੁਣ ਤੱਕ ਉਹ ਕੁਝ ਕਿਉਂ ਨਹੀਂ ਬੋਲੇ ਤਾਂ ਉਨ੍ਹਾਂ ਨੇ ਕਿਹਾ, "ਇਸ 'ਤੇ ਸ਼ੱਕ ਸੀ ਕਿਉਂਕਿ ਲੋਇਆ ਜਦੋਂ ਦੇ ਐਨਕਾਉਂਟਰ ਮਾਮਲੇ ਦੀ ਸੁਣਵਾਈ ਕਰ ਰਹੇ ਸਨ, ਉਦੋਂ ਤੋਂ ਉਹ ਦਬਾਅ ਹੇਠ ਸਨ।"

'ਜੱਜ ਲੋਇਆ ਦਬਾਅ ਹੇਠ ਸਨ'

ਗਵਾਰੇ ਕਹਿੰਦੇ ਹਨ, "ਉਨ੍ਹਾਂ ਦੇ ਅੰਤਮ ਸਸਕਾਰ 'ਚ ਅਸੀਂ ਗਏ ਸੀ ਅਤੇ ਉਦੋਂ ਚਰਚਾ ਸੀ ਕਿ ਇਹ ਕੁਦਰਤੀ ਮੌਤ ਨਹੀਂ ਹੈ। ਇਸ ਵਿੱਚ ਜਰੂਰ ਗੜਬੜ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰ ਦਬਾਅ ਹੇਠ ਸਨ ਅਤੇ ਉਹ ਗੱਲ ਨਹੀਂ ਕਰ ਰਹੇ ਸਨ। ਮੈਗ਼ਜ਼ੀਨ ਦੀ ਖ਼ਬਰ 'ਚ ਜੋ ਸਵਾਲ ਚੁੱਕੇ ਗਏ ਹਨ, ਉਸ ਨਾਲ ਇਸ ਮੌਤ 'ਤੇ ਸ਼ੱਕ ਹੋਣਾ ਲਾਜ਼ਮੀ ਹੈ। ਤਿੰਨ ਸਾਲ ਬਾਅਦ ਵੀ ਇਸ ਮਾਮਲੇ 'ਤੇ ਕਿਉਂ ਨਾ ਗੱਲ ਕੀਤੀ ਜਾਵੇ?"

Image copyright Getty Images

ਲੋਇਆ ਲਾਤੂਰ ਬਾਰ ਐਸੋਸੀਏਸ਼ਨ ਦੇ ਮੈਂਬਰ ਵੀ ਰਹੇ ਹਨ ਅਤੇ ਇਹ ਉਨ੍ਹਾਂ ਦਾ ਗ੍ਰਹਿ ਨਗਰ ਵੀ ਰਿਹਾ ਹੈ। ਉਹ ਮੁੰਬਈ 'ਚ ਰਹਿ ਰਹੇ ਸਨ ਪਰ ਲਾਤੂਰ ਆਉਂਦੇ ਜਾਂਦੇ ਸਨ।

ਗਵਾਰੇ ਦੱਸਦੇ ਹਨ ਕਿ ਸਾਲ 2014 'ਚ ਦੀਵਾਲੀ 'ਤੇ ਘਰ ਆਏ ਸਨ। ਉਨ੍ਹਾਂ ਦਾ ਕਹਿਣਾ ਹੈ, "ਲੋਇਆ ਜੀ ਬਹੁਤ ਹਸਮੁੱਖ ਸਨ ਪਰ ਜਦੋਂ ਦੀਵਾਲੀ 'ਤੇ ਘਰ ਆਏ ਸਨ ਤਾਂ ਉਹ ਦਬਾਅ ਹੇਠ ਲੱਗ ਰਹੇ ਸਨ।

ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਫੋਨ ਨਾ ਕੀਤਾ ਜਾਵੇ ਕਿਉਂਕਿ ਉਹ ਇੱਕ ਸੰਵੇਦਨਸ਼ੀਲ ਮਾਮਲੇ ਦੀ ਸੁਣਵਾਈ ਕਰ ਰਹੇ ਹਨ।"

ਸੋਹਰਾਬੁੱਧੀਨ ਸ਼ੇਖ਼ ਐਨਕਾਉਂਟਰ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਦਾ 2014 'ਚ ਤਬਾਦਲਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲੋਇਆ ਇਸ ਮਾਮਲੇ 'ਚ ਜੱਜ ਬਣਾਏ ਗਏ ਸਨ।

ਗਵਾਰੇ ਮੁਤਾਬਕ ਲੋਇਆ ਕਹਿੰਦੇ ਸਨ ਕਿ ਐਨਕਾਉਂਟਰ ਮਾਮਲੇ ਦੀ ਵੱਡੀ ਚਾਰਜ਼ਸ਼ੀਟ ਉਨ੍ਹਾਂ ਕੋਲ ਆਈ ਹੈ, ਜਿਸ ਨੂੰ ਉਨ੍ਹਾਂ ਨੇ ਦੇਖਣਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ