ਸੋਸ਼ਲ: ਖਹਿਰਾ ਮਗਰੋਂ ਮੁੜ ਲੱਗਿਆ ਮਜੀਠੀਆ ਦਾ ਨੰਬਰ

ਮਜੀਠੀਆ ਅਤੇ ਖਹਿਰਾ Image copyright Getty Images/Twitter
ਫੋਟੋ ਕੈਪਸ਼ਨ ਮਜੀਠੀਆ ਅਤੇ ਖਹਿਰਾ

ਨਸ਼ਾ ਤਸਕਰੀ ਦੇ ਮਾਮਲੇ 'ਚ ਨਾਂ ਜੁੜਣ ਦੇ ਮਾਮਲੇ ਵਿੱਚ ਘਿਰੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਤੋਂ ਬਾਅਦ ਇੱਕ ਹੋਰ ਆਗੂ ਦਾ ਨਾਂ ਚਰਚਾ 'ਚ ਆ ਗਿਆ ਹੈ।

ਭੋਲਾ ਡਰੱਗ ਤਸਕਰੀ ਮਾਮਲੇ ਦੀ ਜਾਂਚ 'ਚ ਪਿਛਲੇ ਸਮੇਂ ਦੌਰਾਨ ਐਨਫੋਰਸਮੈਂਟ ਡਾਏਰੈਕਟੋਰੇਟ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੁੱਛਗਿੱਛ ਲਈ ਸੱਦ ਚੁਕੀ ਹੈ।

ਹੁਣ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਤੋਂ ਕਰਵਾਉਣ ਦੇ ਹੁਕਮ ਦਿੱਤੇ ਹਨ।

ਐੱਸਜੀਪੀਸੀ: ਮਹਾਰਾਜਾ ਪਟਿਆਲਾ ਦੀ 'ਕਬਜ਼ੇ ਦੀ ਕੋਸ਼ਿਸ਼'

ਸ਼੍ਰੋਮਣੀ ਕਮੇਟੀ: ਪ੍ਰਧਾਨਗੀ ਦੇ ਕੌਣ-ਕੌਣ ਦਾਅਵੇਦਾਰ?

ਜਦੋਂ ਅਕਾਲੀ ਦਲ ਸੁਖਪਾਲ ਸਿੰਘ ਖਹਿਰਾ ਤੋਂ ਅਸਤੀਫੇ ਦੀ ਮੰਗ ਕਰ ਰਿਹਾ ਹੈ ਓਦੋਂ ਮਜੀਠੀਆ ਦਾ ਨਾਂ ਮੁੜ ਨਸ਼ਾ ਤਸਕਰੀ ਦੇ ਕੇਸ ਨਾਲ ਜੁੜਣਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਮੁੱਦਾ ਬਣ ਗਿਆ ਹੈ।

ਮਸਤਾਨ ਸਿੰਘ ਨੇ ਟਵੀਟ ਕੀਤਾ, ''ਹਫਤੇ ਤੋਂ ਸੁਖਬੀਰ ਬਾਦਲ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਤੋਂ ਹਟਾਉਣ ਲਈ ਕਹਿ ਰਹੇ ਹਨ। ਹੁਣ ਉਨ੍ਹਾਂ ਦੀ ਆਪਣੀ ਪਾਰਟੀ ਦਾ ਐਮਐਲਏ ਇਸ ਵਿੱਚ ਸ਼ਾਮਲ ਹੈ।''

ਪੁਰਨਿਮਾ ਭਾਦਰਵਾਜ ਨੇ ਲਿਖਿਆ, ''ਅਕਾਲੀ ਹਮੇਸ਼ਾ ਹੇਠਲੇ ਪੱਧਰ ਦੀ ਸਿਆਸਤ ਕਰਦੇ ਹਨ।''

ਯੋਗੇਸ਼ ਸ਼ਰਮਾ ਨੇ ਵੀ ਇਸ 'ਤੇ ਕਮੈਂਟ ਕਰਦੇ ਹੋਏ ਲਿਖਿਆ ਕਿ ਇਹ ਦੋਗਲਾਪਨ ਹੈ।

ਜੈਦੀਪ ਢੁੱਲ ਨੇ ਟਵੀਟ ਕੀਤਾ, ''ਸੁਖਬੀਰ ਬਾਦਲ ਸਾਹਿਬ, ਇਸ 'ਤੇ ਕੀ ਬੋਲਣਾ ਚਾਹੋਗੇ?''

@pal_narindeer ਨੇ ਟਵੀਟ ਕੀਤਾ ਕਿ ਸੈਂਟਰ ਅਤੇ ਸੂਬੇ ਵਿੱਚ ਮਜੀਠੀਆ ਖਿਲਾਫ਼ ਕਾਰਵਾਈ ਨਾ ਕਰਨ ਪਿੱਛੇ ਕੋਈ ਸਾਜ਼ਿਸ਼ ਲੱਗਦੀ ਹੈ।

ਇਸ ਵਿਚਕਾਰ ਸੁਖਬੀਰ ਬਾਦਲ ਨੇ ਬਿਕਰਮ ਮਜੀਠੀਆ ਮਾਮਲੇ ਦੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਤੋਂ ਕਰਵਾਏ ਜਾਣ ਦੇ ਮੁੱਦੇ 'ਤੇ ਕਿਹਾ, ''ਬਿਕਰਮ ਸਿੰਘ ਮਜੀਠੀਆ ਨੂੰ ਕਿਸੇ ਵੀ ਅਦਾਲਤ ਨੇ ਦੋਸ਼ੀ ਨਹੀਂ ਮੰਨਿਆ ਹੈ, ਨਾ ਹੀ ਉਸਨੂੰ ਕਿਸੇ ਵਲੋਂ ਸੰਮਨ ਜਾਰੀ ਕੀਤੇ ਗਏ ਹਨ। ਉਸ ਦੇ ਮਾਮਲੇ ਦੀ ਜਾਂਚ ਹਾਈ ਕੋਰਟ ਦੀ ਨਿਗਰਾਨੀ ਹੇਠ ਹੋ ਚੁਕੀ ਹੈ।''

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)