ਸੋਸ਼ਲ: ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਨੂੰ ਕਿਵੇਂ ਦੇਖ ਰਿਹਾ ਹੈ ਸੋਸ਼ਲ ਮੀਡੀਆ?

ਐੱਸਜੀਪੀਸੀ Image copyright RAVINDER SINGH ROBIN
ਫੋਟੋ ਕੈਪਸ਼ਨ ਮੌਜੂਦ ਐੱਸਜੀਪੀਸੀ ਪ੍ਰਧਾਨ(ਖੱਬੇ) ਗੌਬਿੰਦ ਸਿੰਘ ਲੌਂਗੋਵਾਲ ਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ (ਸੱਜੇ)

ਸਿੰਘ ਸਦਾਉਂਦਿਆਂ ਭੇਡਾਂ ਦੇ ਵਾਂਗ ਯਾਰੋ, ਹੱਕ 'ਮਾਲਕਾਂ' ਹੱਥ ਫੜਾਇ ਆਏ,

'ਸ਼ਾਹ ਮੁਹੰਮਦਾ' ਪੁੱਛਦੇ ਲੋਕ ਸਿੰਘ ਜੀ, ਤੁਸੀਂ ਚੰਗੀਆਂ ਪੂਰੀਆਂ ਪਾਇ ਆਏ?

ਇਹ ਸ਼ਬਦ ਪੰਥਕ ਮਾਮਲਿਆਂ ਦੇ ਟਿੱਪਣੀਕਾਰ ਤਰਲੋਚਨ ਸਿੰਘ 'ਦੁਪਾਲਪੁਰ' ਦੀ ਕਵਿਤਾ ਦੇ ਹਨ। ਤਰਲੋਚਨ ਸਿੰਘ ਅੱਜ ਕੱਲ ਵਿਦੇਸ਼ ਵੱਸਦੇ ਹਨ ਤੇ ਸੋਸ਼ਲ ਮੀਡੀਆ ਉੱਤੇ ਪੰਜਾਬ ਦੇ ਮਸਲਿਆਂ ਤੇ ਕਾਫ਼ੀ ਸਰਗਰਮੀ ਨਾਲ ਲਿਖਦੇ ਹਨ।

ਸ਼੍ਰੋਮਣੀ ਕਮੇਟੀ ਚੋਣ: ਕੌਣ ਹਨ ਗੋਬਿੰਦ ਸਿੰਘ ਲੌਂਗੋਵਾਲ?

'ਜਦੋਂ ਮਹਾਰਾਜਾ ਪਟਿਆਲਾ ਨੇ ਕੀਤੀ ਐੱਸਜੀਪੀਸੀ ਤੇ ਕਬਜ਼ੇ ਦੀ ਕੋਸ਼ਿਸ਼'

Image copyright TARLOCHAN SINGH/FB
ਫੋਟੋ ਕੈਪਸ਼ਨ ਤਰਲੋਚਨ ਸਿੰਘ 'ਦੁਪਾਲਪੁਰ' ਦੀ ਕਵਿਤਾ

ਇਹ ਲਾਇਨਾਂ ਉਨ੍ਹਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੋਣ ਵਿੱਚ ਅਕਾਲੀ ਆਗੂ ਗੋਬਿੰਦ ਸਿੰਘ ਲੌਂਗੋਵਾਲ ਦੇ ਪ੍ਰਧਾਨ ਚੁਣੇ ਜਾਣ ਦੇ ਪ੍ਰਤੀਕਰਮ ਵਜੋਂ ਲਿਖੀ ਕਵਿਤਾ ਦੀਆਂ ਹਨ।

ਜੋ ਉਨ੍ਹਾਂ ਆਪਣੀ ਫੇਸਬੁੱਕ ਵਾਲ ਉੱਤੇ ਸਾਂਝੀ ਕੀਤੀ ਹੈ। ਪਹਿਲ ਪੜੋ ਇਹ ਪੂਰੀ ਕਵਿਤਾ।

ਸੋਸ਼ਲ ਮੀਡੀਆ ਉੱਤੇ ਲੋਕ ਗੋਬਿੰਦ ਸਿੰਘ ਲੌਂਗੋਵਾਲ ਦੇ ਪ੍ਰਧਾਨ ਚੁਣੇ ਜਾਣ ਨੂੰ ਸੁਖਬੀਰ ਸਿੰਘ ਬਾਦਲ ਦੇ ਹੈਰਾਨੀਜਨਕ ਫ਼ੈਸਲੇ ਵਜੋਂ ਦੇਖ ਰਹੇ ਹਨ। ਹਰ ਕੋਈ ਇਸ ਉੱਤੇ ਆਪੋ- ਆਪਣੀ ਸੋਚ ਮੁਤਾਬਕ ਟਿੱਪਣੀਆਂ ਕਰ ਰਿਹਾ ਹੈ। ਕੁਝ ਨੇ ਤਾਂ ਆਪਣੀਆਂ ਟਿੱਪਣੀਆਂ ਵਿੱਚ ਇਹ ਤੱਕ ਦੱਸ ਦਿੱਤਾ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਤੋਂ ਛੁੱਟੀ ਕਿਉਂ ਕੀਤੀ ਗਈ।

ਕੋਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵਧਾਈਆਂ ਦੇ ਰਿਹਾ ਹੈ ਤੇ ਕੋਈ ਉਨ੍ਹਾਂ ਖ਼ਿਲਾਫ਼ ਆਪਣੀ ਭੜਾਸ ਕੱਢ ਰਿਹਾ ਹੈ।

Image copyright BBC Punjabi facebook
ਫੋਟੋ ਕੈਪਸ਼ਨ ਵਧਾਈਆਂ ਮਿਲਣ ਦੇ ਨਾਲ ਨਾਲ ਤਿੱਖੀਆਂ ਟਿੱਪਣੀਆਂ ਵੀ

ਗੋਬਿੰਦ ਸਿੰਘ ਲੌਂਗੋਵਾਲ ਭਾਵੇਂ ਸਾਫ਼ ਸੁਥਰੀ ਦਿੱਖ ਵਾਲੇ ਆਗੂ ਹਨ ਪਰ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਨੂੰ ਵਧਾਈਆਂ ਮਿਲਣ ਦੇ ਨਾਲ ਨਾਲ ਤਿੱਖੀਆਂ ਟਿੱਪਣੀਆਂ ਦਾ ਸਾਹਮਣਾ ਵੀਂ ਕਰਨਾ ਵੀ ਪੈ ਰਿਹਾ ਹੈ।

ਬੀਬੀਸੀ ਪੰਜਾਬੀ ਦੇ 'ਕਹੋ ਤੇ ਸੁਣੋ' ਮੰਚ 'ਤੇ ਟਿੱਪਣੀਆਂ ਕਰਨ ਵਾਲੇ ਜ਼ਿਆਦਾਤਰ ਲੋਕ ਗੋਬਿੰਦ ਸਿੰਘ ਲੌਂਗੋਵਾਲ ਦਾ ਕੱਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿੰਨਾ ਉੱਚਾ ਨਹੀਂ ਮੰਨ ਰਹੇ। ਇਸ ਲਈ ਲਾਡੀ ਸੰਧੂ ਉਨ੍ਹਾਂ ਨੂੰ ਰਿਮੋਟ ਦਾ ਖਿਡੌਣਾ ਤੱਕ ਕਹਿ

Image copyright BBC Punjabi facebook
ਫੋਟੋ ਕੈਪਸ਼ਨ ਵਧਾਈਆਂ ਮਿਲਣ ਦੇ ਨਾਲ ਨਾਲ ਤਿੱਖੀਆਂ ਟਿੱਪਣੀਆਂ ਵੀ

ਫੇਸਬੁੱਕ ਪੇਜ਼ ਉੱਤੇ ਇੱਕ ਹੋਰ ਪਾਠਕ ਗੁਲਸ਼ਨ ਸੇਠੀ ਇਸ ਨੂੰ ਸ਼੍ਰੋਮਣੀ ਕਮੇਟੀ ਉੱਤੇ ਭਾਰੂ ਅਕਾਲੀ ਦਲ ਦੇ ਲਿਫ਼ਾਫ਼ਾ ਕਲਚਰ ਦੀ ਰੀਤ ਨੂੰ ਜਾਰੀ ਰੱਖਣਾ ਕਹਿ ਰਹੇ ਹਨ।

Image copyright facebook/ tralocha singh
ਫੋਟੋ ਕੈਪਸ਼ਨ ਕਮੇਟੀ ਉੱਤੇ ਭਾਰੂ ਅਕਾਲੀ ਦਲ ਦੇ ਲਿਫ਼ਾਫ਼ਾ ਕਲਚਰ ਦੀ ਰੀਤ

ਸੱਤੀ ਟੁੱਟ ਕਾਲੀਆ ਇਸ ਨੂੰ ਬਾਦਲ ਪਰਿਵਾਰ ਦਾ ਅਸਿੱਧਾ ਕਬਜ਼ਾ ਦੱਸਦੇ ਹੋਏ ਲਿਖਦੇ ਹਨ, 'ਬਾਦਲਾਂ ਤੋਂ ਬਿਨਾਂ ਪੱਤਾ ਨਹੀਂ ਹਿੱਲਣਾ ਪ੍ਰਧਾਨ ਕੋਈ ਵੀ ਹੋਵੇ'।

Image copyright BBC Punjabi facebook
ਫੋਟੋ ਕੈਪਸ਼ਨ ਬਾਦਲ ਪਰਿਵਾਰ ਦਾ ਅਸਿੱਧਾ ਕਬਜ਼ਾ

ਅਮਨਦੀਪ ਸਿੰਘ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜਿਹੜੇ ਪਿਛਲੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੇ ਲੰਘੇ ਕਾਰਜਾਕਾਲ ਦੀ ਸ਼ਲਾਘਾ ਕਰ ਰਹੇ ਹਨ ਤੇ ਨਵੇਂ ਪ੍ਰਧਾਨ ਨੂੰ ਵਧਾਈ ਦੇ ਰਹੇ ਹਨ।

Image copyright BBC Punjabi face book
ਫੋਟੋ ਕੈਪਸ਼ਨ ਕਿਰਪਾਲ ਸਿੰਘ ਬਡੂੰਗਰ ਦੇ ਲੰਘੇ ਕਾਰਜਾਕਾਲ ਦੀ ਸ਼ਲਾਘਾ

ਉੱਧਰ ਗਗਨਦੀਪ ਸਿੰਘ ਓਬਰਾਏ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਬਣਾਏ ਜਾਣ ਪਿੱਛੇ ਕਿਰਪਾਲ ਸਿੰਘ ਬਡੂੰਗਰ ਦੇ ਕੰਮਾਂ ਨੂੰ ਦੱਸ ਰਹੇ ਹਨ, ਜੋ ਉਨ੍ਹਾਂ ਲਈ ਗਲ੍ਹੇ ਦੀ ਹੱਡੀ ਬਣੇ ਹੋਏ ਸਨ।

Image copyright BBC Punjabi face book
ਫੋਟੋ ਕੈਪਸ਼ਨ 'ਬਡੂੰਗਰ ਦੇ ਕੰਮ ਬਣ ਗਏ ਸਨ ਬਾਦਲਾਂ ਲਈ ਗਲ੍ਹੇ ਦੀ ਹੱਡੀ'

ਖਾਲਿਸਤਾਨ ਬਾਰੇ ਕੀ ਕਹਿ ਰਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ?

ਪੰਜਾਬ ਦੇ ਪਿੰਡਾਂ ਦੀਆਂ ਕੁਝ ਰੋਚਕ ਤਸਵੀਰਾਂ ......

'ਇੰਦਰਾ ਨੇ ਬਦਲੇਖੋਰੀ ਦੀਆਂ ਸਭ ਹੱਦਾਂ ਤੋੜ ਦਿੱਤੀਆਂ'

ਔਰੰਗਜ਼ੇਬ ਲਈ ਹੁਣ ਇਸਲਾਮਾਬਾਦ ਲਾਹੇਵੰਦ!

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ