ਬੰਗਲੁਰੂ: ਇਸ ਸ਼ਖਸ 'ਤੇ 120 ਟੀਵੀ ਚੋਰੀ ਕਰਨ ਦੇ ਇਲਜ਼ਾਮ

ਪੁਲਿਸ ਹਿਰਾਸਤ ਵਿੱਚ ਵਾਸੂਦੇਵ ਨਨਇਆਹ Image copyright Bangalore police
ਫੋਟੋ ਕੈਪਸ਼ਨ ਪੁਲਿਸ ਹਿਰਾਸਤ ਵਿੱਚ ਵਾਸੂਦੇਵ ਨਨਇਆਹ

ਹੋਟਲਾਂ 'ਚੋਂ ਚਾਰ ਮਹੀਨਿਆਂ ਅੰਦਰ 120 ਟੀਵੀ ਚੁਰਾਉਣ ਦੇ ਇਲਜ਼ਾਮ ਵਿੱਚ ਬੰਗਲੁਰੂ ਇੱਕ ਸ਼ਖਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਦੇ ਇੱਕ ਸੀਨੀਅਰ ਅਫਸਰ ਨੇ ਬੀਬੀਸੀ ਹਿੰਦੀ ਦੇ ਇਮਰਾਨ ਕੁਰੈਸ਼ੀ ਨੂੰ ਦੱਸਿਆ ਕਿ ਹੋਟਲ ਮੁਲਾਜ਼ਮਾਂ ਨੂੰ ਕਦੇ ਵੀ ਵਾਸੂਦੇਵ ਨਨਇਆਹ 'ਤੇ ਸ਼ੱਕ ਨਹੀਂ ਹੋਇਆ।

ਉਹ ਕਾਫੀ ਸਿੱਧਾ ਸਾਧਾ ਅਤੇ ਸ਼ਰੀਫ਼ ਗੈਸਟ ਲੱਗਦਾ ਸੀ। ਪੁਲਿਸ ਨੇ ਦੱਸਿਆ ਕਿ ਉਹ ਹਮੇਸ਼ਾ ਇੱਕ ਵੱਡਾ ਸੂਟਕੇਸ ਲੈਕੇ ਆਉਂਦਾ ਸੀ।

'ਜੰਗ ਅਪਰਾਧੀ' ਦੀ ਕਚਹਿਰੀ ਵਿੱਚ ਜ਼ਹਿਰ ਪੀਣ ਨਾਲ ਮੌਤ

ਬਲਾਗ: ਔਰਤਾਂ ਦੀਆਂ ਚੀਕਾਂ, ਕੀ ਮਾਪੇ ਸੁਣ ਰਹੇ ਹਨ?

ਅਕਤੂਬਰ ਵਿੱਚ ਉਸ ਨੂੰ ਇੱਕ ਹੋਟਲ ਤੋਂ ਟੀਵੀ ਚੋਰੀ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ। ਉਹ ਜ਼ਮਾਨਤ 'ਤੇ ਬਾਹਰ ਸੀ ਜਦ ਉਸਨੂੰ ਮੁੜ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਨੇ ਕਿਹਾ ਕਿ ਜੇਲ੍ਹ ਤੋਂ ਛੁੱਟਣ ਦੇ ਕੁਝ ਦਿਨਾਂ ਬਾਅਦ ਹੀ ਉਸ ਨੇ ਮੁੜ ਚੋਰੀ ਸ਼ੁਰੂ ਕਰ ਦਿੱਤੀ ਸੀ।

ਕਿਵੇਂ ਕਰਦਾ ਸੀ ਚੋਰੀ?

ਡਿਪਟੀ ਕਮਿਸ਼ਨਰ ਚੇਤਨ ਸਿੰਘ ਰਾਠੌੜ ਨੇ ਦੱਸਿਆ ਕਿ ਜੇ ਨਨਇਆਹ ਦਾ ਅਟੈਚੀ ਛੋਟਾ ਹੁੰਦਾ ਸੀ ਤਾਂ ਉਹ ਟੀਵੀ ਦਾ ਸਾਈਜ਼ ਵੇਖ ਫਿਰ ਵੱਡਾ ਅਟੈਚੀ ਲੈ ਆਉਂਦਾ ਸੀ।

Image copyright Joe Raedle/Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਉਨ੍ਹਾਂ ਕਿਹਾ, ''ਉਹ ਹੋਟਲ 'ਚੋਂ ਇੰਨੀ ਵਾਰ ਕਿਸੇ ਨਾ ਕਿਸੇ ਬਹਾਨੇ ਬਾਹਰ ਜਾਂਦਾ ਸੀ ਕਿ ਹੋਟਲ ਸਟਾਫ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਦ ਟੀਵੀ ਲੈਕੇ ਚਲਾ ਗਿਆ।''

ਨਨਇਆਹ ਬਾਰੇ ਜਾਣਕਾਰੀ ਉਸ ਆਦਮੀ ਨੇ ਦਿੱਤੀ ਜਿਸਨੂੰ ਉਹ ਚੋਰੀ ਕੀਤੇ ਟੀਵੀ ਵੇਚਣ ਲਈ ਗਿਆ ਸੀ।

'ਜਦੋਂ ਮਹਾਰਾਜਾ ਪਟਿਆਲਾ ਨੇ ਕੀਤੀ ਐੱਸਜੀਪੀਸੀ ਤੇ ਕਬਜ਼ੇ ਦੀ ਕੋਸ਼ਿਸ਼'

ਕਿਸ ਦੇ ਕੈਪਟਨ ਘਰ ਰਹਿਣ 'ਤੇ ਖਹਿਰਾ ਨੂੰ ਇਤਰਾਜ਼?

ਬੰਗਲੁਰੂ ਦੀ ਪੁਲਿਸ ਨੇ ਨਨਇਆਹ ਦੇ ਖਿਲਾਫ਼ ਚੋਰੀ ਦੇ 21 ਕੇਸ ਦਰਜ ਕੀਤੇ ਹਨ ਅਤੇ ਲੰਮੀ ਸਜ਼ਾ ਦੀ ਉਮੀਦ ਕਰ ਰਹੇ ਹਨ। ਕੋਰਟ ਫੈਸਲਾ ਕਰੇਗਾ ਜੇ ਉਸਨੂੰ ਦਿਮਾਗੀ ਤੌਰ 'ਤੇ ਇਲਾਜ ਦੀ ਲੋੜ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)