ਪਾਸਪੋਰਟ ਬਰਾਮਦਗੀ ਲਈ ਜਗਤਾਰ ਜੌਹਲ ਦੇ ਰਿਮਾਂਡ 'ਚ ਦੋ ਦਿਨ ਵਾਧਾ

ਜਗਤਾਰ

ਬ੍ਰਿਟਿਸ਼ ਨਾਗਰਿਕ ਜਗਤਾਰ ਜੌਹਲ ਦਾ ਪੰਜਾਬ ਪੁਲਿਸ ਨੂੰ ਦੋ ਦਿਨਾਂ ਦਾ ਹੋਰ ਰਿਮਾਂਡ ਮਿਲ ਗਿਆ ਹੈ। ਦਲੀਲ ਸੀ ਕਿ ਜਗਤਾਰ ਕੋਲੋਂ ਹੋਰ ਪੁੱਛਗਿੱਛ ਕਰਕੇ ਉਸ ਦਾ ਪਾਸਪੋਰਟ ਬਰਾਮਦ ਕੀਤਾ ਜਾ ਸਕੇ।

ਸਰਕਾਰੀ ਵਕੀਲ ਨੇ 7 ਦਿਨਾਂ ਦਾ ਰਿਮਾਂਡ ਮੰਗਿਆ ਸੀ ਜਦ ਕਿ ਜੱਜ ਸੁਮਿਤ ਸਭਰਵਾਲ ਨੇ ਸਿਰਫ਼ ਦੋ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ।

ਵੀਰਵਾਰ ਦੁਪਹਿਰ ਵੇਲੇ ਜੌਹਲ ਨੂੰ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਹੁਣ ਉਨ੍ਹਾਂ ਦੀ ਅਗਲੀ ਪੇਸ਼ੀ ਸ਼ਨੀਵਾਰ ਨੂੰ ਹੋਵੇਗੀ।

'ਮੇਰੇ ਪੁੱਤਰ ਖ਼ਿਲਾਫ ਸਬੂਤ ਹਨ ਤਾਂ ਪੇਸ਼ ਕਰੇ ਪੁਲਿਸ'

ਜੱਜ- ਕੀ ਤੁਸੀਂ ਕੁਝ ਕਹਿਣਾ ਹੈ? ਜਗਤਾਰ- ਮੈਂ ਬੇਕਸੂਰ ਹਾਂ

ਜਗਤਾਰ ਜੌਹਲ ਕੇਸ:'ਸਾਡੇ ਨਾਲ ਪੁਲਿਸ ਨੇ ਧੱਕਾ ਕੀਤਾ'

30 ਸਾਲਾ ਜਗਤਾਰ ਜੌਹਲ ਕੋਲੋਂ ਪੁਲਿਸ ਨੇ ਇਸ ਸਾਲ ਜੁਲਾਈ ਮਹੀਨੇ ਲੁਧਿਆਣਾ 'ਚ ਹੋਏ ਪਾਦਰੀ ਦੇ ਕਤਲ ਬਾਰੇ ਸਵਾਲ ਪੁੱਛੇ।

ਇਸ ਤੋਂ ਪਹਿਲਾਂ ਸਰਕਾਰੀ ਵਕੀਲ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਜੌਹਲ ਦੇ ਪਾਕਿਸਤਾਨੀ ਖ਼ੁਫੀਆਂ ਏਜੰਸੀ ਆਈਐੱਸਆਈ ਅਤੇ ਕਤਲ ਦੇ ਮੁੱਖ ਸਾਜਿਸ਼ਕਰਤਾ ਨਾਲ ਸਬੰਧ ਹਨ।

ਇਸਤਾਗਾਸਾ ਨੇ ਵੀਰਵਾਰ ਨੂੰ ਅਦਾਲਤ 'ਚ ਦੱਸਿਆ ਕਿ ਉਨ੍ਹਾਂ ਨੂੰ ਜੌਹਲ ਦਾ ਪਾਸਪੋਰਟ ਚਾਹੀਦਾ ਹੈ ਤਾਂ ਜੋ ਉਹ ਦੇਖ ਸਕਣ ਕਿ ਉਸ ਨੇ ਕਿਸ ਦੇਸ ਵਿੱਚ ਕਿਹੜੇ ਮਹੀਨੇ ਦੀ ਕਿਸ ਤਰੀਕ ਨੂੰ ਯਾਤਰਾ ਕੀਤੀ।

ਜਗਤਾਰ ਸਿੰਘ ਜੌਹਲ ਦੇ ਪਰਿਵਾਰ ਨਾਲ ਗੱਲਬਾਤ

'ਜੌਹਲ ਨਾਲ ਕਿਸੇ ਨੂੰ ਇਕੱਲੇ ਨਹੀਂ ਮਿਲਣ ਦੇ ਰਹੀ ਪੁਲਿਸ'

ਜੌਹਲ ਦੇ ਵਕੀਲ ਜਸਪਾਲ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਅਦਾਲਤ ਨੂੰ ਕਿਹਾ ਕਿ ਜੌਹਲ ਦਾ ਪਾਸਪੋਰਟ ਪਹਿਲਾਂ ਹੀ 8 ਨਵੰਬਰ ਨੂੰ ਅੰਬੈਸੀ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਸੀ ਅਤੇ ਅਦਾਲਤ ਨੂੰ ਬਕਾਇਦਾ ਰਸੀਦ ਵੀ ਦਿਖਾਈ ਸੀ।"

ਜੌਹਲ ਦੇ ਵਕੀਲ ਨੇ ਪੁਲਿਸ 'ਤੇ ਇਲਜ਼ਾਮ ਲਗਾਏ ਸਨ ਕਿ ਪੁਲਿਸ ਨੇ ਉਸ ਦੇ ਮੁਵੱਕਿਲ 'ਤੇ ਤਸ਼ੱਦਤ ਢਾਇਆ ਹੈ। ਜਿਸ ਨੂੰ ਪੰਜਾਬ ਪੁਲਿਸ ਨੇ ਖਾਰਜ ਕਰ ਦਿੱਤਾ ਸੀ।

ਕੀ ਹੈ ਪੂਰਾ ਮਾਮਲਾ?

4 ਨਵੰਬਰ ਨੂੰ ਜਗਤਾਰ ਸਿੰਘ ਜੌਹਲ ਨੂੰ ਮੋਗਾ ਪੁਲਿਸ ਨੇ ਜਲੰਧਰ ਦੇ ਰਾਮਾ ਮੰਡੀ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਇਲਜ਼ਾਮ ਲਾਏ ਸੀ ਕਿ ਪੰਜਾਬ ਵਿੱਚ ਹੋਏ ਹਿੰਦੂ ਲੀਡਰਾਂ ਦੇ ਕਤਲਾਂ ਲਈ ਪੈਸਾ ਜਗਤਾਰ ਵੱਲੋਂ ਮੁਹੱਈਆ ਕਰਵਾਇਆ ਗਿਆ ਸੀ।

'ਪੁਲਿਸ ਨੇ ਮੇਰੇ ਨਾਲ ਕੀਤਾ ਅਣਮਨੁੱਖੀ ਤਸ਼ੱਦਦ'

‘ਜਗਤਾਰ ਜੌਹਲ ਬਾਰੇ ਪੁਲਿਸ ਨਹੀਂ ਦੇ ਰਹੀ ਜਾਣਕਾਰੀ’

ਹਿਰਾਸਤ ਵਿੱਚ ਲਏ ਸ਼ਖ਼ਸ ਦੇ ਕੀ ਹਨ ਅਧਿਕਾਰ?

ਕੀ ਹੈ ਲੁਧਿਆਣਾ ਦਾ ਮਾਮਲਾ?

  • ਲੁਧਿਆਣਾ 'ਚ ਜੁਲਾਈ ਮਹੀਨੇ 'ਚ ਇੱਕ ਪਾਦਰੀ ਦਾ ਕਤਲ ਹੋਇਆ ਸੀ।
  • ਇਸੇ ਮਾਮਲੇ 'ਚ ਜਗਤਾਰ ਲੁਧਿਆਣਾ 'ਚ ਕੇਸ ਦਰਜ ਹੈ ।
  • ਸਲੇਮ ਟਾਬਰੀ ਇਲਾਕੇ 'ਚ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਪਾਦਰੀ ਸੁਲਤਾਨ ਮਸੀਹ ਨੂੰ ਗੋਲੀਆਂ ਮਾਰੀਆਂ ਸੀ।
  • ਪੁਲਿਸ ਮੁਤਾਬਕ ਪਾਦਰੀ ਜਦੋਂ ਆਪਣੇ ਘਰ ਬਾਹਰ ਸੈਰ ਕਰਦਿਆਂ ਕਿਸੇ ਨਾਲ ਫ਼ੋਨ 'ਤੇ ਗੱਲ ਕਰ ਰਿਹਾ ਸੀ ਤਾਂ ਉਸੇ ਵੇਲੇ ਉਸ 'ਤੇ ਹਮਲਾ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)