ਬਦਬੂਦਾਰ ਜੁਰਾਬਾਂ ਕਾਰਨ ਸ਼ਖਸ ਗ੍ਰਿਫ਼ਤਾਰ

ਜੁਰਾਬਾਂ Image copyright Dan Kitwood/Getty Images
ਫੋਟੋ ਕੈਪਸ਼ਨ ਸੰਕੇਤਿਕ ਤਸਵੀਰ

ਹਿਮਾਚਲ ਪ੍ਰਦੇਸ਼ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੱਸ ਵਿੱਚ ਸਫ਼ਰ ਕਰ ਰਹੇ ਮੁਸਾਫ਼ਿਰ ਨੂੰ ਉਸਦੀਆਂ ਬਦਬੂਦਾਰ ਜੁਰਾਬਾਂ ਕਾਰਨ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਮੁਤਾਬਕ ਬਦਬੂਦਾਰ ਜੁਰਾਬਾਂ ਕਾਰਨ ਇਸ ਸ਼ਖਸ ਦੀ ਹੋਰ ਯਾਤਰੀਆਂ ਨਾਲ ਝੜਪ ਹੋ ਗਈ। ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ 27 ਸਾਲ ਦੇ ਪ੍ਰਕਾਸ ਕੁਮਾਰ ਖ਼ਿਲਾਫ਼ ਊਨਾ ਦੇ ਭਰਵੇਂ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ।

ਬਿਹਾਰ ਨਿਵਾਸੀ ਪ੍ਰਕਾਸ਼ ਹਿਮਾਚਲ ਦੇ ਧਰਮਸ਼ਾਲਾ ਤੋਂ ਦੇਸ ਦੀ ਰਾਜਧਾਨੀ ਦਿੱਲੀ ਆ ਰਹੇ ਸੀ। ਬੱਸ 'ਚ ਉਨ੍ਹਾਂ ਨਾਲ ਬੈਠੇ ਯਾਤਰੀਆਂ ਨੇ ਉਨ੍ਹਾਂ ਦੀਆਂ ਜੁਰਾਬਾਂ ਵਿੱਚੋਂ ਨਿਕਲ ਰਹੀ ਦੁਰਗੰਧ ਦੀ ਸ਼ਿਕਾਇਤ ਕੀਤੀ ਅਤੇ ਜੁਰਾਬਾ ਕੱਢ ਕੇ ਬੈਗ 'ਚ ਰੱਖਣ ਲਈ ਕਿਹਾ।

ਢਿੱਡੀਂ ਪੀੜਾਂ ਪਾਉਂਦੇ ਭਾਰਤ-ਪਾਕ ਮੂਲ ਦੇ ਕਲਾਕਾਰ

ਸਕੂਲ 'ਚ ਕੁੜੀਆਂ ਦੇ ਕੱਪੜੇ ਲੁਹਾਉਣ ਦਾ ਦੋਸ਼

Image copyright DOMINIQUE FAGET/AFP/Getty Images

ਪ੍ਰਕਾਸ਼ ਨੇ ਜੁਰਾਬਾਂ ਉਤਾਰਨ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਨਾਲ ਬੈਠੇ ਮੁਸਾਫ਼ਿਰਾਂ ਨਾਲ ਉਨ੍ਹਾਂ ਦਾ ਵਿਵਾਦ ਹੋ ਗਿਆ।

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਭਰਵੇਂ 'ਚ ਯਾਤਰੀਆਂ ਨੇ ਬੱਸ ਰੁਕਵਾਈ ਅਤੇ ਪ੍ਰਕਾਸ਼ ਖ਼ਿਲਾਫ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ।

ਕੀ ਹੈ ਚੀਨ ਦੀ 1000 ਕਿਲੋਮੀਟਰ ਸੁਰੰਗ ਦਾ ਸੱਚ

ਮੰਗਣੀ ਵੇਲੇ ਕਿਹੜੇ ਸਵਾਲਾਂ ਤੋਂ ਖਿਝਦੀਆਂ ਨੇ ਕੁੜੀਆਂ?

ਸ਼ੇਖਾਂ ਦੀਆਂ 'ਛੁੱਟੀਆਂ ਵਾਲੀਆਂ ਤੀਵੀਆਂ'

ਇੱਕ ਭਾਰਤੀ ਅਖ਼ਬਾਰ ਦੇ ਮੁਤਾਬਕ ਪ੍ਰਕਾਸ਼ ਦਾ ਕਹਿਣਾ ਹੈ ਕਿ ਜੁਰਾਬਾਂ ਵਿੱਚੋਂ ਬਦਬੂ ਨਹੀਂ ਆ ਰਹੀ ਸੀ ਲੋਕਾਂ ਨੇ ਬਿਨਾਂ ਗੱਲੋਂ ਹੀ ਉਸ ਨਾਲ ਝਗੜਾ ਕੀਤਾ।

ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਪ੍ਰਕਾਸ਼ ਨੂੰ ਜ਼ਮਾਨਤ ਮਿਲ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)