ਸ਼ਸ਼ੀ ਕਪੂਰ ਨੂੰ 'ਟੈਕਸੀ' ਕਿਉਂ ਕਹਿੰਦੇ ਸਨ ਰਾਜ ਕਪੂਰ ?

ਸ਼ਸ਼ੀ ਕਪੂਰ Image copyright Getty Images

"ਘਰ ਜਾਓ", ਸ਼ਸ਼ੀ ਕਪੂਰ ਨੇ ਮੈਨੂੰ ਕਿਹਾ ਅਤੇ ਆਪਣਾ ਪੀ.ਆਰ. ਸੰਭਾਲਣ ਵਾਲੇ ਗੋਪਾਲ ਪਾਂਡੇ ਵੱਲ ਮੁੜੇ, "ਮੁਬੰਈ ਪਹੁੰਚੋ ਅਤੇ ਇਨ੍ਹਾਂ ਨੂੰ ਵਧੀਆ ਸ਼ਾਕਾਹਾਰੀ ਖਾਣਾ ਖਵਾਓ।"

ਅਸੀਂ ਕੁਝ ਪੱਤਰਕਾਰ ਸੀ ਜੋ ਸ਼ਸ਼ੀ ਕਪੂਰ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਮਹਾਬਲੇਸ਼ਵਰ/ਪਚਗਨੀ 'ਚ ਰੁਕੇ ਸੀ ਅਤੇ ਉੱਥੇ ਪਾਰਸੀ ਹੋਟਲਾਂ ਦਾ ਖਾਣਾ ਸ਼ਾਕਾਹਾਰੀਆਂ ਲਈ ਨਹੀਂ ਸੀ।

ਸ਼ਸ਼ੀ ਕਪੂਰ ਦੀ ਪਤਨੀ ਜੇਨਿਫ਼ਰ ਕੇਂਡਾਲ ਵੀ ਸ਼ਾਕਾਹਾਰੀ ਸੀ, ਇਸ ਲਈ ਸ਼ਾਇਦ ਸ਼ਸ਼ੀ ਕਪੂਰ ਮੇਰੀ ਦਿੱਕਤ ਸਮਝ ਗਏ ਸਨ।

ਰੋਮਾਂਸ ਦੇ ਬਾਦਸ਼ਾਹ ਸ਼ਸ਼ੀ ਕਪੂਰ ਦਾ ਦੇਹਾਂਤ

ਨਜ਼ਰੀਆ: ਕੈਨੇਡੀਅਨ ਮੰਤਰੀ ਸੋਹੀ ਨੂੰ ਕਿਵੇਂ ਬਣਾਇਆ ਸੀ ਖਾਲਿਸਤਾਨੀ?

Image copyright Getty Images

ਕਿਸੇ ਮਜ਼ੇਦਾਰ ਆਊਟ ਡੋਰ ਸ਼ੂਟ 'ਤੇ ਸ਼ਸ਼ੀ ਕਪੂਰ ਸਾਨੂੰ ਕੁਝ ਲੋਕਾਂ ਨੂੰ ਨਾਲ ਲੈ ਕੇ ਜਾਣਾ ਪਸੰਦ ਕਰਦੇ ਸਨ। ਇਨ੍ਹਾਂ ਵਿੱਚ ਅਕਸਰ ਉਨ੍ਹਾਂ ਦੇ ਇੱਕ-ਦੋ ਦੋਸਤ ਵੀ ਨਾਲ ਹੁੰਦੇ ਸਨ।

ਇਸ ਦੌਰੇ ਵਿਚਾਲੇ ਸ਼ਸ਼ੀ ਕਪੂਰ ਸਾਡੇ ਵਿਚੋਂ ਹੀ ਕਿਸੇ ਵਾਂਗ ਹੋ ਜਾਂਦੇ ਅਤੇ ਖਾਣ ਤੋਂ ਬਾਅਦ ਮਹਾਬਲੇਸ਼ਵਰ ਝੀਲ ਵੱਲ ਟਹਿਲਣ ਨਿਕਲ ਜਾਂਦੇ।

'ਚਿਹਰਾ ਵੀ ਵਿਕਦਾ ਹੈ'

ਜਦੋਂ ਤੱਕ ਉਹ ਸਰਗਰਮ ਰਹੇ, ਉਦੋਂ ਤੱਕ ਉਹ ਮੋਟੇ ਹੋਣ ਦੀ ਕਪੂਰੀ ਬੀਮਾਰੀ ਨਾਲ ਜੇਨਿਫ਼ਰ ਦੀ ਭੋਜਨ ਯੋਜਨਾ ਦੀ ਪਾਲਣਾ ਕਰਦਿਆਂ ਖਾਣ ਤੋਂ ਬਾਅਦ ਟਹਿਲ ਕੇ ਨਜਿੱਠਦੇ ਰਹੇ। ਉਸ ਪੀੜੀ ਵਿੱਚ ਜਿਮ ਜਾਣ ਦਾ ਰਿਵਾਜ਼ ਨਹੀਂ ਸੀ।

ਜਦੋਂ ਅਸੀਂ ਵਿਜੇ ਭੱਟ ਦੀ ਫਿਲਮ 'ਹੀਰਾ ਔਰ ਪੱਥਰ' ਦੀ ਸ਼ੂਟਿੰਗ 'ਚ ਜੂਨਾਗੜ੍ਹ ਗਏ ਤਾਂ ਆਪਣੀ ਸਹਿ-ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਨਾਲ ਲੈ ਕੇ ਨੇੜੇ ਦੇ ਇੱਕ ਥਿਏਟਰ 'ਚ ਹਿੰਦੀ ਫਿਲਮ ਦੇਖਣ ਪਹੁੰਚ ਗਏ।

ਜਗਤਾਰ ਜੌਹਲ ਨੂੰ ਕਿਉਂ ਨਹੀਂ ਰਾਹਤ ਮਿਲ ਰਾਹਤ?

ਮੋਦੀ ਦੇ ਸਿਆਸੀ ਕਿਲ੍ਹੇ ਨੂੰ ਸੰਨ੍ਹ ਲਾਉਣ ਨਿਕਲੀ ਕੁੜੀ ਕੌਣ?

Image copyright Getty Images

ਛੇਤੀ ਦਰਸ਼ਕਾਂ ਨੂੰ ਪਤਾ ਲੱਗ ਗਿਆ ਕਿ ਸ਼ਬਾਨਾ ਆਜ਼ਮੀ ਅਤੇ ਸ਼ਸ਼ੀ ਕਪੂਰ ਥਿਏਟਰ 'ਚ ਮੌਜੂਦ ਹਨ ਤਾਂ ਭੀੜ ਨੂੰ ਕਾਬੂ ਕਰਨਾ ਮੁਸ਼ਕਲ ਹੋ ਗਿਆ।

ਸ਼ਸ਼ੀ ਨੇ ਤੁਰੰਤ ਥਿਏਟਰ ਦੇ ਗੇਟ 'ਤੇ ਇੱਕ ਕਾਰ ਬੁਲਾਈ ਅਤੇ ਸ਼ਬਾਨਾ ਤੇ ਮੈਨੂੰ (ਉਸ ਵਿੱਚ ਅਸੀਂ 2 ਔਰਤਾਂ ਸਾਂ) ਲੈ ਕੇ ਆਪਣੇ ਮੂੰਹ ਨੂੰ ਹੱਥ ਨਾਲ ਢੱਕ ਕੇ ਕਾਰ 'ਚ ਬੈਠ ਗਏ।

ਇਹ ਉਨ੍ਹਾਂ ਦੀ ਸੁਭਾਵਿਕ ਹੀ ਪ੍ਰਕਿਰਿਆ ਸੀ, ਇੱਕ ਚੰਗਾ ਆਦਮੀ ਹੋਣ ਕਾਰਨ ਉਨ੍ਹਾਂ ਨੇ ਆਪਣੇ ਨਾਲ ਮੌਜੂਦ ਔਰਤਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ।

ਸੰਸਦ 'ਚ ਸਮਲਿੰਗੀ ਵਿਆਹ ਦੀ ਪੇਸ਼ਕਸ਼

ਵੇਖੋ 'ਸੁਪਰਮੂਨ' ਦਾ ਨਜ਼ਾਰਾ ਤਸਵੀਰਾਂ ਰਾਹੀਂ

ਉਸ ਦੀ ਦੂਜੀ ਪ੍ਰਤੀਕ੍ਰਿਆ ਖ਼ਾਸ ਤੌਰ 'ਤੇ ਸ਼ਸ਼ੀ ਕਪੂਰ ਸਟਾਇਲ 'ਚ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇੱਕ ਅਦਾਕਾਰ ਦਾ ਚਿਹਰਾ ਹੀ ਉਸ ਦੀ ਕਿਸਮਤ ਬਣਾਉਂਦਾ ਹੈ।

ਇਸ ਲਈ ਅਜਿਹੀ ਕਿਸੇ ਵੀ ਹਾਲਾਤ 'ਚ ਜੇ ਕੋਈ ਪੱਥਰ ਉਨ੍ਹਾਂ ਵੱਲ ਸੁੱਟਿਆ ਜਾ ਸਕਦਾ ਹੋਵੇ ਜਾਂ ਕੋਈ ਦੁਰਘਟਨਾ ਹੋ ਸਕਦੀ ਹੋਵੇ ਤਾਂ ਉਹ ਹਮੇਸ਼ਾ ਹੀ ਆਪਣੇ ਚਿਹਰੇ ਨੂੰ ਬਚਾਉਂਦੇ ਸਨ।

ਉਨ੍ਹਾਂ ਨੇ ਇੱਕ ਵਾਰ ਮੈਨੂੰ ਕਿਹਾ, "ਇਹ ਸੁਭਾਵਿਕ ਪ੍ਰਤੀਕ੍ਰਿਆ ਹੁੰਦੀ ਹੈ ਕਿ ਮੇਰੇ ਹੱਥ ਆਪਣੇ ਆਪ ਹੀ ਮੇਰਾ ਚਿਹਰਾ ਬਚਾਉਣ ਲਈ ਉਠ ਜਾਂਦੇ ਹਨ। ਮੇਰਾ ਸਾਰਾ ਧੰਦਾ ਇਸੇ ਕਰਕੇ ਹੈ।"

ਆਪਣੇ ਮਨ ਦਾ ਕੰਮ

70 ਅਤੇ 80ਵਿਆਂ ਵਿੱਚ ਤਾਂ ਸ਼ਸ਼ੀ ਕਪੂਰ ਇੰਨੇ ਮਸ਼ਰੂਫ਼ ਹੋ ਗਏ ਸਨ ਕਿ ਉਨ੍ਹਾਂ ਨੂੰ ਮਿਲਣਾ ਹੀ ਸੰਭਵ ਨਹੀਂ ਹੁੰਦਾ ਸੀ।

ਉਹ ਇੱਕ ਦਿਨ ਵਿੱਚ 4-5 ਸ਼ਿਫਟਾਂ 'ਚ ਕੰਮ ਕਰਦੇ ਅਤੇ 4-5 ਫਿਲਮਾਂ ਲਈ ਇੱਕ ਤੋਂ ਦੂਜੀ ਥਾਂ 'ਤੇ ਭੱਜਦੇ ਰਹਿੰਦੇ ਸਨ ਤੇ ਹਰੇਕ ਫਿਲਮ ਨੂੰ ਕੁਝ ਘੰਟੇ ਹੀ ਦਿੰਦੇ।

VLOG: ਕੀ ਪਾਕਿਸਤਾਨ ਦੇ ਅਜੋਕੇ ਮੌਲਵੀ ਇੱਕ ਮੁਕੰਮਲ ਪੈਕੇਜ ਹਨ?

ਪਾਕਿਸਤਾਨ 'ਚ ਪਾਣੀ ਦੀਆਂ ਤੋਪਾਂ ਕਿੰਨੀਆਂ ਸਮਝਦਾਰ?

ਉਨ੍ਹਾਂ ਦੇ ਵੱਡੇ ਭਰਾ ਰਾਜ ਕਪੂਰ ਜੋ 'ਸਤਿਅਮ ਸ਼ਿਵਮ ਸੁੰਦਰਮ' (1978) ਬਣਾ ਰਹੇ ਸਨ।

ਇਸ ਨਾਲ ਇੰਨੇ ਤੰਗ ਆ ਗਏ ਸਨ ਕਿ ਉਨ੍ਹਾਂ ਨੇ ਸ਼ਸ਼ੀ ਨੂੰ "ਟੈਕਸੀ" ਕਹਿਣਾ ਸ਼ੁਰੂ ਕਰ ਦਿੱਤਾ ਸੀ। ਕੋਈ ਵੀ ਉਨ੍ਹਾਂ ਨੂੰ ਕਿਰਾਏ 'ਤੇ ਲੈ ਸਕਦਾ ਸੀ ਅਤੇ ਉਨ੍ਹਾਂ ਦਾ ਮੀਟਰ ਚੱਲਣਾ ਸ਼ੁਰੂ ਹੋ ਜਾਂਦਾ।

Image copyright Getty Images

ਖ਼ਾਸ ਗੱਲ ਇਹ ਕਿ ਉਨ੍ਹਾਂ ਨੇ ਆਪਣਾ ਪੈਸਾ ਪਹਿਲਾਂ ਤੋਂ ਹੀ ਤੈਅ ਹਿੱਟ ਫਿਲਮਾਂ 'ਤੇ ਨਹੀਂ ਲਗਾਇਆ ਜੋ ਕਿ ਉਹ ਆਸਾਨੀ ਨਾਲ ਕਰ ਸਕਦੇ ਸਨ।

ਉਸ ਦੀ ਬਜਾਇ ਉਨ੍ਹਾਂ ਨੇ ਰਿਸਕਨ ਬਾਡੀ ਦੇ 'ਫਲਾਇਟ ਆਫ ਪਿਜਨਸ' ਨਾਵਲ ਨੂੰ ਚੁੱਕਿਆ ਅਤੇ ਕਲਾ ਫਿਲਮਾਂ ਦੇ ਨਿਰਦੇਸ਼ਕ ਨੂੰ ਇਸ 'ਤੇ ਇੱਕ ਫਿਲਮ, 'ਜਨੂੰਨ' ਬਣਾਉਣ ਲਈ ਕਿਹਾ।

ਉਨ੍ਹਾਂ ਨੇ ਇਸ ਲਈ ਬਹੁਤ ਸਾਰੇ ਚੰਗੇ ਪਰ ਗ਼ੈਰ-ਵਪਾਰਕ ਕਲਾਕਾਰਾਂ ਨੂੰ ਨਾਲ ਲਿਆ ਅਤੇ ਉਨ੍ਹਾਂ ਨੂੰ ਲੈ ਕੇ ਇੱਕ ਮਹਿੰਗੀ ਫਿਲਮ ਬਣਾਉਣ ਲਈ ਲਖਨਊ ਸ਼ੂਟਿੰਗ ਲਈ ਚਲੇ ਗਏ।

ਇਹ ਵੱਡਾ ਮਾਲੀ ਜੋਖ਼ਮ ਸੀ, ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਹੀ ਹੋਇਆ। ਪਰ ਇਸ ਨਾਲ ਬੇਪਰਵਾਹ ਸ਼ਸ਼ੀ ਕਪੂਰ ਨੇ ਆਪਣੀ ਪਸੰਦ ਦੇ ਸਿਨੇਮਾ ਦਾ ਸਮਰਥਨ ਕਰਨਾ ਜਾਰੀ ਰੱਖਿਆ।

ਕਿਉਂ ਬਣਾਏ ਲੌਂਗੋਵਾਲ ਸ਼੍ਰੋਮਣੀ ਕਮੇਟੀ ਪ੍ਰਧਾਨ?

ਹਫ਼ਤਾਵਾਰ: ਬੀਬੀਸੀ ਪੰਜਾਬੀ ਦੀਆਂ ਤਸਵੀਰਾਂ

ਉਸੇ ਉਤਸਾਹ ਨਾਲ ਉਨ੍ਹਾਂ ਆਪਣਾ ਬਹੁਤ ਸਾਰਾ ਪੈਸਾ (ਕਰੀਬ 1978 'ਚ) ਪ੍ਰਿਥਵੀ 'ਚ ਲਗਾਇਆ ਜੋ ਉਨ੍ਹਾਂ ਦੇ ਪਿਤਾ ਪ੍ਰਿਥਵੀਰਾਜ ਕਪੂਰ ਨੂੰ ਇੱਕ ਸ਼ਰਧਾਂਜਲੀ ਸੀ।

ਸ਼ਬਾਨਾ ਅਤੇ ਜੇਨਿਫਰ

'ਜਨੂੰਨ' ਕਈ ਮਾਇਨਿਆਂ ਵਿੱਚ ਇਤਿਹਾਸਕ ਫਿਲਮ ਸੀ ਅਤੇ ਇਹ ਸਿਰਫ 19ਵੀਂ ਸਦੀ ਦੀ ਕਥਾ ਕਾਰਨ ਨਹੀਂ। ਇਸ 'ਚ ਉਨ੍ਹਾਂ ਦੀ ਪਤਨੀ ਜੇਨਿਫਰ ਅਤੇ ਲੋਕਪ੍ਰਿਯ ਅਦਾਕਾਰਾ ਸ਼ਬਾਨਾ ਆਜ਼ਮੀ ਸਨ।

Image copyright Getty Images

ਦਰਅਸਲ 'ਫ਼ਕੀਰਾ' (1976) ਵਰਗੀ ਹਿੱਟ ਫਿਲਮ ਤੋਂ ਸ਼ਬਾਨਾ ਆਜ਼ਮੀ ਅਤੇ ਸ਼ਸ਼ੀ ਕਪੂਰ ਦੀ ਜੋੜੀ ਇੰਨੀ ਮਸ਼ਹੂਰ ਹੋ ਗਈ ਕਿ ਉਨ੍ਹਾਂ ਨੇ ਕੋਈ ਅੱਧਾ ਦਰਜਨ ਫਿਲਮਾਂ ਇਕੱਠੀਆਂ ਕੀਤੀਆਂ ਸਨ।

ਉਸ ਵੇਲੇ ਦੇ ਬਹੁਤ ਸਾਰੇ ਪੱਤਰਕਾਰ ਯਾਦ ਕਰਦੇ ਹਨ ਕਿ ਸ਼ਬਾਨਾ ਆਜ਼ਮੀ ਦੇ ਨਾਲ ਸ਼ਸ਼ੀ ਕਪੂਰ ਦੀ ਦੋਸਤੀ ਕਾਰਨ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ 'ਚ ਹਲਚਲ ਸ਼ੁਰੂ ਹੋ ਗਈ ਸੀ।

ਉਹ ਦਰਾਰ ਇਸ ਕਦਰ ਵੱਧ ਗਈ ਸੀ ਕਿ ਸ਼ਸ਼ੀ ਕਪੂਰ ਨੇ ਇਸ ਨੂੰ ਲੁਕਾਉਣ ਲਈ ਇਹ ਮੰਨਣਾ ਪਿਆ ਕਿ ਜਦੋਂ ਤੱਕ ਜੇਨਿਫਰ ਜ਼ਿੰਦਾ ਰਹੇਗੀ ਉਦੋਂ ਤੱਕ ਉਨ੍ਹਾਂ ਦਾ ਸ਼ਬਾਨਾ ਨਾਲ ਕੋਈ ਲੈਣਾ ਦੇਣਾ ਨਹੀਂ ਰਹੇਗਾ।

ਸ਼ਸ਼ੀ ਕਪੂਰ ਨੇ 1984 'ਚ ਵਿੱਚ ਸ਼ਬਾਨਾ ਆਜ਼ਮੀ ਨਾਲ ਉਦੋਂ ਤੱਕ ਗੱਲ ਨਹੀਂ ਕੀਤੀ, ਜਦੋਂ ਤੱਕ ਕੈਂਸਰ ਨਾਲ ਜੇਨਿਫਰ ਦੀ ਮੌਤ ਨਹੀਂ ਹੋ ਗਈ।

ਪੰਜਾਬ ਦੇ ਪਿੰਡਾਂ ਦੀਆਂ ਕੁਝ ਰੋਚਕ ਤਸਵੀਰਾਂ ......

ਦੁਬਈ: ਕਿਹੋ ਜਿਹੀ ਹੈ ਭਾਰਤੀ ਕਾਮਿਆਂ ਦੀ ਜ਼ਿੰਦਗੀ

Image copyright AFP/Getty Images
ਫੋਟੋ ਕੈਪਸ਼ਨ ਸ਼ਸ਼ੀ ਕਪੂਰ ਆਪਣੀ ਬੇਟੀ ਸੰਜਨਾ ਕਪੂਰ ਨਾਲ

ਉਹ ਠੀਕ ਹੀ ਹੋਇਆ ਸੀ ਕਿ ਉਨ੍ਹਾਂ ਨੂੰ ਦਾਦਾ ਸਾਹਬ ਫਾਲਕੇ ਪੁਰਸਕਾਰ ਪ੍ਰਿਥਵੀ ਥਿਏਟਰ 'ਚ ਉਨ੍ਹਾਂ ਦੀਆਂ ਸਾਰੀ ਪਸੰਦੀਦਾ ਔਰਤਾਂ ਦੀ ਮੌਜੂਦਗੀ 'ਚ ਦਿੱਤਾ ਗਿਆ, ਬੇਸ਼ੱਕ ਦੇਰ ਨਾਲ ਹੀ ਸਹੀ।

ਆਪਣੀ ਜਵਾਨੀ ਦੇ ਦਿਨਾਂ 'ਚ ਇਹ ਖੁਸ਼ਮਿਜ਼ਾਜ ਅਦਾਕਾਰ ਸਰਕਾਰ ਵੱਲੋਂ ਮਾਨਤਾ ਮਿਲਣ ਅਤੇ ਔਰਤਾਂ ਦੇ ਖਿੱਚ ਦਾ ਕੇਂਦਰ ਹੋਣ 'ਤੇ ਸ਼ਰਾਰਤ ਨਾਲ ਚਹਿਕਦਾ ਅਤੇ ਮਸਤੀ ਕਰਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)