ਸਰਦੀਆਂ 'ਚ ਬੰਦ ਕਮਰੇ 'ਚ ਸੌਣ ਨਾਲ ਜਾ ਸਕਦੀ ਹੈ ਤੁਹਾਡੀ ਜਾਨ

ਸਰਦੀਆਂ Image copyright Getty Images

ਸਾਰਾ ਕੰਮ ਖ਼ਤਮ ਕਰਨ ਤੋਂ ਬਾਅਦ ਜਦੋਂ ਉਹ ਕੇਟਰਿੰਗ ਵੈਨ 'ਚ ਸੌਣ ਗਏ ਤਾਂ ਆਪਣੇ ਤੰਦੂਰ ਲੈ ਗਏ। ਵੈਨ ਦਾ ਦਰਵਾਜ਼ਾ ਵੀ ਸ਼ਾਇਦ ਇਹੀ ਸੋਚ ਕੇ ਬੰਦ ਕਰ ਲਿਆ ਹੋਣਾ ਕਿ ਅੰਦਰ ਗਰਮਾਹਟ ਬਣੀ ਰਹੇ ਅਤੇ ਉਹ ਅਰਾਮ ਨਾਲ ਸੌਂ ਸਕਣ।

ਪੁਲਿਸ ਮੁਤਾਬਕ ਅਗਲੀ ਸਵੇਰ ਜਦੋਂ ਵੈਨ ਦਾ ਦਰਵਾਜ਼ਾ ਖੋਲ੍ਹਿਆ ਤਾਂ ਦਮ ਘੁੱਟਣ ਨਾਲ 6 ਲੋਕਾਂ ਦੀ ਮੌਤ ਹੋ ਗਈ।

ਦਿੱਲੀ ਦੇ ਕੈਂਟ ਇਲਾਕੇ ਦੀ ਇਹ ਦੁਰਘਟਨਾ ਵਰਗੇ ਕਈ ਮਾਮਲੇ ਪਹਿਲਾਂ ਵੀ ਨਜ਼ਰ ਆ ਚੁੱਕੇ ਹਨ।

ਮੈਂ ਆਖਰੀ ਪੱਥਰ ਢਹਿ-ਢੇਰੀ ਹੁੰਦਾ ਦੇਖਿਆ: ਮਾਰਕ ਟਲੀ

ਕਿਵੇਂ ਮਿਲੀ ਗਰਭਵਤੀ ਔਰਤਾਂ ਨੂੰ ਨਵੀਂ ਜ਼ਿੰਦਗੀ?

ਸਰਦੀਆਂ ਵਿੱਚ ਜ਼ਿਆਦਾਤਰ ਲੋਕ ਆਪਣੇ ਘਰਾਂ, ਦੁਕਾਨਾਂ ਨੂੰ ਨਿੱਘਾ ਰੱਖਣ ਲਈ ਹੀਟਰ (ਬਲੋਅਰ) ਜਾਂ ਕੋਲੇ ਦੀ ਅੰਗੀਠੀ ਦੀ ਵਰਤੋਂ ਕਰਦੇ ਹਨ, ਪਰ ਕੀ ਇਹ ਸੁਰੱਖਿਅਤ ਹਨ ?

ਕੀ ਕਹਿੰਦੇ ਹਨ ਡਾਕਟਰ?

ਆਈਐੱਮਏ ਦੇ ਡਾਕਟਰ ਕੇਕੇ ਅਗਰਵਾਲ ਦਾ ਕਹਿਣਾ ਹੈ ਕਿ ਸਭ ਤੋਂ ਜਰੂਰੀ ਹੈ ਕਿ ਵੇਂਟਿਲੇਸ਼ਨ (ਹਵਾ ਦਾ ਆਰ-ਪਾਰ ਹੋਣਾ)। ਜਿੱਥੇ ਵੇਂਟਿਲੇਸ਼ਨ ਨਹੀਂ ਹੈ ਉੱਥੇ ਖ਼ਤਰਾ ਹੈ।

ਜੇਕਰ ਤੁਸੀਂ ਗਰਮਾਹਟ ਲਈ ਕੋਲਾ ਜਾਂ ਲੱਕੜ ਬਾਲਦੇ ਹੋ, ਤਾਂ ਇਸ ਤੋਂ ਨਿਕਲਣ ਵਾਲੀ ਕਾਰਬਨ ਮੋਨੋਡਾਇਆਕਸਾਇਡ ਗੈਸ ਨਾਲ ਦਮ ਘੁੱਟ ਸਕਦਾ ਹੈ।

Image copyright Getty Images

ਖ਼ਾਸਤੌਰ 'ਤੇ ਜਦੋਂ ਵੇਂਟਿਲੇਸ਼ਨ ਦਾ ਕੋਈ ਪ੍ਰਬੰਧ ਨਾ ਹੋਵੇ। ਇਥੋਂ ਤੱਕ ਕਿ ਜੇਕਰ ਤੁਸੀਂ ਕਿਸੇ ਕਾਰ ਵਿੱਚ ਵੀ ਸਿਰਫ਼ ਇੰਜਨ ਚਲਾ ਕੇ ਬੈਠ ਜਾਓ ਤਾਂ ਉਸ ਨਾਲ ਵੀ ਦਮ ਘੁੱਟ ਸਕਦਾ ਹੈ।

ਡਾ. ਅਗਰਵਾਲ ਮੁਤਾਬਕ, ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਕਿਹੜਾ ਸਾਧਨ ਘੱਟ ਨੁਕਸਾਨ ਪਹੁੰਚਾਉਣ ਵਾਲਾ ਹੈ ਅਤੇ ਕਿਹੜਾ ਜ਼ਿਆਦਾ।

ਗੱਲ ਸਿਰਫ਼ ਇੰਨੀ ਹੀ ਨਹੀਂ ਕਿ ਜਿੱਥੇ ਤੁਸੀਂ ਇਨ੍ਹਾਂ ਸਾਧਨਾਂ ਦੀ ਵਰਤੋਂ ਕਰ ਰਹੇ ਹੋ ਉੱਥੇ ਵੇਂਟਿਲੇਸ਼ਨ ਦੀ ਵਿਵਸਥਾ ਹੈ ਜਾਂ ਨਹੀਂ।

'ਪ੍ਰਦੂਸ਼ਣ 'ਤੇ ਕਾਬੂ ਨਾ ਪਾਇਆ ਜਾਣਾ ਸ਼ਰਮ ਦੀ ਗੱਲ'

ਕਿਵੇਂ ਹੋਈਆਂ ਬਾਬਰੀ ਮਸਜਿਦ ਢਾਹੁਣ ਦੀਆਂ ਤਿਆਰੀਆਂ?

ਚਮੜੀ ਮਾਹਿਰ ਡਾ. ਅਮਿਤ ਲੂਥਰਾ ਮੁਤਾਬਕ ਬਹੁਤ ਦੇਰ ਬਲੋਅਰ, ਹੀਟਰ ਜਾਂ ਫਿਰ ਅੱਗ ਦੇ ਸਾਹਮਣੇ ਬੈਠਣ ਨਾਲ ਖੁਸ਼ਕੀ ਦੀ ਸਮੱਸਿਆ ਹੋ ਸਕਦੀ ਹੈ, ਖ਼ਾਸਤੌਰ 'ਤੇ ਬਜ਼ੁਰਗਾਂ ਨੂੰ।

ਇਸ ਤੋਂ ਇਲਾਕਾ ਸਿਕਰੀ (ਡੈਂਡਰਫ) ਦੀ ਸਮੱਸਿਆ ਵੀ ਹੋ ਸਕਦੀ ਹੈ। ਬਹੁਤ ਦੇਰ ਤੱਕ ਉਨ੍ਹਾਂ ਉਪਕਰਨਾਂ ਦੇ ਸੰਪਰਕ ਵਿੱਚ ਰਹਿਣ ਨਾਲ ਚਮੜੀ ਦੀ ਕੁਦਰਤੀ ਨਮੀ ਪ੍ਰਭਾਵਿਤ ਹੁੰਦੀ ਹੈ।

ਕਾਰਬਨ ਮੋਨੋਆਕਸਾਇਡ ਕਿਵੇਂ ਅਸਰ ਕਰਦੀ ਹੈ?

ਡਾ ਸੰਚਇਨ ਰਾਏ ਮੁਤਾਬਕ ਕਾਰਬਨ ਮੋਨੋਆਕਸਾਇਡ ਇੱਕ ਜ਼ਹਿਰੀਲੀ ਗੈਸ ਹੈ।

ਅਜਿਹੀ ਕਿਸੇ ਵੀ ਥਾਂ ਜਿੱਥੇ ਕੋਲਾ ਜਾਂ ਲੱਕੜ ਬੱਲ ਰਹੀ ਹੋਵੇ ਅਤੇ ਵੇਂਟਿਲੇਸ਼ਨ ਦਾ ਕੋਈ ਜ਼ਰੀਆ ਨਾ ਹੋਵੇ ਤਾਂ ਸਾਹ ਲੈਣ ਵੇਲੇ ਅਸੀਂ ਕਾਰਬਨ ਮੋਨੋਆਕਸਾਇਡ ਅਤੇ ਆਕਸੀਜਨ ਦੋਵੇਂ ਅੰਦਰ ਲੈਂਦੇ ਹਾਂ।

ਕਾਰਬਨ ਮੋਨੋਆਕਸਾਇਡ ਹੀਮੋਗਲੋਬਿਨ ਨਾਲ ਮਿਲ ਕੇ ਕਾਰਬੋਆਕਸੀਹੀਮੋਗਲੋਬਿਲ 'ਚ ਬਦਲ ਜਾਂਦਾ ਹੈ।

ਦਰਅਸਲ ਖ਼ੂਨ 'ਚ ਮੌਜੂਦ ਆਰਬੀਸੀ, ਆਕਸੀਜਨ ਦੀ ਤੁਲਨਾ 'ਚ ਕਾਰਬਨ ਮੋਨੋਆਕਸਾਇਡ ਨਾਲ ਪਹਿਲਾਂ ਜੁੜਦੀ ਹੈ।

Image copyright Getty Images

ਜੇਕਰ ਤੁਸੀਂ ਕਿਸੇ ਅਜਿਹੇ ਥਾਂ 'ਤੇ ਹੋ ਜਿੱਥੇ ਆਕਸੀਜਨ ਦੀ ਤੁਲਨਾ 'ਚ ਕਾਰਬਨ ਮੋਨੋਆਕਸਾਇਡ ਵਧੇਰੇ ਹੋਵੇ ਤਾਂ ਹੌਲੀ ਹੌਲੀ ਖ਼ੂਨ ਵਿੱਚ ਆਕਸੀਜਨ ਦੀ ਥਾਂ ਕਾਰਬਨ ਮੋਨੋਆਕਸਾਇਡ ਆ ਜਾਂਦੀ ਹੈ।

ਜਿਸ ਨਾਲ ਸਰੀਰ ਦੇ ਅਹਿਮ ਹਿੱਸਿਆਂ 'ਚ ਆਕਸੀਜਨ ਦੀ ਸਪਲਾਈ ਘੱਟ ਜਾਂਦੀ ਹੈ। ਇਸ ਨਾਲ ਹਾਈਪੋਕਸਿਆ ਦੇ ਹਾਲਾਤ ਬਣ ਜਾਂਦੇ ਹਨ ਅਤੇ ਜਿਸ ਕਾਰਨ ਟੀਸ਼ੂ ਨਸ਼ਟ ਹੋਣ ਲੱਗਦੇ ਹਨ ਤੇ ਮੌਤ ਦਾ ਖਦਸ਼ਾ ਵੱਧ ਜਾਂਦਾ ਹੈ।

ਸਮੋਗ ਦਾ ਇਨ੍ਹਾਂ 5 ਮੁਲਕਾਂ ਨੇ ਕੱਢਿਆ ਤੋੜ

ਸਮੋਗ: ਦਿੱਲੀ ਤੋਂ ਲਾਹੌਰ ਤੱਕ 'ਐਮਰਜੈਂਸੀ' ਹਾਲਾਤ

ਸ਼ੁਰੂਆਤੀ ਲੱਛਣ

ਇਹ ਪਤਾ ਕਰਨਾ ਜਰੂਰੀ ਹੈ ਕਿ ਤੁਸੀਂ ਜਿਸ ਮਾਹੌਲ 'ਚ ਸਾਹ ਲੈ ਰਹੇ ਹੋ, ਉੱਥੇ ਹਵਾ ਕਿਤੇ ਜ਼ਹਿਰੀਲੀ ਤਾਂ ਨਹੀਂ।

ਜੇਕਰ ਤੁਸੀਂ ਕਿਸੀ ਅਜਿਹੀ ਥਾਂ 'ਤੇ ਹੋ ਜਿੱਥੇ ਕਾਰਬਨ ਮੋਨੋਆਕਸਾਇਡ ਦਾ ਫੀਸਦ ਵਧੇਰੇ ਹੈ ਤਾਂ ਸਿਰ ਦਰਦ, ਚੱਕਰ ਆਉਣਾ, ਉਲਟੀ ਮਹਿਸੂਸ ਹੋਣਾ ਵਰਗੇ ਲੱਛਣ ਨਜ਼ਰ ਆਉਂਦੇ ਹਨ।

ਇਸ ਤੋਂ ਇਲਾਵਾ ਸਾਹ ਲੈਣ ਵਿੱਚ ਵੀ ਕਾਫੀ ਤਕਲੀਫ਼ ਮਹਿਸੂਸ ਹੁੰਦੀ ਹੈ ਅਤੇ ਅੱਖਾਂ ਵਿੱਚ ਜਲਣ ਦੀ ਵੀ ਸ਼ਿਕਾਇਤ ਹੋ ਸਕਦੀ ਹੈ।

ਬਚਾਅ ਦੇ ਉਪਾਅ

  • ਜੇਕਰ ਤੁਸੀਂ ਇਨ੍ਹਾਂ ਵਿਚੋਂ ਕਿਸੇ ਵੀ ਸਾਧਨ ਦਾ ਇਸਤੇਮਾਲ ਕਰ ਰਹੇ ਹੋ ਤਾਂ ਵੇਂਟਿਲੇਸ਼ਨ ਦਾ ਖ਼ਾਸ ਖਿਆਲ ਰੱਖੋ।
  • ਬੰਦ ਕਮਰੇ 'ਚ ਕੋਲਾ ਜਾਂ ਲੱਕੜ ਬਾਲਣ ਤੋਂ ਪਰਹੇਜ਼ ਕਰੋ।
  • ਹੀਟਰ ਤੇ ਬਲੋਅਰ ਦੀ ਵਰਤੋਂ ਵੇਲੇ ਸਾਵਧਾਨੀ ਰੱਖੋ। ਵਧੇਰੇ ਵਰਤੋਂ ਖ਼ਤਰਨਾਕ ਹੋ ਸਕਦੀ ਹੈ।
  • ਡਾ. ਅਗਰਵਾਲ ਦਾ ਕਹਿਣਾ ਹੈ ਕਿ ਸੰਭਵ ਹੈ ਕਿ ਵੈਨ ਦਾ ਦਰਵਾਜ਼ਾ ਖੁਲ੍ਹਿਆ ਹੁੰਦਾ ਤਾਂ ਤੰਦੂਰ ਰੱਖ ਕੇ ਸੌਂ ਰਹੋ ਲੋਕਾਂ ਦੀ ਜਾਨ ਬਚ ਜਾਂਦੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)