ਕਾਂਗਰਸ ਨੇ ਮਣੀਸ਼ੰਕਰ ਅੱਯਰ ਦੀ ਮੁੱਢਲੀ ਮੈਂਬਰਸ਼ਿਪ ਮੁਅੱਤਲ ਕੀਤੀ

मणिशंकर अय्यर Image copyright Getty Images

ਕਾਂਗਰਸ ਨੇ ਸਾਬਕਾ ਕੇਂਦਰੀ ਮੰਤਰੀ ਮਣੀਸ਼ੰਕਰ ਅੱਯਰ ਦੀ ਮੁੱਢਲੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਹੈ।

ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਦੱਸਿਆ, ''ਕਾਂਗਰਸ ਪਾਰਟੀ ਨੇ ਮਣੀਸ਼ੰਕਰ ਅੱਯਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਤੇ ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਹੈ।''

ਇਸਤੋਂ ਪਹਿਲਾਂ ਅੱਯਰ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ 'ਤੇ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ, ''ਇਹ ਸ਼ਖਸ ਬਹੁਤ ਨੀਚ ਕਿਸਮ ਦ ਹੈ। ਇਸ ਵਿੱਚ ਕੋਈ ਸਭਿਅਤਾ ਨਹੀਂ ਹੈ ਅਤੇ ਅਜਿਹੇ ਮੌਕੇ 'ਤੇ ਇਸ ਕਿਸਮ ਦੀ ਗੰਦੀ ਸਿਆਸਤ ਕਰਨ ਦੀ ਕੀ ਲੋੜ ਹੈ?''

EXCLUSIVE: ਅੰਬੇਡਕਰ ਨੇ ਕਿਹਾ ਸੀ ਭਾਰਤ 'ਚ ਲੋਕਤੰਤਰ ਕੰਮ ਨਹੀਂ ਕਰੇਗਾ

ਇੰਤੀਫਾਦਾ ਦਾ ਐਲਾਨ ਹੁੰਦਿਆਂ ਹੀ ਭੜਕੀ ਹਿੰਸਾ

ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ, ''ਇਹੀ ਹੈ ਕਾਂਗਰਸ ਦੀ ਗਾਂਧੀਵਾਦੀ ਨੁਮਾਇੰਦਗੀ ਅਤੇ ਵਿਰੋਧੀ ਦੇ ਪ੍ਰਤੀ ਸਨਮਾਨ ਦੀ ਭਾਵਨਾ। ਕੀ ਮੋਦੀ ਜੀ ਕਦੇ ਇਹ ਹਿੰਮਤ ਕਰ ਸਕਦੇ ਹਨ।''

Image copyright Getty Images

ਇਸਤੋਂ ਪਹਿਲਾਂ, ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਮਣੀਸ਼ੰਕਰ ਅੱਯਰ ਦੇ ਬਿਆਨ ਦੀ ਨਿਖੇਧੀ ਕੀਤੀ ਸੀ।

ਉਨ੍ਹਾਂ ਨੇ ਟਵੀਟ ਕੀਤਾ, ''ਬੀਜੇਪੀ ਅਤੇ ਪ੍ਰਧਾਨਮੰਤਰੀ ਕਾਂਗਰਸ 'ਤੇ ਹਮਲਾ ਕਰਨ ਲਈ ਰੋਜ਼ਾਨਾ ਗੰਦੀ ਭਾਸ਼ਾ ਦਾ ਇਸਤੇਮਾਲ ਕਰਦੇ ਹਨ ਕਾਂਗਰਸ ਦੀ ਇੱਕ ਵੱਖ ਰਵਾਇਤ ਅਤੇ ਵਿਰਾਸਤ ਹੈ। ਪ੍ਰਧਾਨਮੰਤਰੀ ਦੇ ਲਈ ਮਣੀਸ਼ੰਕਰ ਅੱਯਰ ਨੇ ਜਿਸ ਭਾਸ਼ਾ ਅਤੇ ਲਹਿਜ਼ੇ ਦੀ ਵਰਤੋਂ ਕੀਤੀ ਹੈ, ਮੈਂ ਉਸਨੂੰ ਠੀਕ ਨਹੀਂ ਮੰਨਦਾ। ਉਨ੍ਹਾਂ ਨੇ ਜੋ ਕਿਹਾ, ਕਾਂਗਰਸ ਅਤੇ ਮੈਂ ਉਨ੍ਹਾਂ ਤੋਂ ਮਾਫ਼ੀ ਦੀ ਉਮੀਦ ਕਰਦਾ ਹਾਂ।''

QUIZ: ਅੰਬੇਡਕਰ ਬਾਰੇ ਤੁਸੀਂ ਕਿੰਨਾ ਜਾਣਦੇ ਹੋ?

'ਹਰ ਸਾਲ 12,000 ਨੇਪਾਲੀ ਕੁੜੀਆਂ ਨੂੰ ਵੇਚਿਆ ਜਾਂਦਾ ਹੈ'

ਕੌਣ ਹਨ ਮਣੀਸ਼ੰਕਰ ਅੱਯਰ?

  • ਮਣੀਸ਼ੰਕਰ ਅੱਯਕ ਸਾਬਕਾ ਭਾਰਤੀ ਰਾਜਦੂਤ ਸਨ ਬਾਅਦ 'ਚ ਸਿਆਸਤ ਦਾ ਰੁਖ਼ ਕੀਤਾ।
  • ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਦੀ ਪਹਿਲੀ ਕੈਬਨਿਟ ਦਾ ਹਿੱਸਾ ਰਹੇ ਹਨ ਅੱਯਰ।
  • ਉਹ ਕੇਂਦਰੀ ਪੰਚਾਇਤੀ ਰਾਜ ਮੰਤਰੀ ਰਹੇ ਹਨ ਅਤੇ 2009 ਦੀਆਂ ਆਮ ਚੋਣਾਂ 'ਚ ਹਾਰ ਗਏ।
  • ਮਣੀਸ਼ੰਕਰ ਅੱਯਰ ਗਾਂਧੀ ਪਰਿਵਾਰ ਦੇ ਕਰੀਬੀਆਂ ਵਿੱਚੋਂ ਇੱਕ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)