ਤਸਵੀਰਾਂ: ਬ੍ਰਿਟੇਨ 'ਚ ਵਿਛੀ ਬਰਫ਼ ਦੀ ਚਿੱਟੀ ਚਾਦਰ

ਬਰਤਾਨੀਆ ਬਰਫ਼ Image copyright Getty Images
ਫੋਟੋ ਕੈਪਸ਼ਨ ਬੈਲਫ਼ਾਸਟ ਵਿੱਚ ਘਾਹ ਵਿੱਚ ਬੈਠੇ ਤਿੰਨ ਸਨੋ ਮੈਨ ਪਿਛੋਕੜ ਵਿੱਚ ਉੱਤਰੀ ਆਇਰਲੈਂਡ ਦੀ ਅਸੈਂਬਲੀ ਵੀ ਵੇਖੀ ਜਾ ਸਕਦੀ ਹੈ।

ਬਰਤਾਨੀਆ ਵਿੱਚ ਭਾਰੀ ਬਰਫ਼ ਪੈ ਰਹੀ ਹੈ ਤੇ ਮੌਸਮ ਵਿਭਾਗ ਨੇ ਮੌਸਮ ਦੇ ਹੋਰ ਖ਼ਰਾਬ ਹੋਣ ਦੀ ਚੇਤਾਵਨੀ ਜਾਰੀ ਕੀਤੀ ਹੈ।

ਵਿਭਾਗ ਨੇ ਪਿਛਲੇ ਦਿਨਾਂ ਦੌਰਾਨ ਦੇਸ ਦੇ ਬਹੁਤੇ ਹਿੱਸਿਆਂ ਵਿੱਚ 30 ਸੈਂਟੀਮੀਟਰ ਤੱਕ ਦੀ ਬਰਫ਼ ਰਿਕਾਰਡ ਕੀਤੀ ਹੈ।

ਇਜ਼ਰਾਇਲ ਕਿਉਂ ਗਏ ਭਾਰਤੀ ਯਹੁਦੀ?

ਤਸਵੀਰਾਂ: ਪਰਵਾਸੀ ਪੰਛੀਆਂ ਦੀ ਠਾਹਰ

ਬ੍ਰਿਟੇਨ ਦੀ ਜਗਤਾਰ ਜੌਹਲ ਮਾਮਲੇ 'ਤੇ ਨਜ਼ਰ

ਇੰਗਲੈਂਡ ਅਤੇ ਵੇਲਸ 'ਚ ਸੈਂਕੜੇ ਸਕੂਲਾਂ ਨੂੰ ਸੋਮਵਾਰ ਨੂੰ ਬੰਦ ਕਰਨਾ ਪਿਆ।

ਹਾਈਵੇ ਇੰਗਲੈਂਡ ਨੇ ਸਫ਼ਰ ਤੇ ਨਿਕਲਣ ਵਾਲਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਗਰਮ ਕੱਪੜੇ, ਭੋਜਨ, ਪੀਣ ਵਾਲੇ ਪਦਾਰਥ, ਜ਼ਰੂਰੀ ਦਵਾਈਆਂ, ਬੂਟ, ਬੇਲਚਾ ਤੇ ਟਾਰਚ ਲੈ ਕੇ ਹੀ ਨਿਕਲਣ।

ਪੂਰੇ ਦੇਸ ਵਿੱਚ ਹੀ ਬਰਫ਼ੀਲੇ ਮੌਸਮ ਕਰਕੇ ਆਵਾ-ਜਾਵੀ 'ਤੇ ਅਸਰ ਪਿਆ ਹੈ ਤੇ ਦੁਰਘਟਨਾਵਾਂ ਹੋਣ ਦੀਆਂ ਵੀ ਖ਼ਬਰਾਂ ਹਨ।

Image copyright LAURA EVANS
ਫੋਟੋ ਕੈਪਸ਼ਨ ਸੈਂਟ ਅਲਬਾਨਸ ਦੀ ਲੌਰਾ ਇਵਾਂਸ ਨੇ ਪਲਾਸਟਿਕ ਫਲੈਮਿੰਗੋ 'ਤੇ ਜਮੀ ਬਰਫ਼ ਦੀ ਤਸਵੀਰ ਲਈ
Image copyright HILINA ZELEKE GEBRETSADIK
ਫੋਟੋ ਕੈਪਸ਼ਨ ਬਰਮਿੰਘਮ 'ਚ ਬਰਫ਼ ਨਾਲ ਢਕਿਆ ਸਾਈਕਲ
Image copyright RICHARD MATOUSEK
ਫੋਟੋ ਕੈਪਸ਼ਨ ਆਕਸਫ਼ਰਡ 'ਚ ਬਰਫ਼ ਨਾਲ ਢਕੀਆਂ ਗਲੀਆਂ 'ਚ ਜਾਂਦੇ ਤਿੰਨ ਪੁਲਿਸਵਾਲੇ
Image copyright PA
ਫੋਟੋ ਕੈਪਸ਼ਨ ਬਰੈਕਨ ਬੀਅਕਨਸ ਵਿੱਖੇ ਪਰਿਵਾਰ ਬਰਫ਼ ਦਾ ਅਨੰਦ ਮਾਣਦੇ ਹੋਏ।
Image copyright PA
ਫੋਟੋ ਕੈਪਸ਼ਨ ਆਇਰਨ ਬਰਿਜ, ਸ਼ਰੋਪਸ਼ਾਇਰ ਵਿੱਚ ਬਰਫ਼ ਦੇ ਗਿਲਾਫ਼ ਵਿੱਚ ਢਕੀ ਕੁਦਰਤ ਦਾ ਨਜ਼ਾਰਾ
Image copyright SCOTTISH AND SOUTHERN ELECTRICITY N
ਫੋਟੋ ਕੈਪਸ਼ਨ ਸਕਾਟਲੈਂਡ ਦੇ ਇਲਾਕਿਆਂ ਵਿੱਚ ਸੜਕਾਂ ਤੇ ਪਈ ਬਰਫ਼ ਕਰਕੇ ਆਵਾਜਾਹੀ ਕਾਫ਼ੀ ਮੁਸ਼ਕਿਲ ਹੋਈ ਹੈ।
Image copyright Getty Images
ਫੋਟੋ ਕੈਪਸ਼ਨ ਬੈਲਫ਼ਾਸਟ ਵਿੱਚ ਲੱਗੀ ਐਡਵਰਡ ਕਾਰਸਨ ਦਾ ਬੁੱਤ ਵੀ ਮੁਸ਼ਕਿਲ ਨਾਲ ਦਿਖਾਈ ਦੇ ਰਿਹਾ ਸੀ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਬਰਫ਼ ਨੂੰ ਰੁਕਣ ਦਾ ਇਸ਼ਾਰਾ ਕਰ ਰਿਹਾ ਹੋਵੇ।
Image copyright Getty Images
ਫੋਟੋ ਕੈਪਸ਼ਨ ਉੱਤਰੀ ਆਇਰਲੈਂਡ ਦੇ ਬੈੱਲਫ਼ਾਸਟ ਵਿੱਚ ਇੱਕ ਪਿਤਾ ਪੁੱਤਰ ਦਾ ਜੋੜਾ ਆਪਣੇ ਕੁੱਤੇ ਨਾਲ ਇੱਕ ਬਰਫ਼ ਦੇ ਪੁਤਲੇ ਕੋਲੋਂ ਲੰਘਦਾ ਹੋਇਆ।
Image copyright Getty Images
ਫੋਟੋ ਕੈਪਸ਼ਨ ਉੱਤਰੀ ਵੇਲਜ਼ ਦੇ ਲੈਨਗੋਲਸ਼ਨ ਇਲਾਕੇ ਵਿੱਚ ਪਹਾੜੀ ਖੱਚਰਾਂ ਦਾ ਇੱਕ ਸਮੂਹ।
Image copyright Getty Images
ਫੋਟੋ ਕੈਪਸ਼ਨ ਉੱਤਰੀ ਬਰਤਾਨੀਆ ਦੇ ਡਿਗਲ ਪਿੰਡ ਵਿੱਚ ਇੱਕ ਕਾਰ ਬਰਫ਼ ਨਾਲ ਲੱਦੇ ਪਹਾੜਾਂ ਵਿੱਚੋਂ ਗੁਜ਼ਰੀ ਹੋਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)