ਮਣੀਸ਼ੰਕਰ ਅਈਅਰ ਦੇ ਘਰ ਹੋਈ ਕਥਿਤ 'ਗੁਪਤ' ਬੈਠਕ ਦਾ ਕੀ ਹੈ ਸੱਚ?

PM Modi Image copyright Getty Images

ਗੁਜਰਾਤ ਦੀ ਸਿਆਸਤ ਵਿੱਚ ਐਤਵਾਰ ਦਾ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਸਨਸਨੀਖ਼ੇਜ਼ ਇਲਜ਼ਾਮ ਦੇ ਨਾਂ ਰਿਹਾ, ਜਿਸ ਵਿੱਚ ਉਨ੍ਹਾਂ ਨੇ ਕਾਂਗਰਸ ਅਤੇ ਪਾਕਿਸਤਾਨ ਦੇ ਸਾਬਕਾ ਅਧਿਕਾਰੀਆਂ 'ਤੇ ਮਿਲੀਭਗਤ ਦੇ ਇਲਜ਼ਾਮ ਲਗਾਏ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਕਾਂਗਰਸ ਤੋਂ ਬਰਖਾਸਤ ਕੀਤੇ ਗਏ ਮਣੀਸ਼ੰਕਰ ਅਈਅਰ ਦੇ ਘਰ ਕੁਝ ਦਿਨ ਪਹਿਲੇ ਬੈਠਕ ਹੋਈ ਸੀ, ਜਿਸ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ, ਸਾਬਕਾ ਵਿਦੇਸ਼ ਮੰਤਰੀ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਮੌਜੂਦ ਸੀ।

ਐਤਵਾਰ ਨੂੰ ਬਨਾਸਕਾਂਠਾ ਦੇ ਪਾਲਨਪੁਰ ਦੀ ਇੱਕ ਚੋਣ ਰੈਲੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਗੁਜਰਾਤ ਚੋਣਾਂ ਵਿੱਚ ਕਾਂਗਰਸ ਨਾਲ ਮਿਲ ਕੇ ਦਖ਼ਲਅੰਦਾਜ਼ੀ ਕਰ ਰਿਹਾ ਹੈ।

ਉਨ੍ਹਾਂ ਕਿਹਾ ਪਾਕਿਸਤਾਨ ਦੇ ਇੱਕ ਸਾਬਕਾ ਅਧਿਕਾਰੀ ਚਾਹੁੰਦੇ ਹਨ ਕਿ ਕਾਂਗਰਸ ਨੇਤਾ ਅਹਿਮਦ ਪਟੇਲ ਗੁਜਰਾਤ ਦੇ ਅਗਲੇ ਮੁੱਖ ਮੰਤਰੀ ਬਣਨ।

'ਗੁਜਰਾਤ ਦੇ ਸੀਐੱਮ 'ਚ ਪਾਕ ਦੀ ਦਿਲਚਸਪੀ ਕਿਉਂ?'

ਕੀ ਹਾਰਦਿਕ ਪਟੇਲ ਪੈਣਗੇ ਮੋਦੀ 'ਤੇ ਭਾਰੂ?

ਗੁਜਰਾਤ: ਬੀਜੇਪੀ ਕਮਜ਼ੋਰ ਜਾਂ ਕਾਂਗਰਸ ਦੀ ਖ਼ੁਸ਼ਫਹਿਮੀ?

ਬੀਬੀਸੀ ਪੱਤਰਕਾਰ ਕੁਲਦੀਪ ਮਿਸ਼ਰ ਨੇ ਸੀਨੀਅਰ ਪੱਤਰਕਾਰ ਪ੍ਰੇਮ ਸ਼ੰਕਰ ਝਾ ਨਾਲ ਗੱਲਬਾਤ ਕੀਤੀ ਜਿਨ੍ਹਾਂ ਦਾ ਦਾਅਵਾ ਹੈ ਕਿ ਉਹ ਮਣੀਸ਼ੰਕਰ ਆਈਅਰ ਦੇ ਘਰ ਹੋਈ ਇਸ ਬੈਠਕ ਵਿੱਚ ਸ਼ਾਮਲ ਸੀ।

ਝਾ ਦਾ ਦਾਅਵਾ ਹੈ ਕਿ ਇਸ ਬੈਠਕ ਵਿੱਚ ਗੁਜਰਾਤ ਜਾਂ ਅਹਿਮਦ ਪਟੇਲ ਦਾ ਜ਼ਿਕਰ ਤੱਕ ਨਹੀਂ ਹੋਇਆ।

ਕਦੋਂ ਹੋਈ ਬੈਠਕ ਅਤੇ ਕਿਸ ਨੇ ਬੁਲਾਈ?

ਪ੍ਰੇਮ ਸ਼ੰਕਰ ਝਾ ਨੇ ਦੱਸਿਆ ਕਿ ਇਹ ਬੈਠਕ 6 ਦਸੰਬਰ ਨੂੰ ਹੋਈ ਸੀ ਅਤੇ ਕਰੀਬ ਤਿੰਨ ਘੰਟੇ ਤੱਕ ਚੱਲੀ। ਇਸ ਬੈਠਕ ਵਿੱਚ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖ਼ੁਰਸ਼ੀਦ ਮਹਿਮੂਦ ਕਸੂਰੀ ਮੌਜੂਦ ਸੀ।

Image copyright Getty Images
ਫੋਟੋ ਕੈਪਸ਼ਨ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖ਼ੁਰਸ਼ੀਦ ਕਸੂਰੀ

ਪ੍ਰੇਮ ਸ਼ੰਕਰ ਝਾ ਦੇ ਮੁਤਾਬਿਕ,''ਇਹ ਇੱਕੀ ਨਿੱਜੀ ਮੁਲਾਕਾਤ ਸੀ। ਕਸੂਰੀ ਸਾਹਿਬ ਅਤੇ ਮਣੀਸ਼ੰਕਰ ਅਈਅਰ ਪੁਰਾਣੇ ਦੋਸਤ ਹਨ। ਇਸ ਬੈਠਕ ਵਿੱਚ ਭਾਰਤ ਪਾਕਿਸਤਾਨ ਰਿਸ਼ਤਿਆਂ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ, ਇਸ 'ਤੇ ਗੱਲਬਾਤ ਹੋਈ ਸੀ।''

''ਕਸੂਰੀ ਸਾਹਿਬ ਥੋੜੀ ਦੇਰ ਨਾਲ ਪੁੱਜੇ, ਉਨ੍ਹਾਂ ਦੇ ਪਹੁੰਚਣ ਤੋਂ ਬਾਅਦ ਅਸੀਂ ਖਾਣਾ ਖਾਧਾ। ਰੋਟੀ ਖਾਣ ਦੇ ਲਗਭਗ ਡੇਢ ਘੰਟੇ ਪਹਿਲੇ ਥੋੜ੍ਹੀ ਗੱਲਬਾਤ ਹੋਈ, ਫਿਰ ਖਾਣੇ ਦੌਰਾਨ ਵੀ ਕੁਝ ਗੱਲਾਂ ਹੋਈਆਂ।''

ਕਿਸ ਮੁੱਦੇ 'ਤੇ ਹੋਈ ਗੱਲਬਾਤ?

ਕਾਂਗਰਸੀ ਨੇਤਾਵਾਂ ਅਤੇ ਪਾਕਿਸਤਾਨੀ ਅਧਿਕਾਰੀਆਂ ਵਿੱਚ ਹੋਈ ਇਸ ਬੈਠਕ ਵਿੱਚ ਕੀ ਗੱਲਬਾਤ ਹੋਈ, ਇਸਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਸਵਾਲ ਚੁੱਕੇ ਹਨ।

Image copyright Getty Images

ਇਸ ਬਾਰੇ ਪ੍ਰੇਮ ਸ਼ੰਕਰ ਝਾ ਨੇ ਦੱਸਿਆ, ''ਭਾਰਤ ਪਾਕਿਸਤਾਨ ਰਿਸ਼ਤਿਆਂ 'ਤੇ ਗੱਲਬਾਤ ਹੋਈ। ਕਸ਼ਮੀਰ ਦੀ ਸਮੱਸਿਆ 'ਤੇ ਵੀ ਗੱਲ ਹੋਈ। ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਕਸ਼ਮੀਰ ਸਭ ਤੋਂ ਵੱਡਾ ਰੋੜਾ ਹੈ। ਇਹੀ ਗੱਲ ਹੋਈ ਕਿ ਇਸ ਸਮੱਸਿਆ ਨੂੰ ਸੁਲਝਾਉਣ ਦੇ ਕੀ ਤਰੀਕੇ ਹੋ ਸਕਦੇ ਹਨ।''

ਕੀ ਗੁਜਰਾਤ ਦੇ ਬਾਰੇ ਗੱਲ ਹੋਈ?

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਵਿੱਚ ਇਲਜ਼ਾਮ ਲਾਇਆ ਕਿ ਇਸ ਬੈਠਕ ਵਿੱਚ ਗੁਜਰਾਤ ਚੋਣ ਦੇ ਸਿਲਸਿਲੇ ਵਿੱਚ ਗੱਲਬਾਤ ਹੋਈ।

ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਪਾਕਿਸਤਾਨੀ ਫੌਜ ਦੇ ਸਾਬਕਾ ਡਾਇਰੈਕਟਰ ਜਨਰਲ ਸਰਦਾਰ ਅਰਸ਼ਦ ਰਫ਼ੀਕ ਨੇ ਅਹਿਮਦ ਪਟੇਲ ਨੂੰ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਦੇਖਣ ਦੀ ਇੱਛਾ ਜ਼ਾਹਰ ਕੀਤੀ ਸੀ।

ਗੁਜਰਾਤ: ਮੋਦੀ ਨੂੰ ਟੱਕਰ ਦੇ ਸਕਣਗੇ ਰਾਹੁਲ?

ਇਸ 'ਤੇ ਪ੍ਰੇਮ ਸ਼ੰਕਰ ਝਾ ਨੇ ਦੱਸਿਆ ਕਿ ਇਸ ਬੈਠਕ ਵਿੱਚ ਗੁਜਰਾਤ 'ਤੇ ਕੋਈ ਚਰਚਾ ਨਹੀਂ ਹੋਈ।

ਉਨ੍ਹਾਂ ਨੇ ਕਿਹਾ,''ਇਸ ਬੈਠਕ ਵਿੱਚ ਗੁਜਰਾਤ ਚੋਣਾਂ ਦਾ ਕੋਈ ਜ਼ਿਕਰ ਨਹੀਂ ਹੋਇਆ, ਇੱਥੋਂ ਤੱਕ ਕਿ ਬੈਠਕ ਵਿੱਚ ਗੁਜਰਾਤ ਦਾ ਨਾਂ ਤੱਕ ਨਹੀਂ ਲਿਆ ਗਿਆ।''

Image copyright Getty Images
ਫੋਟੋ ਕੈਪਸ਼ਨ ਅਹਿਮਦ ਪਟੇਲ

ਪ੍ਰੇਮ ਸ਼ੰਕਰ ਝਾ ਨੇ ਇਹ ਦਾਅਵਾ ਵੀ ਕੀਤਾ ਕਿ ਇਸ ਬੈਠਕ ਵਿੱਚ ਅਹਿਮਦ ਪਟੇਲ ਦਾ ਕੋਈ ਨਾਮ ਨਹੀਂ ਲਿਆ ਗਿਆ।

ਬੈਠਕ ਵਿੱਚ ਕੌਣ-ਕੌਣ ਮੌਜੂਦ ਸੀ?

ਪ੍ਰੇਮ ਸ਼ੰਕਰ ਝਾ ਨੇ ਦੱਸਿਆ, ''ਇਸ ਬੈਠਕ ਵਿੱਚ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਮੌਜੂਦ ਸੀ। ਮੈਂ ਕਸ਼ਮੀਰ ਮਸਲੇ 'ਤੇ ਲਿਖਦਾ ਰਿਹਾ ਹਾਂ ਅਤੇ ਮਣੀਸ਼ੰਕਰ ਅਈਅਰ ਦਾ ਵੀ ਦੋਸਤ ਰਿਹਾ ਹਾਂ, ਇਸ ਲਈ ਉਨ੍ਹਾਂ ਨੇ ਮੈਨੂੰ ਵੀ ਬੁਲਾਇਆ ਸੀ। ਅਸੀਂ ਮਿਲੇ ਸੀ, ਤਾਂ ਕੀ ਅਸੀਂ ਦੇਸ਼ਧ੍ਰੋਹੀ ਹੋ ਗਏ? ਕੀ ਮੁਲਾਕਾਤ ਕਰਨਾ ਦੇਸ਼ਧ੍ਰੋਹ ਹੋ ਗਿਆ?"

ਗੁਜਰਾਤ ਚੋਣ: ਭਾਜਪਾ ਦੇ 22 ਸਾਲ ਬਾਅਦ...

ਪ੍ਰੇਮ ਸ਼ੰਕਰ ਝਾ ਸੀਨੀਅਰ ਪੱਤਰਕਾਰ ਹਨ ਅਤੇ ਉਹ ਕਸ਼ਮੀਰ ਮਸਲੇ 'ਤੇ ਕਿਤਾਬ ਵੀ ਲਿਖ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 29 ਸਾਲਾਂ ਤੋਂ ਕਸ਼ਮੀਰ ਮੁੱਦੇ 'ਤੇ ਲਿਖ ਰਹੇ ਹਨ।

Image copyright Getty Images
ਫੋਟੋ ਕੈਪਸ਼ਨ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ

ਪ੍ਰੇਮ ਸ਼ੰਕਰ ਝਾ ਸਾਬਕਾ ਪ੍ਰਧਾਨ ਮੰਤਰੀ ਵੀਪੀ ਸਿੰਘ ਦੇ ਸੂਚਨਾ ਸਲਾਹਕਾਰ ਵੀ ਰਹਿ ਚੁੱਕੇ ਹਨ।

ਪੀਐਮ ਮੋਦੀ ਨੂੰ ਇਸ ਬੈਠਕ ਬਾਰੇ ਕਿਵੇਂ ਪਤਾ ਲੱਗਾ?

ਇਸ ਬੈਠਕ 'ਤੇ ਬੀਜੇਪੀ ਵੱਲੋਂ ਇਹ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਇਸਦੀ ਜਾਣਕਾਰੀ ਵਿਦੇਸ਼ ਮੰਤਰਾਲੇ ਨੂੰ ਕਿਉਂ ਨਹੀਂ ਦਿੱਤੀ ਗਈ।

ਇਸ 'ਤੇ ਪ੍ਰੇਮ ਸ਼ੰਕਰ ਝਾ ਨੇ ਕਿਹਾ ਕਿ ਇਸਦੀ ਕੋਈ ਲੋੜ ਹੀ ਨਹੀਂ ਸੀ।

ਉਨ੍ਹਾਂ ਨੇ ਕਿਹਾ,''ਕਸੂਰੀ ਸਾਹਿਬ ਅਤੇ ਮਣੀਸ਼ੰਕਰ ਅਈਅਰ ਕਾਲਜ ਦੇ ਦਿਨਾਂ ਤੋਂ ਹੀ ਦੋਸਤ ਹਨ। ਦੋਵਾਂ ਕੋਲ ਕੋਈ ਅਧਿਕਾਰਕ ਅਹੁਦਾ ਨਹੀਂ ਹੈ। ਅਸੀਂ ਦੇਸ਼ ਦੇ ਆਮ ਨਾਗਰਿਕ ਹਾਂ ਅਤੇ ਕਿਸੇ ਨਾਲ ਵੀ ਮਿਲਣਾ ਸਾਡਾ ਹੱਕ ਹੈ, ਕਿਸੇ ਨਾਲ ਮੁਲਾਕਾਤ ਕਰਨਾ ਕੋਈ ਜੁਰਮ ਹੈ?"

Image copyright Getty Images
ਫੋਟੋ ਕੈਪਸ਼ਨ ਮਣੀਸ਼ੰਕਰ ਅਈਅਰ

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਹਾਡੇ ਮੁਤਾਬਿਕ ਪ੍ਰਧਾਨ ਮੰਤਰੀ ਨੂੰ ਇਸ ਬੈਠਕ ਦੀ ਜਾਣਕਾਰੀ ਕਿਵੇਂ ਹੋਈ, ਤਾਂ ਪ੍ਰੇਮ ਕੁਮਾਰ ਝਾ ਨੇ ਕਿਹਾ, ''ਇਸ ਵਿੱਚ ਲੁਕਾਉਣ ਵਾਲੀ ਗੱਲ ਹੀ ਕੀ ਹੈ? ਜਦੋਂ ਮੈਂ ਬਾਹਰ ਗੱਡੀ ਖੜੀ ਕੀਤੀ ਤਾਂ ਕਾਫ਼ੀ ਲੋਕ ਬਾਹਰ ਖੜੇ ਸੀ। ਸਾਨੂੰ ਘੱਟੋ-ਘੱਟ 6 ਈਮੇਲ ਆਏ, 2-3 ਵਾਰ ਅਸੀਂ ਫੋਨ 'ਤੇ ਵੀ ਗੱਲਬਾਤ ਕੀਤੀ। ਇਹ ਲੋਕ ਮਣੀਸ਼ੰਕਰ ਅਈਅਰ ਦੀ ਹਰ ਇੱਕ ਗੱਲ ਸੁਣਦੇ ਹਨ।''

'ਅਮਨ ਸ਼ਾਂਤੀ ਲਈ ਅਮਰੀਕਾ 'ਤੇ ਭਰੋਸਾ ਨਹੀਂ'

'ਮੈਂ ਹੁੰਦੀ ਤਾਂ ਉਹ ਰੋਂਦਾ ਜਿਸਨੇ ਅਜਿਹੀ ਹਰਕਤ ਕੀਤੀ'

ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਕਸੂਰੀ ਦੀ ਮੌਜੂਦਗੀ ਬਾਰੇ ਉਨ੍ਹਾਂ ਨੇ ਕਿਹਾ,''ਕਸੂਰੀ ਸਾਹਿਬ ਭਾਰਤ ਆਉਂਦੇ ਰਹਿੰਦੇ ਹਨ। 2 ਸਾਲ ਪਹਿਲਾਂ ਕਸੌਲੀ ਲਿਟਰੇਚਰ ਫੈਸਟੀਵਲ ਵਿੱਚ ਉਨ੍ਹਾਂ ਦੀ ਕਿਤਾਬ ਰਿਲੀਜ਼ ਹੋਈ ਸੀ, ਉਦੋਂ ਉਹ ਆਏ ਸੀ। ਭਾਰਤ ਸਰਕਾਰ ਉਨ੍ਹਾਂ ਨੂੰ ਵੀਜ਼ਾ ਦਿੰਦੀ ਹੈ। ਜੇਕਰ ਉਹ ਚਾਹੁੰਦੇ ਹਨ ਕਿ ਉਨ੍ਹਾਂ ਨਾਲ ਅਸੀਂ ਨਾ ਮਿਲੀਏ ਤਾਂ ਉਨ੍ਹਾਂ ਨੂੰ ਵੀਜ਼ਾ ਕਿਉਂ ਦਿੰਦੇ ਹਨ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)