ਜ਼ਾਇਰਾ ਵਸੀਮ ਛੇੜਛਾੜ ਮਾਮਲੇ 'ਚ ਇੱਕ ਵਿਅਕਤੀ ਗ੍ਰਿਫ਼ਤਾਰ

ਆਮਿਰ ਖ਼ਾਨ ਨਾਲ ਜ਼ਾਇਰਾ ਵਸੀਮ Image copyright Getty Images
ਫੋਟੋ ਕੈਪਸ਼ਨ ਦੰਗਲ ਤੇ ਸੀਕ੍ਰੇਟ ਸੁਪਰਸਟਾਰ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਜ਼ਾਇਰਾ ਵਸੀਮ

ਬਾਲੀਵੁੱਡ ਅਦਾਕਾਰਾ ਜ਼ਾਇਰਾ ਵਸੀਮ ਨਾਲ ਕਥਿਤ ਤੌਰ 'ਤੇ ਛੇੜਖਾਨੀ ਵਾਲੇ ਮਾਮਲੇ 'ਚ ਮੁੰਬਈ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਮੁੰਬਈ ਦੇ ਸਥਾਨਕ ਪੱਤਰਕਾਰ ਸੁਪ੍ਰਿਆ ਸੋਗਲੇ ਮੁਤਾਬਕ, ਮੁਲਜ਼ਮ ਦਾ ਨਾਂ ਵਿਕਾਸ ਸਤਪਾਲ ਸਚਦੇਵ ਹੈ ਅਤੇ ਉਹ 39 ਸਾਲਾ ਦਾ ਹੈ।

ਇਸ ਮਾਮਲੇ ਵਿੱਚ ਮੁੰਬਈ ਦੇ ਸਹਾਰ ਪੁਲਿਸ ਸਟੇਸ਼ਨ 'ਚ ਪੋਕਸੋ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਾਇਰਾ ਨੇ ਲਾਇਆ ਫਲਾਈਟ 'ਚ ਛੇੜਖਾਨੀ ਦਾ ਇਲਜ਼ਾਮ

'ਮੈਂ ਹੁੰਦੀ ਤਾਂ ਉਹ ਰੋਂਦਾ ਜਿਸਨੇ ਅਜਿਹੀ ਹਰਕਤ ਕੀਤੀ'

Image copyright WZAIRAAA/FB

ਦਰਅਸਲ ਜ਼ਾਇਰਾ ਨੇ ਇੱਕ ਇੰਸਟਾਗ੍ਰਾਮ 'ਤੇ ਵੀਡੀਓ ਸਾਂਝਾ ਕਰਦਿਆਂ ਜਹਾਜ਼ ਵਿੱਚ ਉਨ੍ਹਾਂ ਨਾਲ ਹੋਈ ਕਥਿਤ ਛੇੜਖਾਨੀ ਦੀ ਗੱਲ ਕਹੀ ਸੀ ਜਿਸ 'ਤੇ ਤਿੱਖੀਆਂ ਪ੍ਰਤਿਕ੍ਰਿਆਵਾਂ ਆਈਆਂ ਸਨ।

ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵੀ ਇਸ ਬਾਰੇ ਰੋਸ ਜਾਹਰ ਕੀਤਾ ਹੈ ਤੇ ਕੌਮੀ ਮਹਿਲਾ ਕਮਿਸ਼ਨ ਵੱਲੋਂ ਵੀ ਸਖ਼ਤ ਨੋਟਿਸ ਲਿਆ ਗਿਆ।

ਏਅਰ ਵਿਸਤਾਰਾ ਨੇ ਵੀ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਇਸ ਮਾਮਲੇ 'ਚ ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ ਨੂੰ ਆਪਣੀ ਰਿਪੋਰਟ ਭੇਜੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)