'ਅਮਰੀਕਾ 'ਚ ਧਮਾਕਾ ਦਹਿਸ਼ਤਗਰਦੀ ਹਮਲੇ ਦੀ ਕੋਸ਼ਿਸ਼'

Police and fire crews block off the streets near the New York Port Authority in New York City Image copyright Reuters

ਅਧਿਕਾਰੀਆਂ ਮੁਤਾਬਕ ਅਮਰੀਕਾ ਦੇ ਸਭ ਤੋਂ ਵਿਅਸਤ ਬੱਸ ਟਰਮਿਨਲ 'ਤੇ ਦਹਿਸ਼ਤਗਰਦੀ ਹਮਲੇ ਦੀ ਕੋਸ਼ਿਸ਼ ਹੋਈ ਹੈ। ਇਸ ਸਬੰਧ 'ਚ ਇੱਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਸੋਮਵਾਰ ਨੂੰ ਨਿਊਯਾਰਕ 'ਚ ਪੋਰਟ ਅਥਾਰਟੀ ਬੱਸ ਟਰਮਿਨਲ 'ਤੇ ਇੱਕ ਅੰਡਰਪਾਸ 'ਚ ਧਮਾਕਾ ਹੋਇਆ।

ਮੇਅਰ ਬਿਲ ਡੇ ਬਲਾਸੀਓ ਨੇ ਕਿਹਾ, ''ਅੱਤਵਾਦੀ ਨਹੀਂ ਜਿੱਤ ਸਕਦੇ। ਅਸੀਂ ਨਿਊ ਯਾਰਕਰ ਹਾਂ।''

'ਅਮਨ ਸ਼ਾਂਤੀ ਲਈ ਅਮਰੀਕਾ 'ਤੇ ਭਰੋਸਾ ਨਹੀਂ'

ਇਜ਼ਰਾਇਲ ਕਿਉਂ ਗਏ ਭਾਰਤੀ ਯਹੁਦੀ?

ਫੋਟੋ ਕੈਪਸ਼ਨ ਪੋਰਟ ਅਥਾਰਟੀ ਬੱਸ ਟਰਮਿਨਲ 'ਤੇ ਪੁਲਿਸ

ਸ਼ੱਕੀ ਜ਼ਖਮੀ ਹੋ ਗਿਆ ਸੀ। ਦਮਕਲ ਵਿਭਾਗ ਦੇ ਅਫ਼ਸਰਾਂ ਮੁਤਾਬਕ ਧਮਾਕੇ 'ਚ ਚਾਰ ਲੋਕ ਜ਼ਖਮੀ ਹੋ ਗਏ ਸਨ ਪਰ ਸਾਰੇ ਹੀ ਖ਼ਤਰੇ ਤੋਂ ਬਾਹਰ ਹਨ।

ਅਮਰੀਕੀ ਮੀਡੀਆ ਮੁਤਾਬਕ ਫੜ੍ਹੇ ਗਏ ਸ਼ਖਸ਼ ਨੇ ਆਪਣੇ ਸਰੀਰ 'ਤੇ ਪਾਈਪ ਬੰਬ ਲਪੇਟਿਆ ਸੀ।

Image copyright Drew Angerer/Getty Images

ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਸਾਰ੍ਹਾ ਹਕਾਬੀ ਸੈਂਡਰਸ ਨੇ ਕਿਹਾ ਕਿ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਘਟਨਾ ਬਾਰੇ ਦੱਸ ਦਿੱਤਾ ਗਿਆ ਹੈ।

ਪੋਰਟ ਅਥਾਰਟੀ ਅਮਰੀਕਾ ਦਾ ਸਭ ਤੋਂ ਵੱਡਾ ਬੱਸ ਟਰਮਿਨਲ ਹੈ ਜਿੱਥੋਂ ਹਰ ਸਾਲ 6.5 ਕਰੋੜ ਲੋਕ ਯਾਤਰਾ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ