ਕੀ ਰਾਹੁਲ ਗਾਂਧੀ ਦੀ ਪ੍ਰਧਾਨਗੀ ਕਾਂਗਰਸ ਪਾਰਟੀ ਦਾ ਬੇੜਾ ਪਾਰ ਲਾ ਸਕੇਗੀ?

Rahul gandhi Image copyright Reuters

ਰਾਹੁਲ ਗਾਂਧੀ ਦੇ ਹੱਥ ਉਸ ਵੇਲੇ ਪਾਰਟੀ ਦੀ ਕਮਾਨ ਆਈ ਜਦੋਂ ਪਾਰਟੀ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਲਈ ਸੰਘਰਸ਼ ਕਰ ਰਹੀ ਹੈ।

ਸੋਮਵਾਰ ਨੂੰ ਅਧਿਕਾਰਤ ਤੌਰ 'ਤੇ ਰਾਹੁਲ ਗਾਂਧੀ ਦੇ ਨਾਂ ਦਾ ਐਲਾਨ ਹੋਇਆ, ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ। ਉਨ੍ਹਾਂ ਦੇ ਮੁਕਾਬਲੇ ਕਿਸੇ ਨੇ ਵੀ ਪ੍ਰਧਾਨਗੀ ਲਈ ਟੱਕਰ ਨਹੀਂ ਲਈ। 16 ਦਸੰਬਰ ਨੂੰ ਉਹ ਅਧਿਕਾਰਕ ਤੌਰ 'ਤੇ ਆਪਣਾ ਅਹੁਦਾ ਸੰਭਾਲਣਗੇ।

ਕਾਂਗਰਸ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ 20 ਫ਼ੀਸਦ ਤੋਂ ਵੀ ਘੱਟ ਵੋਟ ਮਿਲੇ ਅਤੇ ਭਾਰੀ ਬਹੁਮਤ ਨਾਲ ਨਰਿੰਦਰ ਮੋਦੀ ਸੱਤਾ ਵਿੱਚ ਆ ਗਏ। ਕਾਂਗਰਸ ਦੀ ਇਹ ਬਹੁਤ ਵੱਡੀ ਹਾਰ ਸੀ।

ਕਾਂਗਰਸ ਪਾਰਟੀ 'ਚ ਰਾਹੁਲ ਯੁੱਗ ਦੀ ਸ਼ੁਰੂਆਤ

ਬਲਾਗ: ਕਾਂਗਰਸ ਦੀ 'ਗੁਜਰਾਤੀ ਮੁੱਠੀ' 'ਚ ਕੀ?

ਗੁਜਰਾਤ: ਬੀਜੇਪੀ ਕਮਜ਼ੋਰ ਜਾਂ ਕਾਂਗਰਸ ਦੀ ਖ਼ੁਸ਼ਫਹਿਮੀ?

ਅੱਧਾ ਦਰਜਨ ਸੂਬਿਆਂ ਵਿੱਚ ਕਾਂਗਰਸ ਨੂੰ ਹਾਰ ਮਿਲੀ, ਹੁਣ ਕਾਂਗਰਸ 2 ਵੱਡੇ ਸੂਬਿਆਂ ਕਰਨਾਟਕ ਤੇ ਪੰਜਾਬ ਅਤੇ ਤਿੰਨ ਹੋਰ ਛੋਟੇ ਸੂਬਿਆਂ ਵਿੱਚ ਸੱਤਾ 'ਚ ਹੈ।

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਅਜੇ ਕੁਝ ਸਾਫ਼ ਨਹੀਂ ਦਿਖ ਰਿਹਾ। ਕਿਸ ਦੇ ਹੱਥ ਸੱਤਾ ਦੀ ਚਾਬੀ ਆਵੇਗੀ।

ਸਿਆਸੀ ਮਾਹਰ ਸੁਹਾਸ ਪਾਲਸ਼ੀਕਰ ਕਹਿੰਦੇ ਹਨ,''ਸ਼ਹਿਰਾਂ ਅਤੇ ਪਿੰਡਾਂ ਵਿੱਚ ਵੋਟਰਾਂ ਨੇ ਪਾਰਟੀ ਨੂੰ ਛੱਡ ਦਿੱਤਾ ਹੈ। 2009 ਤੋਂ 2014 ਦੌਰਾਨ 9 ਫ਼ੀਸਦ ਵੋਟਰ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ, ਜੋ ਉਨ੍ਹਾਂ ਦੇ ਪੱਕੇ ਸਮਰਥਕ ਸੀ। ਇਹ ਇੱਕ ਅਜਿਹੀ ਪਾਰਟੀ ਹੈ ਜਿਹੜੀ ਆਪਣੇ ਸਮਾਜਿਕ ਹਲਕੇ ਤੋਂ ਵੀ ਸੱਖਣੀ ਹੈ।

ਪਾਰਟੀ ਪਹਿਲਾਂ ਹੀ ਹਾਰੇ ਹੋਏ ਸੂਬਿਆਂ ਵਿੱਚ ਵਾਪਸੀ ਕਰਨ ਵਿੱਚ ਨਾਕਾਮ ਸਾਬਿਤ ਹੋਈ ਹੈ।

Image copyright AFP

ਤਾਮਿਲਨਾਡੂ ਵਿੱਚ ਕਾਂਗਰਸ ਨੇ ਆਖ਼ਰੀ ਚੋਣਾਂ 1962 ਵਿੱਚ ਜਿੱਤੀਆਂ ਸੀ ਅਤੇ ਪੱਛਮੀ ਬੰਗਾਲ ਵਿੱਚ 1977 ਤੋਂ ਪਾਰਟੀ ਸੱਤਾ ਵਿੱਚ ਨਹੀਂ ਆਈ। ਕੁਝ ਸੂਬੇ ਜਿਵੇਂ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਕਾਂਗਰਸ ਨੂੰ ਹਾਲ ਹੀ ਦੀਆਂ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ।

ਤਾਂ ਕੀ ਹੁਣ 47 ਸਾਲਾ ਰਾਹੁਲ ਗਾਂਧੀ ਆਪਣੀ ਪਾਰਟੀ ਦੀ ਕਿਸਮਤ ਬਦਲ ਸਕਣਗੇ।

13 ਸਾਲ ਪਹਿਲਾਂ ਰਾਹੁਲ ਨੇ ਸੱਤਾ ਵਿੱਚ ਪੈਰ ਰੱਖਿਆ ਜਦੋਂ ਉਹ ਆਪਣੀ ਪਰਿਵਾਰਕ ਸੀਟ ਅਮੇਠੀ ਤੋਂ ਜਿੱਤੇ ਸੀ।

ਸੋਨੀਆ ਗਾਂਧੀ ਤੋਂ ਬਾਅਦ ਰਾਹੁਲ ਗਾਂਧੀ ਉਹ ਦੂਜੇ ਲੀਡਰ ਹਨ ਜੋ ਪਾਰਟੀ ਦੇ ਇਸ ਉੱਚੇ ਸਥਾਨ 'ਤੇ ਬਿਰਾਜਮਾਨ ਹੋਏ ਹਨ। ਉਨ੍ਹਾਂ ਨੇ ਪਾਰਟੀ ਨੂੰ ਬਿਹਤਰ ਬਣਾਉਣ ਦੀ ਹਰ ਕੋਸ਼ਿਸ਼ ਕੀਤੀ ਅਤੇ ਪਾਰਟੀ ਨੂੰ ਇੱਕ ਕੋਰਪੋਰੇਟ ਦਫ਼ਤਰ ਦੀ ਤਰ੍ਹਾਂ ਚਲਾਉਣ ਦੀ ਕੋਸ਼ਿਸ਼ ਕੀਤੀ। ਪਰ ਇਸਦੇ ਨਤੀਜੇ ਵੀ ਕੁਝ ਜ਼ਿਆਦਾ ਚੰਗੇ ਨਾ ਨਿਕਲੇ।

Image copyright AFP

ਸਤੰਬਰ ਮਹੀਨੇ 'ਚ ਰਾਹੁਲ ਗਾਂਧੀ ਅਮਰੀਕਾ ਗਏ ਸੀ, ਉਨ੍ਹਾਂ ਦਾ ਉਹ ਦੌਰਾ ਬਹੁਤ ਸਫ਼ਲ ਅਤੇ ਚਰਚਿਤ ਰਿਹਾ।

ਰਾਹੁਲ ਗਾਂਧੀ ਅਮਰੀਕਾ ਵਿੱਚ ਵਿਦਿਆਰਥੀਆਂ ਨੂੰ ਮਿਲੇ, ਥਿੰਕ ਟੈਂਕ ਮਾਹਰਾਂ ਨਾਲ ਮੁਲਾਕਾਤ ਕੀਤੀ, ਪੱਤਰਕਾਰਾਂ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਆਪਣੀਆਂ ਸੀਮਾਵਾਂ ਤੋਂ ਅੱਗੇ ਨਿਕਲ ਕੇ ਭਾਸ਼ਣ ਦਿੱਤਾ। ਰਾਹੁਲ ਨੇ ਕੈਲੀਫੋਰਨੀਆਂ ਯੂਨੀਵਰਸਟੀ ਵਿੱਚ ਵਿਦਿਆਰਥੀਆਂ ਨੂੰ ਕਿਹਾ ਮੋਦੀ ਉਨ੍ਹਾਂ ਤੋਂ ''ਚੰਗੇ ਪ੍ਰਚਾਰਕ'' ਹਨ।

ਉਨ੍ਹਾਂ ਦਾ ਸੋਸ਼ਲ ਮੀਡੀਆ ਪ੍ਰਚਾਰ ਵੀ ਧੜੱਲੇ ਨਾਲ ਸ਼ੁਰੂ ਹੋ ਗਿਆ। ਰਾਹੁਲ ਗਾਂਧੀ ਇੱਕ ਉਤੇਜਨਾ ਦੇ ਨਾਲ ਸੋਸ਼ਲ ਮੀਡੀਆ 'ਤੇ ਆਏ।

ਉਨ੍ਹਾਂ ਨੇ ਆਪਣੀ ਮਾਤਾ ਦੀ ਸਿਹਤ ਬਾਰੇ ਟਵੀਟ ਕੀਤਾ ਅਤੇ ਆਪਣੇ ਕੁੱਤੇ ਦੀ ਵੀਡੀਓ ਪਾਈ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਵੀ ਹੋਈ।

'ਕਾਂਗਰਸ ਨੇ ਮੈਨੂੰ ਜੇਲ੍ਹ ਭੇਜਣ ਦੀ ਕੋਸ਼ਿਸ਼ ਕੀਤੀ'

ਆਰਥੀ ਰਾਮਾਚੰਦਰਨ ਜਿਨ੍ਹਾਂ ਨੇ ਰਾਹੁਲ ਗਾਂਧੀ ਦੀ ਜੀਵਨੀ ਬਾਰੇ ਲਿਖਿਆ ਉਨ੍ਹਾਂ ਨੇ ਦੱਸਿਆ, ''ਰਾਹੁਲ ਗਾਂਧੀ ਨੇ ''ਆਪਣੇ ਨਵੇਂ ਅਵਤਾਰ ਵਿੱਚ'' ਇੱਕ ਉਤਸ਼ਾਹ ਨਾਲ ਵੋਟਰਾਂ ਵਿੱਚ ਜਾ ਕੇ ਪ੍ਰਚਾਰ ਕੀਤਾ।

ਉਹ ਬੇਰੁਜ਼ਗਾਰੀ ਤੇ ਖੁੱਲ੍ਹੇ ਕੇ ਬੋਲੇ, ਨੋਟਬੰਦੀ 'ਤੇ ਬੋਲੇ, ਵੱਧ ਰਹੀ ਅਸਹਿਣਸ਼ੀਲਤਾ ਬਾਰੇ ਬੋਲੇ, ਅਰਥ ਵਿਵਸਥਾ ਦੀ ਮਾੜੀ ਹਾਲਤ ਅਤੇ ਮੋਦੀ ਵੱਲੋਂ ਨਾਂ ਪੂਰੇ ਕੀਤੇ ਗਏ ਵਾਅਦਿਆਂ 'ਤੇ ਵੀ ਨਿਸ਼ਾਨੇ ਸਾਧੇ।

Image copyright AFP

ਰਾਹੁਲ ਗਾਂਧੀ ਦੇ ਉਤਸ਼ਾਹ ਨੇ ਪਾਰਟੀ ਰੈਂਕ ਨੂੰ ਕੁਝ ਹੱਦ ਤੱਕ ਸਰਗਰਮ ਕੀਤਾ ਹੈ ਪਰ ਚੋਣਾਂ ਜਿੱਤਣ ਲਈ ਉਨ੍ਹਾਂ ਨੂੰ ਮਜ਼ਬੂਤ ਰਣਨੀਤੀ ਦੀ ਲੋੜ ਹੈ।

ਉਨ੍ਹਾਂ ਨੂੰ ਨੌਜਵਾਨਾਂ ਨੂੰ ਮਜ਼ਬੂਤ ਆਰਥਿਕ ਦਿਸ਼ਾ ਦਿਖਾਉਣ ਦੀ ਲੋੜ ਹੈ ਜੋ ਭ੍ਰਿਸ਼ਟ ਸੁਧਾਰਵਾਦੀ ਸਰੋਕਾਰਾਂ ਤੋਂ ਥੱਕ ਚੁੱਕੇ ਹਨ।

ਉਨ੍ਹਾਂ ਨੂੰ ਲੀਡਰਾਂ ਵਿੱਚ ਉਤਸ਼ਾਹ ਭਰਨਾ ਹੋਵੇਗਾ, ਖੇਤਰੀ ਜੇਤੂ ਪਾਰਟੀਆਂ ਨਾਲ ਮਿਲ ਕੇ ਅੱਗੇ ਆਉਣ ਦੀ ਲੋੜ ਹੈ। ਰਾਹੁਲ ਗਾਂਧੀ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਨ੍ਹਾਂ ਦੀ ਪਾਰਟੀ ਸੂਬਿਆਂ ਵਿੱਚ ਚੰਗਾ ਕੰਮ ਕਰ ਰਹੀ ਹੈ।

ਗੁਜਰਾਤ ਵਿੱਚ ਕਾਂਗਰਸ ਦੇ ਰਾਹ ਦਾ ਵੱਡਾ ਰੋੜਾ

ਗੁਜਰਾਤ: ਮੋਦੀ ਨੂੰ ਟੱਕਰ ਦੇ ਸਕਣਗੇ ਰਾਹੁਲ?

ਡਾ.ਪਾਲਸ਼ੀਕਰ ਦਾ ਕਹਿਣਾ ਹੈ ਕਾਂਗਰਸ ਨੇ ਬਹੁਤ ਸਮੇਂ ਪਹਿਲਾਂ ਹੀ ਆਪਣਾ ਦਬਦਬਾ ਗੁਆ ਦਿੱਤਾ ਸੀ ਜਦੋਂ ਉਹ ''ਭਾਰਤ ਦੀ ਬਦਲਦੀ ਮੁਕਾਬਲਿਆਂ ਦੀ ਸਿਆਸਤ'' ਦੇ ਅਨੁਸਾਰ ਨਹੀਂ ਢਲ ਸਕੀ।

ਜਿੱਥੇ ਪਹਿਲਾਂ ਦੇਸ਼ ਵਿੱਚ ਇੱਕ ਪਾਰਟੀ ਮੁੱਖ ਹੁੰਦੀ ਸੀ ਹੁਣ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਨੇ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।

ਕਾਂਗਰਸ ਨੂੰ ਆਪਣੀ ਪਾਰਟੀ ਨੂੰ ਭ੍ਰਿਸ਼ਟਾਚਾਰ ਮੁਕਤ ਸਾਬਿਤ ਕਰਨ ਦੀ ਲੋੜ ਹੈ। ਜਦੋਂ ਪਾਰਟੀ ਸੱਤਾ ਵਿੱਚ ਸੀ ਤਾਂ ਬਹੁਤ ਸਾਰੇ ਭ੍ਰਿਸ਼ਟਾਚਾਰਕ ਘੋਟਾਲਿਆਂ ਨਾਲ ਪਾਰਟੀ ਘਿਰ ਗਈ ਸੀ। ਸਭ ਤੋਂ ਜ਼ਿਆਦਾ ਲੋੜ ਹੈ ਤਾਕਤਵਾਰ ਲੀਡਰ ਦੀ, ਜੋ ਮੋਦੀ ਨੂੰ ਟੱਕਰ ਦੇ ਸਕੇ।

ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਨ੍ਹਾਂ ਨੂੰ ਪਰਿਵਾਰਵਾਦੀ ਹੋਣ ਦਾ ਬੋਝ ਹੰਢਾਉਣਾ ਪੈਣਾ ਹੈ।

ਉਨ੍ਹਾਂ ਦਾ ਤਰਕ ਹੈ ਕਿ ਮੋਦੀ ਨੂੰ ਇੱਕ ਸਧਾਰਣ ਪਰਿਵਾਰ ਤੋਂ ਹੋਣ ਦਾ ਸਿਆਸੀ ਫਾਇਦਾ ਮਿਲਿਆ ਹੈ।

ਜਦੋਂ ਅਮਰੀਕਾ ਵਿੱਚ ਵਿਦਿਆਰਥੀਆਂ ਨੇ ਰਾਹੁਲ ਗਾਂਧੀ ਤੋਂ ਪਰਿਵਾਰਵਾਦੀ ਸਿਆਸਤ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਭਾਰਤ ਦੀ ਅਗਵਾਈ ਪਰਿਵਾਰਵਾਦ ਕਰ ਰਿਹਾ ਹੈ।

ਉਨ੍ਹਾਂ ਨੇ ਕਿਹਾ ਇਸ ਤਰ੍ਹਾਂ ਦੇਸ਼ ਚੱਲ ਰਿਹਾ ਹੈ।

ਗੁਜਰਾਤ ਚੋਣ: ਭਾਜਪਾ ਦੇ 22 ਸਾਲ ਬਾਅਦ...

ਰਾਹੁਲ ਗਾਂਧੀ ਇੱਥੇ ਸਹੀ ਹਨ। ਭਾਰਤ ਵਿੱਚ ਖੇਤਰੀ ਦਲਾਂ ਨੂੰ ਪਰਿਵਾਰਵਾਦ ਚਲਾ ਰਿਹਾ ਹੈ ਅਤੇ ਬੀਜੇਪੀ ਵੀ ਇਸ ਤੋਂ ਮੁਕਤ ਨਹੀਂ ਹੈ।

ਦਿੱਲੀ ਦੇ ਸੈਂਟਰ ਫਾਰ ਦ ਸਟਡੀ ਆਫ਼ ਡਿਵੈਲਪਿੰਗ ਦੇ ਡਾਇਰੈਕਟਰ ਅਤੇ ਸਿਆਸੀ ਮਾਹਰ ਸੰਜੇ ਕੁਮਾਰ ਕਹਿੰਦੇ ਹਨ,''ਖੋਜ ਲਗਾਤਾਰ ਇਹੀ ਦਰਸਾ ਰਹੀ ਹੈ ਕਿ ਵੋਟਰ ਪਰਿਵਾਰਵਾਦੀ ਵੋਟ ਦੇ ਖਿਲਾਫ਼ ਨਹੀਂ ਹਨ।

ਡਾ. ਕੁਮਾਰ ਮੁਤਾਬਿਕ ਜ਼ਿਆਦਾ ਗੰਭੀਰ ਮੁੱਦਾ ਇਹ ਹੈ ਕਿ ਬਹੁਤ ਸਾਰੇ ਵੋਟਰ ਕਾਂਗਰਸ ਤੋਂ ਦੂਰ ਹੋ ਗਏ ਹਨ ਕਿਉਂਕਿ ਇਹ ਧਾਰਨਾ ਵਧ ਰਹੀ ਹੈ ਕਿ ਇਹ ਪਾਰਟੀ ਘੱਟ ਗਿਣਤੀ ਨੂੰ ਉਕਸਾਉਂਦੀ ਹੈ।

2014 ਵਿੱਚ ਪਾਰਟੀ ਨੂੰ ਬਹੁਗਿਣਤੀ ਹਿੰਦੂਆਂ ਦੇ ਸਿਰਫ਼ 16 ਫੀਸਦ ਵੋਟ ਹੀ ਮਿਲੇ ਸੀ। ਸੀਐਸਡੀਐਸ ਦੇ 2014 ਦੇ ਵਿਸ਼ਲੇਸ਼ਣ ਮੁਤਾਬਕ ਕਾਂਗਰਸ ਨੂੰ ਜੋ 10 ਵੋਟਾਂ ਪਈਆਂ ਉਨ੍ਹਾਂ ਵਿੱਚੋਂ ਹਰ 6 ਵੋਟਾਂ ਮੁਸਲਮਾਨ , ਕਬਾਇਲੀ ਲੋਕ , ਸਿੱਖ ਹੋਣ ਜਾਂ ਫਿਰ ਈਸਾਈ ਇਨ੍ਹਾਂ ਦੇ 6 ਮਿਲੇ ਸੀ ਅਤੇ ਭਾਜਪਾ ਨੂੰ 10 ਵਿੱਚੋਂ ਇਨ੍ਹਾਂ ਦੇ ਸਿਰਫ਼ 3 ਮਿਲੇ।

Image copyright AFP

ਦਿੱਲੀ ਦੇ ਵਿਸ਼ਲੇਸ਼ਕ ਅਜਾਜ਼ ਅਸ਼ਰਫ਼ ਮੁਤਾਬਕ "ਹਿੰਦੂ ਹੋਣ ਦਾ ਇੱਕ ਬੁਰਾ ਅਕਸ ਨਾ ਘੜਦੇ ਹੋਏ ਉਨ੍ਹਾਂ ਦਾ ਮਕਸਦ ਹਿੰਦੂਆਂ ਦਾ ਦਿਲ ਅਤੇ ਦਿਮਾਗ਼ ਜਿੱਤਣਾ ਹੈ ਅਤੇ ਹਿੰਦੂਆਂ ਨੂੰ ਨਰਾਜ਼ ਕੀਤੇ ਬਿਨਾਂ ਹਿੰਦੂ ਰਾਸ਼ਟਰਵਾਦ ਦਾ ਵਿਰੋਧ ਕਰਨਾ।"

ਅਗਲੇ ਸਾਲ ਸੂਬਾ ਚੋਣਾਂ 'ਚ ਰਾਹੁਲ ਗਾਂਧੀ ਦੀ ਤਾਕਤ ਦੀ ਪੂਰੀ ਪਰਖ਼ ਹੋਵੇਗੀ। ਡਾ. ਕੁਮਾਰ ਕਹਿੰਦੇ ਹਨ, "ਉਨ੍ਹਾਂ ਨੂੰ ਆਪਣੀ ਭੂਮਿਕਾ ਅਤੇ ਆਪਣੇ ਪ੍ਰਤੀ ਬਣੀ ਧਾਰਨਾਵਾਂ ਨੂੰ ਬਦਲਣ ਲਈ ਚੰਗੀ ਤਰ੍ਹਾਂ ਚੋਣ ਜਿੱਤਣ ਦੀ ਲੋੜ ਹੈ।"

ਇੱਥੇ ਕੁਝ ਹੋਰ ਦਬਾਅ ਦੇ ਸਵਾਲ ਹਨ। ਕੀ ਉਹ ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ? ਜਾਂ ਕੀ ਉਹ ਪਾਰਟੀ ਵਿੱਚ ਏਕਤਾ ਬਣਾਈ ਰੱਖਣਗੇ ਤੇ ਸਮੇਂ ਦੌਰਾਨ ਪਾਰਟੀ ਵਿਚੋਂ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਦੇ ਉਭਰਨ ਦੇਣਗੇ?

'ਮੋਦੀ ਗੁਜਰਾਤ ਚੋਣਾਂ 'ਚ ਹੋ ਰਹੀ ਹਾਰ ਨੂੰ ਲੈ ਕੇ ਡਰੇ'

ਜ਼ੋਇਆ ਹਸਨ ਜਿਸ ਨੇ ਕਾਂਗਰਸ 'ਤੇ ਇੱਕ ਕਿਤਾਬ ਲਿਖੀ ਹੈ, ਉਨ੍ਹਾਂ ਦਾ ਮੰਨਣਾ ਹੈ ਕਿ "ਸਾਰੀਆਂ ਗ਼ਲਤੀਆਂ ਦੇ ਬਾਵਜੂਦ ਵੀ ਇਹ ਭਾਰਤ 'ਚ ਗ਼ੈਰ ਸੀਮਤ ਵਿਚਾਰਾਂ ਦੀ ਅਗਵਾਈ ਕਰਦੀ ਹੈ।" ਪਰ ਇਸ ਦੇ ਨਾਲ ਹੀ ਉਹ ਕਹਿੰਦੇ ਹਨ ਕਿ ਇਹ ਇੱਕ ਪਾਰਟੀ ਹੈ, ਜਿਸ ਦੀ "ਕੋਈ ਵਿਚਾਰਧਾਰਾ ਨਹੀਂ ਸਿਰਫ਼ ਏਜੰਡਾ ਹੀ ਹੈ"।

ਜੇਕਰ ਕੋਈ ਵਿਚਾਰਧਾਰਾ ਹੁੰਦੀ ਤਾਂ ਪਾਰਟੀ ਉਸ ਨੂੰ ਲਗਾਤਾਰ ਪੇਸ਼ ਕਰਦੀ, "ਇਹ ਸੱਤਾ ਦੀ ਵਿਚਾਰਧਾਰਾ ਹੈ।"

ਕਾਂਗਰਸ ਮੋਦੀ ਵੱਲੋਂ ਵੀ ਉਨ੍ਹਾਂ ਗਲਤੀਆਂ ਦੀ ਉਡੀਕ ਕਰ ਰਹੀ ਹੈ ਜੋ ਉਨ੍ਹਾਂ ਨੇ ਕੀਤੀਆਂ ਪਰ ਇਹ ਕਾਫ਼ੀ ਹੱਦ ਤੱਕ ਮੁਸ਼ਕਿਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)