ਸੋਸ਼ਲ: 'ਬਿਨ ਬੁਲਾਏ ਪਾਕ ਜਾਂਦੇ ਹਨ, ਆਈਐੱਸਆਈ ਪਿਕਨਿਕ ਕਰਦੀ ਹੈ...ਪਰ ਪਾਕ ਬੁਰਾ ਹੈ'

Modi and Manmohan Image copyright MONEY SHARMA/AFP/Getty Images

ਗੁਜਰਾਤ ਚੋਣਾਂ ਦੌਰਾਨ ਸਿਆਸਤ ਉਦੋਂ ਭੱਖ ਗਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਬਿਆਨ ਦਿੰਦਿਆਂ ਗੁਜਰਾਤ ਚੋਣਾਂ 'ਚ ਪਾਕਿਸਤਾਨ ਦੇ ਦਖ਼ਲ ਦੀ ਗੱਲ ਕਹੀ।

ਦਰਅਸਲ ਉਨ੍ਹਾਂ ਨੇ ਗੁਜਰਾਤ ਦੇ ਪਾਲਣਪੁਰ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸੀਨੀਅਰ ਨੇਤਾਵਾਂ 'ਤੇ ਸਰਹੱਦ ਪਾਰੋਂ ਮਦਦ ਲੈਣ ਦੇ ਇਲਜ਼ਾਮ ਲਗਾਏ।

'ਮੋਦੀ ਗੁਜਰਾਤ ਚੋਣਾਂ 'ਚ ਹੋ ਰਹੀ ਹਾਰ ਨੂੰ ਲੈ ਕੇ ਡਰੇ'

ਮਣੀਸ਼ੰਕਰ ਅੱਯਰ ਦੀ ਮੁੱਢਲੀ ਮੈਂਬਰਸ਼ਿਪ ਮੁਅੱਤਲ

ਇਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਨੇਤਾ ਡਾ. ਮਨਮੋਹਨ ਸਿੰਘ ਨੇ ਇਸ ਜਵਾਬ ਦਿੰਦਿਆ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਬਿਆਨ 'ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਮੈਂ ਪੀਐੱਮ ਦੇ ਬਿਆਨ ਨੂੰ ਪੂਰੀ ਤਰ੍ਹਾਂ ਖ਼ਾਰਿਜ਼ ਕਰਦਾ ਹਾਂ। ਮੋਦੀ ਗੁਜਰਾਤ ਚੋਣਾਂ 'ਚ ਹੋ ਰਹੀ ਹਾਰ ਨੂੰ ਲੈ ਕੇ ਡਰੇ ਹੋਏ ਹਨ।"

Image copyright Twitter/@INCIndia
ਫੋਟੋ ਕੈਪਸ਼ਨ ਡਾ. ਮਨਮੋਹਨ ਸਿੰਘ ਵੱਲੋਂ ਜਾਰੀ ਕੀਤਾ ਗਿਆ ਬਿਆਨ

ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਵੱਖ ਵੱਖ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ।

ਇਸ 'ਤੇ ਇੱਕ ਪੱਤਰਕਾਰ ਹਰਿੰਦਰ ਬਵੇਜਾ ਨੇ ਟਵੀਟ ਕਰਕੇ ਕਿਹਾ ਕਿ ਮੈਨੂੰ ਇਹ ਬੇਹੱਦ ਹਾਸੋਹੀਣਾ ਲੱਗਦਾ ਹੈ ਕਿ ਭਾਜਪਾ ਹਮੇਸ਼ਾ ਕਾਂਗਰਸ ਦੀ ਅੱਤਵਾਦੀਆਂ ਨਾਲ ਰਿਸ਼ਤਿਆਂ ਦੀ ਗੱਲ ਕਰਦੀ ਹੈ।

ਇਸ ਤੋਂ ਇਲਾਵਾ ਰਣਦੀਪ ਸਿੰਘ ਸੁਰਜੇਵਾਲਾ ਨੇ ਡਾ. ਮਨਮੋਹਨ ਸਿੰਘ ਦੇ ਜਵਾਬ 'ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਟਵੀਟ ਕੀਤਾ, "ਡਾ. ਮਨਮੋਹਨ ਸਿੰਘ ਨੇ ਦਿੱਤਾ ਮੋਦੀ ਜੀ ਨੂੰ ਕਰਾਰਾ ਜਵਾਬ, ਦਿਆਖਿਆ 'ਸੱਚ ਦਾ ਸ਼ੀਸ਼ਾ'।

ਇਸ ਤੋਂ ਇਲਾਵਾ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਟਵਿੱਟਰ ਹੈਂਡਲ ਆਕਉਂਟ 'ਤੇ ਲਿਖਿਆ, "ਉਹ ਬਿਨਾਂ ਬੁਲਾਏ ਪਾਕਿਸਤਾਨ ਜਾਂਦੇ ਹਨ, ਆਈਐੱਸਆਈ ਵਰਗੀਆਂ ਏਜੰਸੀਆਂ ਪਠਾਨਕੋਟ ਏਅਰਬੇਸ 'ਤੇ ਪਿਕਨਿਕ ਕਰਦੀਆਂ ਹਨ, ਪਾਕਿਸਤਾਨ ਪ੍ਰਧਾਨ ਮੰਤਰੀ ਨੂੰ ਸਹੁੰ ਚੁੱਕ ਸਮਾਗਮ 'ਚ ਬੁਲਾਇਆ ਜਾਂਦਾ ਹੈ ਤੇ ਅਜੇ ਵੀ ਪਾਕਿਸਤਾਨ ਬੁਰਾ ਹੈ। ਜੇਕਰ ਅਜਿਹਾ ਹੈ ਤਾਂ ਉਸ ਨਾਲ ਸਾਰੇ ਰਿਸ਼ਤੇ ਖ਼ਤਮ ਕਿਉਂ ਨਹੀਂ ਕਰ ਦਿੱਤੇ ਜਾਂਦੇ।"

ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਲਿਖਿਆ, "ਮੋਦੀ ਜੀ ਦੀ ਗ਼ਲਤੀ ਹੀ ਕੀ ਹੈ, ਜੋ ਉਹ ਜਾਮਾ ਮਸਜਿਦ ਜਾ ਕੇ ਮੁਆਫ਼ੀ ਮੰਗਣ.. ਅਜਿਹੀ ਮੰਗ ਕਰਨ ਲਈ ਕਾਂਗਰਸ ਨੂੰ ਦੇਸ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।"

ਇਸ ਤੋਂ ਇਲਾਵਾ ਪਾਕਿਸਤਾਨ ਨੇ ਵੀ ਇਸ ਉੱਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ ਜਿਸ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਨੇ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੀ ਚੋਣਾਵੀਂ ਬਹਿਸ 'ਚ ਪਾਕਿਸਤਾਨ ਨੂੰ ਘਸੀਟਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਪੂਰੀ ਤਰ੍ਹਾਂ ਅਧਾਰਹੀਣ ਅਤੇ ਗ਼ੈਰ-ਜ਼ਿੰਮੇਵਾਰ ਸਾਜਿਸ਼ਾਂ ਰੱਚਣ ਦੀ ਬਜਾਇ ਆਪਣੀ ਤਾਕਤ 'ਤੇ ਜਿੱਤ ਹਾਸਿਲ ਕਰਨੀ ਚਾਹੀਦੀ ਹੈ।"

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੀ ਕਿਹਾ ਸੀ?

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਮੋਦੀ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਦੇ ਸਾਬਕਾ ਡਾਇਰੈਕਟਰ ਜਨਰਲ ਸਰਦਾਰ ਅਰਸ਼ਦ ਰਫ਼ੀਕ਼ ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਨੂੰ ਗੁਜਰਾਤ ਦਾ ਮੁੱਖ ਮੰਤਰੀ ਬਣਦੇ ਦੇਖਣਾ ਚਾਹੁੰਦੇ ਹਨ।

ਮੋਦੀ ਨੇ ਕਿਹਾ, ''ਮੀਡੀਆ ਵਿੱਚ ਅਜਿਹਿਆਂ ਖ਼ਬਰਾਂ ਸਨ ਕਿ ਮਣੀਸ਼ੰਕਰ ਅਈਅਰ ਦੇ ਘਰ ਇੱਕ ਗੁਪਤ ਬੈਠਕ ਸੱਦੀ ਗਈ ਜਿਸ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਸਮੇਤ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ, ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸ਼ਾਮਿਲ ਹੋਏ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)