ਵਿਰਾਟ ਤੇ ਅਨੁਸ਼ਕਾ ਦੇ ਪ੍ਰਵਾਨ ਚੜ੍ਹੇ ਇਸ਼ਕ ਦਾ ਟਵਿੱਟਰਨਾਮਾ

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ Image copyright Getty Images
ਫੋਟੋ ਕੈਪਸ਼ਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਹੁਣ ਪਤੀ ਪਤਨੀ ਹਨ। ਦੋਹਾਂ ਨੇ ਵਿਆਹ ਦੀ ਖ਼ਬਰ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ।

ਵਿਰਾਟ ਨੇ ਟਵੀਟ ਕਰਕੇ ਲਿਖਿਆ ''ਅੱਜ ਅਸੀਂ ਇੱਕ-ਦੂਜੇ ਨਾਲ ਸਦਾ ਲਈ ਪਿਆਰ ਵਿੱਚ ਬੱਝੇ ਹੋਣ ਦਾ ਵਾਅਦਾ ਕੀਤਾ ਹੈ। ਸਾਡੇ ਸਫ਼ਰ ਦਾ ਇਕ ਮਹੱਤਵਪੂਰਨ ਹਿੱਸਾ ਬਣਨ ਲਈ ਧੰਨਵਾਦ।''

ਇਹ ਪਹਿਲੀ ਵਾਰ ਨਹੀਂ ਕਿ ਵਿਰਾਟ ਨੇ ਅਨੁਸ਼ਕਾ ਲਈ ਟਵੀਟ ਕੀਤਾ ਹੈ। ਉਹ ਪਹਿਲਾਂ ਵੀ ਕਈ ਵਾਰ ਅਨੁਸ਼ਕਾ ਲਈ ਇਹ ਕਰ ਚੁਕੇ ਹਨ, ਕਦੇ ਗੁੱਸੇ ਵਿੱਚ ਤੇ ਕਦੇ ਪਿਆਰ ਵਿੱਚ।

ਗਊਆਂ - 100000, ਗਊ ਕਮਿਸ਼ਨ ਦਾ ਬਜਟ - 0

ਇੱਥੇ ਔਰਤਾਂ ਲਈ ਪੈਂਟ ਪਾਉਣਾ ਹੈ ਜੁਰਮ

ਮੈਦਾਨ 'ਤੇ ਵਿਰਾਟ ਦੇ ਮਾੜੇ ਖੇਡ ਮੁਜ਼ਾਹਰੇ ਲਈ ਜਦੋਂ ਅਨੁਸ਼ਕਾ ਨੂੰ ਕੋਸਿਆ ਜਾ ਰਿਹਾ ਸੀ, ਉਸ ਵੇਲੇ ਵਿਰਾਟ ਨੇ ਇਹ ਟਵੀਟ ਕਰਕੇ ਸਾਰਿਆਂ ਨੂੰ ਚੁੱਪ ਕਰਾ ਦਿੱਤਾ ਸੀ।

ਉਨ੍ਹਾਂ ਲਿਖਿਆ ਸੀ, ''ਉਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਅਨੁਸ਼ਕਾ ਨੂੰ ਟਰੋਲ ਕਰ ਰਹੇ ਹਨ। ਉਸ ਨੇ ਹਮੇਸ਼ਾ ਮੈਨੂੰ ਸਕਾਰਾਤਮਕ ਮਹਿਸੂਸ ਕਰਾਇਆ ਹੈ।''

ਅਨੁਸ਼ਕਾ ਦੀ ਫਿਲਮ NH10 ਦੇ ਕਾਮਯਾਬੀ 'ਤੇ ਵਿਰਾਟ ਨੇ ਅਨੁਸ਼ਕਾ ਲਈ ਟਵੀਟ ਕੀਤਾ ਸੀ। ਉਨ੍ਹਾਂ ਲਿਖਿਆ ਸੀ, ''ਬੇਹੱਦ ਸ਼ਾਨਦਾਰ ਫਿਲਮ ਅਤੇ ਮੇਰੇ ਪਿਆਰ ਅਨੁਸ਼ਕਾ ਦੀ ਜ਼ਬਰਦਸਤ ਪਰਫੌਰਮੰਸ।''

ਅਨੁਸ਼ਕਾ ਨੇ ਇਸ ਲਈ ਟਵਿਟਰ 'ਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਸੀ।

ਵਿਰਾਟ ਨੇ ਇੰਸਟਾਗ੍ਰਾਮ 'ਤੇ ਵੈਲਨਟਾਈਨ ਡੇਅ ਮੌਕੇ ਅਨੁਸ਼ਕਾ ਨੂੰ ਫਿਰ ਸੋਸ਼ਲ ਮੀਡੀਆ 'ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਉਨ੍ਹਾਂ ਲਿਖਿਆ ਸੀ, ''ਮੇਰਾ ਹਰ ਦਿਨ ਵੈਲਨਟਾਈਨ ਬਨਾਉਣ ਲਈ ਧੰਨਵਾਦ।''

ਹਾਲਾਂਕਿ ਵਿਰਾਟ ਨੇ ਬਾਅਦ 'ਚ ਉਹ ਟਵੀਟ ਡਿਲੀਟ ਕਰ ਦਿੱਤਾ ਸੀ। ਹਾਲ ਹੀ 'ਚ ਉਨ੍ਹਾਂ ਨੇ ਇਹ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ।

ਅਜਿਹਾ ਹੀ ਕੁਝ ਵਿਰਾਟ ਨੇ ਵੂਮੰਜ਼ ਡੇਅ 'ਤੇ ਵੀ ਕੀਤਾ ਸੀ ਉਨ੍ਹਾਂ ਅਨੁਸ਼ਕਾ ਅਤੇ ਆਪਣੀ ਮਾਂ ਦੀ ਤਸਵੀਰ ਟਵੀਟ ਕਰਕੇ ਲਿਖਿਆ ਸੀ ਕਿ ਉਨ੍ਹਾਂ ਨੂੰ ਦੋਹਾਂ ਤੇ ਗਰਵ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)