ਕਿਸ ਨੇ ਖਿੱਚੀ ਸੀ ਪੰ. ਨਹਿਰੂ ਦੀ ਇਹ ਤਸਵੀਰ?

ਜਵਾਹਰ ਲਾਲ ਨਹਿਰੂ

ਤਸਵੀਰ ਸਰੋਤ, HV ARCHIVE/ THE ALKAZI COLLECTION OF PHOTOGRAPHY

ਭਾਰਤ ਵਿੱਚ ਪਹਿਲੀ ਬ੍ਰਿਟਸ਼ ਓਵਰਸੀਜ਼ ਏਅਰਵੇਜ਼ ਕਾਰਪੋਰੇਸ਼ਨ ਦੀ ਹਵਾਈ ਉਡਾਣ ਵਿੱਚ ਜਵਾਹਰ ਲਾਲ ਨਹਿਰੂ ਹਾਈ ਕਮਿਸ਼ਨਰ ਦੀ ਪਤਨੀ ਸ਼੍ਰੀਮਤੀ ਸਿਮੋਨ ਦਾ ਸਿਗਰਟ ਜਲਾਉਂਦੇ ਹੋਏ। ਇਹ ਸਾਰੀਆਂ ਤਸਵੀਰਾਂ ਮਸ਼ਹੂਰ ਫੋਟੋਗ੍ਰਾਫ਼ਰ ਵਯਾਰਾਵਾਲਾ ਨੇ ਖਿੱਚੀਆਂ ਹਨ।

ਤਸਵੀਰ ਸਰੋਤ, HV ARCHIVE/ THE ALKAZI COLLECTION OF PHOTOGRAPHY

ਮਹਾਤਮਾਂ ਗਾਂਧੀ ਦੇ ਨਾਲ ਖਾਨ ਅਬੁਦੁਲ ਗਫ਼ੂਰ ਖਾਨ ਅਤੇ ਗਾਂਧੀ ਦੀ ਨਿੱਜੀ ਡਾਕਟਰ ਸੁਸ਼ੀਲਾ ਨਾਇਰ। 1947 ਨੂੰ ਕਾਂਗਰਸ ਦੀ ਬੈਠਕ ਵਿੱਚ ਪਹੁੰਚਦੇ ਹੋਏ। ਇਸੇ ਬੈਠਕ ਵਿੱਚ ਭਾਰਤ ਦੀ ਵੰਡ ਦਾ ਫ਼ੈਸਲਾ ਲਿਆ ਗਿਆ ਸੀ।

ਤਸਵੀਰ ਸਰੋਤ, HV ARCHIVE/ THE ALKAZI COLLECTION OF PHOTOGRAPHY

ਲਾਰਡ ਮਾਊਂਟ ਬੈਟਨ ਨੇ 15 ਅਗਸਤ 1947 ਨੂੰ ਭਾਰਤ ਦੇ ਪਹਿਲੇ ਗਵਰਨਰ ਜਰਨਲ ਵਜੋਂ ਸਹੁੰ ਚੁੱਕੀ ਸੀ। ਇਸ ਦੌਰਾਨ ਹੀ ਬੱਗੀ ਵਿੱਚ ਸੰਸਦ ਭਵਨ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਰਸਮੀਂ ਯਾਤਰਾ ਸ਼ੁਰੂ ਹੋਈ। ਇਹ ਤਸਵੀਰ ਵਿਜੇ ਚੌਂਕ ਵਿੱਚ ਲਈ ਗਈ।

ਤਸਵੀਰ ਸਰੋਤ, HV ARCHIVE/ THE ALKAZI COLLECTION OF PHOTOGRAPHY

ਦਿੱਲੀ ਵਿੱਚ 26 ਜਨਵਰੀ ਨੂੰ ਪਹਿਲੀ ਵਾਰ ਅਜੋਕੇ ਨੈਸ਼ਨਲ ਸਟੇਡੀਅਮ ਵਾਲੀ ਥਾਂ ਉੱਤੇ ਹੋਈ ਸੀ। ਇਸ ਪ੍ਰੇਡ ਵਿੱਚ ਡਾ. ਰਜਿੰਦਰ ਪ੍ਰਸਾਦ ਨੇ ਬਿਨਾਂ ਕਿਸੇ ਸੁਰਖਿਆ ਇੰਤਜ਼ਾਮਾਂ ਦੇ ਸਲਾਮੀ ਲਈ ਸੀ।

ਤਸਵੀਰ ਸਰੋਤ, HV ARCHIVE/ THE ALKAZI COLLECTION OF PHOTOGRAPHY

1961 ਵਿੱਚ ਸੈਂਟਰਲ ਕਾਲਜ ਇੰਡਸਟਰੀਜ਼ ਵਿੱਚ ਸਿਆਸਤਦਾਨਾਂ ਦੀਆਂ ਪਤਨੀਆਂ ਵੱਲੋਂ ਰੱਖੇ ਗਏ ਫ਼ੈਸ਼ਨ ਸ਼ੋਅ ਵਿੱਚ ਸ਼ਿਰਕਤ ਕਰਦੀ ਹੋਈ ਮਹਾਂਰਾਣੀ ਐਲੀਜ਼ਾਬੈਥ ਦੂਜੀ।

ਤਸਵੀਰ ਸਰੋਤ, HV ARCHIVE/ THE ALKAZI COLLECTION OF PHOTOGRAPHY

1940 ਦੇ ਸ਼ੁਰੂ ਵਿੱਚ ਦਿੱਲੀ ਵਿੱਚ ਕਰਨਲ ਸਾਹਨੀ ਦਾ ਅਗਵਾਈ ਵਿੱਚ ਲੂੰਬੜੀਆਂ ਦਾ ਸ਼ਿਕਾਰ ਕੀਤਾ ਗਿਆ।

ਤਸਵੀਰ ਸਰੋਤ, HV ARCHIVE/ THE ALKAZI COLLECTION OF PHOTOGR

1930 ਵਿੱਚ ਵਿੱਚ ਹੀ ਉਸ ਵੇਲੇ ਦੇ ਬੰਬਈ ਅਤੇ ਅਜੋਕੇ ਮੁੰਬਈ ਵਿੱਚ ਸਿਖਲਾਈ ਅਧੀਨ ਨਰਸਾਂ।

ਤਸਵੀਰ ਸਰੋਤ, HV ARCHIVE/ THE ALKAZI COLLECTION OF PHOTOGRAPHY

1930 ਦੇ ਅਖ਼ੀਰ ਤੇ ਬੰਬੇ ਵਿੱਚ ਹੀ ਜੇਜੇ ਕਾਲਜ ਆਫ਼ ਆਰਟਸ ਦੇ ਵਿਦਿਆਰਥੀ।

ਤਸਵੀਰ ਸਰੋਤ, HV ARCHIVE/ THE ALKAZI COLLECTION OF PHOTOGRAPHY

ਦਿੱਲੀ ਦੇ ਪਾਲਮ ਹਵਾਈ ਅੱਡੇ ਤੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਆਪਣੀ ਭੈਣ ਵਿਜੇ ਲਕਸ਼ਮੀ ਪੰਡਿਤ ਨੂੰ ਮਿਲਦੇ ਹੋਏ। ਵਿਜੇ ਲਕਸ਼ਮੀ ਪੰਡਿਤ ਮਾਸਕੋ ਵਿੱਚ ਸਫ਼ੀਰ ਰਹਿਣ ਮਗਰੋਂ ਵਾਪਸ ਆਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)