ਕੀ ਤੁਸੀਂ ਜਾਣਦੇ ਹੋ ਕ੍ਰਿਕਟਰ ਸਿਧਾਰਥ ਕੌਲ ਬਾਰੇ ਇਹ ਗੱਲਾਂ?

ਸਿਧਾਰਥ ਕੌਲ Image copyright Sidharth Kaul/Facebook
ਫੋਟੋ ਕੈਪਸ਼ਨ ਸਿਧਾਰਥ ਦਾ ਜਨਮ ਪਠਾਰਕੋਟ ਵਿੱਚ 13 ਮਈ, 1990 ਨੂੰ ਹੋਇਆ ਸੀ

ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਮੋਹਾਲੀ ਵਿੱਚ ਖੇਡਿਆ ਜਾ ਰਿਹਾ ਹੈ।

ਮੋਹਾਲੀ ਵਿੱਚ ਲੋਕ ਸਿਧਾਰਥ ਕੌਲ ਨੂੰ ਖੇਡਦੇ ਦੇਖਣ ਦਾ ਇੰਤਜ਼ਾਰ ਕਰ ਰਹੇ ਸੀ ਜਿੰਨਾਂ ਦਾ ਜਨਮ ਪਠਾਨਕੋਟ ਵਿੱਚ ਹੋਇਆ। ਇਸ ਲਈ ਉਨ੍ਹਾਂ ਨੂੰ ਕੁਝ ਹੋਰ ਇੰਤਜ਼ਾਰ ਕਰਨਾ ਪਵੇਗਾ।

ਕਿਉਂ ਜ਼ਿੰਦਗੀਆਂ ਬਚਾਉਂਦਾ ਹੈ ਇਹ ਸਰਦਾਰ?

ਸਾਕਸ਼ੀ ਮਲਿਕ ਦੇ ਸਨਮਾਨ ਦਾ 'ਬਿੱਲ' ਕੌਣ ਭਰੇਗਾ?

ਕੀ ਤੁਸੀਂ ਜਾਣਦੇ ਹੋ ਸਿਧਾਰਥ ਕੌਲ ਬਾਰੇ ਇਹ ਪੰਜ ਗੱਲਾਂ?

  • 27 ਸਾਲਾ ਸਿਧਾਰਥ ਕੌਲ ਪੰਜਾਬ ਦੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਵਧੀਆਂ ਪ੍ਰਦਰਸ਼ਨ ਕਾਰਨ ਕੌਮਾਂਤਰੀ ਟੀਮ 'ਚ ਥਾਂ ਮਿਲੀ ਹੈ।
  • ਸਿਧਾਰਥ ਨੇ ਸਾਲ 1996 'ਚ ਆਪਣੇ ਪਿਤਾ ਦੇ ਪ੍ਰਭਾਵ ਹੇਠ ਕ੍ਰਿਕਟ ਖੇਡਣਾ ਸ਼ੁਰੂ ਕੀਤਾ।
Image copyright Sidharth Kaul/Facebook
  • ਸਿਧਾਰਥ ਗੇਂਦਬਾਜ਼ ਹਨ ਅਤੇ ਉਨ੍ਹਾਂ ਦੀ ਗੇਂਦਬਾਜ਼ੀ ਦਾ ਸਟਾਇਲ ਰਾਇਟ ਆਰਮ ਮੀਡੀਅਮ ਹੈ। ਸਿਧਾਰਥ ਰਾਇਟ ਹੈਂਡ ਬੱਲੇਬਾਜ਼ ਹਨ।
  • ਉਹ ਹੁਣ ਤੱਕ ਦਿੱਲੀ ਡੇਅਰਡੇਵਿਲ, ਕੋਲਕਾਤਾ ਨਾਇਟ ਰਾਈਡਰਜ਼, ਪੰਜਾਬ ਅਤੇ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ 'ਚ ਖੇਡ ਚੁੱਕੇ ਹਨ।
  • ਸਿਧਾਰਥ ਨੇ ਸਾਲ 2008 'ਚ ਕੁਆਲਾਲੰਪੁਰ 'ਚ ਅੰਡਰ-19 ਵਿਸ਼ਵ ਕੱਪ ਦੌਰਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ