ਇੱਕ ਰੋਜ਼ਾ ਕ੍ਰਿਕਟ: ਰੋਹਿਤ ਸ਼ਰਮਾ ਨੇ ਤੀਜਾ ਦੋਹਰਾ ਸੈਂਕੜਾ ਮਾਰ ਕੇ ਬਣਾਇਆ ਵਿਸ਼ਵ ਰਿਕਾਰਡ

Image copyright Twitter bcci

ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਤੀਜੀ ਵਾਰ ਦੋਹਰਾ ਸੈਂਕੜਾ ਬਣਾ ਕੇ ਵਿਸ਼ਵ ਕੀਰਤੀਮਾਨ ਕਾਇਮ ਕੀਤਾ ਹੈ।

ਇਸ ਕੀਰਤੀਮਾਨ ਨਾਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸਭ ਤੋਂ ਵੱਧ ਦੋਹਰੇ ਸੈਂਕੜੇ ਮਾਰਨ ਵਾਲੇ ਵਿਸ਼ਵ ਦੇ ਪਹਿਲੇ ਖਿਡਾਰੀ ਬਣ ਗਏ ਹਨ।

ਰੋਹਿਤ ਨੇ ਇਹ ਕੀਰਤੀਮਾਨ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਸ਼੍ਰੀਲੰਕਾ ਨਾਲ ਖੇਡਦਿਆਂ ਬਣਾਇਆ।

ਰੋਹਿਤ ਨੇ 151 ਗੇਂਦਾਂ ਵਿੱਚ 208 ਦੌੜਾਂ ਬਣਾਈਆਂ । ਉਹ ਦੋਹਰਾ ਸੈਂਕੜਾ ਮਾਰ ਕੇ ਨਾਬਾਦ ਰਹੇ। ਆਪਣੀ ਮੈਰਾਥਨ ਪਾਰੀ ਵਿਚ ਉਸ ਨੇ 13 ਚੌਕੇ ਅਤੇ 12 ਛਿੱਕੇ ਬਣਾਏ।

ਤੁਸੀਂ ਜਾਣਦੇ ਹੋ ਕ੍ਰਿਕਟਰ ਸਿਧਾਰਥ ਬਾਰੇ ਇਹ ਗੱਲਾਂ?

ਸ੍ਰੀਲੰਕਾ ਨੇ 50 ਓਵਰਾਂ ਦਾ ਮੈਚ 20 ਓਵਰਾਂ 'ਚ ਨਿਬੇੜਿਆ

ਤੇਜ਼ ਗੇਂਦਬਾਜ਼ ਬਣਨਾ ਚਾਹੁੰਦੇ ਸਨ ਕੁਲਦੀਪ ਯਾਦਵ

Image copyright Getty Images

ਮੋਹਾਲੀ ਦੀ ਠੰਢ ਵਿਚ ਸ੍ਰੀਲੰਕਾ ਦੇ ਗੇਂਦਬਾਜ਼ਾਂ ਦਾ ਪਸੀਨਾ ਛੁਡਾਉਣ ਵਾਲੇ ਰੋਹਿਤ ਨੇ ਤੇਜ਼ ਰਫ਼ਤਾਰ ਨਾਲ ਆਪਣੀ ਪਾਰੀ ਸਮੇਂ ਮੁਤਾਬਕ ਬਦਲੀ ।

ਉਸ ਨੇ 115 ਗੇਂਦਾਂ ਵਿਚ ਪਹਿਲੀਆਂ 100 ਦੌੜਾਂ ਬਣਾਈਆਂ ਅਤੇ ਅਗਲੇ 100 ਦੌੜਾਂ ਬਣਾਉਣ ਲਈ ਸਿਰਫ 36 ਗੇਂਦਾਂ ਖੇਡੀਆਂ।

ਇੱਕਰੋਜ਼ਾ ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਰੋਹਿਤ ਦੇ ਨਾਂ

ਰੋਹਿਤ ਸ਼ਰਮਾ ਇਸ ਤੋਂ ਪਹਿਲਾਂ ਵੀ ਦੋ ਵਾਰ ਵੰਨ ਡੇਅ ਮੈਚ ਵਿੱਚ ਦੋਹਰੇ ਸੈਂਕੜੇ ਮਾਰ ਚੁੱਕੇ ਹਨ। ਉਨ੍ਹਾਂ ਦੇ ਨਾਂ ਕੌਮਾਂਤਰੀ ਇੱਕ ਰੋਜ਼ਾ ਕ੍ਰਿਕੇਟ ਦਾ ਸਭ ਤੋਂ ਵੱਡਾ ਨਿੱਜੀ ਸਕੋਰ ਦਰਜ ਹੈ।

ਸਾਲ 2014 ਵਿੱਚ ਕੋਲਕਾਤਾ ਦੇ ਈਡਨ ਗਾਰਡਨਸ ਮੈਦਾਨ 'ਤੇ ਸ੍ਰੀ ਲੰਕਾ ਖ਼ਿਲਾਫ ਹੀ ਉਨ੍ਹਾਂ ਨੇ 264 ਦੌੜਾਂ ਦੀ ਰਿਕਾਰਡਤੋੜ ਪਾਰੀ ਖੇਡੀ ਸੀ।

ਇਸ ਤੋਂ ਪਿਛਲੇ ਸਾਲ 2013 'ਚ ਬੰਗਲੋਰੂ ਦੇ ਐੱਸ ਚਿੰਨਸਵਾਮੀ ਸਟੇਡਿਅਮ 'ਚ ਉਨ੍ਹਾਂ ਆਸਟ੍ਰੇਲੀਆ ਦੀ ਗੇਂਦਬਾਜ਼ੀ ਨੂੰ ਤਹਿਸ ਨਹਿਸ ਕਰਦੇ ਹੋਏ 209 ਦੌੜਾਂ ਦੀ ਪਾਰੀ ਖੇਡੀ ਸੀ।

ਵਿਰਾਟ ਤੇ ਅਨੁਸ਼ਕਾ ਦੇ ਪ੍ਰਵਾਨ ਚੜ੍ਹੇ ਇਸ਼ਕ ਦਾ ਟਵਿੱਟਰਨਾਮਾ

ਵਿਰਾਟ ਕੋਹਲੀ ਨੇ ਇਸ ਤਰ੍ਹਾਂ ਮਨਾਇਆ ਜਨਮਦਿਨ

ਇਟਲੀ ਦਾ ਉਹ ਪਿੰਡ ਜਿੱਥੇ ਅਨੁਸ਼ਕਾ ਦੇ ਹੋਏ ਵਿਰਾਟ

ਰੋਹਿਤ ਤੋਂ ਇਲਾਵਾ ਸਚਿਨ ਤੇਂਦੁਲਕਰ ਅਤੇ ਵੀਰੇਂਦਰ ਸਹਿਵਾਗ ਵੀ ਵੰਨ ਡੇਅ ਮੈਚ ਵਿੱਚ ਦੋਹਰਾ ਸੈਂਕੜੇ ਮਾਰ ਚੁੱਕੇ ਹਨ।

ਕੌਮਾਂਤਰੀ ਵੰਨ ਡੇਅ ਕ੍ਰਿਕਟ ਵਿੱਚ ਪਹਿਲਾ ਸੈਂਕੜਾ ਸਚਿਨ ਤੇਂਦੁਲਕਰ ਨੇ ਮਾਰਿਆ ਸੀ। ਉਨ੍ਹਾਂ 2010 ਵਿੱਚ ਦੱਖਣ ਅਫਰੀਕਾ ਦੇ ਖ਼ਿਲਾਫ 200 ਦੌੜਾਂ ਬਣਾਈਆਂ ਸਨ।

ਸਾਲ 2011 ਵਿੱਚ ਵੀਰੇਂਦਰ ਸਹਿਵਾਗ ਨੇ ਵੈਸਟ ਇੰਡੀਜ਼ ਦੇ ਖ਼ਿਲਾਫ਼ 219 ਦੌੜਾਂ ਬਣਾਈਆਂ ਸਨ।

ਆਪਣਾ ਦੂਜਾ ਕੌਮਾਂਤਰੀ ਵੰਨ ਡੇਅ ਮੈਚ ਖੇਡ ਰਹੇ ਸ਼੍ਰੇਅਰ ਅਇਅਰ ਨੇ ਵੀ 70 ਗੇਂਦਾਂ ਵਿੱਚ 88 ਦੌੜਾਂ ਬਣਾਈਆਂ।

ਦੋਵੇਂ ਬੱਲੇਬਾਜ਼ਾਂ ਨੇ ਦੂਜੇ ਵਿਕਟ ਲਈ 213 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਇਲਾਵਾ ਸ਼ਿਖਰ ਧਵਨ ਨੇ ਵੀ 68 ਦੌੜਾਂ ਦੀ ਪਾਰੀ ਖੇਡੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ