ਰਾਜਸਥਾਨ: ਰਾਜਸਮੰਦ, ਉਦੈਪੁਰ ’ਚ ਧਾਰਾ 144, ਇੰਟਰਨੈੱਟ ਬੰਦ

protest in Rajasthan Image copyright PAPPU KUMAWAT

ਪੱਛਮੀ ਬੰਗਾਲ ਦੇ ਅਫਰਾਜ਼ੁਲ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਅਫ਼ਵਾਹ ਫੈਲਾਉਣ ਦੇ ਮਾਮਲੇ ਵਿੱਚ ਰਾਜਸਥਾਨ ਪੁਲਿਸ ਨੇ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਮਹੌਲ ਵਿਗੜਨ ਦੇ ਖਦਸ਼ੇ ਤੋਂ ਰਾਜਸਮੰਦ ਤੇ ਉਦੈਪੁਰ ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ ਅਤੇ ਇੰਟਰਨੈੱਟ ਉੱਤੇ ਪਾਬੰਦੀ ਲਾ ਦਿੱਤੀ ਹੈ।

'ਅਸੀਂ ਸ਼ਰਮਿੰਦਾ ਹਾਂ, ਇਨਸਾਨ ਨਾਲੋਂ ਜਾਨਵਰ ਬਿਹਤਰ'

ਇਸਲਾਮਾਬਾਦ: ਹਿੰਸਕ ਝੜਪ ਦੀ ਪੂਰੀ ਕਹਾਣੀ

ਧਾਰਾ 144 ਕਿਉਂ?

ਉਦੈਪੁਰ ਦੇ ਆਈਜੀ ਆਨੰਦ ਸ਼੍ਰੀਵਾਸਤਵ ਨੇ ਦੱਸਿਆ, "ਅਫ਼ਰਾਜੁਲ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੁਝ ਨਫ਼ਰਤ ਫੈਲਾਉਣ ਵਾਲੇ ਸੁਨੇਹੇ ਭੇਜੇ ਜਾ ਰਹੇ ਸਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਰਾਜਸਮੰਡ ਅਤੇ ਉਦੈਪੁਰ ਜ਼ੋਨ ਵਿੱਚ ਧਾਰਾ 144 ਲਾਈ ਗਈ ਹੈ।"

"ਇਤਰਾਜ਼ਯੋਗ ਪੋਸਟ ਕਰਨ ਅਤੇ ਅਫ਼ਵਾਹਾਂ ਫੈਲਾਉਣ ਦੇ ਮਾਮਲੇ ਵਿੱਚ ਹੁਣ ਤੱਕ ਕੁੱਲ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਚਾਰ ਨੂੰ ਰਾਜਸਮਾਂਡ ਅਤੇ ਦੋ ਉਦੈਪੁਰ ਤੋਂ ਗ੍ਰਿਫ਼ਤਾਰ ਕੀਤੇ ਗਏ ਹਨ।"

ਮੁਲਜ਼ਮ ਦੀ ਹਿਮਾਇਤ 'ਚ ਜਲੂਸ

ਸ੍ਰੀਵਾਸਤਵ ਨੇ ਦੱਸਿਆ ਕਿ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਕੁਝ ਲੋਕ ਮੁਲਜ਼ਮ ਸ਼ੰਭੂਲਾਲ ਰੈਗਰ ਦੀ ਹਿਮਾਇਤ ਵਿੱਚ ਵੀਰਵਾਰ ਨੂੰ ਰਾਜਸਮੰਦ ਵਿੱਚ ਜਲੂਸ ਕੱਢਣ ਦੀ ਤਿਆਰੀ ਕਰ ਰਹੇ ਹਨ।

ਇਨ੍ਹਾਂ ਵਿੱਚੋਂ ਕੁੱਝ ਲੋਕ ਫੇਸਬੁੱਕ, ਵਾਟਸਐਪ ਅਤੇ ਹੋਰ ਸੋਸ਼ਲ ਮੀਡੀਆ ਉੱਤੇ ਮਾਹੌਲ ਨੂੰ ਖ਼ਰਾਬ ਕਰਨ ਵਿੱਚ ਲੱਗੇ ਹੋਏ ਸਨ। ਪੁਲਿਸ ਨੇ ਐਹਤਿਆਤ ਦੇ ਤੌਰ 'ਤੇ ਕਦਮ ਚੁੱਕੇ ਹਨ।

ਬੈਂਕ ਖਾਤੇ 'ਤੇ ਰੋਕ

ਆਈਜੀ ਸ਼੍ਰੀਵਾਸਤਵ ਨੇ ਇਹ ਵੀ ਦੱਸਿਆ, "ਪੁਲਿਸ ਨੇ ਬੈਂਕ ਖਾਤੇ 'ਤੇ ਵੀ ਰੋਕ ਲਾ ਦਿੱਤੀ ਹੈ ਜਿਸ ਵਿੱਚ ਸ਼ੰਭੂਲਾਲ ਰੈਗਰ ਲਈ ਪੈਸੇ ਜਮ੍ਹਾਂ ਕਰਾਉਣ ਬਾਰੇ ਗੱਲ ਕੀਤੀ ਜਾ ਰਹੀ ਸੀ।"

'ਜਿਨ੍ਹਾਂ ਨੂੰ ਕੋਈ ਘਰੇ 'ਨੀ ਪੁੱਛਦਾ, ਬਹਿ ਜਾਂਦੇ ਧਰਨੇ 'ਤੇ'

ਪੁਲਿਸ ਨੇ ਰਾਜਸਮੰਦ ਦੇ ਸ਼ੰਭੂ ਰੈਗਰ ਨੂੰ ਬੀਤੇ ਹਫ਼ਤੇ ਪੱਛਮ ਬੰਗਾਲ ਦੇ ਮਜ਼ਦੂਰ ਅਫ਼ਰਾਜੁਲ ਦਾ ਕਥਿਤ ਲਵ ਜਿਹਾਦ ਦੇ ਨਾਂ ਉੱਤੇ ਕਤਲ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਸੀ।

Image copyright SHAMBU BHAVANI
ਫੋਟੋ ਕੈਪਸ਼ਨ ਸ਼ੰਭੂ ਭਵਾਨੀ

ਸ਼ੰਭੂ ਨੇ ਸ਼ੁਰੂਆਤੀ ਜਾਂਚ ਵਿੱਚ ਇੱਕ ਸਥਾਨਕ ਕੁੜੀ ਨੂੰ ਬੰਗਾਲ ਤੋਂ ਬਚਾ ਕੇ ਲਿਆਉਣ ਦੀ ਗੱਲ ਕਹੀ ਸੀ, ਪਰ ਪੁਲਿਸ ਸੂਤਰਾਂ ਨੇ ਦੱਸਿਆ ਕਿ ਕੁੜੀ ਨੇ ਇਸ ਤੋਂ ਇਨਕਾਰ ਕੀਤਾ ਹੈ।

ਪੁਲਿਸ ਮੁਤਾਬਕ ਅਫਰਾਜ਼ੁਲ ਤਾਂ ਉਸ ਕੁੜੀ ਨੂੰ ਜਾਣਦਾ ਵੀ ਨਹੀਂ ਸੀ।

ਮੁੱਖ ਮੰਤਰੀ ਨੇ ਕੀ ਕਿਹਾ?

ਇਸ ਵਿਚਾਲੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਆਪਣੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਰਾਜਸਮੰਦ, ਅਲਵਰ ਤੇ ਜੈਸਲਮੇਰ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੇ ਕਤਲ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰ ਥਾਂ 'ਤੇ ਮੁਲਜ਼ਮ ਫੜ੍ਹੇ ਗਏ ਹਨ।

ਵਿਰੋਧ 'ਚ ਰੋਸ ਮੁਜ਼ਾਹਰੇ

ਰਾਜਸਮੰਦ ਦੀ ਘਟਨਾ ਨੂੰ ਲੈ ਕੇ ਰਾਜਧਾਨ ਦੇ ਜੈਪੁਰ ਸਣੇ ਕਈ ਜ਼ਿਲ੍ਹਿਆਂ ਵਿੱਚ ਸਮਾਜਿਕ ਜਥੇਬੰਦੀਆਂ ਰੋਸ ਮੁਜ਼ਾਹਰੇ ਕਰ ਰਹੀਆਂ ਹਨ।

ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਨਾਲ ਹੀ ਅਫ਼ਵਾਹ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)