ਗੁਜਰਾਤ ਰਿਐਲਿਟੀ ਚੈੱਕ: ਕੀ ਮੋਦੀ ਦੀਆਂ ਵਿੱਤੀ ਨੀਤੀਆਂ ਕਾਮਯਾਬ ਹੋਈਆਂ?

modi after voting. Image copyright Reuters

ਗੁਜਰਾਤ ਵਿੱਚ ਦੂਜੇ ਗੇੜ ਲਈ ਵੋਟਿੰਗ ਜਾਰੀ ਹੈ। ਉੱਤਰ ਅਤੇ ਮੱਧ ਗੁਜਰਾਤ ਦੇ 14 ਜ਼ਿਲ੍ਹਿਆਂ ਦੀਆਂ 93 ਸੀਟਾਂ ਲਈ ਵੋਟਿੰਗ ਹੋ ਰਹੀ ਹੈ।

ਦਾਅਵਾ: ਗੁਜਰਾਤ ਵਿਕਾਸ ਦੀ ਸਫ਼ਲਤਾ ਦੀ ਕਹਾਣੀ ਹੈ ਤੇ ਇਸ ਦਾ ਸਿਹਰਾ ਜਾਂਦਾ ਹੈ ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਦੇਸ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਤੀ ਨੀਤੀਆਂ ਨੂੰ।

ਗੁਜਰਾਤ ਚੋਣ: ਭਾਜਪਾ ਦੇ 22 ਸਾਲ ਬਾਅਦ...

ਗੁਜਰਾਤ: ਬੀਜੇਪੀ ਕਮਜ਼ੋਰ ਜਾਂ ਕਾਂਗਰਸ ਦੀ ਖ਼ੁਸ਼ਫਹਿਮੀ?

ਰਿਐਲਿਟੀ ਚੈੱਕ: ਨਰਿੰਦਰ ਮੋਦੀ ਦੇ ਮੁੱਖ ਮੰਤਰੀ ਰਹਿੰਦੇ ਹੋਏ ਗੁਜਰਾਤ ਦੀ ਵਿੱਤੀ ਹਾਲਤ ਵਿੱਚ ਸੁਧਾਰ ਜ਼ਰੂਰ ਹੋਇਆ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਸਭ ਉਨ੍ਹਾਂ ਦੀਆਂ ਸਿਰਫ਼ ਨੀਤੀਆਂ ਦਾ ਹੀ ਨਤੀਜਾ ਸੀ, ਪਰ ਜਦੋਂ ਮਨੁੱਖੀ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਗੁਜਰਾਤ ਭਾਰਤ ਦੇ ਬਾਕੀ ਸੂਬਿਆਂ ਨਾਲੋਂ ਪਿੱਛੇ ਰਹਿ ਜਾਂਦਾ ਹੈ।

'ਵਿਕਾਸ' ਉਹ ਸ਼ਬਦ ਜੋ ਭਾਰਤ ਵਿੱਚ ਸੁਣਨ ਨੂੰ ਬਹੁਤ ਮਿਲਦਾ ਹੈ।

ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਹਾਕਮ ਧਿਰ ਭਾਰਤੀ ਜਨਤਾ ਪਾਰਟੀ ਵੋਟਰਾਂ ਨੂੰ ਬੈਲਟ ਬਾਕਸ ਤੱਕ ਇਹ ਸ਼ਬਦ ਯਾਦ ਕਰਵਾਉਣਾ ਚਾਹੁੰਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 2001 ਤੋਂ 2014 ਤੱਕ ਗੁਜਰਾਤ ਦੇ ਮੁੱਖ ਮੰਤਰੀ ਸਨ।

ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੁਹਿੰਮ ਦੌਰਾਨ ਇਹ ਦਾਅਵਾ ਕੀਤਾ ਗਿਆ ਕਿ ਗੁਜਰਾਤ ਕਿਸੇ ਵੀ ਹੋਰ ਸੂਬੇ ਨਾਲੋਂ ਜ਼ਿਆਦਾ ਵਿਕਾਸ ਕਰ ਰਿਹਾ ਹੈ। ਇਸ ਦੀ ਵਜ੍ਹਾ ਦੱਸੀ ਗਈ ਵਿੱਤੀ ਨੀਤੀਆਂ, ਜਿਸ ਨੂੰ 'ਮੋਦੀਨੋਮਿਕਸ' ਕਿਹਾ ਗਿਆ।

Image copyright AFP

ਗੁਜਰਾਤ ਦੇ ਵੋਟਰਾਂ ਨੂੰ ਲਿਖੇ ਖਤ ਵਿੱਚ ਮੋਦੀ ਨੇ ਕਿਹਾ, "ਗੁਜਰਾਤ ਵਿੱਚ ਅਜਿਹਾ ਕੋਈ ਖੇਤਰ ਨਹੀਂ ਹੈ ਜਿੱਥੇ ਲਗਾਤਾਰ ਵਿਕਾਸ ਨਾ ਹੋਇਆ ਹੋਵੇ।"

ਕੀ ਗੁਜਰਾਤ ਵਾਕਈ ਦੇਸ ਦੇ ਸਭ ਤੋਂ ਜ਼ਿਆਦਾ ਵਿਕਸਿਤ ਸੂਬਿਆਂ ਚੋਂ ਹੈ? ਕੀ ਇਸ ਵਿਕਾਸ ਦਾ ਸਿਹਰਾ ਨਰਿੰਦਰ ਮੋਦੀ ਨੂੰ ਜਾਂਦਾ ਹੈ?

ਮੋਦੀ ਦੀ ਅਗੁਵਾਈ ਵਾਲੀ ਭਾਜਪਾ ਨੇ ਗੁਜਰਾਤ ਵਿੱਚ ਬੁਨਿਆਦੀ ਢਾਂਚੇ ਜਿਵੇਂ ਕਿ ਸੜਕਾਂ, ਬਿਜਲੀ ਤੇ ਪਾਣੀ ਦੀ ਸਪਲਾਈ ਤੇ ਖਰਚ ਕੀਤਾ।

ਪੇਂਡੂ ਵਿਕਾਸ ਮੰਤਰਾਲੇ ਮੁਤਾਬਕ 2000 ਤੋਂ 2012 ਦੇ ਵਿਚਾਲੇ ਸੂਬੇ ਵਿੱਚ ਤਕਰੀਬਨ 3000 ਪੇਂਡੂ ਸੜਕਾਂ ਦੇ ਪ੍ਰੋਜੈਕਟ ਪੂਰੇ ਹੋਏ। ਗੁਜਰਾਤ ਵਿੱਚ 2004-05 ਤੋਂ 2013-14 ਵਿਚਾਲੇ ਪ੍ਰਤੀ ਵਿਅਕਤੀ ਬਿਜਲੀ ਦੀ ਉਪਲਬਧਾ ਵਿੱਚ 41 ਫੀਸਦੀ ਦਾ ਵਾਧਾ ਹੋਇਆ।

ਜੀਡੀਪੀ 'ਚ ਹੋਇਆ ਵਾਧਾ?

ਮੋਦੀ ਨੇ ਕੁਝ ਖਾਸ ਕੰਪਨੀਆਂ ਨੂੰ ਲੁਭਾਉਣ ਲਈ ਗੁਜਰਾਤ ਵਿੱਚ ਰੈੱਡ ਟੇਪ ਘੱਟ ਕਰ ਦਿੱਤੀ ਤਾਕਿ ਫੋਰਡ, ਸੁਜ਼ੂਕੀ ਤੇ ਟਾਟਾ ਵਰਗੀਆਂ ਕੰਪਨੀਆਂ ਵੱਡੇ ਕੰਮ ਖੋਲ੍ਹ ਸਕਣ।

ਨਤੀਜੇ ਵਜੋਂ 2000 ਤੋਂ 2010 ਵਿਚਾਲੇ ਗੁਜਰਾਤ ਦੀ ਵਿੱਤੀ ਹਾਲਤ ਵਿੱਚ ਸੁਧਾਰ ਹੋਇਆ। ਗੁਜਰਾਤ ਦੀ ਕੁੱਲ ਸੂਬਾ ਘਰੇਲੂ ਉਤਪਾਦ (ਜੀਐੱਸਡੀਪੀ), ਸਾਰੀਆਂ ਵਸਤਾਂ ਤੇ ਸੇਵਾਵਾਂ ਵਿੱਚ 9.8% ਦਾ ਵਾਧਾ ਹੋਇਆ, ਜਦਕਿ ਪੂਰੇ ਭਾਰਤ ਵਿੱਚ ਇਹ 7.7% ਸੀ।

Image copyright AFP

ਰੇਟਿੰਗ ਏਜੰਸੀ ਕ੍ਰਿਸਿਲ ਮੁਤਾਬਕ, ਗੁਜਰਾਤ ਦੇ ਨਿਰਮਾਣ ਸੈਕਟਰ ਵਿੱਚ ਹਾਲ ਹੀ ਦੇ ਦਿਨਾਂ ਕਾਫ਼ੀ ਇਜ਼ਾਫ਼ਾ ਹੋਇਆ ਹੈ।

ਕ੍ਰਿਸਿਵ ਦੇ ਮੁੱਖ ਅਰਥਸ਼ਾਸਤਰੀ ਧਰਮਕੀਰਤੀ ਜੋਸ਼ੀ ਮੁਤਾਬਕ ਮੋਦੀ ਦੀ 'ਸਨਅਤ-ਪ੍ਰੇਮੀ' ਨੀਤੀ ਕਰਕੇ ਹੋਇਆ ਹੈ।

ਉਨ੍ਹਾਂ ਕਿਹਾ "ਨਿਰਮਾਣ ਖੇਤਰ ਵਿੱਚ ਵਿਕਾਸ ਇਸ ਗੱਲ ਦਾ ਇਸ਼ਾਰਾ ਕਰਦਾ ਹੈ ਕਿ ਮੋਦੀ ਨੇ ਗੁਜਰਾਤ ਵਿੱਚ ਨਿਵੇਸ਼ ਦਾ ਚੰਗਾ ਵਾਤਾਵਰਣ ਬਣਾਇਆ ਹੈ।"

Image copyright AFP

ਓਕਸਫੋਰਡ ਯੂਨੀਵਰਸਿਟੀ ਵਿੱਚ ਵਿਕਾਸ ਦੇ ਪ੍ਰੋਫੈੱਸਰ ਡਾ. ਨਿਕਿਤਾ ਸੂਦ ਨੇ ਦਾਅਵਾ ਕੀਤਾ ਕਿ ਗੁਜਰਾਤ ਦੇ ਵਿਕਾਸ ਦਾ ਸਾਰਾ ਸਿਹਰਾ ਮੋਦੀ ਸਿਰ ਨਹੀਂ ਬੰਨ੍ਹਿਆ ਜਾ ਸਕਦਾ। ਗੁਜਰਾਤ ਪਹਿਲਾਂ ਹੀ ਸਥਿਰ ਵਿਕਟ ਸੀ।

ਗੁਜਰਾਤ ਭਾਰਤ ਦਾ ਸਨਅਤੀ ਸ਼ਹਿਰ ਹੈ, ਜੋ ਕਿ ਪੱਛਮੀ ਕੰਢੇ ਉੱਤੇ ਵਸਿਆ ਹੈ।

ਕੀ ਰਾਹੁਲ ਕਾਂਗਰਸ ਦਾ ਬੇੜਾ ਪਾਰ ਲਾ ਸਕਣਗੇ?

ਦਲਿਤਾਂ ਦੀਆਂ ਜੀਨਾਂ ਤੇ ਮੁੱਛਾਂ ਕਿਉਂ ਖਟਕਦੀਆਂ ਹਨ?

ਡਾ. ਸੂਦ ਮੁਤਾਬਕ, "ਗੁਜਰਾਤ ਵਿੱਚ ਸਨਅਤ, ਵਪਾਰ ਤੇ ਮਜ਼ਬੂਤ ਵਿੱਤੀ ਬੁਨਿਆਦ ਦਾ ਇਤਿਹਾਸ ਰਿਹਾ ਹੈ। ਮੋਦੀ ਜੀ ਨੇ ਇਸ ਦਾ ਨਾਸ਼ ਨਹੀਂ ਕੀਤਾ, ਪਰ ਉਹ ਇਸ ਦੇ ਮੋਢੀ ਵੀ ਨਹੀਂ ਹਨ।"

ਕਿਹੜੇ ਖੇਤਰਾਂ 'ਚ ਹੋਇਆ ਵਿਕਾਸ?

ਮੋਦੀ ਜੀ ਦੇ ਵੇਲੇ ਗੁਜਰਾਤ ਚ ਵਿਕਾਸ ਹੋਇਆ। ਹਾਲਾਂਕਿ ਸੂਬਾ ਪਹਿਲਾਂ ਹੀ ਸੰਪੰਨ ਸੀ, ਪਰ ਕੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਰਕੇ ਵਿਕਾਸ ਨੂੰ ਹੋਰ ਹੁਲਾਰਾ ਮਿਲਿਆ?

ਇਹ ਸਾਬਤ ਕਰਨ ਲਈ 2001 ਤੋਂ 2014 ਦੇ ਵਿਚਾਲੇ ਗੁਜਰਾਤ ਤੇ ਹੋਰਨਾਂ ਸੂਬਿਆਂ ਵਿਚਾਲੇ ਵਿਕਾਸ ਦੇ ਪਾੜੇ ਨੂੰ ਦਿਖਾਉਣਾ ਪਏਗਾ।

Image copyright AFP

ਲੰਡਨ ਸਕੂਲ ਆਫ਼ ਇਕਨਾਮਿਕਸ ਦੇ ਪ੍ਰੋਫੈੱਸਰ ਮੈਤਰੀਸ਼ ਘਟਕ ਤੇ ਕਿੰਗਸ ਕਾਲਜ ਲੰਡਨ ਦੇ ਡਾ. ਸੰਚਾਰੀ ਰਾਏ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ।

ਪ੍ਰੋ. ਘਟਕ ਕਹਿੰਦੇ ਹਨ, "ਸਬੂਤ ਇਹ ਨਹੀਂ ਦੱਸਦੇ ਕਿ ਮੋਦੀ ਦਾ ਗੁਜਰਾਤ ਦੀ ਵਿੱਤੀ ਹਾਲਤ ਉੱਤੇ ਅਸਰ ਪਿਆ।"

ਉਨ੍ਹਾਂ ਅੱਗੇ ਕਿਹਾ, "ਮੋਦੀ ਦੇ ਰਾਜ ਦੌਰਾਨ ਭਾਰਤ ਦੇ ਹੋਰਨਾਂ ਸੂਬਿਆਂ ਨਾਲੋਂ ਖੇਤੀਬਾੜੀ ਵਿੱਚ ਗੁਜਰਾਤ ਨੇ ਮੱਲਾਂ ਜ਼ਰੂਰ ਮਾਰੀਆਂ।"

ਪਰ ਸਾਰੇ ਹੀ ਜੀਡੀਪੀ ਜਾਂ ਉਸਾਰੀ ਦੇ ਕੰਮਾਂ ਵਿੱਚ ਇੰਨਾ ਵਿਕਾਸ ਨਹੀਂ ਹੋਇਆ।

'ਵਿਕਾਸ ਪਾਗਲ ਹੋ ਗਿਆ'

ਹੁਣ ਇੱਕ ਨਵਾਂ ਨਾਅਰਾ ਚੱਲ ਰਿਹਾ ਹੈ, "ਵਿਕਾਸ ਪਾਗਲ ਹੋ ਗਿਆ ਹੈ"।

ਜਦੋਂ ਬਰਾਬਰੀ, ਸਿੱਖਿਆ ਤੇ ਸਿਹਤ ਸਬੰਧੀ ਮਨੁੱਖੀ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਗੁਜਰਾਤ ਹੋਰਨਾਂ ਸੂਬਿਆਂ ਤੋਂ ਕਾਫ਼ੀ ਪਿੱਛੇ ਰਹਿ ਜਾਂਦਾ ਹੈ।

  • ਭਾਰਤ ਦੇ 29 ਸੂਬਿਆਂ ਵਿੱਚੋਂ ਬਾਲ ਮੌਤ ਦਰ 'ਤੇ ਗੁਜਰਾਤ 17 ਵੇਂ ਨੰਬਰ 'ਤੇ ਹੈ।
  • ਗੁਜਰਾਤ ਵਿਚ, ਹਰ ਇਕ 1000 ਬੱਚੇ ਜਨਮ ਲੈਂਦੇ ਹਨ ਤਾਂ 33 ਬੱਚੇ ਮਰਦੇ ਹਨ। ਜਦਕਿ ਕੇਰਲਾ ਵਿਚ 12, ਮਹਾਰਾਸ਼ਟਰ ਵਿਚ 21 ਅਤੇ ਪੰਜਾਬ ਵਿਚ 23 ਹਨ।
  • ਮੈਟਰਨਲ ਮੋਰਟੈਲਿਟੀ ਰੇਟ 2013-14 ਵਿੱਚ 72 ਤੋਂ ਵੱਧ ਕੇ 2015-16 ਵਿੱਚ 85 ਹੋ ਗਿਆ ਹੈ।
  • ਗੁਜਰਾਤ ਵਿੱਚ ਪੰਜ ਤੋਂ ਘੱਟ ਸਾਲ ਦੇ 10 ਚੋਂ ਚਾਰ ਬੱਚੇ ਘੱਟ ਵਜ਼ਨ ਵਾਲੇ ਹਨ। 29 ਸੂਬਿਆਂ ਚੋਂ 25ਵੇਂ ਨੰਬਰ ਤੇ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ