ਆਸਾਰਾਮ ਦੇ ਨਿੱਜੀ ਸਕੱਤਰ ਨੂੰ ਬਹੁਤ ਕੁਝ ਪਤਾ ਸੀ, ਦੋ ਸਾਲਾਂ ਤੋਂ ਹੈ ਲਾਪਤਾ

ਆਸਾਰਾਮ Image copyright PTI

ਜੇਲ 'ਚ ਬੰਦ ਧਰਮਗੁਰੂ ਅਸੁਮਲ ਸਿਰੂਮਲਾਣੀ ਉਰਫ਼ ਆਸਾਰਾਮ ਦੇ ਨਿੱਜੀ ਸਕੱਤਰ ਰਹੇ ਰਾਹੁਲ ਸਚਾਨ ਨੂੰ ਲਾਪਤਾ ਹੋਏ ਦੋ ਸਾਲ ਹੋ ਗਏ ਹਨ ਪਰ ਸੀਬੀਆਈ ਅਜੇ ਤੱਕ ਉਨ੍ਹਾਂ ਦਾ ਪਤਾ ਨਹੀਂ ਲਗਾ ਸਕੀ।

ਆਸਾਰਾਮ ਅਤੇ ਉਨ੍ਹਾਂ ਦੇ ਬੇਟੇ ਨਰਾਇਣ ਸਾਈਂ ਦੇ ਖ਼ਿਲਾਫ਼ ਜੋਧਪੁਰ, ਅਹਿਮਦਾਬਾਦ ਅਤੇ ਸੂਰਤ ਦੀਆਂ ਅਦਾਲਤਾਂ 'ਚ ਚੱਲ ਰਹੇ ਬਲਾਤਕਾਰ ਦੇ ਤਿੰਨ ਮੁਕੱਦਮਿਆਂ 'ਚ ਸਭ ਤੋਂ ਅਹਿਮ ਗਵਾਹ ਰਾਹੁਲ ਹੀ ਸਨ।

ਨਵੰਬਰ 2015 'ਚ ਆਪਣੀ ਗੁਮਸ਼ੁਦਗੀ ਵੇਲੇ ਰਾਹੁਲ 41 ਸਾਲਾਂ ਦੇ ਸਨ, ਉਨ੍ਹਾਂ ਨੇ ਸਾਲ 2003 ਤੋਂ 2009 ਤੱਕ ਆਸਾਰਾਮ ਦੇ ਨਿੱਜੀ ਸਕੱਤਰ ਵਜੋਂ ਕੰਮ ਕੀਤਾ।

'ਮਟਨ ਸੂਪ' ਕਾਰਨ ਸਾਜ਼ਿਸ਼ ਦਾ ਪਰਦਾਫ਼ਾਸ਼ !

'ਮਿਆਂਮਾਰ 'ਚ ਇੱਕ ਮਹੀਨੇ ਅੰਦਰ ਹਜ਼ਾਰਾਂ ਰੋਹਿੰਗਿਆ ਮਾਰੇ ਗਏ'

ਫਰਵਰੀ 2015 'ਚ ਜੋਧਪੁਰ ਦੀ ਅਦਾਲਤ 'ਚ ਗਵਾਹੀ ਤੋਂ ਤੁਰੰਤ ਬਾਅਦ ਰਾਹੁਲ 'ਤੇ ਜਾਨਲੇਵਾ ਹਮਲਾ ਹੋਇਆ ਸੀ, ਜਿਸ ਵਿੱਚ ਉਹ ਬਚ ਗਏ ਸਨ।

ਪਰ ਉਸ ਹਮਲੇ ਤੋਂ 9 ਮਹੀਨੇ ਬਾਅਦ ਅਚਾਨਕ ਇੱਕ ਰਾਤ ਨੂੰ ਲਖਨਊ ਦੇ ਕੈਸਰ ਬਾਗ਼ ਬੱਸ ਸਟੈਂਡ ਤੋਂ ਗਾਇਬ ਹੋ ਗਏ।

Image copyright AFP

ਆਸਾਰਾਮ ਅਤੇ ਨਰਾਇਣ ਸਾਈਂ ਨਾਲ ਜੁੜੇ ਮਾਮਲੇ 'ਚ ਤਿੰਨ ਗਵਾਹਾਂ, ਅੰਮ੍ਰਿਤ ਪ੍ਰਜਾਪਤੀ (ਮਈ 2014), ਅਖਿਲ ਗੁਪਤਾ (ਜਨਵਰੀ 2015) ਅਤੇ ਕ੍ਰਿਪਾਲ ਸਿੰਘ (ਜੁਲਾਈ 2015) ਦਾ ਕਤਲ ਹੋ ਚੁੱਕਿਆ ਹੈ।

ਉਸ ਨੂੰ ਮਾਰੇ ਜਾਣ ਦਾ ਸ਼ੱਕ ਸੀ

ਵਕੀਲ ਬੇਨੇਟ ਕੈਸਟੇਲਿਨੋ ਫਿਲਹਾਲ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ 'ਚ ਰਾਹੁਲ ਦੀ ਗ਼ੁਮਸ਼ੁਦਗੀ ਦਾ ਕੇਸ ਲੜ ਰਹੇ ਹਨ।

ਬੇਨੇਟ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਆਸਾਰਾਮ ਦੇ ਨਿੱਜੀ ਸਕੱਤਰ ਵਜੋਂ ਕੰਮ ਕਰਨ ਕਰਕੇ ਰਾਹੁਲ ਨੂੰ ਆਸਾਰਾਮ ਬਾਪੂ ਦੀਆਂ ਗਤੀਵਿਧੀਆਂ ਦੀ ਸਭ ਤੋਂ ਵੱਧ ਜਾਣਕਾਰੀ ਸੀ।

ਉਨ੍ਹਾਂ ਨੂੰ ਆਸਾਰਾਮ ਦੀਆਂ ਰੋਜ਼ਮਰਾ ਦੀਆਂ ਛੋਟੀਆਂ ਛੋਟੀਆਂ ਬਰੀਕੀਆਂ ਤੋਂ ਲੈ ਕੇ ਉਨ੍ਹਾਂ ਦੀਆਂ ਨਿੱਜੀ ਆਦਤਾਂ ਅਤੇ ਯੋਜਨਾਵਾਂ ਬਾਰੇ ਸਭ ਕੁਝ ਪਤਾ ਹੁੰਦਾ ਸੀ।

ਬੇਨੇਟ ਕਹਿੰਦੇ ਹਨ, "ਇਹੀ ਗੱਲ ਰਾਹੁਲ ਨੂੰ ਜੋਧਪੁਰ ਦੇ ਨਾਲ ਨਾਲ ਅਹਿਮਦਾਬਾਦ 'ਚ ਵੀ ਜਾਰੀ ਸੁਣਵਾਈ ਦਾ ਸਭ ਤੋਂ ਅਹਿਮ ਗਵਾਹ ਬਣਾਉਂਦੀ ਹੈ। ਸ਼ੁਰੂ ਤੋਂ ਸ਼ੱਕ ਸੀ ਕਿ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ।"

ਕਿਉਂ ਜ਼ਿੰਦਗੀਆਂ ਬਚਾਉਂਦਾ ਹੈ ਇਹ ਸਰਦਾਰ?

ਸਾਕਸ਼ੀ ਮਲਿਕ ਦੇ ਸਨਮਾਨ ਦਾ 'ਬਿੱਲ' ਕੌਣ ਭਰੇਗਾ?

Image copyright Getty Images

ਲਾਪਤਾ ਹੋਣ ਤੋਂ ਪਹਿਲਾਂ ਸੁਰੱਖਿਆ ਦੀ ਮੰਗ ਕਰਦੇ ਹੋਏ ਅਦਾਲਤ ਵਿੱਚ ਅਰਜ਼ੀ ਦਾਖ਼ਲ ਕੀਤੀ ਸੀ। ਇਸ ਵਿੱਚ ਇਹੀ ਲਿਖਿਆ ਸੀ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ ਅਤੇ ਉਹ ਮਰਨ ਤੋਂ ਪਹਿਲਾਂ ਸਾਰੀਆਂ ਅਦਾਲਤਾਂ ਵਿੱਚ ਆਪਣੀਆਂ ਗਵਾਹੀਆਂ ਪੂਰੀਆਂ ਕਰਨਾ ਚਾਹੁੰਦੇ ਹਨ।

ਪੁਲਿਸ ਸੁਰੱਖਿਆ 'ਤੇ ਨਹੀਂ ਸੀ ਭਰੋਸਾ

ਅਗਸਤ 2015 'ਚ ਬੇਨੇਟ ਰਾਹੀਂ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਗਿਆ ਐਫੀਡੇਵਿਟ ਪੜ੍ਹਣ 'ਦੌਰਾਨ ਉਹ ਮਦਦ ਦੀ ਗੁਹਾਰ ਲਗਾਉਂਦਾ, ਇੱਕ ਦਰਦਨਾਕ ਦਸਤਾਵੇਜ਼ ਜਾਪਦਾ ਹੈ।

ਐਫੀਡੇਵਿਟ 'ਚ ਰਾਹੁਲ ਲਿਖਦੇ ਹਨ, "ਮੇਰੀ ਜ਼ਿੰਦਗੀ ਹਰ ਰੋਜ਼ ਮੇਰੇ ਹੱਥਾਂ 'ਚੋਂ ਫਿਸਲ ਰਹੀ ਹੈ, ਸਿਰਫ਼ ਇਸ ਲਈ ਕਿਉਂਕਿ ਮੈਂ ਨਿਆਂ ਦੇ ਪੱਖ ਵਿੱਚ ਖੜਾ ਰਿਹਾ ਤਾਂ ਕਿ ਅੱਗੇ ਤੋਂ ਔਰਤਾਂ ਅਤੇ ਨਬਾਲਗ ਕੁੜੀਆਂ 'ਤੇ ਜ਼ੁਲਮ ਬੰਦ ਹੋ ਸਕੇ। ਜਿਸ ਰਫ਼ਤਾਰ ਨਾਲ ਮਾਮਲੇ 'ਚ ਗਵਾਹਾਂ ਦੇ ਕਤਲ ਹੋ ਰਹੇ ਹਨ, ਮੇਰੀ ਮੌਤ ਵੀ ਤੈਅ ਹੈ।"

ਇਸ ਤੋਂ ਬਾਅਦ ਅਦਾਲਤ ਨੇ ਰਾਹੁਲ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਆਦੇਸ਼ ਦਿੱਤੇ ਸਨ।

1972 ਤੋਂ ਬਾਅਦ ਕੋਈ ਚੰਨ 'ਤੇ ਕਿਉਂ ਨਹੀਂ ਗਿਆ?

6 ਸਾਲ ਦੀ ਉਮਰ 'ਚ ਸਾਲਾਨਾ ਕਮਾਈ 70 ਕਰੋੜ

ਬੇਨੇਟ ਅੱਗੇ ਕਹਿੰਦੇ ਹਨ, "ਪਹਿਲਾਂ ਰਾਹੁਲ ਨੂੰ ਸਿਰਫ ਅੱਠ ਘੰਟੇ ਲਈ ਉੱਤਰ ਪ੍ਰਦੇਸ਼ ਪੁਲਿਸ ਦਾ ਗਾਰਡ ਦਿੱਤਾ ਗਿਆ ਸੀ ਪਰ ਰਾਹੁਲ ਨੂੰ ਯੂਪੀ ਪੁਲਿਸ 'ਤੇ ਭਰੋਸਾ ਨਹੀਂ ਸੀ ਕਿਉਂਕਿ ਉਨ੍ਹਾਂ ਦੇ ਗਾਰਡ ਅਕਸਰ ਫੋਨ 'ਤੇ ਗੱਲ ਕਰਦੇ ਰਹਿੰਦੇ ਜਾਂ ਵੱਟਸਐੱਪ 'ਤੇ ਲੱਗੇ ਰਹਿੰਦੇ।"

ਜੋਧਪੁਰ ਕੋਰਟ 'ਚ ਹੋਏ ਹਮਲੇ ਤੋਂ ਬਾਅਦ ਰਾਹੁਲ ਇੰਨਾ ਡਰ ਗਏ ਸਨ ਕਿ ਰਾਤ ਭਰ ਜਾਗਦੇ ਰਹਿੰਦੇ ਅਤੇ ਸਵੇਰੇ ਗਾਰਡ ਆਉਣ ਤੋਂ ਬਾਅਦ ਹੀ ਸੌਂਦੇ ਸਨ।

Image copyright Getty Images

ਪੇਸ਼ੇ ਤੋਂ ਆਯੁਰਵੈਦਿਕ ਡਾਕਟਰ ਰਾਹੁਲ ਨੇ ਦਹਾਕਿਆਂ ਪਹਿਲਾਂ ਕਾਨਪੁਰ 'ਚ ਰਹਿਣ ਵਾਲੇ ਆਪਣੇ ਪਰਿਵਾਰ ਤੋਂ ਦੂਰੀ ਬਣਾ ਲਈ ਸੀ।

ਉਹ ਲਖਨਊ ਦੇ ਬਾਲਜੰਗ ਇਲਾਕੇ 'ਚ ਇੱਕ ਕਿਰਾਏ ਦੇ ਮਕਾਨ 'ਚ ਇਕੱਲੇ ਰਹਿੰਦੇ ਸਨ।

ਗੁਮਸ਼ੁਦਗੀ ਦੀ ਜਾਂਚ 'ਚ ਕੋਈ ਤੇਜੀ ਨਹੀਂ

ਉਨ੍ਹਾਂ ਦੇ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ 'ਚੋਂ ਵੀ ਕੋਈ ਉਨ੍ਹਾਂ ਦੀ ਖ਼ਬਰ ਲੈਣ ਲਈ ਅੱਗੇ ਨਹੀਂ ਆਇਆ। ਬੇਨੇਟ ਤੋਂ ਇਲਾਵਾ ਉਨ੍ਹਾਂ ਦਾ ਕੋਈ ਦੋਸਤ ਜਾਂ ਪਰਿਵਾਰਕ ਮੈਂਬਰ ਉਨ੍ਹਾਂ ਦੀ ਸ਼ਿਕਾਇਤ ਕਰਾਉਣ ਨਹੀਂ ਆਇਆ।

ਬੇਨੇਟ ਕਹਿੰਦੇ ਹਨ, "ਅਦਾਲਤ ਦੇ ਆਦੇਸ਼ ਤੋਂ ਬਾਅਦ ਅਸੀਂ ਕੇਂਦਰੀ ਸੁਰੱਖਿਆ ਬਲ ਤੋਂ ਸੁਰੱਖਿਆ ਲੈਣ ਲਈ ਅਰਜ਼ੀ ਦਿੰਦੇ ਰਹੇ ਸੀ ਅਤੇ ਇਸ ਦੌਰਾਨ ਰਾਹੁਲ ਗਾਇਬ ਹੋ ਗਏ।"

ਨਵੰਬਰ 2015 'ਚ ਰਾਹੁਲ ਦੇ ਗਾਇਬ ਹੋਣ ਤੋਂ ਤੁਰੰਤ ਬਾਅਦ ਬੇਨੇਟ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ।

ਕੰਡੋਮ ਦੇ ਇਸ਼ਤਿਹਾਰ꞉ ਕੰਡੋਮ ਤੋਂ ਸੌਫਟ ਪੋਰਨ ਤੱਕ

ਸੀਬੀਆਈ ਨੇ ਇਲਾਹਾਬਾਦ ਹਾਈ ਕੋਰਟ ਦੇ ਆਦੇਸ਼ ਦਾ ਪਾਲਣ ਕਰਦੇ ਹੋਏ 11 ਮਹੀਨੇ ਬਾਅਦ ਅਕਤੂਬਰ 2016 'ਚ ਅਗਵਾਹ ਦਾ ਕੇਸ ਦਰਜ ਕਰ ਲਿਆ ਪਰ ਰਾਹੁਲ ਦੀ ਗੁਮਸ਼ੁਦਗੀ ਦੀ ਜਾਂਚ ਵਿੱਚ ਕੋਈ ਤੇਜੀ ਨਹੀਂ ਆਈ।

Image copyright Getty Images

ਬੀਬੀਸੀ ਨੂੰ ਦਿੱਤੇ ਇੱਕ ਲਿਖਤੀ ਜਵਾਬ 'ਚ ਸੀਬੀਆਈ ਬੁਲਾਰੇ ਅਭਿਸ਼ੇਕ ਦਿਆਲ ਨੇ ਸਿਰਫ ਇੰਨਾ ਹੀ ਦੱਸਿਆ ਕਿ ਤਲਾਸ਼ ਜਾਰੀ ਹੈ, "ਸੀਬੀਆਈ ਵੱਲੋਂ ਰਾਹੁਲ ਸਚਾਨ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਅਸੀਂ ਉਨ੍ਹਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ ਦੋ ਲੱਖ ਦੀ ਇਨਾਮੀ ਰਾਸ਼ੀ ਦਾ ਵੀ ਐਲਾਨ ਕੀਤਾ ਹੈ।"

ਬੇਨੇਟ ਜਾਂਚ ਏਜੰਸੀ ਦੀਆਂ ਕੋਸ਼ਿਸ਼ਾਂ ਤੋਂ ਸਤੁੰਸ਼ਟ ਨਹੀਂ ਹਨ। ਉਹ ਕਹਿੰਦੇ ਹਨ, ਸੀਬੀਆਈ ਨੂੰ ਲੱਗਦਾ ਹੈ ਕਿ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ। ਪਰ ਹੁਣ ਤੱਕ ਉਨ੍ਹਾਂ ਨੇ ਆਸਾਰਾਮ ਦੇ ਮਾਮਲੇ 'ਚ ਮਾਰੇ ਗਏ ਬਾਕੀ ਗਵਾਹਾਂ ਦੇ ਕਤਲ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਹੋਏ ਮੁਲਜ਼ਮਾਂ ਦੀ ਵੀ ਪੁੱਛਗਿੱਛ ਨਹੀਂ ਕੀਤੀ ਹੈ। "

'ਪਹਿਲਾਂ ਆਵਾਜ਼ ਨਾ ਚੁੱਕਣ ਦਾ ਪਛਤਾਵਾ'

ਬੇਨੇਟ ਦੱਸਦੇ ਹਨ, "ਗਵਾਹਾਂ ਦੇ ਕਤਲ ਦੀਆਂ ਸਾਜਿਸ਼ਾਂ ਰਚਣ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕਾਰਤਿਕ ਹਲਧਰ ਵਰਗੇ ਵਿਅਕਤੀਆਂ ਨੇ ਰਾਹੁਲ ਸਚਾਨ ਦੇ 'ਹਿੱਟ ਲਿਸਟ' 'ਤੇ ਹੋਣ ਦੀ ਗੱਲ ਕਹੀ ਸੀ। ਹਲਧਰ ਦੀ ਗ੍ਰਿਫ਼ਤਾਰੀ 15 ਮਾਰਚ 2016 ਨੂੰ ਹੋਈ ਸੀ। ਲਖਨਊ ਦੇ ਕੈਸਰ ਬਾਗ਼ ਬੱਸ ਸਟੈਂਡ ਤੋਂ ਰਾਹੁਲ ਜਿਸ ਬੱਸ ਵਿੱਚ ਬੈਠ ਕੇ ਨਿਕਲੇ ਸਨ, ਉਸ ਬੱਸ ਬਾਰੇ ਵੀ ਕੁਝ ਪਤਾ ਨਹੀਂ ਲੱਗਿਆ। ਹੈਰਾਨੀ ਵਾਲੀ ਗੱਲ ਹੈ ਕਿ ਰਾਹੁਲ ਦਾ ਫੋਨ ਆਖ਼ਰੀ ਵਾਰ ਉੱਤਰ ਪ੍ਰਦੇਸ਼ 'ਚ ਜਿੱਥੇ ਟ੍ਰੈਕ ਹੋਇਆ ਸੀ, ਉੱਥੇ ਕੋਈ ਬੱਸ ਨਹੀਂ ਜਾਂਦੀ।"

ਕੀ ਹੋਵੇ ਬਦਕਾਰੀ ਲਈ ਸਜ਼ਾ ਦੀ ਤਜਵੀਜ਼ ਖ਼ਤਮ?

ਕਿਉਂ ਜ਼ਿੰਦਗੀਆਂ ਬਚਾਉਂਦਾ ਹੈ ਇਹ ਸਰਦਾਰ?

Image copyright Getty Images

ਬੇਨੇਟ ਰਾਹੁਲ ਨੂੰ ਹਕਲਾ ਕੇ ਗੱਲ ਕਰਨ ਵਾਲੇ ਭਲੇ ਬੰਦੇ ਵਾਂਗ ਯਾਦ ਕਰਦੇ ਹਨ।

ਰਾਹੁਲ ਦੇ ਨਾਲ ਆਖ਼ਰੀ ਦਿਨਾਂ ਦੀ ਗੱਲਬਾਤ ਨੂੰ ਯਾਦ ਕਰਦੇ ਹੋਏ ਬੇਨੇਟ ਦੱਸਦੇ ਹਨ ਕਿ ਜੋਧਪੁਰ ਹਮਲੇ ਤੋਂ ਬਾਅਦ ਉਹ ਕੁਝ ਹੱਦ ਤੱਕ ਅਪਾਹਜ ਹੋ ਗਏ ਸਨ।

ਉਹ ਕਹਿੰਦੇ ਹਨ, "ਆਖ਼ਰੀ ਦਿਨਾਂ 'ਚ ਉਹ ਬਹੁਤ ਸਹਿਮੇ ਸਹਿਮੇ ਰਹਿਣ ਲੱਗੇ ਸਨ। ਹਰ ਵੇਲੇ ਉਨ੍ਹਾਂ ਨੂੰ ਲੱਗਦਾ ਸੀ ਕਿ ਕੋਈ ਉਸ ਦਾ ਪਿੱਛਾ ਕਰ ਰਿਹਾ ਸੀ। ਉਸ ਨੂੰ ਡਰ ਲੱਗਦਾ ਸੀ ਪਰ ਇਸ ਨਾਲੋਂ ਜ਼ਿਆਦਾ ਉਸ ਨੂੰ ਇਸ ਗੱਲ ਦਾ ਪਛਤਾਵਾ ਸੀ ਕਿ ਉਸ ਨੇ ਆਸਾਰਾਮ ਦੇ ਖ਼ਿਲਾਫ਼ ਅਵਾਜ਼ ਕਿਉਂ ਨਹੀਂ ਚੁੱਕੀ।"

'ਔਰਤਾਂ ਦੇ ਚੀਕਣ ਦੀ ਅਵਾਜ਼'

ਰਾਹੁਲ ਨੇ ਆਪਣੇ ਵਕੀਲ ਨੂੰ ਦੱਸਿਆ ਸੀ ਕਿ ਆਸ਼ਰਮ 'ਚ ਅਕਸਰ ਔਰਤਾਂ ਦੇ ਚੀਕਣ ਦੀ ਅਵਾਜ਼ ਆਉਂਦੀ ਸੀ। ਪੁੱਛਣ 'ਤੇ ਉਨ੍ਹਾਂ ਨੂੰ ਦੱਸਿਆ ਜਾਂਦਾ ਸੀ ਕਿ ਇਨ੍ਹਾਂ ਕੁੜੀਆਂ ਨੂੰ ਮੋਕਸ਼ ਦੇ ਰਸਤੇ ਪਾਇਆ ਜਾ ਰਿਹਾ ਹੈ।

Image copyright Getty Images

ਰਾਹੁਲ ਜੋਧਪੁਰ ਅਤੇ ਸੂਰਤ ਦੀ ਪੀੜਤਾਂ ਦੇ ਇਲਾਵਾ ਹੋਰ ਵੀ ਅਜਿਹੇ ਪਰਿਵਾਰਾਂ ਨੂੰ ਜਾਣਦੇ ਸਨ, ਜੋ ਆਸਾਰਾਮ ਦੇ ਖ਼ਿਲਾਫ਼ ਆਪਣੀਆਂ ਸ਼ਿਕਾਇਤਾਂ ਦਰਜ ਕਰਾਉਣਾ ਚਾਹੁੰਦੇ ਸਨ।

ਬੇਨੇਟ ਕਹਿੰਦੇ ਹਨ, "ਰਾਹੁਲ 'ਚ ਡੂੰਘਾ ਪਛਤਾਵਾ ਸੀ, ਜਿਸ ਕਾਰਨ ਉਹ ਆਪਣੀ ਜਾਨ 'ਤੇ ਮੰਡਰਾ ਰਹੇ ਖ਼ਤਰੇ ਦੇ ਬਾਵਜੂਦ ਆਪਣੀਆਂ ਗਵਾਹੀਆਂ ਪੂਰੀਆਂ ਕਰਨਾ ਚਾਹੁੰਦੇ ਸਨ ਪਰ ਇਸ ਤੋਂ ਪਹਿਲਾਂ ਹੀ ਉਹ ਗਾਇਬ ਹੋ ਗਏ।"

ਅਨੁਸ਼ਕਾ-ਵਿਰਾਟ ਨੇ ਸ਼ੁਰੂ ਕੀਤੀ ਜ਼ਿੰਦਗੀ ਦੀ ਨਵੀਂ ਪਾਰੀ

ਕਿਸ ਨੇ ਖਿੱਚੀ ਸੀ ਪੰ. ਨਹਿਰੂ ਦੀ ਇਹ ਤਸਵੀਰ?

ਸਤੰਬਰ 2013 'ਚ ਆਸਾਰਾਮ ਅਤੇ ਦਸੰਬਰ 2013 'ਚ ਉਨ੍ਹਾਂ ਦੇ ਬੇਟੇ ਨਰਾਇਣ ਸਾਈਂ ਨੂੰ ਬਲਾਤਕਾਰ ਅਤੇ ਨਬਾਲਗਾਂ ਦੇ ਜਿਣਸੀ ਸੋਸ਼ਣ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਦੋਵੇਂ ਉਦੋਂ ਤੋਂ ਹੀ ਜੇਲ ਵਿੱਚ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)