ਕਿਉਂ ਚੀਨ ਬ੍ਰਹਮਪੁਤਰ ਬਾਰੇ ਜਾਣਕਾਰੀ ਲੁਕਾ ਰਿਹਾ ਹੈ?

ਬ੍ਰਹਮਪੁਤਰ ਦਰਿਆ

ਆਸਮ ਸੂਬੇ ਵਿੱਚ ਇਸ ਵੇਲੇ ਚਿੰਤਾ ਦਾ ਮਾਹੌਲ ਹੈ। ਕਿਉਂਕਿ ਸਥਾਨਕ ਪ੍ਰਸ਼ਾਸਨ ਮੁਤਾਬਰ ਚੀਨ ਨੇ ਬ੍ਰਹਮਪੁਤਰ ਦੇ ਪਾਣੀ ਨਾਲ ਜੁੜੀ ਅਹਿਮ ਜਾਣਕਾਰੀਆਂ ਦੇਣੀਆਂ ਰੋਕ ਦਿੱਤੀਆਂ ਹਨ। ਇਹ ਜਾਣਕਾਰੀਆਂ ਹੜ ਵਰਗੇ ਹਾਲਾਤ ਲਈ ਅਹਿਮ ਹੁੰਦੀਆਂ ਹਨ।

ਸਥਾਨਕ ਪ੍ਰਸ਼ਾਸਨ ਮੁਤਾਬਕ ਦੁੱਵਲੇ ਕਰਾਰ ਹੇਠ ਚੀਨ ਵੱਲੋਂ ਜਾਣਕਾਰੀ ਸਾਂਝੀ ਕਰਨ ਵੇਲੇ ਵੀ ਬ੍ਰਹਮਪੁਤਰ ਕਾਫ਼ੀ ਤਬਾਹੀ ਮਚਾਉਂਦੀ ਸੀ ਅਤੇ ਹੁਣ ਖ਼ਤਰਾ ਕਈ ਗੁਣਾ ਵੱਧ ਗਿਆ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਆਸਾਮ ਵਿੱਚ ਹੜ੍ਹ ਦਾ ਖ਼ਤਰਾ

ਏਸ਼ੀਆ ਦੀ ਵੱਡੇ ਦਰਿਆਵਾਂ ਵਿੱਚੋਂ ਇੱਕ ਬ੍ਰਹਮਪੁਤਰ ਤਿੱਬਤ ਤੋਂ ਸ਼ੁਰੂ ਹੁੰਦਾ ਹੈ, ਜੋ ਚੀਨ ਦੇ ਅਧੀਨ ਹੈ, ਭਾਰਤ ਵਿੱਚੋਂ ਵੱਗਦਾ ਹੈ ਅਤੇ ਬੰਗਲਾਦੇਸ਼ ਵਿੱਚ ਦਾਖ਼ਲ ਹੋ ਕੇ ਬੰਗਾਲ ਦੀ ਖਾੜੀ ਵਿੱਚ ਮਿਲਦਾ ਹੈ।

ਚੀਨ ਨੇ ਸਿਤੰਬਰ ਮਹੀਨੇ ਵਿੱਚ ਜਾਣਕਾਰੀ ਸਾਂਝਾ ਨਾ ਕਰਨ ਦੀ ਤਸਦੀਕ ਕਰ ਦਿੱਤੀ ਸੀ। ਮੌਜੂਦਾ ਹਾਲਾਤ ਬਾਰੇ ਪੁੱਛਣ 'ਤੇ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।

ਹਰ ਸਾਲ ਹੜ੍ਹ ਨਾਲ ਵੱਡਾ ਨੁਕਸਾਨ

ਚੀਨ ਦਾ ਇਹ ਕਦਮ ਹਿਮਾਲਿਆ ਵਿੱਚ ਦੋਹਾਂ ਦੇਸਾਂ ਦੇ ਵਿਚਾਲੇ 2 ਮਹੀਨੇ ਤੱਕ ਰਹੇ ਸਰਹੱਦੀ ਵਿਵਾਦ ਤੋਂ ਬਾਅਦ ਲਿਆ ਗਿਆ।

ਹਰ ਮਾਨਸੂਨ ਵਿੱਚ ਬ੍ਰਹਮਪੁਤਰ ਵਿੱਚ ਹੜ੍ਹ ਕਰਕੇ ਕਈ ਲੋਕਾਂ ਨੂੰ ਆਪਣੇ ਘਰ ਛੱਡਣੇ ਪੈਂਦੇ ਹਨ। ਇਸ ਸਾਲ ਵੀ 300 ਤੋਂ ਵੱਧ ਲੋਕਾਂ ਦੀ ਮੌਤ ਹੜ੍ਹ ਕਰਕੇ ਹੋਈ ਸੀ।

ਆਸਾਮ ਦੇ ਗੋਲਾਘਾਟ ਜ਼ਿਲ੍ਹੇ ਵਿੱਚ ਰਹਿੰਦੀ ਬਿਮਿਤਾ ਹਜ਼ਾਰਿਕਾ ਨੇ ਦੱਸਿਆ ਕਿ ਇਸ ਦਰਿਆ ਨੇ ਉਸਨੂੰ ਪੰਜ ਵਾਰ ਘਰ ਬਦਲਣ ਨੂੰ ਮਜਬੂਰ ਕੀਤਾ ਹੈ।

ਉਸ ਨੇ ਦੱਸਿਆ, "ਮੈਨੂੰ ਹਰ ਵਾਰ ਨਵੇਂ ਇਲਾਕੇ ਵਿੱਚ ਜਾਣਾ ਪੈਂਦਾ ਹੈ। ਮੇਰੇ ਪਿਛਲੇ 4 ਪਿੰਡ ਅਜੇ ਵੀ ਪਾਣੀ ਵਿੱਚ ਹਨ।''

60 ਸਾਲਾ ਬਿਮਿਤੀ ਨੇ ਆਪਣੀ ਬਾਂਸ ਨਾਲ ਬਣੇ ਘਰ ਵਿੱਚ ਲੈਂਪ ਜਲਾਉਂਦਿਆਂ ਹੋਇਆਂ ਕਿਹਾ, "ਹੁਣ ਇਸ ਘਰ ਨੂੰ ਵੀ ਖ਼ਤਰਾ ਹੈ। ਮੈਨੂੰ ਨਹੀਂ ਪਤਾ ਕਿ ਇਸ ਵਾਰ ਜੇ ਹੜ ਆਇਆ ਤਾਂ ਮੈਂ ਕਿੱਥੇ ਜਾਵਾਂਗੀ। ਇਸ ਦਰਿਆ ਨੇ ਮੇਰੇ ਜ਼ਿੰਦਗੀ ਮੁਸ਼ਕਿਲ ਕਰ ਦਿੱਤੀ ਹੈ।''

ਫੋਟੋ ਕੈਪਸ਼ਨ ਬਿਮਾਤੀ ਹਜਾਰਿਕਾ

ਉੱਤਰੀ-ਪੂਰਬੀ ਅਸਮ ਦੇ ਕਈ ਪਿੰਡਾਂ ਵਿੱਚ ਸਾਨੂੰ ਅਜਿਹੀ ਕਹਾਣੀਆਂ ਹੀ ਮਿਲੀਆਂ। ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿਵੇਂ-ਕਿਵੇਂ ਉਨ੍ਹਾਂ ਦੇ ਪਿੰਡ ਬ੍ਰਹਮਪੁਤਰ ਵਿੱਚ ਹੜ੍ਹ ਆਉਣ ਕਰਕੇ ਬਦਲੇ।

ਜਦੋਂ ਪਿੰਡ ਦੇ ਬਜ਼ੁਰਗ ਬੀਤੀਆਂ ਗੱਲਾਂ ਯਾਦ ਕਰ ਰਹੇ ਸੀ ਉਸ ਵੇਲੇ ਪਿੰਡ ਦੇ ਨੌਜਵਾਨ ਆਪਣੇ ਅੱਜ ਤੇ ਕੱਲ੍ਹ ਨੂੰ ਲੈ ਕੇ ਚਿੰਤਾ ਵਿੱਚ ਸੀ।

ਕਾਲਜ ਦੇ ਵਿਦਿਆਰਥੀ ਗੋਗੋਈ ਨੇ ਕਿਹਾ, "ਸਾਨੂੰ ਮੀਡੀਆ ਤੋਂ ਚੀਨ ਦੇ ਫੈਸਲੇ ਬਾਰੇ ਪਤਾ ਲੱਗਿਆ ਅਤੇ ਉਸੇ ਵਕਤ ਤੋਂ ਅਸੀਂ ਕਾਫ਼ੀ ਪਰੇਸ਼ਾਨ ਹਾਂ। ਚੀਨ ਵੱਲੋਂ ਜਾਣਕਾਰੀ ਮਿਲਣ ਵੇਲੇ ਵੀ ਹੜ੍ਹ ਕਰਕੇ ਕਾਫ਼ੀ ਨੁਕਸਾਨ ਹੁੰਦਾ ਸੀ।''

"ਪਰ ਜਾਣਕਾਰੀ ਦੇ ਆਧਾਰ 'ਤੇ ਅਸੀਂ ਕੁਝ ਤਿਆਰੀ ਕਰ ਲੈਂਦੇ ਸੀ ਤੇ ਵਕਤ ਸਿਰ ਲੋਕ ਸੁਰੱਖਿਅਤ ਥਾਂ 'ਤੇ ਪਹੁੰਚ ਜਾਂਦੇ ਸੀ।''

ਗੋਗੋਈ ਨੇ ਅੱਗੇ ਕਿਹਾ, "ਹੁਣ ਤੁਸੀਂ ਖੁਦ ਸੋਚੋ ਕਿ ਜੇ ਚੀਨ ਤੋਂ ਜਾਣਕਾਰੀ ਨਹੀਂ ਮਿਲੀ ਤਾਂ ਹਾਲਾਤ ਕਿਹੋਜਿਹੇ ਹੋਣਗੇ।''

ਜਾਣਕਾਰੀ ਸਾਂਝੀ ਕਰਨ ਦਾ ਕਰਾਰ

ਦਿੱਲੀ ਅਤੇ ਬੀਜਿੰਗ ਵਿਚਾਲੇ ਕਰਾਰ ਹੈ ਕਿ ਦੋਹਾਂ ਦੇਸਾਂ ਵਿਚਾਲੇ ਬ੍ਰਹਮਪੁਤਰ ਦਰਿਆ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਕਰਾਰ ਮੁਤਾਬਕ ਇਹ ਜਾਣਕਾਰੀ ਮਾਨਸੂਨ ਦੇ ਮੌਸਮ ਵਿੱਚ 15 ਮਈ ਤੋਂ 15 ਅਕਤੂਬਰ ਵਿਚਾਲੇ ਸਾਂਝੀ ਕੀਤੀ ਜਾਵੇਗੀ।

ਅਗਸਤ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ, "ਇਸ ਸਾਲ ਸਾਨੂੰ 15 ਮਈ ਤੋਂ ਹੁਣ ਤੱਕ ਬੀਜ਼ਿੰਗ ਵੱਲੋਂ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।''

ਹਫਤਿਆਂ ਬਾਅਦ ਚੀਨ ਦੇ ਅਫਸਰਾਂ ਵੱਲੋਂ ਵੀ ਤਸਦੀਕ ਕਰ ਦਿੱਤੀ ਗਈ ਕਿ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੈਂਗ ਸ਼ੁਆਂਗ ਦੇ ਸਿਤੰਬਰ ਵਿੱਚ ਦਿੱਤੇ ਬਿਆਨ ਮੁਤਾਬਕ ਬੀਤੇ ਸਾਲ ਆਏ ਹੜ੍ਹ ਕਰਕੇ ਹਾਈਡਰੋਲੋਜਿਕਲ ਸਟੇਸ਼ਨ ਨੂੰ ਮੁਰੰਮਤ ਦੀ ਲੋੜ ਹੈ ਇਸ ਲਈ ਉਹ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾ ਪਾ ਰਹੇ ਹਨ।

ਜੈਂਗ ਨੇ ਕਿਹਾ, "ਮੁੜ ਉਸਾਰੀ ਦੇ ਕੰਮ 'ਤੇ ਨਿਰਭਰ ਕਰਦਾ ਹੈ ਕਿ ਕਦੋਂ ਤੋਂ ਦਰਿਆ ਨਾਲ ਜੁੜੀ ਜਾਣਕਾਰੀ ਮਿਲਣੀ ਸ਼ੁਰੂ ਹੋਵੇਗੀ।''

ਪਰ ਬੀਬੀਸੀ ਨੂੰ ਜਾਣਕਾਰੀ ਮਿਲੀ ਹੈ ਕਿ ਪਾਣੀ ਦੇ ਪੱਧਰ ਬਾਰੇ ਅਤੇ ਹੋਰ ਅਹਿਮ ਜਾਣਕਾਰੀਆਂ ਚੀਨ ਵੱਲੋਂ ਬੰਗਲਾਦੇਸ਼ ਨੂੰ ਦਿੱਤੀਆਂ ਜਾ ਰਹੀਆਂ ਹਨ। ਬੰਗਲਾਦੇਸ਼ ਵਿੱਚ ਬ੍ਰਹਮਪੁਤਰ ਵਿੱਚ ਆਏ ਹੜ੍ਹ ਕਰਕੇ ਬੁਰੇ ਤਰੀਕੇ ਨਾਲ ਪ੍ਰਭਾਵਿਤ ਰਹਿੰਦਾ ਹੈ।

ਬ੍ਰਹਮਪੁਤਰ ਦਰਿਆ ਨੂੰ ਬਚਾਉਣ ਲਈ ਮੁਹਿੰਮ ਚਲਾਉਣ ਵਾਲੇ ਵਿਧਾਇਕ ਅਸ਼ੋਕ ਸਿੰਘਲ ਨੇ ਦੱਸਿਆ, "ਚੀਨ ਕਦੇ ਵੀ ਨਹੀਂ ਦੱਸਦਾ ਕਿ ਬ੍ਰਹਮਪੁਤਰ ਦੇ ਉੱਪਰਲੇ ਪਾਸੇ ਉਹ ਕੀ ਕਰ ਰਿਹਾ ਹੈ ਅਤੇ ਉਹ ਕੀ ਕਰਨਾ ਚਾਹੁੰਦਾ ਹੈ।

ਉਨ੍ਹਾਂ ਅੱਗੇ ਕਿਹਾ, "ਮੈਂ ਕਈ ਵਾਰ ਤਿੱਬਤ ਵਿੱਚ ਦਰਿਆ ਦੇ ਉੱਪਰਲੇ ਪਾਸੇ ਜਾਣ ਬਾਰੇ ਇਜਾਜ਼ਤ ਮੰਗੀ ਪਰ ਮੈਨੂੰ ਚੀਨ ਵੱਲੋਂ ਕਦੇ ਵੀ ਇਜਾਜ਼ਤ ਨਹੀਂ ਦਿੱਤੀ ਗਈ।''

Image copyright Getty Images

ਬੀਜਿੰਗ ਨੇ ਦਰਿਆ 'ਤੇ ਕਈ ਬਿਜਲੀ ਪੈਦਾ ਕਰਨ ਵਾਲੇ ਡੈਮ ਬਣਾਏ ਹਨ ਜਿਨ੍ਹਾਂ ਨੂੰ ਤਿੱਬਤ ਵਿੱਚ ਯਾਰਲੁੰਗ ਜ਼ਾਨਗਬੋ ਕਿਹਾ ਜਾਂਦਾ ਹੈ।

ਉਹ ਕਹਿੰਦੇ ਹਨ ਕਿ ਉਹ ਪਾਣੀ ਨੂੰ ਜਮ੍ਹਾ ਨਹੀਂ ਕਰਦੇ ਜਾਂ ਕਿਸੇ ਪਾਸੇ ਮੋੜਦੇ ਨਹੀਂ ਹਨ ਇਸ ਲਈ ਦਰਿਆ ਦੇ ਹੇਠਲੇ ਪਾਸੇ ਦੇ ਦੇਸਾਂ ਦੇ ਹਿੱਤਾਂ ਨੂੰ ਕੋਈ ਨੁਕਸਾਨ ਨਹੀਂ ਹੈ।

ਅਸਮ ਸਰਕਾਰ ਚਿੰਤਾ ਵਿੱਚ

ਪਰ ਆਸਾਮ ਸਰਕਾਰ ਵਿੱਚ ਕੈਬਨਿਟ ਮੰਤਰੀ ਹਿਮਾਨਤਾ ਸਰਮਾ ਕਹਿੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਇਸ ਮਸਲੇ ਨੂੰ ਲੈ ਕੇ ਚਿੰਤਾ ਵਿੱਚ ਹੈ।

Image copyright Getty Images

ਉਨ੍ਹਾਂ ਦੱਸਿਆ, "ਪਹਿਲਾਂ ਹਰ ਸਾਲ ਸਾਨੂੰ ਮਾਨਸੂਨ ਦੌਰਾਨ ਇੱਕ ਜਾਂ ਦੋ ਵਾਰ ਹੜ੍ਹ ਦੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਇਸ ਵਾਰ ਜਦੋਂ ਚੀਨ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ ਤਾਂ ਹੜ੍ਹ ਤਿੰਨ ਤੋਂ ਚਾਰ ਆ ਚੁੱਕੇ ਹਨ।''

"ਦਰਿਆ ਦੇ ਉੱਪਰਲੇ ਪਾਸੇ ਤਾਂ ਬਿਨਾਂ ਮੀਂਹ ਦੇ ਵੀ ਅਜਿਹੇ ਹਾਲਾਤ ਬਣ ਗਏ ਹਨ। ਬੀਤੇ ਸਾਲਾਂ ਦੀ ਤੁਲਨਾ ਵਿੱਚ ਅਜਿਹੇ ਹਾਲਾਤ ਅਚਾਨਕ ਪੈਦਾ ਹੋਏ ਹਨ। ਇਨ੍ਹਾਂ ਨੂੰ ਤੁਸੀ ਡੋਕਲਾਮ ਵਿਵਾਦ ਨੂੰ ਧਿਆਨ ਰੱਖ ਕੇ ਵੀ ਦੇਖ ਸਕਦੇ ਹੋ।''

ਵਿਗਿਆਨੀਆਂ ਮੁਤਾਬਕ ਭਾਰਤ ਇਸ ਸਮੱਸਿਆ ਦੇ ਹੱਲ ਲਈ ਤਹਿਦਿਲੀ ਨਾਲ ਕੰਮ ਨਹੀਂ ਕਰ ਰਿਹਾ ਹੈ।

ਗੁਆਹਾਟੀ ਯੂਨੀਵਰਸਿਟੀ ਦੇ ਭੂਵਿਗਿਆਨੀ ਬੀ.ਪੀ ਬੋਹਰਾ ਮੁਤਾਬਕ, "ਅਸੀਂ ਵੀ ਹਾਈਡਰੋਲੋਜਿਕਲ ਸਟੇਸ਼ਨ ਬਣਾ ਸਕਦੇ ਹਾਂ ਤਾਂ ਜੋ ਦਰਿਆ ਨਾਲ ਜੁੜੀ ਜਾਣਕਾਰੀ ਮਿਲ ਸਕੇ ਜਾਂ ਅਸੀਂ ਸੈਟਲਾਈਟ ਜ਼ਰੀਏ ਵੀ ਦਰਿਆ ਦੇ ਬਹਾਅ ਬਾਰੇ ਜਾਣਕਾਰੀ ਇੱਕਠੀ ਕਰ ਸਕਦੇ ਹਾਂ ਪਰ ਕੁਝ ਨਹੀਂ ਹੋ ਰਿਹਾ।''

ਉਨ੍ਹਾਂ ਕਿਹਾ, "ਵਿਗਿਆਨੀਆਂ,ਸਿਆਸਤਦਾਨਾਂ ਤੇ ਅਫਸਰਾਂ ਵਿਚਾਲੇ ਇਸ ਨੂੰ ਲੈ ਕੇ ਕੋਈ ਵਿਚਾਰ ਨਹੀਂ ਹੋ ਰਿਹਾ।''

ਬੰਗਲਾਦੇਸ਼ ਤੇ ਪਾਕਿਸਤਾਨ ਲਈ ਦਰਿਆ ਦੇ ਉੱਪਰਲੇ ਪਾਸੇ ਹੋਣ ਕਰਕੇ ਕਈ ਵਾਰ ਉਨ੍ਹਾਂ ਵੱਲੋਂ ਭਾਰਤ 'ਤੇ ਵੀ ਅਜਿਹੇ ਇਲਜ਼ਾਮ ਲਾਏ ਜਾਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)