ਕੀ ਰਾਮ ਸੇਤੂ ਨੂੰ ਕਦੇ ਲੋਕੀ ਵਰਤਦੇ ਸਨ?

ਰਾਮ ਸੇਤੂ Image copyright NASA

ਇੱਕ ਅਮਰੀਕੀ ਮਸ਼ਹੂਰੀ ਨੇ ਭਾਰਤ ਵਿੱਚ ਰਾਮ ਸੇਤੂ ਦੀ ਬਹਿਸ ਵਿੱਚ ਨਵੀਂ ਜਾਨ ਪਾ ਦਿੱਤੀ ਹੈ।

ਸਾਇੰਸ ਚੈਨਲ ਨੇ 11 ਦਸੰਬਰ ਨੂੰ ਭਾਰਤ ਤੇ ਸ਼੍ਰੀ ਲੰਕਾ ਨੂੰ ਜੋੜਨ ਵਾਲੇ ਇਸ ਪੁਲ ਬਾਰੇ ਆਪਣੇ ਪ੍ਰੋਗਰਾਮ ਦਾ ਪ੍ਰੋਮੋ ਟਵਿੱਟਰ 'ਤੇ ਜਾਰੀ ਕੀਤਾ।

ਪ੍ਰੋਮੋ ਮੁਤਾਬਕ ਵਿਗਿਆਨੀਆਂ ਨੇ ਪੱਥਰਾਂ ਤੇ ਰੇਤ ਦੀ ਉਮਰ ਤੈਅ ਕਰਨ ਲਈ ਟੈਸਟ ਕੀਤੇ ਗਏ ਤੇ ਸਾਹਮਣੇ ਆਇਆ ਕਿ ਪੱਥਰ ਰੇਤ ਨਾਲੋਂ ਪੁਰਾਣੇ ਹਨ।

ਇਹ ਵੀ ਕਿਹਾ ਗਿਆ ਹੈ ਕਿ ਪੱਥਰ ਖੁਰੇ ਨਹੀਂ ਹਨ। ਇਸ ਲਈ ਜੇ ਇਹ ਮੰਨਿਆ ਜਾਵੇ ਕਿ ਇਹ ਉਹੀ ਪੁਲ ਹੈ ਜਿਸ ਦਾ ਜ਼ਿਕਰ ਰਮਾਇਣ ਵਿੱਚ ਕੀਤਾ ਗਿਆ ਹੈ ਤਾਂ ਪੱਥਰਾਂ ਦੀ ਇਸ 30 ਮੀਲ ਦੀ ਕਤਾਰ ਦੇ ਤਰਕ ਨੂੰ ਅਧਾਰ ਮਿਲ ਸਕਦਾ ਹੈ।

ਕਿਹਾ ਗਿਆ ਹੈ ਕਿ ਪੱਥਰ ਕਿਸੇ ਹੋਰ ਥਾਂ ਤੋਂ ਲਿਆ ਕੇ ਇੱਥੇ ਰੱਖੇ ਗਏ ਸਨ।

ਕਿਉਂ ਜ਼ਿੰਦਗੀਆਂ ਬਚਾਉਂਦਾ ਹੈ ਇਹ ਸਰਦਾਰ

ਇਟਲੀ ਦਾ ਉਹ ਪਿੰਡ ਜਿੱਥੇ ਅਨੁਸ਼ਕਾ ਦੇ ਹੋਏ ਵਿਰਾਟ

ਪ੍ਰੋਮੋ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਸ ਵੇਲੇ ਇਸ ਤਰ੍ਹਾਂ ਦੇ ਢਾਂਚੇ ਦੀ ਉਸਾਰੀ ਇੱਕ ਮਹਾਨ ਪ੍ਰਾਪਤੀ ਰਹੀ ਹੋਵੇਗੀ।

ਇਸ ਨਵੇਂ ਵਿਕਾਸ ਨੂੰ ਲੈ ਕੇ ਸਾਰੇ ਸਿਆਸੀ ਧੜੇ ਭਾਵੇਂ ਉਹ ਰਾਮ ਸੇਤੂ ਨੂੰ ਮੰਨਦੇ ਹਨ ਤੇ ਭਾਵੇਂ ਨਹੀਂ, ਬਹਿਸ ਵਿੱਚ ਆ ਨਿੱਤਰੇ ਹਨ।

ਸੇਤੂ ਦੀ ਸਿਆਸਤ

ਭਾਜਪਾ ਨੇ ਆਪਣੇ ਟਵਿੱਟਰ ਹੈਂਡਲ ਤੇ ਇਸ ਪ੍ਰੋਮੋ ਨੂੰ ਸਾਂਝਾ ਕੀਤਾ ਤੇ ਇਸ ਖੁਲਾਸੇ ਤੇ ਖੁਸ਼ੀ ਜ਼ਾਹਰ ਕੀਤੀ।

ਅੱਗੇ ਕਿਹਾ ਗਿਆ ਇਸ ਨਾਲ ਪਾਰਟੀ ਦੇ ਰਾਮ ਸੇਤੂ ਬਾਰੇ ਸਟੈਂਡ ਦੀ ਪੁਸ਼ਟੀ ਹੋਈ ਹੈ ਜਿਸ ਨੂੰ ਕਾਂਗਰਸ ਸਰਕਾਰ ਨੇ ਆਪਣੇ ਹਲਫ਼ੀਆ ਬਿਆਨ ਵਿੱਚ ਸੁਪਰੀਮ ਕੋਰਟ ਵਿੱਚ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

Image copyright TWITTER

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸਮਰਿਤੀ ਇਰਾਨੀ ਨੇ "ਜੈ ਸ਼੍ਰੀ ਰਾਮ ਟਵੀਟ" ਕੀਤਾ। ਸੁਬਰਾਮਣੀਅਮ ਸਵਾਮੀ ਨੇ ਵੀ ਇਸ ਖੁਲਾਸੇ ਦਾ ਸਵਾਗਤ ਕੀਤਾ।

Image copyright TWITTER

ਪੁਰਾਣੀ ਬਹਿਸ

ਇਸ ਪੁਲ ਬਾਰੇ ਮੁਲਕ ਦੇ ਸਿਆਸੀ ਹਲਕਿਆਂ ਵਿੱਚ ਬਹਿਸ ਬੜੀ ਪੁਰਾਣੀ ਹੈ।

ਇਹ ਮਸਲੇ ਨੇ ਤੂਲ 2005 ਵਿੱਚ ਫ਼ੜੀ ਜਦੋਂ ਯੂਪੀਏ ਦੀ ਪਹਿਲੀ ਸਰਕਾਰ ਨੇ ਸੇਤੂਸਮੁੰਦਰਮ ਪ੍ਰੋਜੈਕਟ ਨੂੰ ਮੰਜੂਰੀ ਦਿੱਤੀ।

ਇਸ ਨਾਲ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਸਿੱਧੀ ਅਵਾਜਾਈ ਲਈ ਖੁੱਲ੍ਹ ਜਾਂਦੇ ਪਰ ਇਸ ਲਈ ਕਹੇ ਜਾਂਦੇ ਰਾਮ ਸੇਤੂ ਦੇ ਪੱਥਰਾਂ ਨੂੰ ਤੋੜਨਾ ਪੈਣਾ ਸੀ।

ਇਸ ਦੇ ਹਮਾਇਤੀਆਂ ਦਾ ਤਰਕ ਸੀ ਕਿ ਇਸ ਨਾਲ ਕੋਈ 36 ਘੰਟਿਆਂ ਦੀ ਬੱਚਤ ਹੋਣੀ ਸੀ ਕਿਉਂਕਿ ਹੁਣ ਸਾਰੇ ਜਹਾਜ਼ਾਂ ਨੂੰ ਸ਼੍ਰੀ ਲੰਕਾ ਦਾ ਚੱਕਰ ਲਾ ਕੇ ਆਉਣਾ ਪੈਂਦਾ ਹੈ।

ਹਿੰਦੂ ਸੰਗਠਨਾਂ ਦੀ ਦਲੀਲ ਸੀ ਕਿ ਇਸ ਨਾਲ ਰਾਮ ਸੇਤੂ ਨੂੰ ਨੁਕਸਾਨ ਪਹੁੰਚੇਗਾ।

Image copyright Getty Images

ਭਾਰਤ ਤੇ ਸ਼੍ਰੀ ਲੰਕਾ ਦੇ ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਸੀ ਕਿ ਇਸ ਨਾਲ ਪਾਕ ਸਟੇਟ ਤੇ ਮਨਾਰ ਦੀ ਖਾੜ੍ਹੀ ਵਿੱਚ ਸਮੁੰਦਰੀ ਵਾਤਾਵਰਣ ਖਰਾਬ ਹੋਵੇਗਾ।

ਇਸ ਮੰਜੂਰੀ ਦੇ ਖਿਲਾਫ਼ ਮਦਰਾਸ ਹਾਈ ਕੋਰਟ ਵਿੱਚ ਅਰਜ਼ੀ ਪੈ ਗਈ। ਸੁਰੀਮ ਕੋਰਟ ਵਿੱਚ ਭਾਰਤ ਸਰਕਾਰ ਨੇ ਕਿਹਾ ਕਿ ਰਮਾਇਣ ਦੀਆਂ ਗੱਲਾਂ ਦੇ ਵਿਗਿਆਨਕ ਸਬੂਤ ਨਹੀਂ ਮਿਲਦੇ।

ਰਿਪੋਰਟਾਂ ਮੁਤਾਬਕ ਪੁਰਾਤੱਤਵ ਵਿਭਾਗ ਨੇ ਵੀ ਇਸੇ ਭਾਵ ਦਾ ਹਲਫ਼ਨਾਮਾ ਦਰਜ ਕੀਤਾ।

ਮਗਰੋਂ ਜਾ ਕੇ ਭਾਰਤ ਸਰਕਾਰ ਨੇ ਕੰਬਨ ਰਮਾਇਣ ਦੇ ਹਵਾਲੇ ਨਾਲ ਕਿਹਾ ਕਿ ਭਗਵਾਨ ਰਾਮ ਨੇ ਆਪ ਹੀ ਇਹ ਸੇਤੂ ਤੋੜ ਦਿੱਤਾ ਸੀ।

ਬੱਸ ਉਹ ਦਿਨ ਤੇ ਅੱਜ ਦਾ ਦਿਨ ਮਸਲਾ ਅਦਾਲਤ ਵਿੱਚ ਲਮਕ ਰਿਹਾ ਹੈ।

ਹਾਲੇ ਇਹ ਤਾਂ ਸਾਫ਼ ਨਹੀਂ ਹੋਇਆ ਕਿ ਸਾਇੰਸ ਚੈਨਲ ਦਾ ਇਹ ਪ੍ਰੋਗਰਾਮ ਕਦੋਂ ਵਿਖਾਇਆ ਜਾਵੇਗਾ ਪਰ ਪ੍ਰੋਮੋ ਵਿੱਚ ਕਿਹਾ ਜਾ ਰਿਹਾ ਹੈ ਕਿ ਪੱਥਰ 7000 ਸਾਲ ਪੁਰਾਣੇ ਹਨ ਤੇ ਰੇਤ 4000 ਸਾਲ ਪੁਰਾਣੀ।

ਪ੍ਰੋਮੋ ਵਿੱਚ ਇਸ ਨੂੰ ਮਨੁੱਖੀ ਨਿਰਮਾਣ ਕਿਹਾ ਗਿਆ ਹੈ।

ਭਾਰਤੀ ਪੁਰਾਤੱਤਵ ਵਿਭਾਗ ਦਾ ਕੀ ਕਹਿਣਾ ਹੈ?

ਪਹਿਲਾ ਸਵਾਲ ਤਾਂ ਇਹ ਹੈ ਕਿ ਐਨੇ ਹੋ ਹੱਲੇ ਤੋਂ ਬਾਅਦ ਵੀ ਕੀ ਵਿਭਾਗ ਨੇ ਇਸ ਗੱਲ ਦੀ ਪੜਤਾਲ ਕੀਤੀ ਹੈ?

Image copyright ASI Website

ਏਕੇ ਰਾਏ, ਆਪਣੀ ਸੇਵਾ ਮੁਕਤੀ ਤੋਂ ਪਹਿਲਾਂ ਸੁਰੀਮ ਕੋਰਟ ਵਿੱਚ ਸੇਤੂ ਸਮੰਦੁਰਮ ਮਸਲੇ ਵਿੱਚ ਨੋਡਲ ਅਫ਼ਸਰ ਰਹੇ ਤੇ 2008 ਤੋਂ 2013 ਤੱਕ ਯਾਦਗਾਰਾਂ ਦੇ ਨਿਰਦੇਸ਼ਕ ਰਹੇ।

ਉਨ੍ਹਾਂ ਦਾ ਕਹਿਣਾ ਹੈ, "ਵਿਵਾਦ ਮਗਰੋਂ ਕੋਈ ਇਸ ਵਿੱਚ ਮਸਲੇ ਵਿੱਚ ਹੱਥ ਨਹੀਂ ਪਾਉਣਾ ਚਾਹੇਗਾ ਕਿਉਂਕਿ ਮਸਲਾ ਸੁਰੀਮ ਕੋਰਟ ਵਿੱਚ ਹੈ। ਜਦ ਤੱਕ ਸੁਰੀਮ ਕੋਰਟ ਫ਼ੈਸਲਾ ਨਹੀਂ ਕਰਦਾ ਕੁੱਝ ਨਹੀਂ ਹੋ ਸਕਦਾ। ਨਾਲੇ ਇਹ ਮਸਲਾ ਲੋਕਾਂ ਦੀਆਂ ਭਾਵਨਾਵਾਂ ਤੇ ਪ੍ਰੰਪਰਾਵਾਂ ਨਾਲ ਜੁੜਿਆ ਹੋਇਆ ਹੈ।"

ਕੀ ਵਿਭਾਗ ਕੁੱਝ ਪੁਖ਼ਤਾ ਕਹਿ ਸਕਦਾ ਹੈ?

ਏਕੇ ਰਾਏ ਦਾ ਕਹਿਣਾ ਹੈ, "ਭਾਰਤੀ ਪੁਰਾਤੱਤਵ ਵਿਭਾਗ ਨੇ ਕਦੇ ਮਸਲੇ ਦੀ ਜਾਂਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅਜਿਹੇ ਸਬੂਤ ਵੀ ਨਹੀਂ ਹਨ ਜਿਨ੍ਹਾਂ ਦੇ ਅਧਾਰ 'ਤੇ ਅਸੀਂ ਇਸ ਨੂੰ ਇਨਸਾਨੀ ਨਿਰਮਾਣ ਕਹਿ ਸਕੀਏ। ਅਜਿਹਾ ਕਰਨ ਲਈ ਨਵੀਂਆਂ ਏਜੰਸੀਆਂ ਦਾ ਜੁੜਨਾ ਜ਼ਰੂਰੀ ਹੈ। ਸਾਡੇ ਕੋਲ ਹਾਂ ਜਾਂ ਨਾਂਹ ਕਰਨ ਦੀ ਬੁਨਿਆਦ ਨਹੀਂ ਹੈ।"

ਰਾਮੇਸ਼ਵਰਮ ਵਿੱਚ ਤੁਹਾਨੂੰ ਪਾਣੀ ਉੱਤੇ ਤਰਦੇ ਪੱਥਰ ਦਿਖਾਉਣ ਵਾਲੇ ਲੋਕ ਮਿਲ ਜਾਣਗੇ।

ਰਾਮ ਨਹੀਂ ਤਾਂ ਫ਼ੇਰ ਕੌਣ ਸੀ ਇਸ ਦਾ ਨਿਰਮਾਤਾ?

ਇਤਿਹਾਸਕਾਰ ਤੇ ਪੁਰਾਤੱਤਵ ਵਿਦਵਾਨ ਮਾਖਨ ਲਾਲ ਕਹਿੰਦੇ ਹਨ, "ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਕੋਰਲ ਤੇ ਸਿਲਿਕਾ ਪੱਥਰ ਜਦੋਂ ਗਰਮ ਹੋ ਜਾਂਦੇ ਹਨ ਤਾਂ ਇਨ੍ਹਾਂ ਵਿੱਚ ਹਵਾ ਇੱਕਠੀ ਹੋ ਜਾਂਦੀ ਹੈ ਜਿਸ ਨਾਲ ਉਹ ਹਲਕਾ ਹੋ ਕੇ ਤੈਰਨ ਲੱਗ ਪੈਂਦੇ ਹਨ। ਅਜਿਹੇ ਪੱਥਰ ਇੱਕਠੇ ਕਰਕੇ ਇਹ ਪੁਲ ਬਣਾਇਆ ਗਿਆ।"

ਉਨ੍ਹਾਂ ਦਾ ਕਹਿਣਾ ਹੈ, "ਸਾਲ 1480 ਵਿੱਚ ਇੱਕ ਤੂਫ਼ਾਨ ਦੌਰਾਨ ਇਹ ਪੁਲ ਕਾਫ਼ੀ ਟੁੱਟ ਗਿਆ। ਉਸ ਤੋਂ ਪਹਿਲਾਂ ਭਾਰਤ ਤੇ ਸ਼੍ਰੀ ਲੰਕਾ ਦੇ ਲੋਕੀਂ ਪੈਦਲ ਤੇ ਸਾਈਕਲ (ਪਹੀਏ) ਦੇ ਜ਼ਰੀਏ ਇਸ ਪੁਲ ਦੀ ਵਰਤੋਂ ਕਰਦੇ ਸਨ।"

1989-2017: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ

ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਹ ਪੁਲ ਰਾਮ ਨੇ ਨਹੀਂ ਬਣਾਇਆ ਤਾਂ ਹੋਰ ਕਿਸਨੇ ਬਣਾਇਆ ਹੈ।

ਤਾਂ ਫ਼ੇਰ ਰਾਮ ਨੂੰ ਕਲਪਨਾ ਮੰਨਣ ਵਾਲੇ ਦਆਵਿਆਂ ਬਾਰੇ ਕੀ ਕਹੋਗੇ?

ਉਨ੍ਹਾਂ ਦਾ ਕਹਿਣਾ ਹੈ, "ਕੀ ਰਮਾਇਣ ਆਪਣੇ ਆਪ ਨੂੰ ਮਿਥਿਾਸਕ ਕਹਿੰਦੀ ਹੈ? ਇਹ ਤਾਂ ਅਸੀਂ, ਤੁਸੀਂ ਤੇ ਅੰਗਰੇਜ਼ਾਂ ਨੇ ਕਿਹਾ ਹੈ।"

"ਦੁਨੀਆਂ ਵਿੱਚ ਸੀਨਾ ਬਾ ਸੀਨਾ ਵੀ ਕਈ ਗੱਲਾਂ ਚਲਦੀਆਂ ਹਨ। ਜੇ ਸਾਰੀਆਂ ਗੱਲਾਂ ਦਾ ਲਿਖਤੀ ਸਬੂਤ ਮੰਗੋਗੇ ਤਾਂ ਉਨ੍ਹਾਂ ਲੋਕਾਂ ਦਾ ਕੀ ਬਣੇਗਾ ਜਿਹੜੇ ਲਿਖਦੇ ਪੜ੍ਹਦੇ ਨਹੀਂ ਸਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)