ਸੋਸ਼ਲ : ਵਿਰਾਟ ਤੇ ਅਨੁਸ਼ਕਾ ਦੀ ਨਵੀਂ ਤਸਵੀਰ ਸਾਂਝੀ ਕਰਦਿਆਂ ਹੀ ਆਈਆਂ ਲੱਖਾਂ ਟਿੱਪਣੀਆਂ

Virushka Image copyright FB/Anushka Sharma

11 ਦਸੰਬਰ ਨੂੰ ਵਿਆਹੇ ਕ੍ਰਿਕੇਟ ਤੇ ਬਾਲੀਵੁੱਡ ਦੇ ਸਿਤਾਰੇ ਵਿਰਾਟ ਤੇ ਅਨੁਸ਼ਕਾ ਅੱਜ ਕੱਲ ਆਪਣੇ ਹਨੀਮੂਨ ਟੂਰ 'ਤੇ ਹਨ।

ਦੋਵੇਂ ਭਾਰਤ ਤੋਂ ਹਜ਼ਾਰਾਂ ਕਿੱਲੋਮੀਟਰ ਦੂਰ ਇਟਲੀ 'ਚ ਵਿਆਹ ਦਿਆਂ ਬੰਧਨਾਂ ਵਿੱਚ ਬੱਝ ਗਏ ਸਨ।

ਇਟਲੀ ਦਾ ਉਹ ਪਿੰਡ ਜਿੱਥੇ ਅਨੁਸ਼ਕਾ ਦੇ ਹੋਏ ਵਿਰਾਟ

ਬਾਲੀਵੁੱਡ ਤੇ ਕ੍ਰਿਕੇਟ ਦੇ ਸਿਤਾਰੇ ਹੋਏ ਇੱਕ

ਵਿਰਾਟ ਤੇ ਅਨੁਸ਼ਕਾ ਦੇ ਪ੍ਰਵਾਨ ਚੜ੍ਹੇ ਇਸ਼ਕ ਦਾ ਟਵਿੱਟਰਨਾਮਾ

ਇਸ ਬਾਬਤ ਵਿਆਹ ਦੀਆਂ ਤਸਵੀਰਾਂ ਟਵਿੱਟਰ 'ਤੇ ਸਾਂਝੀ ਕਰਦਿਆਂ ਹੀ ਕਈ ਦਿਨਾਂ ਤੋਂ ਚੱਲ ਰਹੀਆਂ ਅਟਕਲਾਂ ਨੂੰ ਦੋਹਾਂ ਨੇ ਖ਼ਤਮ ਕਰ ਦਿੱਤਾ ਸੀ।

ਆਪਣੀ ਤਾਜ਼ਾ ਪੋਸਟ ਵਿੱਚ ਅਨੁਸ਼ਕਾ ਸ਼ਰਮਾ ਨੇ ਫੇਸਬੁੱਕ ਦੇ ਨਾਲ- ਨਾਲ ਇੰਸਟਾਗ੍ਰਾਮ 'ਤੇ ਵੀ ਵਿਰਾਟ ਨਾਲ ਇੱਕ ਸੈਲਫ਼ੀ ਸਾਂਝੀ ਕਰਦਿਆਂ ਲਿਖਿਆ ਹੈ, ''ਸਵਰਗ ਵਿੱਚ ਹਾਂ, ਸੱਚੀ !!''

Image copyright Facebook/AnushkaSharma

ਇਸ ਪੋਸਟ ਨੂੰ ਸਾਂਝੇ ਕਰਦਿਆਂ ਹੀ ਦੋਹਾਂ ਦੇ ਪ੍ਰਸ਼ੰਸਕਾਂ ਦੇ ਕੁਮੈਂਟ ਤੇ ਪ੍ਰਤੀਕ੍ਰਿਆਵਾਂ ਨੇ ਹਨ੍ਹੇਰੀ ਲਿਆ ਦਿੱਤੀ ਹੈ।

ਇੱਕਲੇ ਫੇਸਬੁੱਕ 'ਤੇ ਹੀ ਇਸ ਪੋਸਟ ਨੂੰ 12 ਲੱਖ ਤੋਂ ਵੱਧ ਲਾਇਕਸ ਮਿੱਲ ਚੁੱਕੇ ਹਨ ਅਤੇ 30 ਹਜ਼ਾਰ ਤੋਂ ਵੱਧ ਲੋਕ ਇਸ ਪੋਸਟ ਨੂੰ ਸ਼ੇਅਰ ਵੀ ਕਰ ਚੁੱਕੇ ਹਨ।

ਇਹੀ ਨਹੀਂ ਇਸ ਪੋਸਟ 'ਤੇ 30 ਹਜ਼ਾਰ ਦੇ ਕਰੀਬ ਹੀ ਹੁਣ ਤਕ ਕੁਮੈਂਟ ਵੀ ਆ ਚੁੱਕੇ ਹਨ।

Image copyright Instagram/AnushkaSharma

ਦੂਜੇ ਪਾਸੇ ਇੰਸਟਾਗ੍ਰਾਮ 'ਤੇ ਅਨੁਸ਼ਕਾ ਵੱਲੋਂ ਪੋਸਟ ਕੀਤੀ ਇਸੇ ਤਸਵੀਰ ਨੂੰ ਹੁਣ ਤਕ 16 ਲੱਖ ਤੋਂ ਵੱਧ ਦਿਲ ਤੇ 32 ਹਜ਼ਾਰ ਤੋਂ ਵੱਧ ਕੁਮੈਂਟ ਮਿਲੇ ਹਨ।

ਕੋਈ ਵਿਆਹ ਦੀਆਂ ਵਧਾਈਆਂ ਦੇ ਰਿਹਾ ਹੈ ਤਾਂ ਕੋਈ ਸੁਖੀ ਜੀਵਨ ਦੀ ਕਾਮਨਾ ਕਰ ਰਿਹਾ ਹੈ। ਕੋਈ ਕਹਿ ਰਿਹਾ ਹੈ ਮਾਸ਼ਾ ਅੱਲਾ ਜੋੜੀ ਕਮਾਲ ਕੀ ਹੈ।

ਵਿਰੇਨ ਚਾਹਲ ਲਿਖਦੇ ਹਨ, ''ਬਹੁਤ ਘੱਟ ਲੋਕ ਹਨ ਜਿਸਦੇ ਉਹ ਹੱਕਦਾਰ ਹੁੰਦੇ ਹਨ, ਹਾਸਿਲ ਕਰਦੇ ਹਨ... ਇਸ ਦਾ ਆਨੰਦ ਮਾਣੋ...ਇਸ ਨੂੰ ਬਰਕਰਾਰ ਰੱਖੋ।''

Image copyright FB/Viren Chahal

ਸੂਰਜ ਲਿਖਦੇ ਹਨ, ''ਲਾਜਵਾਬ...ਸਦੀ ਦਾ ਜੋੜਾ''

Image copyright FB/Suraj

ਰੋਹਨ ਲਿਖਦੇ ਹਨ, ''ਸਰਦੀਆਂ ਵਿੱਚ ਵੀ ਹੈਲਮੇਟ ਪਾਓ''

Image copyright FB/Rohan

ਤੇਜ ਸਿੰਘ ਲਿਖਦੇ ਹਨ, ''ਇੰਨਾ ਸ਼ਰਮਾਓ ਨਾ ! ਆਪਣੇ ਅਸਹਿਣਸ਼ੀਲ ਭਾਰਤ ਵਿੱਚ ਆਓ।''

Image copyright FB/Tej Singh

ਉਜਵਲ ਸਾਵੰਤ ਨੇ ਦੋਹਾਂ ਨੂੰ ਵਧਾਈ ਦੇ ਨਾਲ-ਨਾਲ ਦੋਹਾਂ ਲਈ ਇੱਕ ਸਕੈਚ ਵੀ ਬਣਾਇਆ ਹੈ ਜੋ ਉਨ੍ਹਾਂ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ।

Image copyright Fb/Ujwal Sawant

ਵੈਸ ਹਬੀਬ ਅਫ਼ਗਾਨਿਸਤਾਨ ਤੋਂ ਨਵੀਂ ਜੋੜੀ ਨੂੰ ਵਧਾਈਆਂ ਭੇਜਦੇ ਹਨ।

Image copyright Fb/Wais Habib

ਅਨੁਰੂਪਾ ਲਿਖਦੇ ਹਨ, ਤੁਹਾਡੇ ਹੱਥਾਂ ਦੀ ਮੇਹੰਦੀ ਬਹੁਤ ਖ਼ੁਬਸੂਰਤ ਹੈ।

Image copyright FB/Anurupa

ਸਿਂਧੀਆ ਨਾਮ ਦੇ ਟਵਿੱਟਰ ਯੂਜ਼ਰ ਵਿਰਾਟ ਕੋਹਲੀ ਦੀ ਇੱਕ ਨਕਲੀ ਤਸਵੀਰ ਸਾਂਝੀ ਕਰਦਿਆਂ ਲਿਖਦੇ ਹਨ, ''ਵਿਆਹਿਆਂ ਦੇ ਕਲੱਬ 'ਚ ਤੁਹਾਡਾ ਸਵਾਗਤ ਹੈ।

Image copyright Twitter/Sindhian

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਦੀ ਰਿਸੈਪਸ਼ਨ ਦਿੱਲੀ ਅਤੇ ਮੁੰਬਈ ਵਿੱਚ ਹੋਵੇਗੀ।

ਪਹਿਲੀ ਪਾਰਟੀ 21 ਦਸੰਬਰ ਨੂੰ ਦਿੱਲੀ ਵਿੱਚ ਅਤੇ ਦੂਜੀ 26 ਦਸੰਬਰ ਨੂੰ ਮੁੰਬਈ ਵਿੱਚ ਰੱਖੀ ਗਈ ਹੈ।

Image copyright FB/Ujwal Sawant

ਇਸ ਵਿੱਚ ਕ੍ਰਿਕੇਟ ਅਤੇ ਬਾਲੀਵੁੱਡ ਸਮੇਤ ਕਈ ਨਾਮੀ ਹਸਤੀਆਂ ਸ਼ਾਮਲ ਹੋਣਗੀਆਂ।

ਅਨੁਸ਼ਕਾ-ਵਿਰਾਟ ਨੇ ਸ਼ੁਰੂ ਕੀਤੀ ਜ਼ਿੰਦਗੀ ਦੀ ਨਵੀਂ ਪਾਰੀ

ਕਿਸਦੇ ਨਾਂ ਬਣਿਆ ਨਿੱਜੀ ਦੌੜਾਂ ਦਾ ਸਭ ਤੋਂ ਵੱਡਾ ਅੰਕੜਾ?

ਦੱਸ ਦਈਏ ਕਿ ਇਟਲੀ ਦੇ ਵੱਡੇ ਸ਼ਹਿਰ ਰੋਮ ਜਾਂ ਮਿਲਾਨ ਨਹੀਂ ਬਲਕਿ ਫਿਨੋਸ਼ਿਟੋ ਰਿਜ਼ੋਰਟ ਵਿੱਚ ਦੋਹਾਂ ਦਾ ਵਿਆਹ ਹੋਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)