ਪੰਜਾਬ ਨਗਰ ਨਿਗਮ ਚੋਣਾਂ: ਇਹ ਹਨ 7 ਅਹਿਮ ਮੁੱਦੇ

MC Image copyright SHAMMI MEHRA/Getty Images
ਫੋਟੋ ਕੈਪਸ਼ਨ ਫਾਈਲ ਫੋਟੋ

ਨਿਗਮ ਅਤੇ ਕੌਂਸਲ ਚੋਣਾਂ ਲਈ ਅੱਜ ਪੰਜਾਬ ਵਿੱਚ ਵੋਟਿੰਗ ਚੱਲ ਰਹੀ ਹੈ। ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਦੇ ਨਾਲ-ਨਾਲ ਮਿਉਂਸਿਪਲ ਕਮੇਟੀਆਂ ਅਤੇ ਨਗਰ ਪੰਚਾਇਤਾਂ ਦੀ ਚੋਣ ਲਈ ਵੋਟਿੰਗ ਜਾਰੀ ਹੈ।

ਗੁਜਰਾਤ ਦੇ ਉਹ ਪਿੰਡ ਜਿੱਥੇ ਸਾਰੇ ਕਰੋੜਪਤੀ ਹਨ

ਦੋ ਦਹਾਕੇ ਬਾਅਦ ਅਕਾਲੀਆਂ ਨੂੰ ਅੰਮ੍ਰਿਤਸਰ ਯਾਦ ਕਿਉਂ ਆਇਆ?

‘ਜੌਹਲ ਦਾ ਬਿਆਨ ਜਨਤਕ ਹੋਣ ਦੀ ਜਾਂਚ ਹੋਵੇ’

ਅੱਜ ਸਵੇਰ ਅੱਠ ਵਜੇ ਤੋਂ ਇਹ ਵੋਟਿੰਗ ਸ਼ੁਰੂ ਹੋਈ ਤੇ ਸ਼ਾਮ ਚਾਰ ਵਜੇ ਤਕ ਚੱਲੇਗੀ।

ਪੰਜਾਬ ਦੇ ਜਲੰਧਰ, ਪਟਿਆਲਾ ਤੇ ਅੰਮ੍ਰਿਤਸਰ ਨਗਰ ਨਿਗਮਾਂ ਲਈ ਠੰਡ ਦੇ ਬਾਵਜੂਦ ਲੋਕ ਵੋਟ ਪਾਉਣ ਲਈ ਘਰੋਂ ਨਿਕਲਦੇ ਨਜ਼ਰ ਆ ਰਹੇ ਹਨ।

Image copyright Getty Images
ਫੋਟੋ ਕੈਪਸ਼ਨ ਫਾਈਲ ਫੋਟੋ

ਸਥਾਨਕ ਮੁੱਦਿਆਂ ਦੇ ਬਾਬਤ ਲੋਕ ਆਪਣੇ ਉਮੀਦਵਾਰਾਂ ਤੋਂ ਉਮੀਦਾਂ ਰੱਖਦਿਆਂ ਵੋਟ ਕਰ ਰਹੇ ਹਨ।

ਸੱਤ ਅਹਿਮ ਮੁੱਦੇ

  • ਪਾਣੀ ਦੀ ਸਪਲਾਈ
  • ਸਥਾਨਕ ਪਾਰਕਾਂ ਦੀ ਹਾਲਤ
  • ਸੜਕਾਂ ਦਾ ਮਾੜਾ ਹਾਲ
  • ਸਫਾਈ ਵਿਵਸਥਾ
  • ਕਮੇਟੀਆਂ ਵਿੱਚ ਭ੍ਰਿਸ਼ਟਾਚਾਰ
  • ਅਵਾਰਾ ਪਸ਼ੂਆਂ ਦਾ ਮਸਲਾ
  • ਸਟ੍ਰੀਟ ਲਾਈਟਾਂ ਦੀ ਘਾਟ
Image copyright Getty Images
ਫੋਟੋ ਕੈਪਸ਼ਨ ਫਾਈਲ ਫੋਟੋ

ਚੋਣਾਂ ਦੇ ਨਤੀਜੇ ਵੀ ਅੱਜ ਹੀ ਆ ਜਾਣਗੇ। ਸਾਲ 2012 ਦੇ ਨਤੀਜੇ ਕੁਝ ਇਸ ਤਰ੍ਹਾਂ ਸੀ:-

  • ਪਟਿਆਲਾ - 50 ਵਾਰਡ

ਸ਼੍ਰੋਮਣੀ ਅਕਾਲੀ ਦਲ-ਭਾਜਪਾ 40, ਕਾਂਗਰਸ 8, ਹੋਰ 2

  • ਅੰਮ੍ਰਿਤਸਰ 65 ਵਾਰਡ

ਸ਼੍ਰੋਮਣੀ ਅਕਾਲੀ ਦਲ-ਭਾਜਪਾ 50, ਕਾਂਗਰਸ 4, ਹੋਰ 11

  • ਜਲੰਧਰ - 60 ਵਾਰਡ

ਸ਼੍ਰੋਮਣੀ ਅਕਾਲੀ ਦਲ-ਭਾਜਪਾ 30, ਕਾਂਗਰਸ 22, ਹੋਰ 8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)