#GujaratVerdict: ਗੁਜਰਾਤ 'ਚ ਛੇਵੀਂ ਵਾਰ ਬੀਜੇਪੀ ਸਰਕਾਰ

Overall lead in seats

Please wait while we fetch the data

ਗੁਜਰਾਤ ਵਿਧਾਨਸਭਾ ਚੋਣਾਂ 'ਚ ਬੀਜੇਪੀ ਨੇ ਮੁੜ ਜਿੱਤ ਹਾਸਲ ਕੀਤੀ ਹੈ। ਗੁਜਰਾਤ ਦੀਆਂ 182 ਸੀਟਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। 99 ਸੀਟਾਂ ਬੀਜੇਪੀ ਨੇ ਜਿੱਤੀਆਂ ਹਨ ਅਤੇ 77 ਕਾਂਗਰਸ ਨੇ ਜਿੱਤੀਆਂ ਹਨ।

ਐੱਨਸੀਪੀ ਦਾ ਵੀ ਇੱਕ ਉਮੀਦਵਾਰ ਚੋਣ ਜਿੱਤਿਆ ਹੈ। ਭਾਰਤੀ ਟ੍ਰਾਈਬਲ ਪਾਰਟੀ ਨੇ ਦੋ ਅਤੇ ਆਜ਼ਾਦ ਉਮੀਦਵਾਰਾਂ ਤਿੰਨ ਸੀਟਾਂ ਜਿੱਤੀਆਂ।

ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ਜਿੱਤਾਂ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਮੋਦੀ ਦੇ ਭਾਸ਼ਨ ਦੀਆਂ ਮੁੱਖ ਗੱਲਾਂ

  • ਗੁਜਰਾਤ ਤੇ ਹਿਮਾਚਲ ਨੇ ਵਿਕਾਸ ਦਾ ਰਸਤਾ ਚੁਣਿਆ
  • ਗੁਜਰਾਤ ਚੋਣਾਂ ਤੋਂ ਪਹਿਲਾਂ ਰੌਲਾ ਸੀ ਕਿ ਭਾਜਪਾ ਜੀਐੱਸਟੀ ਕਰ ਕੇ ਚੋਣਾਂ ਹਾਰੇਗੀ
  • ਲੋਕਤੰਤਰ ਵਿੱਚ ਚੋਣਾਂ ਸਰਕਾਰ ਦੇ ਕੰਮਾਂ ਦਾ ਲੇਖਾ ਜੋਖਾ ਹੁੰਦੀਆਂ ਹਨ
  • ਹਿਮਾਚਲ ਦੇ ਨਤੀਜੇ ਇਸ ਗੱਲ ਦਾ ਸਬੂਤ ਹਨ ਜੇ ਤੁਸੀਂ ਗ਼ਲਤ ਕੰਮ ਕਰਦੇ ਹੋ ਤਾਂ ਜਨਤਾ ਤੁਹਾਨੂੰ ਨਹੀਂ ਅਪਣਾਏਗੀ
  • ਵਿਕਾਸ ਦੇ ਮੁੱਦੇ 'ਤੇ ਜਿੱਤ ਹੋਈ
Image copyright Reuters

ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਬਿਆਨ ਦੇ ਮੁੱਖ ਬਿੰਦੂ

  • ਕਾਂਗਰਸ ਨੇ ਆਊਟ ਸੌਰਸਿੰਗ ਦਾ ਸਹਾਰਾ ਲੈ ਕੇ ਚੋਣਾਂ ਜਿੱਤਨ ਦੀ ਕੋਸ਼ਿਸ਼ ਕੀਤੀ।
  • ਕਾਂਗਰਸ ਵੱਲੋਂ ਜਾਤੀਵਾਦ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ।
  • ਭਾਜਪਾ ਨੇ ਸਮਾਜ ਦੇ ਸਾਰੇ ਵਰਗਾਂ ਲਈ ਯੋਜਨਾਵਾਂ ਬਣਾਈਆਂ। ਅਰਥਚਾਰਾ ਵੀ ਵੱਧ ਰਿਹਾ ਹੈ।
  • ਹਿਮਾਚਲ ਵਿੱਚ ਵੱਡੇ ਫ਼ਰਕ ਨਾਲ ਜਿੱਤੇ ਹਾਂ। ਹਿਮਾਚਲ ਦਾ ਮੁੱਖ ਮੰਤਰੀ ਭਾਜਪਾ ਦਾ ਸੰਸਦੀ ਬੋਰਡ ਤੈਅ ਕਰੇਗਾ।
  • ਹੁਣ ਭਾਜਪਾ ਦੀਆਂ 14 ਸੂਬਿਆਂ ਤੇ ਐੱਨਡੀਏ ਦੀਆਂ 5 ਸੂਬਿਆਂ ਵਿੱਚ ਸਰਕਾਰਾਂ ਹਨ।
Image copyright Reuters

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦਾ ਬੀਜੇਪੀ ਤੇ ਭਰੋਸਾ ਜਤਾਉਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਦੋਹਾਂ ਸੂਬਿਆਂ ਦੇ ਲੋਕਾਂ ਦੇ ਵਿਕਾਸ ਲਈ ਅਣਥਕ ਮਿਹਨਤ ਕਰਨਗੇ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ, "ਕਾਂਗਰਸ ਪਾਰਟੀ ਲੋਕਾਂ ਦੇ ਫ਼ੈਸਲੇ ਨੂੰ ਮੰਨਦੀ ਹੈ ਤੇ ਦੋਵਾਂ ਸੂਬਿਆਂ ਦੀਆਂ ਨਵੀਆਂ ਸਰਕਾਰਾਂ ਨੂੰ ਵਧਾਈ ਦਿੰਦੀ ਹੈ। ਉਨ੍ਹਾਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ।

ਯੋਗਿੰਦਰ ਯਾਦਵ ਨੇ ਆਪਣੇ ਅਨੁਮਾਨ 'ਚ ਕਾਂਗਰਸ ਦੀ ਜਿੱਤ ਦੀ ਸੰਭਾਵਨਾ ਦੱਸੀ ਸੀ। ਤੇ ਹੁਣ ਉਨ੍ਹਾਂ ਟਵੀਟ ਕਰ ਕੇ ਕਿਹਾ ਹੈ, "ਮੈਂ ਆਪਣੇ ਅਨੁਮਾਨ ਲਈ ਮਾਫ਼ੀ ਮੰਗਦਾ ਹਾਂ। ਈਵੀਐੱਮ ਨੂੰ ਦੋਸ਼ ਦੇਣਾ ਠੀਕ ਨਹੀਂ।

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ ਦੇ ਰੁਝਾਨਾਂ 'ਤੇ ਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਹੈ ਕਿ ਇਸ ਨਾਲ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਵੱਲੋਂ ਮਨਜ਼ੂਰੀ ਮਿਲਦੀ ਹੈ।

Image copyright Getty Images

ਕਾਂਗਰਸ ਦੀ ਸੋਸ਼ਲ ਮੀਡੀਆ ਦੀ ਟੀਮ ਦੀ ਹੈੱਡ ਦਿਵਿਆ ਸੰਪਦਨਾ ਨੇ ਬੀਜੇਪੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟਰ ਤੇ ਲਿਖਿਆ ਹੈ, "ਅਸੀਂ ਹਾਰ ਨਹੀਂ ਮੰਨੀ ਹੈ।''

ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਹੈ ਕਿ ਇਹ ਉਨ੍ਹਾਂ ਨਾਗਰਿਕਾਂ ਦੀ ਜਿੱਤ ਹੈ, ਜਿੰਨ੍ਹਾਂ ਨੇ ਵਿਕਾਸ ਵਿੱਚ ਭਰੋਸਾ ਜ਼ਾਹਿਰ ਕੀਤਾ ਹੈ।

Image copyright PIB

ਕਾਂਗਰਸੀ ਆਗੂ ਕਮਲਨਾਥ ਨੇ ਇੱਕ ਨਿੱਜੀ ਚੈੱਨਲ ਨਾਲ ਗੱਲਬਾਤ ਦੌਰਾਨ ਕਿਹਾ, ਗੁਜਰਾਤ ਬੀਜੇਪੀ ਦਾ ਗੜ੍ਹ ਹੈ। ਪੀਐੱਮ ਦੇ ਜੱਦੀ ਸੂਬੇ ਵਿੱਚ ਜੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਕਾਂਗਰਸ ਘੱਟ ਸੀਟਾਂ ਲਿਆਈ ਹੈ ਤਾਂ ਇਸ ਨਾਲ ਵਿਕਾਸ ਦੇ ਦਾਅਵੇ ਗਲਤ ਸਾਬਿਤ ਹੋਏ ਹਨ। ਪਿਛਲੀ ਵਾਰ ਦੇ ਮੁਕਾਬਲੇ ਕਾਂਗਰਸ ਨੇ ਸੂਬੇ ਵਿੱਚ ਕਾਫ਼ੀ ਬੇਹਤਰ ਪ੍ਰਦਰਸ਼ਨ ਕੀਤਾ ਹੈ।

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਚੋਣਾਂ ਦੇ ਤਾਜ਼ਾ ਰੁਝਾਨ ਤੋਂ ਬਾਅਦ ਕੀਰਤੀਸ਼ ਦਾ ਕਾਰਟੂਨ

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਨਤੀਜਿਆਂ ਬਾਰੇ ਟਵੀਟ ਕਰਦਿਆਂ ਕਿਹਾ ਹੈ ਕਿ ਗੁਜਰਾਤ ਤੇ ਹਿਮਾਚਲ ਵਿੱਚ ਰਾਹੁਲ ਬਾਬਾ ਦਾ ਗੁੱਬਾਰਾ ਫੁੱਟ ਗਿਆ ਹੈ।

ਸ਼ਰਦ ਯਾਦਵ ਨੇ ਟਵੀਟਰ ਤੇ ਲਿਖਿਆ, "ਗੁਜਰਾਤ ਵਿਧਾਨਸਭਾ ਚੋਣਾਂ ਵਿੱਚ ਸੀਟਾਂ ਵਿੱਚ ਬੇਹਤਰ ਸੁਧਾਰ ਲਈ ਰਾਹੁਲ ਗਾਂਧੀ ਅਤੇ ਕਾਂਗਰਸ ਨੂੰ ਵਧਾਈ।''

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੀਜੇਪੀ ਨੇ ਪਾਰਟੀ ਵਰਕਰਾਂ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਹੈ ਕਿ ਇਹ ਜਿੱਤ ਪੀਐੱਮ ਨਰਿੰਦਰ ਮੋਦੀ ਦੀ ਲੋਕ ਭਲਾਈ ਦੀਆਂ ਨੀਤੀਆਂ ਦਾ ਹੀ ਨਤੀਜਾ ਹੈ।

ਚੋਣ ਕਮੀਸ਼ਨ ਦੇ ਮੁਤਾਬਕ, ਗੁਜਰਾਤ ਵਿੱਚ 182 ਸੀਟਾਂ 'ਚੋਂ ਆਏ ਰੁਝਾਨਾਂ ਵਿੱਚ ਭਾਜਪਾ 96 'ਤੇ ਅੱਗੇ ਹੈ ਜਾਂ ਜਿੱਤ ਚੁੱਕੀ ਹੈ ਅਤੇ ਕਾਂਗਰਸ 78 'ਤੇ ਅੱਗੇ ਹੈ ਜਾਂ ਜਿੱਤ ਚੁੱਕੀ ਹੈ ਜਾਂ ਅੱਗੇ ਹੈ। ਬਾਕੀ 8 'ਤੇ ਅੱਗੇ ਹਨ।

ਕੇਂਦਰੀ ਮੰਤਰੀ ਵਿਜੇ ਗੋਇਲ ਨੇ ਟਵੀਟਰ 'ਤੇ ਬੀਜੇਪੀ ਦੇ ਹਮਾਇਤੀਆਂ ਦੀਆਂ ਜਿੱਤ ਦੀ ਦੀਵਾਰ ਤੇ ਦਸਤਖ਼ਤ ਕਰਦਿਆਂ ਦੀਆਂ ਤਸਵੀਰਾਂ ਪਾਈਆਂ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਬੀਜੇਪੀ ਵੱਲੋਂ ਮਨਾਇਆ ਜਾ ਰਿਹਾ ਹੈ ਜਸ਼ਨ

ਹਿਮਾਚਲ ਪ੍ਰਦੇਸ਼ ਵਿੱਚ 65 ਸੀਟਾਂ 'ਚੋਂ ਭਾਜਪਾ 41 ਤੇ ਅੱਗੇ ਹੈ ਤੇ 2 ਜਿੱਤ ਚੁੱਕੀ ਹੈ ਜਦਕਿ ਕਾਂਗਰਸ 20 ਤੇ ਲੀਡ ਬਣਾਏ ਹੋਏ ਹੈ ਜਦਕਿ ਇੱਕ ਸੀਟ ਕਾਂਗਰਸ ਜਿੱਤ ਚੁੱਕੀ ਹੈ।

ਨੈਸ਼ਨਲ ਕਾਨਫਰੰਸ ਆਗੂ ਓਮਰ ਅਬਦੁੱਲਾ ਨੇ ਗੁਜਰਾਤ ਚੋਣਾਂ ਦੇ ਰੁਝਾਨਾਂ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਦਾ ਗੁਜਰਾਤ ਵਿੱਚ ਬੁਰਾ ਹਾਲ ਨਹੀਂ ਲੱਗ ਰਿਹਾ ਹੈ ਅਤੇ ਬੀਜੇਪੀ ਨੂੰ ਕੋਈ ਵੱਡੀ ਜਿੱਤ ਹਾਸਲ ਹੁੰਦੀ ਨਜ਼ਰ ਨਹੀਂ ਆ ਰਹੀ ਹੈ।

ਅਰਥਸ਼ਾਸਤਰੀ ਸੁਰਜੀਤ ਭੱਲਾ ਨੇ ਇੰਡੀਆ ਟੁਡੇ ਨੂੰ ਕਾਂਗਰਸ ਦੇ ਪ੍ਰਦਰਸ਼ਨ ਬਾਰੇ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਇਸ ਪਿੱਛੇ ਇੱਕ ਵਜ੍ਹਾ ਬੀਤੇ ਵਕਤ ਵਿੱਚ ਵਿਕਾਸ ਦਰ ਦੀ ਰਫਤਾਰ ਸੁਸਤ ਹੋਣਾ ਵੀ ਹੈ।

ਬੀਜੇਪੀ ਕਰਨਾਟਕ ਦੇ ਪ੍ਰਧਾਨ ਬੀ.ਐੱਸ ਯੇਦੁਰੱਪਾ ਨੇ ਲਿਖਿਆ ਹੈ ਕਿ ਗੁਜਰਾਤ ਅਤੇ ਹਿਮਾਚਲ ਵਿੱਚ ਬੀਜੇਪੀ ਨੂੰ ਸਪਸ਼ਟ ਬਹੁਮਤ ਪੀਐੱਮ ਮੋਦੀ ਦੀ ਨੀਤੀਆਂ ਅਤੇ ਸੁਧਾਰਾਂ ਦੀ ਮੁਹਰ ਹੈ।

ਹਮਾਇਤੀਆਂ ਦਾ ਜਸ਼ਨ

ਬੀਜੇਪੀ ਦੀ ਜਿੱਤ ਦੇ ਜਸ਼ਨ ਮਨਾਉਂਦੀਆਂ ਔਰਤਾਂ।

Image copyright Getty Images

ਗੁਜਰਾਤ ਵਿੱਚ ਕਈ ਥਾਂ ਤੇ ਬੀਜੇਪੀ ਦੇ ਹਮਾਇਤੀਆਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ।

Image copyright Getty Images

ਕਈ ਥਾਂਵਾਂ ਤੇ ਹਮਾਇਤੀਆਂ ਵੱਲੋਂ ਰੋਡ ਸ਼ੋਅ ਵੀ ਕੱਢੇ ਜਾ ਰਹੇ ਹਨ।

ਫੋਟੋ ਕੈਪਸ਼ਨ ਬੀਜੇਪੀ ਦੇ ਹਮਾਇਤੀ ਜਸ਼ਨ ਮਨਾਉਂਦੇ ਹੋਏ

Live: ਗੁਜਰਾਤ ਤੋਂ ਤਾਜ਼ਾ ਰੁਝਾਨ

ਗੁਜਰਾਤ ਵਿੱਚ 182 ਵਿਧਾਨਸਭਾ ਸੀਟਾਂ ਦੇ ਲਈ ਦੋ ਗੇੜ੍ਹ ਵਿੱਚ ਚੋਣਾਂ ਹੋਈਆਂ ਸੀ।

ਫੋਟੋ ਕੈਪਸ਼ਨ ਗੁਜਰਾਤ ਚੋਣਾਂ ਦੀ ਕਵਰੇਜ ਲਈ ਪਹੁੰਚੀ ਬੀਬੀਸੀ ਗੁਜਰਾਤੀ ਦੀ ਵੈਨ ਨਾਲ ਆਮ ਲੋਕ ਸੈਲਫੀ ਲੈਂਦੇ ਹੋਏ

ਪਿਛਲੀ ਵਿਧਾਨਸਭਾ ਚੋਣਾਂ ਵਿੱਚ ਬੀਜੇਪੀ ਨੇ 115 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਨੂੰ 61 ਸੀਟਾਂ ਮਿਲੀਆਂ ਸੀ।

ਗੁਜਰਾਤ ਦੀਆਂ ਇਹ ਸੀਟਾਂ ਕਿਉਂ ਹਨ ਅਹਿਮ?

ਕਿਸ ਦੀ ਹੋਵੇਗੀ ਗੁਜਰਾਤ ਵਿੱਚ ਜਿੱਤ?

ਤਕਰੀਬਨ ਸਾਰੇ ਮੀਡੀਆ ਅਦਾਰਿਆਂ ਵੱਲੋਂ ਜਾਰੀ ਹੋਏ ਐਗਜ਼ਿਟ ਪੋਲਸ ਵਿੱਚ ਬੀਜੇਪੀ ਨੂੰ ਬਹੁਮਤ ਮਿਲਦਿਆਂ ਦਿਖਾਇਆ ਗਿਆ ਹੈ।

Image copyright Getty Images

ਜੇ ਗੁਜਰਾਤ ਦੀਆਂ ਚਾਰ ਅਹਿਮ ਸੀਟਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚ ਮਣੀਨਗਰ ਅਹਿਮ ਹੈ ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਲੜਿਆ ਕਰਦੇ ਸੀ।

ਇਸਦੇ ਨਾਲ ਹੀ ਰਾਜਕੋਟ ਪੱਛਮ ਤੋਂ ਮੌਜੂਦਾ ਮੁੱਖ ਮੰਤਰੀ ਵਿਜੇ ਰੁਪਾਨੀ ਚੋਣ ਲੜ ਰਹੇ ਹਨ।

Image copyright Getty Images

ਪਾਟੀਦਾਰਾਂ ਦਾ ਗੜ੍ਹ ਹੋਣ ਕਰਕੇ ਸੂਰਤ ਵੀ ਅਹਿਮ ਸੀਟ ਹੈ। ਇਸਦੇ ਨਾਲ ਹੀ ਵੜਹਾਮ 'ਤੇ ਵੀ ਖ਼ਾਸ ਨਜ਼ਰ ਰਹੇਗੀ ਕਿਉਂਕਿ ਉੱਥੋਂ ਦਲਿਤ ਆਗੂ ਜਿਗਨੇਸ਼ ਮੇਵਾਣੀ ਚੋਣ ਲੜ ਰਹੇ ਹਨ।

ਕਿਹੜੇ ਮੁੱਦੇ ਰਹੇ ਅਹਿਮ

ਗੁਜਰਾਤ ਵਿੱਚ ਇਸ ਵਾਰ ਕਈ ਮੁੱਦੇ ਅਹਿਮ ਰਹੇ ਜਿੰਨ੍ਹਾਂ ਵਿੱਚ 'ਵਿਕਾਸ ਪਾਗਲ ਹੋ ਗਿਆ' ਖਾਸ ਰਿਹਾ। ਕਾਂਗਰਸ ਨੇ ਇਸ ਨੂੰ ਅਹਿਮ ਨਾਅਰਾ ਬਣਾਇਆ ਤੇ ਬੀਜੇਪੀ ਖਿਲਾਫ਼ ਇਸਤੇਮਾਲ ਕੀਤਾ।

Image copyright AFP

ਹੁਣ ਕਾਂਗਰਸ ਦੇ ਪ੍ਰਧਾਨ ਬਣ ਚੁੱਕੇ ਰਾਹੁਲ ਗਾਂਧੀ ਦੇ ਮੰਦਿਰ ਦਰਸ਼ਨ ਵੀ ਚੋਣਾਂ ਦਾ ਮੁੱਦਾ ਰਹੇ।

ਹਾਰਦਿਕ ਪਟੇਲ ਵੀ ਪਾਟੀਦਾਰਾਂ ਤੇ ਪਟੇਲ ਭਾਈਚਾਰੇ ਦਾ ਅਹਿਮ ਚਿਹਰਾ ਬਣ ਕੇ ਉੱਭਰੇ। ਇੱਕ ਕਥਿਤ ਸੈਕਸ ਸੀਡੀ ਵੀ ਜਾਰੀ ਹੋਈ, ਇਲਜ਼ਾਮ ਲੱਗੇ ਕਿ ਇਹ ਵੀਡੀਓ ਹਾਰਦਿਕ ਪਟੇਲ ਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)