ਗੁਜਰਾਤ ਚੋਣਾਂ: ਨਰਿੰਦਰ ਮੋਦੀ ਨੇ ਰਾਤੋ-ਰਾਤ ਕਿਵੇਂ ਪਲਟਿਆ ਪਾਸਾ

Narinder Modi Image copyright Getty Images

ਇੱਕ ਵੇਲਾ ਅਜਿਹਾ ਸੀ ਜਦੋਂ ਲੱਗਦਾ ਸੀ ਕਿ ਗੁਜਰਾਤ ਵਿੱਚ ਉੱਨੀ-ਵੀਹ ਦੀ ਲੜਾਈ ਹੈ, ਪਰ ਆਖਰ ਬਾਜ਼ੀ ਭਾਜਪਾ ਮਾਰ ਗਈ।

ਕਾਂਗਰਸ ਚੋਣ ਮੈਦਾਨ ਵਿੱਚ ਮਜ਼ਬੂਤੀ ਨਾਲ ਸਾਹਮਣੇ ਆਈ ਅਤੇ ਆਪਣੇ ਵੋਟ ਬੈਂਕ ਵਿੱਚ ਮਾਮੂਲੀ ਇਜ਼ਾਫ਼ਾ ਵੀ ਕੀਤਾ। ਇਸਦੇ ਬਾਵਜੂਦ ਵੀ ਕਾਂਗਰਸ ਮੋਦੀ ਅਤੇ ਅਮਿਤ ਸ਼ਾਹ ਨੂੰ ਉਨ੍ਹਾਂ ਦੇ ਜੱਦੀ ਸੂਬੇ ਵਿੱਚ ਮਾਤ ਨਹੀਂ ਦੇ ਸਕੀ।

ਭਾਜਪਾ ਨੇ ਹਿਮਾਚਲ ਪ੍ਰਦੇਸ਼ ਵਿੱਚ ਵੀ ਅਸਾਨੀ ਨਾਲ ਜਿੱਤ ਹਾਸਲ ਕਰ ਲਈ। ਇਸਦੇ ਜਿੱਤ ਦੇ ਨਾਲ ਭਾਜਪਾ ਨੇ ਆਪਣੇ ਸ਼ਾਸਨ ਦੇ ਘੇਰੇ ਵਿੱਚ ਇੱਕ ਹੋਰ ਸੂਬਾ ਹੋਰ ਸ਼ਾਮਲ ਕਰ ਲਿਆ।

Image copyright Getty Images

ਭਾਜਪਾ ਦਾ ਕਾਂਗਰਸ ਸ਼ਾਸਿਤ ਸੂਬਿਆਂ 'ਤੇ ਜਿੱਤ ਦਾ ਸਿਲਸਿਲਾ ਰੁਕ ਨਹੀਂ ਰਿਹਾ। ਹਿਮਾਚਲ ਪ੍ਰਦੇਸ਼ ਦੀ ਜਿੱਤ ਨੇ ਭਾਜਪਾ ਨੂੰ 'ਕਾਂਗਰਸ ਮੁਕਤ ਭਾਰਤ' ਮਿਸ਼ਨ ਦੇ ਹੋਰ ਨੇੜੇ ਲਿਆ ਦਿੱਤਾ ਹੈ।

ਮੋਦੀ ਦੇ ਗੁਜਰਾਤ ਮਾਡਲ ਦਾ ਸੱਚ

ਗੁਜਰਾਤ ਦੀਆਂ ਇਹ ਸੀਟਾਂ ਕਿਉਂ ਹਨ ਅਹਿਮ?

ਗੁਜਰਾਤ ਚੋਣਾਂ 'ਚ ਮੁੱਦਿਆਂ 'ਤੇ ਕਿਉਂ ਭਾਰੀ ਪਏ ਮੋਦੀ?

ਇਹ ਸੱਚ ਹੈ ਭਾਜਪਾ ਨੇ ਦੋਵੇਂ ਸੂਬਿਆਂ ਵਿੱਚ ਜਿੱਤ ਹਾਸਲ ਕੀਤੀ ਹੈ ਪਰ ਇਹ ਪਾਰਟੀ ਨਾਲੋਂ ਵੱਧ ਨਰਿੰਦਰ ਮੋਦੀ ਦੀ ਜਿੱਤ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
60 ਸੈਕਿੰਡ: ਗੁਜਰਾਤ 'ਚ ਵੋਟਾਂ ਦੀ ਗਿਣਤੀ ਦਾ ਪੂਰਾ ਦਿਨ

ਤੱਥਾਂ ਤੋਂ ਸਾਫ਼ ਹੈ ਕਿ ਕਾਂਗਰਸ ਭਾਜਪਾ ਨੂੰ ਚੁਣੌਤੀ ਦਿੰਦੀ ਨਜ਼ਰ ਆਉਂਦੀ ਹੈ ਤਾਂ ਨਰਿੰਦਰ ਮੋਦੀ ਇਕੱਲੇ ਹੀ ਹਾਲਾਤ ਨੂੰ ਸੰਭਾਲਦੇ ਹਨ ਅਤੇ ਭਾਜਪਾ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਉਂਦੇ ਹਨ।

ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਮੋਦੀ ਦੇ ਖ਼ਿਲਾਫ਼ ਮਣੀਸ਼ੰਕਰ ਅਈਅਰ ਵਰਗੇ ਨੇਤਾਵਾਂ ਦੀ ਟਿੱਪਣੀ ਕਾਂਗਰਸ ਦੀ ਚੋਣ ਮੁਹਿੰਮ ਨੂੰ ਦਿਸ਼ਾ ਤੋਂ ਭਟਕਾਉਂਦੀ ਹੈ।

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਦੀ ਜਿੱਤ ਨੂੰ ਲੈ ਕੇ ਕਿਸੇ ਨੂੰ ਵੀ ਸ਼ੱਕ ਨਹੀਂ ਸੀ। ਹਿਮਾਚਲ ਪ੍ਰਦੇਸ਼ ਦਾ ਇਤਿਹਾਸ ਰਿਹਾ ਹੈ ਕਿ ਹਰ ਪੰਜ ਸਾਲਾਂ ਬਾਅਦ ਸਰਕਾਰ ਬਦਲਦੀ ਹੈ।

ਜ਼ਾਹਿਰ ਸੀ ਕਿ ਸੱਤਾ ਦੀ ਚਾਬੀ ਇਸ ਵਾਰ ਭਾਜਪਾ ਦੇ ਹੱਥ ਆਉਣ ਵਾਲੀ ਹੈ, ਪਰ ਗੁਜਰਾਤ ਵਿੱਚ ਭਾਜਪਾ ਦੀ ਜਿੱਤ ਨੇ ਜ਼ਿਆਦਾਤਰ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਗੁਜਰਾਤ ਵਿੱਚ ਭਾਜਪਾ ਖ਼ਿਲਾਫ਼ ਕਈ ਚੀਜ਼ਾਂ ਸਨ। 22 ਸਾਲਾਂ ਦੀ ਸੱਤਾ ਵਿਰੋਧੀ ਲਹਿਰ ਸੀ, ਹਾਰਦਿਕ ਪਟੇਲ ਦੀ ਅਗਵਾਈ ਵਿੱਚ ਪਾਟੀਦਾਰਾਂ ਦਾ ਅੰਦੋਲਨ ਸੀ।

ਜਿਗਨੇਸ਼ ਮੇਵਾਨੀ ਦੀ ਅਗਵਾਈ ਵਿੱਚ ਦਲਿਤਾਂ ਦਾ ਅੰਦੋਲਨ ਸੀ ਅਤੇ ਪੱਛੜੀ ਜਾਤੀ ਠਾਕੋਰ ਦੀ ਨਰਾਜ਼ਗੀ, ਜਿਸਦੀ ਅਗਵਾਈ ਅਲਪੇਸ਼ ਠਾਕੋਰ ਕਰ ਰਹੇ ਸੀ।

Image copyright Twitter

ਗੁਜਰਾਤ ਵਿੱਚ ਨਰਿੰਦਰ ਮੋਦੀ ਦਾ ਨਹੀਂ ਹੋਣਾ ਵੀ ਭਾਜਪਾ ਦੇ ਖ਼ਿਲਾਫ਼ ਲੱਗ ਰਿਹਾ ਸੀ। ਸਾਰੀਆਂ ਮੁਸ਼ਕਿਲਾਂ ਨੂੰ ਕਿਨਾਰੇ ਕਰਦੇ ਹੋਏ ਭਾਜਪਾ ਨੇ ਜਿੱਤ ਹਾਸਲ ਕਰ ਲਈ।

2012 ਵਿੱਚ ਭਾਜਪਾ ਨੂੰ 115 ਸੀਟਾਂ ਮਿਲੀਆਂ ਸੀ ਅਤੇ ਇਸ ਵਾਰ ਸਿਰਫ਼ 99 ਸੀਟਾਂ।

ਇਸ ਵਾਰ ਭਾਜਪਾ ਦੇ ਵੋਟ ਸ਼ੇਅਰ ਵਿੱਚ ਮਾਮੂਲੀ ਵਾਧਾ ਹੋਇਆ ਹੈ। 2012 ਵਿੱਚ ਭਾਜਪਾ ਦਾ ਵੋਟ ਸ਼ੇਅਰ 48.30 ਫ਼ੀਸਦ ਸੀ ਅਤੇ ਇਸ ਵਾਰ 49.1 ਫ਼ੀਸਦ ਹੈ।

ਭਾਜਪਾ ਦੇ ਪੱਖ ਵਿੱਚ ਆਖ਼ਰ ਕਿਹੜੇ ਅਜਿਹੇ ਕੰਮ ਸੀ ਜਿਸ ਨਾਲ ਜਿੱਤ ਮਿਲੀ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖ਼ਰੀ 2 ਹਫ਼ਤਿਆਂ ਵਿੱਚ ਜ਼ਬਰਦਸਤ ਪ੍ਰਚਾਰ ਕੀਤਾ।

ਇਸਦਾ ਅਸਰ ਵੋਟਿੰਗ ਤੋਂ ਬਾਅਦ ਹੋਏ ਸਰਵੇ 'ਤੇ ਵੀ ਸਾਫ਼ ਦਿਖਿਆ। ਸੀਐਸਡੀਐਸ ਦੇ ਸਰਵੇ ਵਿੱਚ ਵੀ ਸਾਫ਼ ਦਿਖਿਆ ਕਿ ਮੋਦੀ ਦੇ ਚੋਣ ਪ੍ਰਚਾਰ ਕਾਰਨ ਭਾਜਪਾ ਦੇ ਪੱਖ ਵਿੱਚ ਵੋਟਰ ਲਾਮੰਬਦ ਹੋਏ।

ਗੁਜਰਾਤ: ਉਹ ਸੀਟਾਂ ਜਿੱਥੋਂ ਦਿੱਗਜ ਹਾਰੇ ਅਤੇ ਜਿੱਤੇ

ਕਾਂਗਰਸ ਦੀ ਹਾਰ ਤੇ ਬੀਜੇਪੀ ਦੀ ਜਿੱਤ ਦੇ ਅਸਲ ਕਾਰਨ

ਜਿਨਾਂ ਵੋਟਰਾਂ ਨੇ ਕਾਂਗਰਸ ਦੇ ਪੱਖ ਵਿੱਚ ਭੁਗਤਣ ਦਾ ਮਨ ਸ਼ੁਰੂ ਵਿੱਚ ਹੀ ਬਣਾ ਲਿਆ ਸੀ ਉਸਦੀ ਤੁਲਨਾ ਵਿੱਚ ਵੱਡੀ ਗਿਣਤੀ ਵਿੱਚ ਵੋਟਰਾਂ ਨੇ ਵੋਟਿੰਗ ਤੋਂ ਠੀਕ ਪਹਿਲਾਂ ਮੋਦੀ ਦੇ ਪੱਖ ਵਿੱਚ ਵੋਟ ਪਾਉਣ ਦਾ ਫ਼ੈਸਲਾ ਕੀਤਾ।

ਮੋਦੀ ਦੇ ਪ੍ਰਚਾਰ ਤੋਂ ਬਾਅਦ ਭਾਜਪਾ ਦੇ ਪੱਖ ਵਿੱਚ ਵੋਟਰਾਂ ਦਾ ਰੁਖ਼ ਵੱਡੇ ਪੱਧਰ 'ਤੇ ਤਬਦੀਲ ਹੋਇਆ।

Image copyright Twitter

ਸਭ ਤੋਂ ਮਹੱਤਵਪੂਰਨ ਇਹ ਹੈ ਕਿ ਗੁਜਰਾਤ ਵਿੱਚ ਕਰੀਬ 35 ਫ਼ੀਸਦ ਵੋਟਰਾਂ ਨੇ ਵੋਟਿੰਗ ਤੋਂ ਕੁਝ ਦਿਨ ਪਹਿਲਾਂ ਹੀ ਆਪਣਾ ਮਨ ਬਣਾਇਆ।

ਸ਼ੁਰੂਆਤ ਦੇ ਕੁਝ ਹਫ਼ਤਿਆਂ ਵਿੱਚ ਕਾਂਗਰਸ ਨੇ ਵੱਡੇ ਪੱਧਰ 'ਤੇ ਚੋਣ ਪ੍ਰਚਾਰ ਕੀਤਾ ਸੀ।

ਕਾਂਗਰਸ ਦੇ ਇਸ ਪ੍ਰਚਾਰ ਕਾਰਨ ਭਾਜਪਾ ਬੈਕਫੁੱਟ 'ਤੇ ਨਜ਼ਰ ਆ ਰਹੀ ਸੀ, ਪਰ ਜਦੋਂ ਨਰਿੰਦਰ ਮੋਦੀ ਨੇ ਪ੍ਰਚਾਰ ਸ਼ੁਰੂ ਕੀਤਾ ਤਾਂ ਕਾਂਗਰਸ ਦੀ ਚੋਣ ਮੁਹਿੰਮ 'ਤੇ ਭਾਰੀ ਪੈਣ ਲੱਗਾ।

ਮਣੀਸ਼ੰਕਰ ਅਈਅਰ ਦੀ ਟਿੱਪਣੀ ਤੋਂ ਬਾਅਦ ਮੋਦੀ ਦੇ ਚੋਣ ਪ੍ਰਚਾਰ ਨੂੰ ਹੋਰ ਵੀ ਹੁਲਾਰਾ ਮਿਲਿਆ।

ਅਈਅਰ ਦੀ ਨੀਚ ਵਾਲੀ ਟਿੱਪਣੀ ਤੋਂ ਬਾਅਦ ਭਾਜਪਾ ਪੂਰੀ ਤਰ੍ਹਾਂ ਹਮਲਾਵਰ ਹੋ ਗਈ। ਮੋਦੀ ਨੇ ਅਈਅਰ ਦੇ ਬਿਆਨ ਨੂੰ ਗੁਜਰਾਤੀ ਗੌਰਵ ਅਤੇ ਪਛਾਣ ਨਾਲ ਜੋੜਿਆ।

Image copyright Twitter

ਇਸ ਤੋਂ ਬਾਅਦ ਕਾਂਗਰਸ ਚੋਣ ਮੁਹਿੰਮ ਵਿੱਚ ਭਾਜਪਾ ਦੇ ਮੁਕਾਬਲੇ ਬੈਕਫੁੱਟ 'ਤੇ ਆਈ ਅਤੇ ਜੋ ਉਸਨੇ ਭਾਜਪਾ ਖ਼ਿਲਾਫ ਮਾਹੌਲ ਬਣਾਇਆ ਸੀ ਉਸਨੂੰ ਧੱਕਾ ਲੱਗਿਆ।

ਕਾਂਗਰਸ ਨੇ ਹਾਰਦਿਕ ਪਟੇਲ, ਜਿਗਨੇਸ਼ ਮੇਵਾਨੀ, ਅਲਪੇਸ਼ ਠਾਕੋਰ ਅਤੇ ਛੋਟੂ ਵਾਸਾਵਾ ਵਰਗੇ ਵੱਖ-ਵੱਖ ਭਾਈਚਾਰੇ ਦੇ ਨੇਤਾਵਾਂ ਨਾਲ ਗਠਜੋੜ ਦੀ ਕੋਸ਼ਿਸ਼ ਕੀਤੀ ਜਿਸਦੇ ਸਦਕਾ ਕਾਂਗਰਸ ਦੀ ਝੋਲੀ ਵਿੱਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੋਟ ਪਏ।

ਗੁਜਰਾਤ ਦੇ ਉਹ ਪਿੰਡ ਜਿੱਥੇ ਸਾਰੇ ਕਰੋੜਪਤੀ ਹਨ

ਹਾਲਾਂਕਿ ਇਹ ਬਦਲਾਅ ਕਾਂਗਰਸ ਨੂੰ ਜਿੱਤ ਦਾ ਸਵਾਦ ਨਹੀਂ ਚਖਾ ਸਕਿਆ। ਕਾਂਗਰਸ ਨੂੰ ਉਮੀਦ ਸੀ ਕਿ ਪਾਟੀਦਾਰਾਂ ਦੇ ਵੋਟ ਉਨ੍ਹਾਂ ਦੇ ਪਾਲੇ ਵਿੱਚ ਪੈਣਗੇ, ਪਰ ਚੋਣਾਂ ਤੋਂ ਬਾਅਦ ਸਰਵੇ ਤੋਂ ਪਤਾ ਲੱਗਿਆ ਕਿ ਪਾਟੀਦਾਰਾਂ ਦੇ 40 ਫ਼ੀਸਦ ਤੋਂ ਵੀ ਘੱਟ ਵੋਟ ਕਾਂਗਰਸ ਨੂੰ ਮਿਲੇ ਜਦਕਿ ਬੀਜੇਪੀ 60 ਫ਼ੀਸਦ ਪਾਟੀਦਾਰਾਂ ਦੇ ਵੋਟ ਹਾਸਲ ਕਰਨ ਵਿੱਚ ਸਫ਼ਲ ਰਹੇ।

Image copyright Twitter

ਜਿਗਨੇਸ਼ ਮੇਵਾਨੀ ਨਾਲ ਗਠਜੋੜ ਵੀ ਕਾਂਗਰਸ ਲਈ ਕੰਮ ਨਹੀਂ ਕਰ ਸਕਿਆ। 47 ਫ਼ੀਸਦ ਦਲਿਤਾਂ ਦੇ ਵੋਟ ਕਾਂਗਰਸ ਨੂੰ ਮਿਲੇ ਜਦਕਿ ਭਾਜਪਾ ਨੂੰ 45 ਫ਼ੀਸਦ ਦਲਿਤ ਵੋਟ ਮਿਲੇ।

ਇਸੇ ਤਰ੍ਹਾਂ ਓਬੀਸੀ ਵੋਟ ਵੀ ਕਾਂਗਰਸ ਅਤੇ ਭਾਜਪਾ ਵਿੱਚ ਵੰਡਿਆ ਗਿਆ। ਪਾਟੀਦਾਰਾਂ ਦੇ ਖੁਸੇ ਵੋਟਾਂ ਦੀ ਭਰਪਾਈ ਭਾਜਪਾ ਨੇ ਆਦਿਵਾਸੀ ਵੋਟਾਂ ਨਾਲ ਕੀਤੀ। 52 ਫ਼ੀਸਦ ਆਦਿਵਾਸੀ ਵੋਟ ਭਾਜਪਾ ਨੂੰ ਗਏ ਅਤੇ 40 ਫ਼ੀਸਦ ਵੋਟ ਕਾਂਗਰਸ ਨੂੰ ਮਿਲੇ।

ਇਹ ਗੱਲ ਗ਼ੌਰ ਕਰਨ ਵਾਲੀ ਹੈ ਕਿ ਪਿਛਲੀਆਂ ਚੋਣਾਂ ਵਿੱਚ ਆਦਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਕਾਂਗਰਸ ਨੂੰ ਵੋਟ ਦਿੱਤਾ ਸੀ।

ਕਾਂਗਰਸ ਨੇ ਜੇਕਰ ਛੋਟੂ ਵਸਾਵਾ ਨਾਲ ਗਠਜੋੜ ਨਹੀਂ ਕੀਤਾ ਹੁੰਦਾ ਤਾਂ ਭਾਜਪਾ ਨੂੰ ਹੋਰ ਵੀ ਆਦਿਵਾਸੀਆਂ ਦੀਆਂ ਵੋਟਾਂ ਮਿਲਦੀਆਂ। ਪ੍ਰਚਾਰ ਦੇ ਦੌਰਾਨ ਕਾਂਗਰਸ ਨੇ ਆਦਿਵਾਸੀ ਵੋਟਾਂ ਨੂੰ ਮੁੜ ਆਪਣੇ ਵੱਲ ਖਿੱਚ ਲਿਆ ਸੀ।

ਗੁਜਰਾਤ ਵਿੱਚ ਕਾਂਗਰਸ ਦੇ ਰਾਹ ਦਾ ਵੱਡਾ ਰੋੜਾ

ਉਂਝ ਤਾਂ ਭਾਜਪਾ ਨੂੰ ਗੁਜਰਾਤ ਵਿੱਚ ਇੱਕ ਹੋਰ ਚੋਣ ਜਿੱਤਣ ਲਈ ਅਤੇ ਕਾਂਗਰਸ ਦੇ ਹੱਥੋਂ ਹਿਮਾਚਲ ਨੂੰ ਖੋਹਣ ਲਈ ਖੁਸ਼ ਹੋਣਾ ਚਾਹੀਦਾ ਹੈ, ਪਰ ਇਸ ਜਿੱਤ ਦਾ ਇਹ ਮਤਲਬ ਨਹੀਂ ਹੈ ਕਿ ਗੁਜਰਾਤ ਵਿੱਚ ਸੱਤਾਧਾਰੀ ਪਾਰਟੀ ਦੇ ਵਿੱਚ ਸਭ ਠੀਕ ਚੱਲ ਰਿਹਾ ਸੀ।

ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਸਰਕਾਰ ਦੇ ਵਿਕਾਸ ਕਾਰਜਾਂ ਦਾ ਰਿਕਾਰਡ ਤਸੱਲੀਬਖ਼ਸ਼ ਹੈ, ਪਰ ਨਿਰਾਸ਼ਾ ਦੀ ਆਹਟ ਅਜੇ ਵੀ ਮਹਿਸੂਸ ਕੀਤੀ ਜਾ ਸਕਦੀ ਹੈ।

ਗੁਜਰਾਤ ਅਤੇ ਹਿਮਾਚਲ, ਦੋਵਾਂ ਥਾਵਾਂ ਤੇ ਵੋਟਰਾਂ ਦੀ ਇੱਕ ਵੱਡੀ ਗਿਣਤੀ ਹੈ ਜੋ ਸਰਕਾਰ ਦੀ ਨੋਟਬੰਦੀ ਅਤੇ ਜੀਐਸਟੀ ਵਰਗੀ ਨੀਤੀਆਂ ਤੋਂ ਖਫ਼ਾ ਹੈ।

ਕਿਸਾਨ ਸਰਕਾਰ ਤੋਂ ਨਾਰਾਜ਼ ਹਨ ਕਿਉਂਕਿ ਉਹ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਜ਼ਰੂਰੀ ਕੋਸ਼ਿਸ਼ਾਂ ਨਹੀਂ ਕਰ ਰਹੀ ਹੈ। ਨੌਜਵਾਨ ਪੀੜ੍ਹੀ ਦਾ ਝੁਕਾਅ ਨਰਿੰਦਰ ਮੋਦੀ ਵੱਲ ਉਸ ਤਰ੍ਹਾਂ ਨਹੀਂ ਸੀ ਜਿਵੇਂ 2014 ਦੀਆਂ ਚੋਣਾਂ ਦੇ ਬਾਅਦ।

Image copyright Twitter

ਪੀਐਮ ਮੋਦੀ ਨਾਲ ਵੀ ਉਨ੍ਹਾਂ ਦੀ ਨਰਾਜ਼ਗੀ ਦੇਖ਼ੀ ਜਾ ਸਕਦੀ ਹੈ। ਬਾਵਜੂਦ ਇਸਦੇ ਵੱਡੀ ਅਬਾਦੀ ਨੇ ਕਾਂਗਰਸ ਨੂੰ ਵੋਟ ਨਹੀਂ ਦਿੱਤਾ। ਜ਼ਾਹਿਰ ਹੈ, ਕਾਂਗਰਸ ਲੋਕਾਂ ਦੀ ਭਾਜਪਾ ਪ੍ਰਤੀ ਨਿਰਾਸ਼ਾ ਨੂੰ ਗੁੱਸੇ ਵਿੱਚ ਨਹੀਂ ਬਦਲ ਸਕੀ। ਗੁਜਰਾਤ ਵਿੱਚ ਭਾਜਪਾ ਸਰਕਾਰ ਨੂੰ ਹਟਾਉਣ ਲਈ ਵੋਟਰਾਂ ਦੀ ਨਰਾਜ਼ਗੀ ਕਾਫ਼ੀ ਨਹੀਂ ਹੈ।

ਭਾਜਪਾ ਨੂੰ ਹਰਾਉਣ ਲਈ ਇੱਕ ਗੁੱਸੇ ਦੀ ਲੋੜ ਸੀ, ਪਰ ਲੋਕਾਂ ਦੀ ਨਰਾਜ਼ਗੀ ਐਨੀ ਜ਼ਿਆਦਾ ਵੀ ਨਹੀਂ ਸੀ ਕਿ ਇਸਨੂੰ ਗੁੱਸੇ ਵਿੱਚ ਬਦਲਿਆ ਜਾ ਸਕੇ।

ਭਾਜਪਾ ਨੂੰ ਹਾਰਦਿਕ ਪਟੇਲ ਦੀਆਂ ਰੈਲੀਆਂ ਵਿੱਚ ਇਕੱਠੀ ਹੋਈ ਭੀੜ ਦੇਖ ਕੇ ਲੋਕਾਂ ਦੀ ਨਰਾਜ਼ਗੀ ਦਾ ਅੰਦਾਜ਼ਾ ਲਗਾ ਲਿਆ ਸੀ, ਪਰ ਮੋਦੀ ਆਪਣੀਆਂ ਰੈਲੀਆਂ ਵਿੱਚ ਗੁਜਰਾਤੀ ਆਨ-ਬਾਨ ਦਾ ਦਾਅ ਪੇਚ ਖੇਡਣ ਵਿੱਚ ਸਫ਼ਲ ਰਹੇ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਬੀਜੇਪੀ ਵੱਲੋਂ ਮਨਾਇਆ ਜਾ ਰਿਹਾ ਹੈ ਜਸ਼ਨ

'ਮੋਦੀ ਗੁਜਰਾਤ ਚੋਣਾਂ 'ਚ ਹੋ ਰਹੀ ਹਾਰ ਨੂੰ ਲੈ ਕੇ ਡਰੇ'

ਗੁਜਰਾਤ ਚੋਣਾਂ 'ਚ ਮੁੱਦਿਆਂ 'ਤੇ ਕਿਉਂ ਭਾਰੀ ਪਏ ਮੋਦੀ?

ਜੇਕਰ ਭਾਜਪਾ ਗੁਜਰਾਤ ਵਿੱਚ 49 ਫ਼ੀਸਦ ਵੋਟਾਂ ਨਾਲ ਜਿੱਤੀ ਹੈ ਤਾਂ ਕਾਂਗਰਸ 42 ਫ਼ੀਸਦ ਵੋਟਾਂ ਦੇ ਬਾਵਜੂਦ ਚੋਣ ਹਾਰੀ ਹੈ। ਉੱਥੇ ਹੀ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਚੋਣ ਜ਼ਰੂਰ ਹਾਰ ਗਈ ਪਰ ਫਿਰ ਵੀ 42 ਫ਼ੀਸਦ ਵੋਟ ਬਣਾਉਣ ਵਿੱਚ ਕਾਮਯਾਬ ਰਹੀ।

Image copyright Twitter

ਇਹ ਸੱਚ ਹੈ ਕਿ ਮੋਦੀ ਬੀਜੇਪੀ ਦੇ ਪੱਖ ਵਿੱਚ ਹਵਾ ਚਲਾਉਣ ਵਿੱਚ ਕਾਮਯਾਬ ਹੋਏ ਪਰ ਇਸ ਜਿੱਤ ਦੇ ਬਾਵਜੂਦ ਭਾਜਪਾ ਦੀ ਚਿੰਤਾ ਦੇ ਕਈ ਕਾਰਨ ਹਨ।

2014 ਦੀਆਂ ਲੋਕ ਸਭਾ ਚੋਣਾਂ ਦੇ ਬਾਅਦ ਦੀ ਵੱਧਦੀ ਬੇਰੁਜ਼ਗਾਰੀ ਗੁਜਰਾਤੀ ਨੌਜਵਾਨਾਂ ਨੂੰ ਬੀਜੇਪੀ ਤੋਂ ਦੂਰ ਕਰ ਰਹੀ ਹੈ।ਭਾਜਪਾ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਵਪਾਰੀ ਅਤੇ ਕਾਰੋਬਾਰੀ ਵੀ ਨਰਾਜ਼ ਹਨ। ਆਪਣੇ ਵਫ਼ਾਦਾਰ ਸਮਰਥਕਾਂ ਨੂੰ ਗੁਆਉਣਾ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਲਈ ਚਿੰਤਾ ਦਾ ਵੱਡਾ ਕਾਰਨ ਬਣ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)