ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਦੇ ਪੰਜਾਬ ਨਾਲ ਸਾਂਝ ਦੀ ਕਹਾਣੀ

ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਦੇ ਪੰਜਾਬ ਨਾਲ ਸਾਂਝ ਦੀ ਕਹਾਣੀ

ਬਾਲੀਵੁੱਡ ਦੇ ਮਕਬੂਲ ਨਿਰਦੇਸ਼ਕ ਇਮਤਿਆਜ਼ ਅਲੀ ਨੇ ਬੀਤੇ ਦਿਨੀਂ ਪੰਜਾਬ ਨਾਲ ਉਨ੍ਹਾਂ ਦੀ ਸਾਂਝ ਤੇ ਫ਼ਿਲਮਾਂ ਬਾਰੇ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਕੀਤੀ।

ਇਮਤਿਆਜ਼ ਦੀਆਂ ਫ਼ਿਲਮਾਂ ਵਿੱਚ ਪੰਜਾਬ ਦੀ ਝਲਕ ਸਾਫ਼ ਦੇਖਣ ਨੂੰ ਮਿਲਦੀ ਹੈ, ਭਾਵੇਂ ਫ਼ਿਲਮ ਜਬ ਵੀ ਮੇਟ ਹੋਵੇ ਜਾਂ ਫ਼ਿਰ ਹਾਈਵੇਅ।

ਇਸ ਤੋਂ ਇਲਾਵਾ ਉਨ੍ਹਾਂ ਦੀ ਤਾਜ਼ਾ ਫ਼ਿਲਮ ਹੈਰੀ ਮੇਟ ਸੈਜਲ ਵਿੱਚ ਵੀ ਪੰਜਾਬੀ ਰੰਗ ਦੇਖਣ ਨੂੰ ਮਿਲਿਆ ਸੀ।

ਦਿੱਲੀ ਵਿੱਚ ਉਰਦੂ ਸਬੰਧੀ ਹੋਏ ਇੱਕ ਸਮਾਗਮ ਜਸ਼ਨ-ਏ-ਰੇਖ਼ਤਾ ਵਿੱਚ ਉਹ ਸ਼ਿਰਕਤ ਕਰਨ ਆਏ ਸਨ, ਇਸੇ ਦੌਰਾਨ ਅਸੀਂ ਉਨ੍ਹਾਂ ਨਾਲ ਖ਼ਾਸ ਗੱਲਬਾਤ ਕੀਤੀ।

(ਰਿਪੋਰਟ - ਸੁਨੀਲ ਕਟਾਰੀਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)