ਉਹ ਬਾਬਾ ਜਿਸ ’ਤੇ ਬਲਾਤਕਾਰ ਦੇ ਦਰਜਨਾਂ ਇਲਜ਼ਾਮ

ਵਰਿੰਦਰ ਦੇਵ ਦੀਕਸ਼ਤ

"ਤਿੰਨ ਸਾਲ ਪਹਿਲਾਂ ਵੀ ਇੱਥੇ ਪੁਲਿਸ ਦਾ ਛਾਪਾ ਪਿਆ ਸੀ। ਉਸ ਤੋਂ ਬਾਅਦ ਕੁਝ ਨਹੀਂ ਹੋਇਆ। ਇੱਕ ਵਾਰ ਆਸ਼ਰਮ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਕੁੜੀ ਦੀ ਲਾਸ਼ ਬਾਹਰ ਰੱਖ ਦਿੱਤੀ ਗਈ। ਪੁਲਿਸ ਆਈ ਤੇ ਉਸ ਕੁੜੀ ਨੂੰ ਚੁੱਕ ਕੇ ਲੈ ਗਈ।"

ਅਧਿਆਤਮਕ ਯੂਨੀਵਰਸਿਟੀ ਦੇ ਨਾਮ ਨਾਲ ਚੱਲ ਰਹੇ ਇੱਕ ਕਥਿਤ ਆਸ਼ਰਮ ਨੂੰ ਲੈ ਕੇ ਆਲੇ-ਦੁਆਲੇ ਰਹਿਣ ਵਾਲੇ ਲੋਕ ਉੱਥੇ ਚੱਲ ਰਹੀ ਸ਼ੱਕੀ ਗਤੀਵਿਧੀਆਂ ਦੇ ਬਾਰੇ ਵਿੱਚ ਦੱਸਦੇ ਹਨ।

ਇਹ ਆਸ਼ਰਮ ਦਿੱਲੀ ਦੇ ਫ਼ਤਿਹ ਵਿਹਾਰ, ਰੋਹਿਣੀ ਇਲਾਕੇ ਵਿੱਚ ਪਿਛਲੇ 25 ਸਾਲਾਂ ਤੋਂ ਚੱਲ ਰਿਹਾ ਹੈ ਅਤੇ ਆਸ਼ਰਮ ਦੇ ਮਾਲਕ ਦਾ ਨਾਮ ਵਰਿੰਦਰ ਦੇਵ ਦੀਕਸ਼ਿਤ ਦੱਸਿਆ ਜਾਂਦਾ ਹੈ।

ਸਿਆਸੀ ਰੈਲੀਆਂ ਦੀ ਰਾਜਨੀਤੀ ਦੇ ਆਰ-ਪਾਰ

ਉੱਤਰੀ ਕੋਰੀਆ ਅਤੇ ਅਮਰੀਕਾ ਦੀ ਰੰਜਿਸ਼ ਦੀ ਪੂਰੀ ਕਹਾਣੀ

70 ਸਾਲਾ ਵਰਿੰਦਰ ਦੇਵ 'ਤੇ ਇਲਜ਼ਾਮ ਹਨ ਕਿ ਇਸ ਆਸ਼ਰਮ ਵਿੱਚ ਕੁੜੀਆਂ ਨੂੰ ਕੈਦ ਕਰ ਕੇ ਨਸ਼ੇ ਦੀ ਹਾਲਤ ਵਿੱਚ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਜਿਣਸੀ ਸ਼ੋਸ਼ਣ ਹੁੰਦਾ ਹੈ।

'ਤੂੰ ਮੇਰੀ 16000 ਰਾਣੀਆਂ ਵਿੱਚੋਂ ਇੱਕ ਹੈ'

ਫਾਊਡੇਸ਼ਨ ਫ਼ਾਰ ਸੋਸ਼ਲ ਇੰਪਾਵਰਮੈਂਟ ਨਾਮ ਦੀ ਇੱਕ ਗੈਰ ਸਰਕਾਰੀ ਸੰਸਥਾ ਨੇ ਇਸ ਮਾਮਲੇ ਵਿੱਚ ਜਨਹਿਤ ਪਟੀਸ਼ਨ ਦਾਖਲ ਕੀਤੀ ਹੈ।

ਸੰਸਥਾ ਦੇ ਵਕੀਲ ਨੇ ਦੱਸਿਆ ਕਿ ਵਰਿੰਦਰ ਦੇਵ ਆਪਣੇ ਆਪ ਨੂੰ ਸ਼ਿਵ ਦਾ ਅਵਤਾਰ ਦੱਸਦੇ ਹਨ।

ਉਨ੍ਹਾਂ ਕਿਹਾ, "ਜਿਸ ਤਰ੍ਹਾਂ ਸ਼ਿਵਲਿੰਗ ਦੀ ਪੂਜਾ ਹੁੰਦੀ ਹੈ, ਉਸੇ ਤਰ੍ਹਾਂ ਆਪਣੇ ਲਿੰਗ ਦੀ ਪੂਜਾ ਕਰਨ ਨੂੰ ਕਹਿੰਦਾ ਹੈ। ਜੋ ਕੁੜੀਆਂ ਉੱਥੇ ਰਹਿੰਦੀਆਂ ਹਨ, ਉਨ੍ਹਾਂ ਨੂੰ ਨਸ਼ੇ ਦੀ ਹਾਲਤ 'ਚ ਰੱਖਿਆ ਜਾਂਦਾ ਹੈ। ਸ਼ੁਰੂਆਤ ਵਿੱਚ ਕੁੜੀਆਂ ਤੋਂ ਇੱਕ ਰਸਮ ਕਰਵਾਈ ਜਾਂਦੀ ਹੈ ਜਿਸ ਨੂੰ ਉਹ 'ਭੱਟੀ' ਕਹਿੰਦੇ ਹਨ।"

"ਇਸ ਰਸਮ ਦੇ ਮੁਤਾਬਕ ਕੁੜੀਆਂ ਨੂੰ 7 ਦਿਨਾਂ ਤੱਕ ਇਕੱਲੇ ਰੱਖਿਆ ਜਾਂਦਾ ਹੈ। ਜੋ ਕੁੜੀਆਂ ਇਹ ਰਸਮ ਕਰ ਲੈਂਦੀਆਂ ਹਨ, ਉਨ੍ਹਾਂ ਨੂੰ ਫਿਰ ਦੂਜੇ ਸ਼ਹਿਰਾਂ ਦੇ ਆਸ਼ਰਮ ਵਿੱਚ ਭੇਜ ਦਿੱਤਾ ਜਾਂਦਾ ਹੈ।''

"ਨਬਾਲਗ ਕੁੜੀਆਂ ਨੂੰ ਇਹ ਕਹਿ ਕੇ ਫਸਾਇਆ ਜਾਂਦਾ ਹੈ ਕਿ ਤੂੰ ਮੇਰੀ ਗੋਪੀ ਬਣੇਂਗੀ। ਜੋ ਕੁੜੀਆਂ ਆਪਣੇ ਨਾਲ ਜਿਣਸੀ ਸ਼ੋਸ਼ਣ ਹੋਣ ਦਿੰਦੀਆਂ ਹਨ, ਉਨ੍ਹਾਂ ਨੂੰ ਕਹਿੰਦਾ ਹੈ ਕਿ ਤੂੰ ਮੇਰੀ 16 ਹਜ਼ਾਰ ਰਾਣੀਆਂ ਵਿੱਚੋਂ ਇੱਕ ਏ।"

1998 ਤੋਂ ਦਰਜ ਹੋ ਰਹੇ ਹਨ ਬਲਾਤਕਾਰ ਦੇ ਕੇਸ

ਬਾਬੇ 'ਤੇ ਹੁਣ ਤੱਕ ਵੱਖ-ਵੱਖ ਥਾਣਿਆਂ ਵਿੱਚ 10 ਕੇਸ ਦਰਜ ਹੋ ਚੁੱਕੇ ਹਨ। ਇਹਨਾਂ ਵਿਚੋਂ ਜ਼ਿਆਦਾਤਰ ਬਲਾਤਕਾਰ ਦੇ ਮੁਕੱਦਮੇ ਹਨ।

ਇਹ ਸ਼ਿਕਾਇਤਾਂ 1998 ਤੋਂ ਲੈ ਕੇ ਹੁਣ ਤੱਕ ਦਰਜ ਹੋਈਆਂ ਹਨ।

ਇਨ੍ਹਾਂ ਕੇਸਾਂ ਤੋਂ ਇਲਾਵਾ ਪੁਲਿਸ ਦੀ ਡਾਇਰੀ ਐਂਟਰੀ ਵਿੱਚ ਇੱਕ ਔਰਤ ਦੀ ਆਤਮਹੱਤਿਆ ਦਾ ਮਾਮਲਾ ਵੀ ਦਰਜ ਹੈ।

7 ਦਸੰਬਰ 2016 ਨੂੰ ਜੀਟੀਬੀ ਹਸਪਤਾਲ ਨੇ ਇਹ ਮਾਮਲਾ ਦਰਜ ਕਰਵਾਇਆ ਸੀ। ਇਸ ਔਰਤ ਨੇ ਆਸ਼ਰਮ ਦੀ ਛੱਤ ਤੋਂ ਛਾਲ ਮਾਰੀ ਸੀ।

ਇਸ ਤੋਂ ਇਲਾਵਾ 4 ਮਾਰਚ 2017 ਨੂੰ ਇੱਕ ਔਰਤ ਨੇ ਆਸ਼ਰਮ ਵਿੱਚ ਕਥਿਤ ਤੌਰ 'ਤੇ ਫਾਹਾ ਲਾ ਲਿਆ ਸੀ।

ਇਸ ਕੇਸ ਦੀ ਜਾਂਚ ਦੇ ਦੌਰਾਨ ਆਸ਼ਰਮ ਦੀਆਂ ਔਰਤਾਂ ਨੇ ਉਸ 'ਤੇ ਭੂਤ-ਪ੍ਰੇਤ ਚੰਬੜਨ ਦੀ ਗੱਲ ਕਹੀ ਸੀ ਪਰ ਇਸ ਜਾਂਚ ਦਾ ਨਤੀਜਾ ਹੁਣ ਤੱਕ ਸਾਹਮਣੇ ਨਹੀਂ ਆਇਆ।

ਵੱਖ-ਵੱਖ ਪਹਿਚਾਣ ਨਾਲ ਘੁੰਮਦਾ ਹੈ ਬਾਬਾ

ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਸੁਸ਼ਮਾ ਸਾਹੂ ਨੇ ਦੱਸਿਆ ਕਿ ਉੱਥੋਂ ਬੱਚ ਕੇ ਨਿਕਲਣ ਵਿੱਚ ਕਾਮਯਾਬ ਕੁਝ ਕੁੜੀਆਂ ਦੇ ਬਿਆਨ ਦਰਜ ਕੀਤੇ ਹਨ।

ਪੀੜਤਾਂ ਨਾਲ ਗੱਲ ਕਰ ਕੇ ਪਤਾ ਲੱਗਦਾ ਹੈ ਕਿ ਕੁੜੀਆਂ ਨਾਲ ਜਿਣਸੀ ਸੰਬੰਧ ਬਣਾਉਣ ਲਈ ਹਾਰਮੋਨ ਵਧਾਉਣ ਵਾਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਸਨ।

ਬਾਬਾ ਉਨ੍ਹਾਂ ਤੋਂ ਮਾਲਸ਼ ਕਰਵਾਉਂਦਾ ਸੀ ਅਤੇ ਆਪਣੇ ਨਾਲ ਜਿਨਸੀ ਸੰਬੰਧ ਬਣਾਉਣ ਲਈ ਫਸਾਉਂਦਾ ਸੀ।

ਕਾਨਪੁਰ ਦੀ ਇੱਕ 13 ਸਾਲ ਦੀ ਕੁੜੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦਾ ਜਿਣਸੀ ਸ਼ੋਸ਼ਣ ਕਰਨ ਲਈ ਰਾਜਸਥਾਨ ਲੈ ਗਏ ਸੀ ਅਤੇ ਵਿਰੋਧ ਕਰਨ 'ਤੇ ਉਸ ਨੂੰ ਕੁੱਟਿਆ ਜਾਂਦਾ ਸੀ।

ਉੱਤਰੀ ਕੋਰੀਆ ਅਤੇ ਅਮਰੀਕਾ ਦੀ ਰੰਜਿਸ਼ ਦੀ ਪੂਰੀ ਕਹਾਣੀ

ਪੜੋ: ਥੋੜੇ ਸ਼ਬਦਾਂ 'ਚ ਕੈਟੇਲੋਨੀਆ ਦਾ ਵੱਡਾ ਸੰਕਟ?

ਸੁਸ਼ਮਾ ਸਾਹੂ ਨੇ ਦੱਸਿਆ ਕਿ ਇਸ ਬਾਬੇ ਦੇ ਇੱਕ ਤੋਂ ਵੱਧ ਪਛਾਣ ਪੱਤਰ ਹਨ। ਇਸ ਜਾਂਚ ਦੌਰਾਨ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ।

ਦੇਸਾਂ-ਵਿਦੇਸ਼ਾਂ ਵਿੱਚ ਹਨ ਆਸ਼ਰਮ

ਇਸ ਆਸ਼ਰਮ ਦੀ ਵੈੱਬਸਾਈਟ ਤੋਂ ਪਤਾ ਲੱਗਦਾ ਹੈ ਕਿ ਦਿੱਲੀ, ਭੋਪਾਲ, ਮੁੰਬਈ, ਹੈਦਰਾਬਾਦ ਸਮੇਤ 12 ਵੱਡੇ ਸ਼ਹਿਰਾਂ ਵਿੱਚ ਇਸ ਆਸ਼ਰਮ ਦੀਆਂ ਸ਼ਾਖਾਵਾਂ ਹਨ।

ਪਰ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਤੋਂ ਇਲਾਵਾ ਵੀ ਕਈ ਸ਼ਹਿਰਾਂ ਵਿੱਚ ਇਸ ਦੀਆਂ ਸ਼ਾਖਾਵਾਂ ਹਨ।

ਇੱਥੇ ਤੱਕ ਕਿ ਕਨੇਡਾ, ਇੰਗਲੈਂਡ, ਜਰਮਨੀ, ਕਾਠਮੰਡੂ, ਮਲੇਸ਼ੀਆ ਅਤੇ ਅਮਰੀਕਾ ਵਿੱਚ ਵੀ ਇਸ ਆਸ਼ਰਮ ਦੀਆਂ ਸ਼ਾਖਾਵਾਂ ਹਨ।

ਇੱਕ ਐੱਫਆਈਆਰ ਤੋਂ ਪਤਾ ਲੱਗਿਆ ਕਿ ਅਮਰੀਕਾ ਵਿੱਚ ਪੀਐੱਚਡੀ ਦੀ ਪੜਾਈ ਕਰ ਰਹੀ ਇੱਕ ਕੁੜੀ ਨੂੰ ਬਿਨਾਂ ਆਪਣੇ ਮਾਂ-ਬਾਪ ਦੀ ਜਾਣਕਾਰੀ ਦੇ ਇਸ ਆਸ਼ਰਮ ਵਿੱਚ ਲਿਆਂਦਾ ਗਿਆ।

ਖਗੜਿਆ, ਬਿਹਾਰ ਦੇ ਸ਼ੈਲੇਸ਼ ਦੱਸਦੇ ਹਨ ਕਿ ਉਨ੍ਹਾਂ ਦੀ ਰਿਸ਼ਤੇਦਾਰ ਦੀ ਧੀ ਨੂੰ ਜਦੋਂ ਉਹ ਮਿਲਣ ਆਏ ਤਾਂ ਉਨ੍ਹਾਂ ਨੂੰ 3 ਘੰਟੇ ਤੱਕ ਉਡੀਕ ਤੋਂ ਬਾਅਦ ਵੀ ਕੁੜੀ ਨਾਲ ਨਹੀਂ ਮਿਲਣ ਦਿੱਤਾ ਗਿਆ।

ਬਾਅਦ ਵਿੱਚ ਪਤਾ ਲੱਗਿਆ ਕਿ ਉਸ ਨੂੰ ਰੋਹਤਕ (ਹਰਿਆਣਾ) ਵਾਲੇ ਆਸ਼ਰਮ ਵਿੱਚ ਭੇਜ ਦਿੱਤਾ ਗਿਆ ਹੈ।

ਜਦੋਂ ਉਹ ਉੱਥੇ ਪੁੱਜੇ ਤਾਂ ਸਿਰਫ਼ 5 ਮਿੰਟ ਲਈ ਆਸ਼ਰਮ ਦੇ ਲੋਕਾਂ ਦੀ ਨਿਗਰਾਨੀ ਵਿੱਚ ਹੀ ਮਿਲਣ ਦਿੱਤਾ ਗਿਆ।

ਗੁਆਂਢੀਆਂ ਨੇ ਕੁੜੀਆਂ ਦੀਆਂ ਚੀਕਾਂ ਸੁਣੀਆਂ ਹਨ

ਇਲਾਕੇ ਦੇ ਲੋਕਾਂ ਦਾ ਦਾਅਵਾ ਹੈ ਕਿ ਪਿਛਲੇ ਕਰੀਬ 22 ਸਾਲਾਂ ਵਿੱਚ ਕਈ ਵਾਰ ਪੁਲਿਸ ਨੂੰ ਵਰਿੰਦਰ ਦੇਵ ਦਿਕਸ਼ਤ ਦੇ ਆਸ਼ਰਮ ਵਿੱਚ ਗ਼ਲਤ ਹਰਕਤਾਂ ਦੀਆਂ ਸ਼ਿਕਾਇਤਾਂ ਕੀਤੀਆਂ, ਪਰ ਪੁਲਿਸ ਨੇ ਕਾਰਵਾਈ ਨਹੀਂ ਕੀਤੀ।

ਇੱਕ ਔਰਤ ਨੇ ਦੱਸਿਆ ਕਿ ਇੱਥੇ ਰਾਤ ਨੂੰ ਕੁੜੀਆਂ ਨੂੰ ਕਾਰ ਵਿੱਚ ਭੇਜਿਆ ਜਾਂਦਾ ਹੈ।

ਉਨ੍ਹਾਂ ਦੇ ਮੂੰਹ ਢਕੇ ਹੁੰਦੇ ਹਨ। ਬਾਲਕੋਨੀ ਨੂੰ ਵੀ ਚਿੱਟੀ ਚਾਦਰ ਨਾਲ ਢੱਕ ਕੇ ਰੱਖਿਆ ਹੈ। ਅਜੀਬ ਚੁੱਪ ਦਾ ਮਾਹੌਲ ਹੁੰਦਾ ਹੈ।

ਕਦੇ-ਕਦੇ ਕੁੜੀਆਂ ਦੀਆਂ ਚੀਕਾਂ ਦੀ ਹੀ ਆਵਾਜ਼ਾਂ ਸੁਣਦੀ ਹੈ। ਜਦੋਂ ਮਾਂ-ਬਾਪ ਆਪਣੀਆਂ ਬੇਟੀਆਂ ਨੂੰ ਲੈਣ ਆਉਂਦੇ ਹਨ, ਉਹ ਨਾਲ ਜਾਣ ਵੱਲੋਂ ਮਨਾ ਕਰ ਦਿੰਦੀਆਂ ਹਨ।

ਇਸ ਆਸ਼ਰਮ ਦਾ ਨਾਮ ਵੀ ਕਈ ਵਾਰ ਬਦਲਿਆ ਗਿਆ ਹੈ।

ਇੱਕ ਗੁਆਂਢੀ ਨੇ ਦੱਸਿਆ ਕਿ ਜੋ ਮਾਂ-ਬਾਪ ਆਪ ਭਗਤ ਹੁੰਦੇ ਹਨ, ਉਨ੍ਹਾਂ ਨੂੰ ਆਪਣੀ ਧੀ ਆਸ਼ਰਮ ਨੂੰ ਸਮਰਪਿਤ ਕਰਨ ਨੂੰ ਕਿਹਾ ਜਾਂਦਾ ਹੈ।

ਇੱਥੇ ਹਰ 2-3 ਮਹੀਨੇ ਵਿੱਚ ਕੋਈ ਨਾ ਕੋਈ ਕੇਸ ਹੁੰਦਾ ਹੈ ਜਦੋਂ ਪੁਲਿਸ ਨੂੰ ਆਉਣਾ ਪੈਂਦਾ ਹੈ ਪਰ ਉਸ ਦੇ ਬਾਅਦ ਸਭ ਠੀਕ ਹੋ ਜਾਂਦਾ ਹੈ।

ਸ਼ੱਕੀ ਚਿੱਠੀਆਂ, ਇੰਜੈੱਕਸ਼ਨ ਅਤੇ ਸੂਈਆਂ ਹੋਈਆਂ ਬਰਾਮਦ

ਸੀਬੀਆਈ ਅਤੇ ਪੁਲਿਸ ਨੇ ਵੀਰਵਾਰ ਨੂੰ 8 ਘੰਟੇ ਤੱਕ ਆਸ਼ਰਮ ਵਿੱਚ ਜਾਂਚ ਕੀਤੀ ਅਤੇ 41 ਨਬਾਲਗ ਕੁੜੀਆਂ ਨੂੰ ਉੱਥੋਂ ਛਡਾਇਆ।

ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲਿਵਾਲ ਨੇ ਮੀਡੀਆ ਨੂੰ ਆਸ਼ਰਮ ਦੇ ਅੰਦਰ ਦਾ ਹਾਲ ਦੱਸਿਆ।

ਪੁਲਿਸ ਨਾਲ ਜਦੋਂ ਅਸੀਂ ਅੰਦਰ ਪੁੱਜੇ ਤਾਂ ਵੇਖਿਆ ਕਿ ਥਾਂ ਥਾਂ ਤੇ ਲੋਹੇ ਦੇ ਦਰਵਾਜ਼ੇ ਅਤੇ ਜਿੰਦੇ ਲੱਗੇ ਸਨ।

ਸਵਾਤੀ ਨੇ ਦੱਸਿਆ, "ਇਹ ਕੋਈ ਅਧਿਆਤਮਕ ਯੂਨੀਵਰਸਿਟੀ ਨਹੀਂ ਹੈ। ਕੌਣ ਕੁੜੀ ਕਿੱਥੋਂ ਆਈ ਹੈ, ਇੱਥੋਂ ਕਿੱਥੋਂ ਲੈ ਕੇ ਗਏ, ਕਿਸੇ ਚੀਜ਼ ਦਾ ਕੋਈ ਰਿਕਾਰਡ ਨਹੀਂ ਹੈ। ਸਾਨੂੰ ਇੱਥੋਂ ਅਜਿਹਿਆਂ ਚਿੱਠੀਆਂ ਮਿਲੀਆਂ ਹਨ ਜਿਨ੍ਹਾਂ ਵਿੱਚ ਕੁੜੀਆਂ ਤੋਂ ਕਥਿਤ ਬਾਬੇ ਲਈ ਸ਼ੱਕੀ ਗੱਲਾਂ ਲਿਖਾਈਆਂ ਗਈਆਂ ਹਨ। ਅਸੀਂ ਇੱਥੋਂ ਕਈ ਦਵਾਇਆ, ਇੰਜੈੱਕਸ਼ਨ ਅਤੇ ਇਸਤੇਮਾਲ ਦੀ ਹੋਈਆਂ ਸੂਈਆਂ ਬਰਾਮਦ ਕੀਤੀਆਂ ਹਨ।"

'ਸੌਂਕਣ' ਤੋਂ ਪਿੱਛਾ ਛੁਡਾਉਣ ਦੇ 33 ਤਰੀਕੇ !

ਕਿਉਂ ਕਰਦੀ ਹੈ ਇਹ ਕੁੜੀ ਮੰਚ 'ਤੇ ਨਗਨ ਨਾਟਕ?

ਉਨ੍ਹਾਂ ਅੱਗੇ ਕਿਹਾ, "ਇੱਥੇ ਤਕਰੀਬਨ 200 ਔਰਤਾਂ ਹਨ ਜਿਨ੍ਹਾਂ ਵਿਚੋਂ ਅਸੀਂ 41 ਨਬਾਲਗ ਕੁੜੀਆਂ ਨੂੰ ਛਡਾਇਆ ਹੈ। ਕੁੜੀਆਂ ਕੁਝ ਵੀ ਨਾ ਬੋਲਣ ਦੀ ਹਾਲਤ ਵਿੱਚ ਹਨ।"

ਹੁਣ ਵੀ ਕਈ ਔਰਤਾਂ ਉੱਥੇ ਮੌਜੂਦ ਹਨ ਅਤੇ ਆਸ਼ਰਮ ਨੂੰ ਸੀਲ ਨਹੀਂ ਕੀਤਾ ਗਿਆ ਹੈ। ਵਰਿੰਦਰ ਦੇਵ ਦੀਕਸ਼ਤ ਨੂੰ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਫ਼ਿਲਹਾਲ ਫ਼ਰਾਰ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)