ਸੋਸ਼ਲ: 'ਮਾਂ, ਨੂੰਹ ਅਜਿਹੀ ਲੱਭੋ ਜੋ ਚਾਰਾ ਘੁਟਾਲਾ ਕਰਦੀ ਹੋਵੇ'

lalu prasad yadav Image copyright NEERAJ SINHA

ਚਾਰਾ ਘੁਟਾਲੇ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਨੇ ਕਈ ਟਵੀਟ ਕੀਤੇ।

ਉਨ੍ਹਾਂ ਨੇ ਆਪਣੀ ਕਵਿਤਾਮਈ ਅੰਦਾਜ਼ ਵਿੱਚ ਕਿਹਾ ਹੈ ਕਿ ਹਰ ਬਿਹਾਰੀ ਉਨ੍ਹਾਂ ਦੇ ਨਾਲ ਹੈ ਤੇ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।

ਕੀ ਹੈ ਬਿਹਾਰ ਦਾ ਚਾਰਾ ਘੋਟਾਲਾ?

ਸਿਆਸੀ ਰੈਲੀਆਂ ਦੀ ਰਾਜਨੀਤੀ ਦੇ ਆਰ-ਪਾਰ

Image copyright @laluprasadrjd/Twitter

ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਲਾਲੂ ਪ੍ਰਸਾਦ ਯਾਦਵ ਦੇ ਪੁੱਤ ਤੇਜਸਵੀ ਯਾਦਵ ਨੇ ਸਾਰੇ ਪਾਰਟੀ ਵਰਕਰਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

ਤੇਜਸਵੀ ਯਾਦਵ ਨੇ ਟਵੀਟ ਕੀਤਾ, "ਸੱਚ ਨੂੰ ਕੋਈ ਹਰਾ ਨਹੀਂ ਸਕਦਾ। ਸਾਡੀ ਜਿੱਤ ਹੋਵੇਗੀ ਅਤੇ ਜ਼ਰੂਰ ਹੋਵੇਗੀ। ਆਪਣਾ ਪਿਆਰ ਅਤੇ ਵਿਸ਼ਵਾਸ ਬਣਾਏ ਰੱਖੋ।"

Image copyright @yadavtejashwi/Twitter
Image copyright PRAVEEN JAIN

ਇਸ ਤੋਂ ਬਾਅਦ ਲੋਕਾਂ ਨੇ ਵੀ ਸੋਸ਼ਲ ਮੀਡੀਆ ਉੱਤੇ ਪ੍ਰਤੀਕਰਮ ਦਿੱਤਾ। ਕੀਰਤੀ ਨਾਂ ਦੇ ਅਕਾਊਂਟ ਤੋਂ ਟਵੀਟ ਕਰਦਿਆਂ ਕਿਹਾ ਗਿਆ ਕਿ "ਮੋਦੀ ਭਗਤ" ਇਸ ਫ਼ੈਸਲੇ ਨੂੰ ਮੋਦੀ ਦੀ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਾਈ ਕਹਿ ਰਹੇ ਹਨ।

Image copyright @TheDesiEdge/Twitter

ਸੋਸ਼ਲ ਮੀਡੀਆ ਉੱਤੇ ਕਈ ਟਵੀਟ ਕਵਿਤਾ ਦੇ ਰੂਪ ਵਿੱਚ ਵੀ ਕੀਤੇ ਗਏ। ਅਜਿਹਾ ਹੀ ਇੱਕ ਟਵੀਟ ਕਵੀ ਨਿਕੇਤਨ ਨੇ ਕੀਤਾ।

Image copyright @KaviNiketan/Twitter

ਠਾਕੁਰ ਆਲੋਕ ਸਿੰਘ ਟਵੀਟ ਕਰਦੇ ਹਨ, "ਮੈਂ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ ਹੈ ਨੂੰਹ ਅਜਿਹੀ ਲੱਭਿਓ ਜੋ ਚਾਰਾ ਘੁਟਾਲਾ ਕਰਦੀ ਹੋਵੇ।"

Image copyright @Babu_Aloksingh/Twitter
Image copyright PRAVEEN JAIN

ਵ੍ਰਿਤਿਕਾ ਭਦੌਰੀਆ ਟਵੀਟ ਕਰਕੇ ਕਹਿੰਦੇ ਹਨ, "ਲਾਲੂ ਜੀ ਨਾਲ ਬਹੁਤ ਗਲਤ ਹੋਇਆ। ਹੁਣ ਤੇਜਸਵੀ ਯਾਦਵ ਨੂੰ ਬੰਦੂਕ ਚੁੱਕ ਕੇ ਫੈਜ਼ਲ ਬਣ ਜਾਣਾ ਚਾਹੀਦਾ ਹੈ।"

Image copyright @vritika03/Twitter

ਪ੍ਰੀਤੀ ਗਾਂਧੀ ਨੇ ਲਾਲੂ ਯਾਦਵ ਸਬੰਧੀ ਬਚਪਨ ਵਿੱਚ ਸੁਣੀ ਹੋਈ ਗੱਲ ਦੱਸਦੇ ਹੋਏ ਟਵੀਟ ਕੀਤਾ ਕਿ ਬਚਪਨ ਵਿੱਚ ਉਨ੍ਹਾਂ ਨੇ ਸੁਣਿਆ ਸੀ ਕਿ ਜਦੋਂ ਤੱਕ ਸਮੋਸੇ ਵਿੱਚ ਆਲੂ ਰਹੇਗਾ, ਉਦੋਂ ਤੱਕ ਬਿਹਾਰ ਵਿੱਚ ਲਾਲੂ ਰਹੇਗਾ। ਉਨ੍ਹਾਂ ਟਵੀਟ ਕੀਤਾ, "ਇਤਫਾਕ ਹੈ ਕਿ ਮੈਂ ਇਹ ਟਵੀਟ ਕਰਦੇ ਹੋਏ ਸਮੋਸਾ ਖਾ ਰਹੀ ਹਾਂ।"

Image copyright @MrsGandhi/Twitter

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)