ਨਜ਼ਰੀਆ: ਕੀ ਜੈਰਾਮ ਠਾਕੁਰ ਦੀ ਚੋਣ ਲਈ ਜਾਤ ਨੂੰ ਤਰਜੀਹ ਮਿਲੀ?

Caste based politics Image copyright TWITTER

ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਮੁੱਖ ਮੰਤਰੀ ਦਾ ਐਲਾਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਸਿਆਸੀ ਸਟਾਈਲ ਦੇ ਹਿਸਾਬ ਨਾਲ ਹੀ ਦਿਖ ਰਿਹਾ ਹੈ।

ਹਿਮਾਚਲ ਪ੍ਰਦੇਸ਼ ਦੇ ਨਵੇਂ ਲੀਡਰ ਦੇ ਤੌਰ 'ਤੇ ਜੈ ਰਾਮ ਠਾਕੁਰ ਨੂੰ ਸੂਬੇ ਦੀ ਕਮਾਨ ਸੌਂਪੀ ਗਈ ਹੈ ਉੱਥੇ ਹੀ ਗੁਜਰਾਤ ਵਿੱਚ ਵਿਜੇ ਰੁਪਾਣੀ ਅਤੇ ਨਿਤਿਨ ਪਟੇਲ ਦੀ ਜੋੜੀ ਨੂੰ ਪਾਰਟੀ ਨੇ ਬਰਕਰਾਰ ਰੱਖਿਆ ਹੈ।

ਜਾਤੀ ਸਮੀਕਣ ਨੂੰ ਧਿਆਨ ਵਿੱਚ ਰੱਖਿਆ ਗਿਆ

ਉਂਝ ਪਾਰਟੀ ਹਾਈ ਕਮਾਨ ਨੂੰ ਹਿਮਾਚਲ ਦਾ ਮੁੱਖ ਮੰਤਰੀ ਚੁਣਨ ਵਿੱਚ ਜ਼ਿਆਦਾ ਮੁਸ਼ਕਿਲ ਹੋਈ। ਇੱਕ ਪਾਸੇ ਪ੍ਰੇਮ ਕੁਮਾਰ ਧੂਮਲ ਦੇ ਸਮਰਥਕ ਸੀ, ਜੋ ਉਨ੍ਹਾਂ ਦੀ ਹਾਰ ਦੇ ਬਾਵਜੂਦ ਵੀ ਤੀਜੀ ਵਾਰ ਧੂਮਲ ਨੂੰ ਮੁੱਖ ਮੰਤਰੀ ਬਣਾਉਣ ਦੀ ਤਾਕ ਵਿੱਚ ਸਨ। ਦੂਜਾ ਧੂਮਲ ਦਾ ਸਿਆਸੀ ਤਜਰਬਾ ਵੀ ਸੀ।

ਹਿਮਾਚਲ ਪ੍ਰਦੇਸ਼: ਕੌਣ ਹਨ ਜੈਰਾਮ ਠਾਕੁਰ?

ਵਿਜੈ ਰੁਪਾਣੀ ਦੇ ਹੱਥਾਂ 'ਚ ਹੀ ਰਹੇਗੀ ਗੁਜਰਾਤ ਦੀ ਕਮਾਨ

ਪਾਰਟੀ ਨੂੰ ਲੱਗਿਆ ਹੋਵੇਗਾ ਕਿ ਹਾਰੇ ਹੋਏ ਲੀਡਰ ਨੂੰ ਮੁੱਖ ਮੰਤਰੀ ਬਣਾਉਣ ਨਾਲ ਗ਼ਲਤ ਸੰਦੇਸ਼ ਜਾਵੇਗਾ। ਅਜਿਹੇ ਵਿੱਚ ਪਾਰਟੀ ਨੇ ਚੁਣੇ ਹੋਏ ਵਿਧਾਇਕਾਂ ਵਿੱਚੋਂ ਮੁੱਖ ਮੰਤਰੀ ਚੁਣਿਆ।

ਜੈਰਾਮ ਦੀ ਚੋਣ 2-3 ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਇੱਕ ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਤਜਰਬੇਕਾਰ ਨੇਤਾ ਹਨ ਅਤੇ ਕਈ ਸਾਲਾਂ ਤੋਂ ਵਿਧਾਇਕ ਹਨ। ਇਸ ਤੋਂ ਇਲਾਵਾ ਜਾਤੀ ਸਮੀਕਰਣ ਦਾ ਧਿਆਨ ਰੱਖਿਆ ਗਿਆ ਹੈ।

ਹਿਮਾਚਲ ਦੀ ਸਿਆਸਤ ਵਿੱਚ ਬ੍ਰਾਹਮਣ ਬਨਾਮ ਰਾਜਪੂਤਾਂ ਦੀ ਅਹਿਮੀਅਤ ਰਹੀ ਹੈ। ਬੀਜੇਪੀ ਨੂੰ ਲੱਗ ਰਿਹਾ ਹੈ ਕਿ ਸੂਬੇ ਵਿੱਚ ਰਾਜਪੂਤ ਉਸਦੇ ਜ਼ਿਆਦਾ ਕਰੀਬ ਹਨ। ਅਜਿਹੇ ਵਿੱਚ ਧੂਮਲ ਦੀ ਥਾਂ ਪਾਰਟੀ ਨੇ ਇੱਕ ਰਾਜਪੂਤ ਭਾਈਚਾਰੇ ਤੋਂ ਹੀ ਮੁੱਖ ਮੰਤਰੀ ਦੀ ਚੋਣ ਕੀਤੀ ਹੈ। ਜਿੱਤ ਕੇ ਆਏ ਜ਼ਿਆਦਾਤਰ ਬੀਜੇਪੀ ਵਿਧਾਇਕ ਵੀ ਰਾਜਪੂਤ ਹਨ।

Image copyright Jai Ram Thakur FB Page

ਇੱਕ ਕਾਰਨ ਇਹ ਵੀ ਹੋਵੇਗਾ ਜਿਸਦੇ ਚਲਦੇ ਹਿਮਾਚਲ ਦੇ ਮੁੱਖ ਮੰਤਰੀ ਦੇ ਤੌਰ 'ਤੇ ਜੇਪੀ ਨੱਡਾ ਦਾ ਨਾਂ ਵੀ ਪਿੱਛੇ ਰਹਿ ਗਿਆ।

ਜੈਗਾਮ ਠਾਕੁਰ 52 ਸਾਲ ਦੇ ਹਨ। ਇਸ ਲਿਹਾਜ਼ ਨਾਲ ਇਹ ਕਦਮ ਪਾਰਟੀ ਦਾ ਇੱਕ ਨਵਾਂ ਨੇਤਰਤਵ ਖੜ੍ਹਾ ਕਰਨ ਦੇ ਲਈ ਹੈ।

ਜੈਰਾਮ ਠਾਕੁਰ ਦਾ ਪਿਛੋਕੜ ਆਮ ਹੈ। ਉਹ ਇੱਕ ਕਿਸਾਨ ਦੇ ਬੇਟੇ ਹਨ।

ਰਾਜਪਰਿਵਾਰ ਤੋਂ ਆਏ ਕਾਂਗਰਸ ਦੇ ਵੀਰਭਦਰ ਸਿੰਘ ਦੇ ਸਾਹਮਣੇ ਜੈਰਾਮ ਠਾਕੁਰ ਨੂੰ ਮੁੱਖ ਮੰਤਰੀ ਐਲਾਨ ਕੇ ਲੋਕਾਂ ਵਿੱਚ ਇੱਕ ਸੁਨੇਹਾ ਪਹੁਚਾਉਣ ਦੀ ਕੋਸ਼ਿਸ਼ ਕੀਤੀ ਹੈ।

ਜੈਰਾਮ ਠਾਕੁਰ ਦੇ ਹੱਥ ਕਮਾਨ ਦੇਣ ਨਾਲ ਇਹ ਵੀ ਸਾਫ਼ ਹੋ ਗਿਆ ਹੈ ਕਿ ਸੂਬੇ ਵਿੱਚ ਪ੍ਰੇਮ ਕੁਮਾਰ ਧੂਮਲ ਲਈ ਜ਼ਿਆਦਾ ਮੌਕੇ ਨਹੀਂ ਹਨ। ਉਹ ਪਾਰਟੀ ਤੋਂ ਵੱਖ ਕੋਈ ਲਾਈਨ ਲੈਣ ਦਾ ਜੋਖਮ ਨਹੀਂ ਚੁੱਕ ਸਕਦੇ ਕਿਉਂਕਿ ਉਨ੍ਹਾਂ ਦੀ ਹਾਲਤ ਹੁਣ ਪਹਿਲਾਂ ਵਰਗੀ ਨਹੀਂ ਰਹੀ।

ਉਨ੍ਹਾਂ ਨੂੰ ਆਪਣੀ ਸਿਆਸਤ ਦੇ ਬਦਲੇ ਆਪਣੇ ਮੁੰਡੇ ਅਨੁਰਾਗ ਠਾਕੁਰ ਦੇ ਸਿਆਸੀ ਭਵਿੱਖ ਨੂੰ ਵੀ ਦੇਖਣਾ ਹੋਵੇਗਾ ਅਤੇ ਉਨ੍ਹਾਂ ਦੀ ਕੋਸ਼ਿਸ਼ ਇਹੀ ਹੋਵੇਗੀ ਕਿ ਕੇਂਦਰੀ ਕੈਬਿਨੇਟ ਵਿੱਚ ਕੋਈ ਫੇਰਬਦਲ ਹੋਵੇ ਤਾਂ ਕਿਸੇ ਤਰ੍ਹਾਂ ਉਨ੍ਹਾਂ ਦੇ ਮੁੰਡੇ ਨੂੰ ਕੇਂਦਰ ਵਿੱਚ ਮੰਤਰੀ ਬਣਾਇਆ ਜਾਵੇ।

ਉੱਥੇ ਹੀ ਦੂਜੇ ਪਾਸੇ ਗੁਜਰਾਤ ਵਿੱਚ ਪਾਰਟੀ ਹਾਈਕਮਾਨ ਨੇ ਸਾਫ਼ ਸੰਕੇਤ ਦਿੱਤਾ ਕਿ ਸਥਿਤੀ ਜਿਵੇਂ ਹੈ ਉਸਨੂੰ ਉਸੇ ਤਰ੍ਹਾਂ ਹੀ ਕਾਇਮ ਰੱਖਣ ਵਿੱਚ ਉਨ੍ਹਾਂ ਦੀ ਦਿਲਚਸਪੀ ਹੈ। ਵਿਜੇ ਰੁਪਾਣੀ ਅਤੇ ਨਿਤਿਨ ਪਟੇਲ ਨੂੰ ਇਕੱਠੇ ਰੱਖ ਕੇ ਪਾਰਟੀ ਇੱਕ ਸੰਤੁਲਨ ਵੀ ਰੱਖਣਾ ਚਾਹੁੰਦੀ ਹੈ।

ਨਿਤੀਨ ਪਟੇਲ, ਪਾਟੀਦਾਰ ਭਾਈਚਾਰੇ ਤੋਂ ਆਉਂਦੇ ਹਨ। ਇਸ ਭਾਈਚਾਰੇ ਦੀ ਨਰਾਜ਼ਗੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਾਈ ਰੱਖਿਆ ਗਿਆ ਹੈ।

ਉੱਥੇ ਰੁਪਾਣੀ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ। ਉਨ੍ਹਾਂ ਦੀ ਇੱਕ ਖ਼ੂਬੀ ਇਹ ਵੀ ਹੈ ਕਿ ਉਹ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਲੀਡਰ ਹਨ। ਇਹੀ ਕਾਰਨ ਹੈ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੇ ਬਾਹਰੋਂ ਕਿਸੇ ਸ਼ਖ਼ਸ ਨੂੰ ਨਾ ਲਿਆਉਣ ਦਾ ਫ਼ੈਸਲਾ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਗੁਜਰਾਤ ਤੋਂ ਹੀ ਹਨ, ਅਮਿਤ ਸ਼ਾਹ ਵੀ ਉੱਥੋਂ ਹੀ ਹਨ। ਅਜਿਹੇ ਵਿੱਚ ਪਾਰਟੀ ਸੂਬੇ ਵਿੱਚ ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਨਹੀਂ ਬਣਾ ਸਕਦੀ ਜੋ ਕੱਲ੍ਹ ਨੂੰ ਸਾਹਮਣੇ ਆ ਕੇ ਕਹੇ ਗੁਜਰਾਤ ਮੇਰਾ ਹੈ।

ਵਿਜੇ ਰੁਪਾਣੀ ਲੋਅ ਪ੍ਰੋਫਾਈਲ ਲੀਡਰ ਹਨ। ਮੋਦੀ-ਅਮਿਤ ਸ਼ਾਹ ਤਾਂ ਦੂਰ ਦੀ ਗੱਲ ਹੈ, ਉਹ ਉੱਥੋਂ ਦੇ ਵਿਧਾਇਕਾਂ ਨਾਲ ਵੀ ਟਕੱਰ ਮੋਲ ਨਹੀਂ ਲੈ ਸਕਦੇ। ਹਮੇਸ਼ਾ ਹੱਸਦੇ ਹੋਏ ਨਜ਼ਰ ਆਉਂਦੇ ਹਨ, ਕਠੋਰ ਭਾਸ਼ਾ ਦੀ ਵਰਤੋਂ ਨਹੀਂ ਕਰਦੇ। ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਉਨ੍ਹਾਂ ਦਾ ਆਪਣਾ ਕੋਈ ਲੋਕ ਅਧਾਰ ਵੀ ਨਹੀਂ ਹੈ।

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿੱਚ ਬੀਜੇਪੀ ਨੇ ਉਨ੍ਹਾਂ 2 ਗੱਲਾਂ ਦਾ ਧਿਆਨ ਰੱਖਿਆ, ਜੋ ਉੱਤਰ ਪ੍ਰਦੇਸ਼ ਦੇ ਇਲਾਵਾ ਪਾਰਟੀ ਸ਼ਾਸਤ ਸਾਰੇ ਸੂਬਿਆਂ ਵਿੱਚ ਇੱਕੋ ਜਿਹਾ ਦੇਖਣ ਨੂੰ ਮਿਲਿਆ ਹੈ।

ਜਦੋਂ ਮੁਹੰਮਦ ਰਫ਼ੀ ਦਾਲ-ਚੌਲ ਖਾਣ ਲੰਡਨ ਗਏ

ਬੀਜੇਪੀ ਇਨੀ ਦਿਨੀਂ ਅਜਿਹੇ ਲੀਡਰਾਂ ਨੂੰ ਮੁੱਖ ਮੰਤਰੀ ਬਣਾ ਰਹੀ ਹੈ, ਜਿਸਦਾ ਅਕਸ ਸਾਫ਼ ਹੋਵੇ, ਜ਼ਿਆਦਾ ਵਿਵਾਦ ਭਰਿਆ ਨਾ ਹੋਵੇ ਅਤੇ ਉਸਦਾ ਆਪਣਾ ਕੋਈ ਲੋਕ ਅਧਾਰ ਨਾ ਹਵੇ। ਤਾਂਕਿ ਕੱਲ੍ਹ ਨੂੰ ਉਹ ਕੌਮੀ ਪੱਧਰ 'ਤੇ ਚੁਣੌਤੀ ਦੇਣ ਬਾਰੇ ਸੋਚ ਵੀ ਨਾ ਸਕਣ। ਹਾਲਾਂਕਿ ਯੋਗੀ ਅਦਿਤਯਨਾਥ ਇਸਦੇ ਅਪਵਾਦ ਹਨ।

Image copyright Twitter

ਗੁਜਰਾਤ ਵਿੱਚ ਵਿਜੇ ਰੁਪਾਣੀ ਅਤੇ ਹਿਮਾਚਲ ਵਿੱਚ ਜੈਰਾਮ ਠਾਕੁਰ ਦੇ ਮੁੱਖ ਮੰਤਰੀ ਬਣਾਏ ਜਾਣ ਤੋਂ ਇੱਕ ਦਿਲਚਸਪ ਸਿਆਸੀ ਸਮੀਕਰਣ ਵੀ ਨਿਕਲਣ ਕੇ ਆਉਂਦਾ ਹੈ।

ਅਸਮ ਵਿੱਚ ਸਰਵਾਨੰਦ ਸੋਨੋਵਾਲ(ਆਦਿਵਾਸੀ), ਝਾਰਖੰਡ ਵਿੱਚ ਰਘੁਬਰ ਦਾਸ ਅਤੇ ਮੱਧ ਪ੍ਰਦੇਸ਼ ਵਿੱਚ ਸ਼ਿਵਰਾਜ ਸਿੰਘ ਚੌਹਾਨ(ਦੋਵੇਂ ਓਬੀਸੀ ਹਨ) ਨੂੰ ਛੱਡ ਦਈਏ ਤਾਂ 9 ਸੂਬਿਆਂ ਵਿੱਚ ਪਾਰਟੀ ਨੇ ਉੱਚੀ ਜਾਤ ਵਾਲਿਆਂ ਨੂੰ ਹੀ ਮੁੱਖ ਮੰਤਰੀ ਬਣਾਇਆ ਹੈ।

ਇਹ ਸਥਿਤੀ ਉਸ ਵੇਲੇ ਹੈ ਜਦੋਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ਵਿੱਚ ਪਾਰਟੀ ਬ੍ਰਾਹਮਣ-ਬਾਣੀਏ ਵਾਲੇ ਅਕਸ ਤੋਂ ਬਾਹਰ ਨਿਕਲ ਆਈ ਹੈ।

ਜੰਗ 'ਚ ਜਹਾਜ਼ ਹਾਈਵੇ 'ਤੇ ਉੱਤਰ ਸਕਦੇ?

ਇਸ ਪਾਰਟੀ ਵਿੱਚ ਆਦਿਵਾਸੀ, ਦਲਿਤ ਅਤੇ ਓਬੀਸੀ ਦੇ ਵਿਧਾਇਕ ਅਤੇ ਸਾਂਸਦਾਂ ਦੀ ਗਿਣਤੀ ਵਧੀ ਹੈ। ਉਨ੍ਹਾਂ ਨੂੰ ਟਿਕਟ ਦੇਣਾਂ ਅਤੇ ਉਨ੍ਹਾਂ ਦਾ ਜਿੱਤ ਕੇ ਆਉਣਾ ਪਹਿਲੇ ਨਾਲੋਂ ਕਿਤੇ ਵੱਧ ਗਿਆ ਹੈ। ਦੇਸ ਵਿੱਚ ਖੇਤਰੀ ਪਾਰਟੀਆਂ ਦੇ ਆਉਣ ਨਾਲ ਇਹ ਬਦਲਾਅ ਹੋਇਆ ਹੈ।

Image copyright Twitter

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਮਿਸਾਲ ਛੱਡ ਦਈਏ ਤਾਂ ਅਗਵਾਈ ਵਾਲੀ ਸਥਿਤੀ ਵਿੱਚ ਪਾਰਟੀ ਉੱਚ ਜਾਤਾਂ 'ਤੇ ਹੀ ਭਰੋਸਾਂ ਕਰ ਰਹੀ ਹੈ।

ਕੇਂਦਰ ਵਿੱਚ ਵੀ ਵੱਡੇ ਕੱਦ ਵਾਲੇ ਮੰਤਰੀਆਂ 'ਤੇ ਨਜ਼ਰ ਮਾਰੀਏ, ਤਾਂ ਚਾਹੇ ਨਿਤਿਨ ਗਡਕਰੀ ਹੋਣ, ਸੁਸ਼ਮਾ ਸਵਰਾਜ ਹੋਵੇ, ਅਰੁਣ ਜੇਟਲੀ, ਨਿਰਮਲਾ ਸੀਤਾਰਮਣ ਹੋਣ, ਤਮਾਮ ਵੱਡੇ ਅਹੁਦਿਆਂ 'ਤੇ ਬ੍ਰਾਹਮਣ ਹੀ ਦਿਖਦੇ ਹਨ।

ਇਸ ਬਾਬੇ ’ਤੇ ਹਨ ਦਰਜਨਾਂ ਬਲਾਤਕਾਰ ਦੇ ਇਲਜ਼ਾਮ

ਪਹਿਲੇ ਦੱਖਣ ਭਾਰਤੀ ਸੂਬਿਆਂ ਵਿੱਚ ਅਤੇ ਹੁਣ ਉੱਤਰ ਭਾਰਤੀ ਸੂਬਿਆਂ ਵਿੱਚ ਸਿਆਸੀ ਤੌਰ 'ਤੇ ਪੱਛੜੀ ਜਾਤੀਆਂ ਵਿੱਚ ਕਾਫ਼ੀ ਬਦਲਾਅ ਆਇਆ ਹੈ, ਕ੍ਰਾਂਤੀ ਆਈ ਹੈ ਪਰ ਹਕੀਕਤ ਇਹੀ ਹੈ ਕਿ ਸੱਤਾ ਅਜੇ ਵੀ ਉਨ੍ਹਾਂ ਲੋਕਾਂ ਦੇ ਨਾਲ ਹੈ ਜਿਨ੍ਹਾਂ ਦੇ ਹੱਥਾਂ ਵਿੱਚ ਸੱਤਾ ਪਹਿਲਾਂ ਤੋਂ ਹੀ ਰਹੀ ਹੈ। ਇਹੀ ਸਥਿਤੀ ਕਾਂਗਰਸ ਦੇ ਸਮੇਂ ਵੀ ਸੀ।

Image copyright Twitter

ਕੁਝ ਲੋਕ ਮੇਰੇ ਇਸ ਵਿਸ਼ਲੇਸ਼ਣ ਦੀ ਅਲੋਚਨ ਕਰਨਗੇ ਪਰ ਅਜਿਹੇ ਲੋਕਾਂ ਨੂੰ ਮੇਰਾ ਕਹਿਣਾ ਹੈ ਕਿ ਜਿਸ ਦਿਨ ਸਾਡੀਆਂ ਸਿਆਸੀ ਪਾਰਟੀਆਂ ਜਾਤ ਦੇ ਹਿਸਾਬ ਨਾਲ ਟਿਕਟ ਦੇਣਾ ਬੰਦ ਕਰ ਦੇਣਗੀਆਂ ਉਸ ਦਿਨ ਅਜਿਹੇ ਵਿਸ਼ਲੇਸ਼ਣ ਨਹੀਂ ਹੋਣਗੇ।

ਹੁਣ ਤਾਂ ਦੇਸ ਦੀ ਸੱਚਾਈ ਇਹੀ ਹੈ ਕਿ ਸਾਂਸਦ, ਵਿਧਾਇਕਾਂ ਅਤੇ ਪੰਚਾਇਤਾਂ ਵਿੱਚ ਭਾਵੇਂ ਪੱਛੜੀ ਜਾਤੀਆਂ ਦੀ ਹਿੱਸੇਦਾਰੀ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਪਰ ਲੀਡਰਸ਼ਿਪ ਦੇ ਮਾਮਲੇ ਵਿੱਚ ਉਸ ਪੱਧਰ ਦਾ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)