ਸੋਸ਼ਲ: 'ਪਾਕਿਸਤਾਨ 'ਚ ਮਾਂ ਬੇਟੇ ਨੂੰ ਦੁਆ ਨਾ ਦੇ ਸਕੀ, ਪਤਨੀ ਪਤੀ ਨੂੰ ਗਲੇ ਨਾ ਲਗਾ ਸਕੀ'

ਕੁਲਭੂਸ਼ਣ ਜਾਧਵ ਦੀ ਤਸਵੀਰ Image copyright Getty Images
ਫੋਟੋ ਕੈਪਸ਼ਨ ਕੁਲਭੂਸ਼ਣ ਜਾਧਵ ਦੀ ਤਸਵੀਰ

ਇਸਲਾਮਾਬਾਦ ਵਿੱਚ ਅੱਜ ਕੁਲਭੂਸ਼ਣ ਜਾਧਵ ਦੀ ਆਪਣੇ ਪਰਿਵਾਰ ਨਾਲ ਮੁਲਾਕਾਤ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਕੁਲਭੂਸ਼ਣ ਦੇ ਆਪਣੇ ਪਰਿਵਾਰ ਨਾਲ ਮਿਲਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰ ਪਾਕਿਸਤਾਨ ਨੂੰ ਬੇਰਹਿਮ ਆਖ ਰਹੇ ਹਨ।

'ਹੁਣ ਚਰਚ ਦੇ ਬਾਹਰ ਕੋਈ ਮੈਰੀ ਕ੍ਰਿਸਮਸ ਨਹੀਂ ਕਹਿੰਦਾ'

ਆਈਐੱਸ ਦਾ ਗੜ੍ਹ ਰਹੇ ਮੂਸਲ 'ਚ ਮਨਾਈ ਗਈ ਕ੍ਰਿਸਮਸ

ਪਾਕ 'ਚ ਪਰਿਵਾਰ ਨਾਲ ਮਿਲੇ ਜਾਧਵ

ਗੋਤਮ ਬੇਨੀਵਾਲ ਨੇ ਟਵੀਟ ਕੀਤਾ, ''ਜੇ ਮਾਂ ਬੇਟੇ ਦਾ ਅਜਿਹਾ ਮਿਲਨ ਹੀ ਕਰਾਉਣਾ ਸੀ ਤਾਂ ਇਸ ਤੋਂ ਵਧੀਆ ਸੀ ਕਿ ਮਿਲਣ ਹੀ ਨਾ ਦਿੰਦੇ।''

"ਇੰਡਿਅਨ ਮੁਸਲਿਮ" ਟਵਿੱਟਰ ਹੈਂਡਲ ਲਿਖਦੇ ਹਨ, ''ਇਹ ਤਸਵੀਰਾਂ ਬਹੁਤ ਦਿਲ ਦੁਖਾਉਣ ਵਾਲੀਆਂ ਹਨ। ਕੁਲਭੂਸ਼ਣ ਅਤੇ ਉਨ੍ਹਾਂ ਦੀ ਮਾਂ ਅਤੇ ਪਤਨੀ ਵਿੱਚਕਾਰ ਇਹ ਸ਼ੀਸ਼ਾ ਕਿਉਂ? ਪਾਕਿਸਤਾਨ 'ਚ ਕੀ ਇੱਕ ਮਾਂ ਨੂੰ ਆਪਣੇ ਪੁੱਤਰ ਨੂੰ ਦੁਆਵਾਂ ਨਹੀਂ ਦੇ ਸਕਦੀ, ਕੀ ਇੱਕ ਪਤਨੀ ਆਪਣੇ ਪਤੀ ਨੂੰ ਗਲੇ ਨਹੀਂ ਲੱਗ ਸਕਦੀ?''

ਫਰੀਲਾਂਸਰ ਟਵਿੱਟਰ ਹੈਂਡਲ ਨੇ ਟਵੀਟ ਕੀਤਾ, ਪਾਕਿਸਤਾਨ ਨੇ ਇਸ ਮਿਲਨ ਦੇ ਨਾਂ ਤੇ ਪੀਆਰ (ਪ੍ਰਮੋਸ਼ਨ) ਕੀਤੀ ਹੈ। ਕੁਲਭੂਸ਼ਣ ਜਾਧਵ ਨੂੰ ਮਜਬੂਰ ਕੀਤਾ ਹੈ ਕਿ ਉਹ ਪਾਕਿਸਤਾਨ ਦੀ ਸਿਫਤ ਕਰੇ।

ਜੋਧਪੂਰੀ ਨੇ ਲਿਖਿਆ, ''ਕੁਲਭੂਸ਼ਣ ਕੈਮਰਾ ਵੱਲ ਵੇਖ ਵੀ ਨਹੀਂ ਰਿਹਾ। ਇੰਝ ਲੱਗ ਰਿਹਾ ਜਿਵੇਂ ਸਕ੍ਰਿਪਟ ਪੜ੍ਹ ਰਿਹਾ ਹੋਵੇ। ਇਹ ਨਕਲੀ ਵੀਡੀਓ ਹੈ।''

ਦੂਜੀ ਤਰਫ ਪਾਕਿਸਤਾਨ ਦੇ ਕੁਝ ਯੂਜ਼ਰ ਇਹ ਕਹਿ ਰਹੇ ਹਨ ਕਿ ਪਾਕਿਸਤਾਨ ਨੂੰ ਇੱਕ ਦਹਿਸ਼ਤਗਰਦ ਲਈ ਅਜਿਹੀ ਦਰਿਆਦਿਲੀ ਨਹੀਂ ਵਿਖਾਉਣੀ ਚਾਹੀਦੀ ਹੈ।

ਬਹਿਰੂਜ਼ ਬਲੋਚ ਲਿਖਦੇ ਹਨ, ''ਜਦ ਮੈਂ ਯਾਦ ਕਰਦਾ ਹਾਂ ਕਿ ਕੈਦ-ਏ-ਆਜ਼ਮ ਰੈਜ਼ੀਡੈਂਸੀ ਤੇ ਹਮਲਾ ਹੋਇਆ ਸੀ ਅਤੇ ਉਸਦੇ ਪਿੱਛੇ ਕੁਲਭੂਸ਼ਣ ਜਾਧਵ ਹੈ ਤਾਂ ਮੇਰਾ ਦਿਲ ਦੁੱਖਦਾ ਹੈ। ਉਸਨੂੰ ਫਾਹਾ ਦੇਣ ਦੀ ਬਜਾਏ ਅਸੀਂ ਉਸਨੂੰ ਉਸਦੇ ਪਰਿਵਾਰ ਨਾਲ ਮਿਲਾ ਰਹੇ ਹਨ।''

ਸ਼ਾਨ-ਉਲ-ਕਾਦਿਰ ਨੇ ਟਵੀਟ ਕੀਤਾ, ''ਇਸ ਭਾਰਤੀ ਨੇ ਆਪਣਾ ਜੁਰਮ ਕੁਬੂਲ ਲਿਆ ਹੈ ਕਿ ਉਸ ਨੇ "ਅੱਤਵਾਦੀਆਂ" ਦਾ ਸਾਥ ਦਿੱਤਾ। ਫਿਰ ਵੀ ਪਾਕਿਸਤਾਨ ਨੇ ਉਸਨੂੰ ਆਪਣੇ ਪਰਿਵਾਰ ਨੂੰ ਮਿਲਣ ਦਿੱਤਾ।''

ਪਾਕਿਸਤਾਨ ਨੇ ਇਹ ਦਾਅਵਾ ਕੀਤਾ ਹੈ ਕਿ ਜਾਧਵ ਦਹਿਸ਼ਦਗਰਦ ਹੈ। ਇਸ ਗੱਲ ਤੋਂ ਭਾਰਤ ਨੇ ਇੰਕਾਰ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)