ਦੇਖੋ, ਭਾਰਤੀਆਂ ਦਾ ਅਜਬ-ਗਜਬ ਜੁਗਾੜ

Jugaad

ਤਸਵੀਰ ਸਰੋਤ, BBC/Doris Enders

ਗੋਆ ਗਈ ਡੋਰਿਸ ਐਂਡਰਸ ਕਹਿੰਦੀ ਹੈ'' ਜਦੋਂ ਮੈਂ ਬੇਕਰੀ ਜਾਣ ਲਈ ਘਰੋਂ ਨਿਕਲੀ ਤਾਂ ਇੱਕ ਕੁੱਤਾ ਮੇਰੇ ਵੱਲ ਭੌਂਕਦਾ ਹੋਇਆ ਆਇਆ। ਮੈਂ ਦੇਖਿਆ ਉਸਦੇ ਚੱਲਣ ਲਈ ਇੱਕ ਯੰਤਰ ਬਣਾਇਆ ਹੋਇਆ ਸੀ ਤਾਂਕਿ ਉਹ ਘਰ ਦੀ ਰਖਵਾਲੀ ਕਰ ਸਕੇ। ਮੈਨੂੰ ਲੱਗਦਾ ਹੈ ਕਿ ਕੋਈ ਉਸਨੂੰ ਸਚਮੁੱਚ ਬਹੁਤ ਪਿਆਰ ਕਰਦਾ ਹੈ।

ਤਸਵੀਰ ਸਰੋਤ, BBC/Gayathri Selvam

ਗਾਇਤਰੀ ਸੇਲਵਮ ਦਾ ਕਹਿਣਾ ਹੈ,''ਅੰਮ੍ਰਿਤਸਰ ਵਿੱਚ ਹਰਮਿੰਦਰ ਸਾਹਿਬ ਨੇੜੇ ਇਹ ਤਸਵੀਰ ਲਈ ਗਈ ਸੀ। ਇਸ ਕੁਰਸੀ ਦੀ ਵਰਤੋਂ ਕਾਫ਼ੀ ਲੋਕ ਕਰਦੇ ਹਨ। ਇਹ ਕਾਫ਼ੀ ਭੀੜ ਵਾਲੀ ਥਾਂ ਹੈ ਅਤੇ ਲੋਕ ਇਸਨੂੰ ਖ਼ੂਬ ਦੇਖਦੇ ਹਨ।''

ਤਸਵੀਰ ਸਰੋਤ, BBC/Thirunavukkarasu Viswanathan

ਟੀ. ਵਿਸ਼ਵਾਨਾਥਨ ਦਾ ਕਹਿਣਾ ਹੈ,'' ਇਹ ਫੋਟੋ ਮੈਂ ਆਪਣੇ ਹਾਲ ਹੀ ਦੇ ਭਾਰਤ ਦੌਰੇ ਦੌਰਾਨ ਲਈ। ਚੇਨਈ ਦੇ ਨੇੜੇ ਆਪਣੇ ਜੱਦੀ ਪਿੰਡ ਤੱਕੋਲਾਮ ਵਿੱਚ ਮੈਂ ਆਪਣੇ ਪਰਿਵਾਰ ਨਾਲ ਗਿਆ ਸੀ ਅਤੇ ਉੱਥੇ ਮੈਂ ਸਥਾਨਕ ਮੰਦਿਰ ਵਿੱਚ ਇਸ ਡਰੱਮ ਦੀ ਫੋਟੋ ਖਿੱਚੀ। ਆਮਤੌਰ 'ਤੇ ਕਿਸੇ ਸ਼ਖ਼ਸ ਵੱਲੋਂ ਵਜਾਇਆ ਜਾਣਾ ਵਾਲਾ ਡਰੱਮ ਬਿੱਜਲੀ ਨਾਲ ਵੱਜਦਾ ਸੀ। ਮੈਂ ਇਸ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਇਹ ਜ਼ਿਆਦਾ ਮਹਿੰਗਾ ਵੀ ਨਹੀਂ ਹੈ।''

ਤਸਵੀਰ ਸਰੋਤ, BBC/sunil pareek

ਇਸ ਤਸਵੀਰ ਤੇ ਸੁਨੀਲ ਪਾਰਿਕ ਕਹਿੰਦੇ ਹਨ,'' ਇਸ ਜੁਗਾੜ ਵਿੱਚ ਇੱਕ ਸ਼ਖ਼ਸ ਨੇ ਆਪਣੀ ਮੋਟਰਸਾਇਕਲ ਵਿੱਚ ਟਰਾਲੀ ਜੋੜੀ ਸੀ ਅਤੇ ਉਹ ਇਸਨੂੰ ਆਪਣੇ ਪਰਿਵਾਰ ਨੂੰ ਘੰਮਾਉਣ ਲਈ ਇਸਤੇਮਾਲ ਕਰਦਾ ਸੀ।''

ਤਸਵੀਰ ਸਰੋਤ, BBC/Robert Saunders

ਰਾਬਰਟ ਸੌਂਡਰਸ ਕਹਿੰਦੇ ਹਨ,'' ਗਵਾਡੇਲੋਪ ਵਿੱਚ ਵਨੀਲਾ ਦੇ ਦਰਖ਼ਤ ਤੋਂ ਪਰਾਗ ਕੱਢਣਾ ਬੜਾ ਮੁਸ਼ਕਿਲ ਕੰਮ ਹੈ ਪਰ ਇਸਦੇ ਲਈ ਟੂਥਪਿਕ ਦੀ ਵਰਤੋਂ ਕੀਤੀ ਜਾਂਦੀ ਹੈ।''

ਤਸਵੀਰ ਸਰੋਤ, BBC/Siddhika Jatia

ਸਿੱਧਿਕਾ ਜਾਟਿਆ ਦਾ ਕਹਿਣਾ ਹੈ,'' ਇਹ ਫੋਟੋ ਮੈਂ ਵਾਰਾਣਸੀ ਵਿੱਚ ਲਈ ਸੀ। ਇਸਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਸੀ ਕਿਉਂਕਿ ਇਹ ਸ਼ਖ਼ਸ ਆਪਣੇ ਸਿਰ 'ਤੇ ਪੂਰੀ ਦੁਕਾਨ ਲੈ ਕੇ ਚੱਲ ਰਿਹਾ ਹੈ।''

ਤਸਵੀਰ ਸਰੋਤ, BBC/Doris Enders

ਡੋਰਿਸ ਐਂਡਰਸ ਕਹਿੰਦੇ ਹਨ,''ਅਜਿਹੇ ਪੈਟਰੋਲ ਸਟੇਸ਼ਨ ਤੁਸੀਂ ਗੋਆ ਦੇ ਕਈ ਪਿੰਡਾਂ ਵਿੱਚ ਦੇਖ ਸਕਦੇ ਹੋ। 'ਅਸਲੀ' ਪੈਟਰੋਲ ਪੰਪ ਬਹੁਤ ਦੂਰ ਹੁੰਦੇ ਹਨ ਤਾਂ ਲੋਕਾਂ ਦੀ ਸੁਵਿਧਾ ਲਈ ਇਹ ਪੈਟਰੋਲ ਇੰਝ ਰੱਖਿਆ ਜਾਂਦਾ ਹੈ। ਤੁਸੀਂ ਪੈਸਾ ਦੇਣਾ ਹੋਵੇ ਤਾਂ 'ਹੇਲੋ, ਹੋਲੋ' ਕਹਿਣਾ ਪੈਂਦਾ ਹੈ ਅਤੇ ਕੋਈ ਵੀ ਆ ਜਾਵੇਗਾ।''

ਤਸਵੀਰ ਸਰੋਤ, BBC/Harvey Jones

ਹਾਰਵ ਜੌਨਸ ਦੱਸਦੇ ਹਨ ਕਿ ਡੋਰਸੇਟ ਦੇ ਚੇਸਿਲ ਤੱਟ ਦੀ ਇਹ ਫੋਟੋ ਹੈ। ਇੱਕ ਮਛਵਾਰੇ ਦੀ ਇਹ ਝੋਂਪੜੀ ਬੇਕਾਰ ਹੋ ਚੁਕੀ ਸਮੱਗਰੀ ਤੋਂ ਬਣੀ ਹੈ। ਇਸਦੇ ਨਾਲ ਹੀ ਇਸ ਤੇ ਇੱਕ ਸੀਸੀਟੀਵੀ ਕੈਮਰਾ ਵੀ ਲੱਗਿਆ ਹੋਇਆ ਹੈ।''

ਤਸਵੀਰ ਸਰੋਤ, BBC/Hannan Khamis

ਪੇਰੂ ਦੇ ਜੰਗਲਾਂ ਵਿੱਚ ਗਰਮੀ 'ਚ ਇਹ ਫੋਟੋ ਇਨਨਾਨ ਕਾਮਿਸ ਨੇ ਲਈ ਸੀ। ਉਹ ਦੱਸਦੇ ਹਨ ਕਿ ਚੜ੍ਹਾਈ ਦੇ ਦੌਰਾਨ ਇੱਕ ਘਰ ਵਿੱਚ ਉਹ ਰੁਕੇ ਤਾਂ ਉੱਥੇ ਉਨ੍ਹਾਂ ਨੇ ਮੋਬਾਈਲ ਫੋਨ ਰੱਖਣ ਲਈ ਥਾਂ ਦੇਖੀ ਜਿਸਨੂੰ ਬੋਤਲ ਨਾਲ ਬਣਾਇਆ ਗਿਆ ਸੀ।

ਤਸਵੀਰ ਸਰੋਤ, BBC/prerna jain

ਦਿੱਲੀ ਵਿੱਚ ਪ੍ਰੇਰਨਾ ਜੈਨ ਨੇ ਇੱਕ ਵਾਟਰ ਟੈਂਕਰ ਨੂੰ ਦੇਖਿਆ ਜਿਸਦੇ ਡਿੱਗਦੇ ਪਾਣੀ ਨੂੰ ਰੋਕਣ ਲਈ ਉਸ ਥਾਂ ਤੇ ਇੱਕ ਸੋਫਟ ਡ੍ਰਿੰਕ ਦੀ ਬੋਤਲ ਲਗਾਈ ਗਈ ਸੀ। ਉਸਨੇ ਉਸਨੂੰ ਪ੍ਰਭਾਵਿਤ ਕੀਤਾ ਅਤੇ ਉਨ੍ਹਾਂ ਨੇ ਇਸਦੀ ਤਸਵੀਰ ਲਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)