ਸੋਸ਼ਲ: ਮੋਦੀ ਸਰਕਾਰ ਦੇ ਮੰਤਰੀ ਵਿਦੇਸ਼ੀ ਕੱਪੜਿਆਂ ਦਾ ਬਾਈਕਾਟ ਕਰਨਗੇ?

ਸੁਬਰਮਨਿਅਮ ਸਵਾਮੀ Image copyright Getty Images
ਫੋਟੋ ਕੈਪਸ਼ਨ ਸੁਬਰਮਨਿਅਮ ਸਵਾਮੀ

ਭਾਜਪਾ ਦੇ ਮੰਤਰੀ ਸੁਬ੍ਰਾਮਨੀਅਨ ਸਵਾਮੀ ਨੇ ਹਾਲ ਹੀ ਵਿੱਚ ਟਵੀਟ ਕਰਕੇ ਕਿਹਾ ਹੈ ਕਿ ਵਿਦੇਸ਼ੀ ਕਪੜੇ ਸਾਡੇ ਤੇ ਥੋਪੇ ਹੋਏ ਹਨ।

ਉਨ੍ਹਾਂ ਕਿਹਾ ਕਿ ਭਾਜਪਾ ਨੂੰ ਆਪਣੇ ਮੰਤਰੀਆਂ ਲਈ ਸਿਰਫ ਭਾਰਤੀ ਕਪੜੇ ਪਾਉਣ ਦਾ ਨੇਮ ਲਾਗੂ ਕਰ ਦੇਣਾ ਚਾਹੀਦਾ ਹੈ।

ਸਵਾਮੀ ਦੇ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ।

2017: ਮੋਦੀ, ਕੈਪਟਨ ਤੇ ਹੋਰਾਂ ਦੇ ਵਿਵਾਦਤ ਟਵੀਟ

ਚੀਨ ਦੇ ਪਹਿਲੇ ਸ਼ਾਸਕ ਨੇ ਕਿਵੇਂ ਕੀਤੀ 'ਅੰਮ੍ਰਿਤ' ਦੀ ਭਾਲ?

ਲੋਕਾਂ ਨੇ ਸਵਾਮੀ ਨੂੰ ਟਵੀਟ ਕਰਕੇ ਦੱਸਿਆ ਕਿ ਜੇ ਉਹ ਇੰਨੇ ਹੀ ਭਾਰਤੀ ਹਨ ਤਾਂ ਉਨ੍ਹਾਂ ਨੂੰ ਹੋਰ ਕੀ ਕੀ ਛੱਡ ਦੇਣਾ ਚਾਹੀਦਾ ਹੈ।

ਐਸ ਰੋਨੀ ਨੇ ਲਿਖਿਆ, ''ਪਹਿਲਾਂ ਟਵਿੱਟਰ 'ਤੇ ਅੰਗਰੇਜ਼ੀ ਛੱਡੋ। ਇਹ ਬਹੁਤ ਵਿਦੇਸ਼ੀ ਹੈ।''

ਡਿਟੈਕਟਿਵ ਬਿਓਮਕੇਸ਼ ਨੇ ਟਵੀਟ ਕੀਤਾ, ''ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀਆਂ ਨੂੰ ਭਾਰਤ ਵਿੱਚ ਬਣੀ ਗੱਡੀਆਂ 'ਚ ਹੀ ਘੁੰਮਣਾ ਚਾਹੀਦਾ ਹੈ। ਉਹ ਰੌਲਸ ਰੌਏਸ ਅਤੇ ਬੀਐਮਡਬਲਿਊ ਚ ਕਿਉਂ ਘੁੰਮਦੇ ਹਨ?''

ਫੀਰੋਜ਼ ਜ਼ਫਰ ਨੇ ਸਿੱਧਾ ਸਵਾਮੀ ਦੀ ਹਾਰਵਰਡ ਡਿਗਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਟਵੀਟ ਕੀਤਾ। ਉਨ੍ਹਾਂ ਲਿਖਿਆ, ''ਵਿਦੇਸ਼ ਦੀ ਹਾਰਵਰਡ ਡਿਗਰੀ ਠੀਕ ਹੈ ਪਰ ਵਿਦੇਸ਼ੀ ਕਪੜੇ ਨਹੀਂ।''

ਸੁਨੀਤਾ ਨੇ ਟਵੀਟ ਕੀਤਾ, ''ਪਾਰਟੀ ਦੇ ਮੈਂਬਰਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਨਤਾ ਅੱਗੇ ਕੀ ਬੋਲਣਾ ਹੈ ਅਤੇ ਕੀ ਨਹੀਂ। ਬੇਮਤਲਬ ਦੀਆਂ ਟਿੱਪਣੀਆਂ ਕਪੜਿਆਂ ਤੋਂ ਵੱਧ ਹਾਨੀਕਾਰਕ ਹਨ।''

ਦੇਸਾਈ ਲਿਖਦੇ ਹਨ, ''ਆਰਐਸਐਸ ਦਾ ਡਰੈਸ ਵੀ ਵਿਦੇਸ਼ੀ ਲੱਗਦਾ ਹੈ, ਸਭ ਤੋਂ ਪਹਿਲਾਂ ਉਸ ਨੂੰ ਬਦਲਿਆ ਜਾਏ।''

ਸੁਬਰਮਨਿਅਨ ਸਵਾਮੀ ਅਕਸਰ ਆਪਣੇ ਟਵੀਟਸ ਕਰਕੇ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)