ਹਿਮਾਚਲ ਪ੍ਰਦੇਸ: ਕਿਸ ਦੇ ਧੱਕੇ ਨਾਲ ਮੁੱਖ ਮੰਤਰੀ ਬਣੇ ਜੈਰਾਮ ਠਾਕੁਰ

मोदी

ਜੈਰਾਮ ਠਾਕੁਰ ਨੇ ਬੁੱਧਵਾਰ ਸਵੇਰੇ ਹਿਮਾਚਲ ਪ੍ਰਦੇਸ਼ ਦੇ 13 ਵੇਂ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕ ਲਈ। ਉਹ ਡਾ. ਯਸ਼ਵੰਤ ਸਿੰਘ ਪਰਮਾਰ, ਰਾਮਲਾਲ ਠਾਕੁਰ, ਵੀਰਭੱਦਰ ਸਿੰਘ, ਸ਼ਾਂਤਾ ਕੁਮਾਰ ਅਤੇ ਪ੍ਰੇਮ ਕੁਮਾਰ ਧੂਮਲ ਤੋਂ ਬਾਅਦ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਲਈ ਛੇਵੇਂ ਹਿਮਾਚਲੀ ਆਗੂ ਹਨ।

ਮੰਡੀ ਜ਼ਿਲੇ ਦੀ ਸਿਰਾਜ ਸੀਟ ਤੋਂ ਚੁਣੇ ਗਏ ਜੈਰਾਮ ਠਾਕੁਰ ਤੋਂ ਪਹਿਲਾਂ ਵੀ ਇਸ ਖੇਤਰ ਦੇ ਕਈ ਦਿੱਗਜ਼ ਮੁੱਖ ਮੰਤਰੀ ਦੇ ਅਹੁਦੇ ਦੇ ਨੇੜੇ-ਤੇੜੇ ਆ ਕੇ ਰਹਿ ਗਏ ਹਨ।

ਇਸ ਜ਼ਿਲ੍ਹੇ ਵਿਚ 10 ਵਿਧਾਨ ਸਭਾ ਸੀਟਾਂ ਹਨ ਅਤੇ ਸੀਟਾਂ ਅਨੁਸਾਰ ਇਹ ਹਿਮਾਚਲ ਦਾ ਦੂਜਾ ਸਭ ਤੋਂ ਵੱਡਾ ਜ਼ਿਲ੍ਹਾ ਹੈ।

ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਹੋਇਆ ਸਿਆਸੀ ਸਫ਼ਰ

ਜੈਰਾਮ ਠਾਕੁਰ ਦਾ ਜਨਮ 6 ਜਨਵਰੀ 1965 ਨੂੰ ਮੰਡੀ ਪਿੰਡ ਦੇ ਟਾਂਡੀ ਪਿੰਡ ਵਿਚ ਹੋਇਆ ਸੀ। ਉਨ੍ਹਾਂ ਦੀ ਸਿਆਸੀ ਯਾਤਰਾ ਕਾਲਜ ਦੇ ਨਾਲ ਹੀ ਸ਼ੁਰੂ ਹੋ ਗਈ ਸੀ, ਜਿੱਥੇ ਉਹ ਏ.ਬੀ.ਵੀ.ਪੀ ਦਾ ਮੈਂਬਰ ਬਣੇ ਅਤੇ 1984 ਵਿਚ ਪਹਿਲੀ ਵਾਰ ਕਲਾਸ ਪ੍ਰਤੀਨਿਧੀ ਵਜੋਂ ਚੁਣੇ ਗਏ।

ਇਸ ਤੋਂ ਬਾਅਦ ਜੈਰਾਮ ਠਾਕੁਰ ਸੰਗਠਨ ਨਾਲ ਜੁੜੇ ਰਹੇ ਅਤੇ 1986 ਵਿਚ ਉਨ੍ਹਾਂ ਨੂੰ ਏਬੀਵੀਵੀ ਸਟੇਟ ਇਕਾਈ ਦਾ ਸੰਯੁਕਤ ਸਕੱਤਰ ਬਣਾਇਆ ਗਿਆ। 1983 ਤੋਂ 1993 ਤੱਕ ਉਹ ਵਿਦਿਆਰਥੀ ਕੌਂਸਲ ਦੇ ਜੰਮੂ ਅਤੇ ਕਸ਼ਮੀਰ ਇਕਾਈ ਦੇ ਸੰਗਠਨ ਸਕੱਤਰ ਰਹੇ।

1993 ਵਿਚ ਉਹ ਭਾਰਤੀ ਜਨਤਾ ਯੁਵਾ ਮੋਰਚਾ ਵਿਚ ਆਏ ਅਤੇ ਰਾਜ ਦੇ ਪਹਿਲੇ ਸਕੱਤਰ ਅਤੇ ਫਿਰ ਪ੍ਰਧਾਨ ਬਣੇ। ਉਨ੍ਹਾਂ ਨੇ 1993 ਵਿੱਚ ਹੀ ਚੋਣ ਰਾਜਨੀਤੀ ਵਿਚ ਕਦਮ ਰੱਖਿਆ ਅਤੇ ਮੰਡੀ ਦੇ ਚੱਚੇਓਟ ਵਿਧਾਨ ਸਭਾ ਸੀਟ 'ਤੇ ਚੋਣ ਲੜੀ। ਪਹਿਲੇ ਚੋਣ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਖਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਪਤਨੀ ਡਾ. ਸਾਧਨਾ ਅਸਲ ਵਿੱਚ ਕੰਨੜ ਹੈ, ਪਰ ਆਪਣੇ ਬਚਪਨ ਵਿੱਚ ਉਨ੍ਹਾਂ ਦਾ ਪਰਿਵਾਰ ਜੈਪੁਰ ਆ ਗਿਆ ਹੈ। ਡਾਕਟਰੀ ਪੜ੍ਹਾਈ ਦੌਰਾਨ ਉਹ ਵਿਦਿਆਰਥੀ ਕੌਂਸਲ ਨਾਲ ਜੁੜੇ ਹੋਏ ਸਨ ਅਤੇ ਉਹ ਇੱਥੇ ਹੀ ਦੋਵੇਂ ਇਕ-ਦੂਜੇ ਦੇ ਸੰਪਰਕ ਵਿਚ ਆਏ ਸਨ

ਬਾਅਦ ਵਿੱਚ ਜੈਰਾਮ ਸਰਗਰਮ ਰਾਜਨੀਤੀ ਵਿੱਚ ਆ ਗਏ ਅਤੇ ਡਾਕਟਰ ਸਾਧਨਾ ਮੈਡੀਕਲ ਕੈਂਪ, ਖੂਨਦਾਨ ਕੈਂਪ ਅਤੇ ਮਹਿਲਾ ਸ਼ਕਤੀਕਰਣ ਵਰਗੇ ਪ੍ਰੋਗਰਾਮਾਂ ਵਿੱਚ ਸਰਗਰਮ ਰਹੀ।

ਪੰਜ ਵਾਰ ਲਗਾਤਾਰ ਵਿਧਾਇਕ

ਇਸ ਸਮੇਂ ਦੌਰਾਨ 1998 ਦੀਆਂ ਵਿਧਾਨ ਸਭਾ ਚੋਣਾਂ ਵਿਚ ਜੈਰਾਮ ਠਾਕੁਰ ਨੇ ਮੁੜ ਚੱਚੇਓਟ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਅਤੇ ਜਿੱਤ ਨੂੰ ਜਿੱਤ ਗਏ। ਇਸੇ ਤਰ੍ਹਾਂ ਡਾਕਟਰ ਸਾਧਨਾ ਅਤੇ ਜੈਰਾਮ ਠਾਕੁਰ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ।

ਇਸ ਦੌਰਾਨ, ਚੱਚੇਓਟ ਸੀਟ ਨੂੰ ਮੁੜ ਤੋਂ ਸਿਰਾਜ ਸੀਟ ਬਦਲ ਦਿੱਤਾ ਗਿਆ, ਪਰ ਜੈਰਾਮ ਦੀ ਜਿੱਤ ਇੱਥੇ ਤੋਂ ਜਾਰੀ ਰਹੀ। ਇਸ ਦੇ ਨਾਲ ਹੀ ਉਹ ਪਾਰਟੀ ਵਿੱਚ ਕਈ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ।

2000 ਤੋਂ 2003 ਤੱਕ ਉਹ ਮੰਡੀ ਜ਼ਿਲੇ ਦੇ ਭਾਜਪਾ ਪ੍ਰਧਾਨ ਸਨ, 2003 ਵਿਚ ਉਨ੍ਹਾਂ ਨੂੰ ਰਾਜ ਦੇ ਉਪ ਪ੍ਰਧਾਨ ਬਣਾਇਆ ਗਿਆ ਸੀ ਅਤੇ 2006 ਵਿਚ ਉਹ ਪ੍ਰਦੇਸ਼ ਪ੍ਰਧਾਨ ਬਣੇ। ਇਹ ਉਹ ਸਮਾਂ ਸੀ ਜਦੋਂ ਭਾਰਤੀ ਜਨਤਾ ਪਾਰਟੀ ਸ਼ਾਂਤਾ ਕੁਮਾਰ ਅਤੇ ਪ੍ਰੇਮ ਕੁਮਾਰ ਧੂਮਲ ਨੂੰ ਰਾਜ ਵਿਚ ਵਿਰੋਧੀ ਖੇਮਿਆਂ ਵਿਚ ਵੰਡਿਆ ਗਿਆ ਸੀ। ਇਸ ਸਮੇਂ ਦੌਰਾਨ, ਜੈਰਾਮ ਠਾਕੁਰ ਨੇ ਇਸ ਧੜੇਬੰਦੀ ਨੂੰ ਖ਼ਤਮ ਕਰਨ ਵਿਚ ਕਾਫ਼ੀ ਸਫਲਤਾ ਹਾਸਲ ਕੀਤੀ। 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਭਾਜਪਾ ਸਰਕਾਰ ਬਣਾਉਣ ਵਿਚ ਸਫਲ ਰਹੇ। ਧੂਮਲ ਮੁੱਖ ਮੰਤਰੀ ਬਣੇ ਅਤੇ ਜੈਰਾਮ ਠਾਕੁਰ ਪੰਚਾਇਤੀ ਰਾਜ ਮੰਤਰੀ ਬਣੇ।

ਦੌੜ ਵਿੱਚ ਅਸਿੱਧੇ ਤਰੀਕੇ ਨਾਲ ਸ਼ਾਮਲ ਰਹੇ

2012 ਵਿਚ ਜੈਰਾਮ ਚੌਥੀ ਵਾਰ ਵਿਧਾਇਕ ਬਣੇ,ਪਰ ਰਾਜ ਵਿਚ ਕਾਂਗਰਸ ਸਰਕਾਰ ਬਣਾਈ ਗਈ ਸੀ। 2017 ਦੀ ਚੋਣ ਮੁਹਿੰਮ ਦੇ ਦੌਰਾਨ ਜਦੋਂ ਅਮਿਤ ਸ਼ਾਹ ਉਨ੍ਹਾਂ ਦੇ ਹਲਕੇ ਵਿੱਚ ਪਬਲਿਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ, ਉਨ੍ਹਾਂ ਨੇ ਕਿਹਾ ਸੀ ਕਿ ਧੂਮਲ ਮੁੱਖ ਮੰਤਰੀ ਹੋਣਗੇ ਅਤੇ ਜੈਰਾਮ ਠਾਕੁਰ ਨੂੰ ਸਰਕਾਰ ਵਿੱਚ ਸਭ ਤੋਂ ਵੱਡਾ ਅਹੁਦਾ ਦਿੱਤਾ ਜਾਵੇਗਾ।

ਇਸ ਤੋਂ ਬਾਅਦ ਖੇਤਰ ਵਿੱਚ ਆਪਣੀ ਮੁਹਿੰਮ ਦੌਰਾਨ ਅਸਿੱਧੇ ਤੌਰ ਉੱਤੇ ਜੈਰਾਮ ਠਾਕੁਰ ਮੁੱਖ ਮੰਤਰੀ ਦੀ ਦੌੜ ਵਿੱਚ ਆਪਣੇ ਆਪ ਨੂੰ ਸ਼ਾਮਲ ਕਰ ਰਹੇ ਸਨ। ਅਸਲ ਵਿੱਚ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਉਹ ਤੁਹਾਡੇ ਅਸ਼ੀਰਵਾਦ ਨਾਲ ਸਾਰਿਆਂ ਅਹੁਦਿਆਂ ਉੱਤੇ ਰਹਿ ਚੁੱਕੇ ਹਨ। ਇਸ ਦੌਰਾਨ ਲੋਕਾਂ ਨੇ ਕਿਹਾ ਕਿ ਉਹ ਹੁਣ ਉਨ੍ਹਾਂ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਇਸ 'ਤੇ ਜੈਰਾਮ ਨੇ ਕਿਹਾ ਸੀ - "ਇਸ ਲਈ ਥੋੜਾ ਜਿਹਾ ਧੱਕਾ ਲਾਓ, ਹਾਲਾਂਕਿ ਇਹ ਪਾਰਟੀ ਫੈਸਲਾ ਕਰੇਗੀ। "

ਪਰ ਸ਼ਾਇਦ ਹੀ ਜੈਰਾਮ ਠਾਕੁਰ ਨੂੰ ਉਸ ਵੇਲੇ ਪਤਾ ਹੋਵੇਗਾ ਕਿ ਉਹ ਅਸਲ ਵਿਚ ਇਸ ਵਾਰ ਮੁੱਖ ਮੰਤਰੀ ਬਣ ਜਾਣਗੇ। ਜਦੋਂ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਖੁਦ ਚੋਣ ਹਾਰ ਗਏ ਤਾਂ ਉਨ੍ਹਾਂ ਨੇ ਚੁਣੇ ਹੋਏ ਵਿਧਾਇਕਾਂ ਵਿੱਚੋਂ ਸਹੀ ਉਮੀਦਵਾਰ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਅਜਿਹੇ ਹਾਲਾਤਾਂ ਵਿਚ ਜੈਰਾਮ ਠਾਕੁਰ ਸਭ ਤੋਂ ਅੱਗੇ ਖੜੇ ਨਜ਼ਰ ਆਏ।

ਰਾਜਪੂਤ ਹੋਣਾ ਲਾਹੇਬੰਦ ਬਣਿਆ

ਭਾਰਤੀ ਜਨਤਾ ਪਾਰਟੀ ਨੂੰ ਹਿਮਾਚਲ ਦਾ ਮੁੱਖ ਮੰਤਰੀ ਚੁਣਨ ਵਿੱਚ ਜ਼ਿਆਦਾ ਮੁਸ਼ਕਿਲ ਹੋਈ ਹੈ। ਇੱਕ ਪਾਸੇ ਪ੍ਰੇਮ ਕੁਮਾਰ ਧੂਮਲ ਦੇ ਸਮਰਥਕ ਸੀ, ਜੋ ਉਨ੍ਹਾਂ ਦੀ ਹਾਰ ਦੇ ਬਾਵਜੂਦ ਵੀ ਤੀਜੀ ਵਾਰ ਧੂਮਲ ਨੂੰ ਮੁੱਖ ਮੰਤਰੀ ਬਣਾਉਣ ਦੀ ਲਾਮਬੰਧੀ ਕਰ ਰਹੇ ਸਨ। ਦੂਜਾ ਧੂਮਲ ਦਾ ਸਿਆਸੀ ਤਜਰਬਾ ਵੀ ਸੀ।

ਪਾਰਟੀ ਨੂੰ ਲੱਗਿਆ ਹੋਵੇਗਾ ਕਿ ਹਾਰੇ ਹੋਏ ਲੀਡਰ ਨੂੰ ਮੁੱਖ ਮੰਤਰੀ ਬਣਾਉਣ ਨਾਲ ਗ਼ਲਤ ਸੰਦੇਸ਼ ਜਾਵੇਗਾ। ਅਜਿਹੇ ਵਿੱਚ ਪਾਰਟੀ ਨੇ ਚੁਣੇ ਹੋਏ ਵਿਧਾਇਕਾਂ ਵਿੱਚੋਂ ਹੀ ਮੁੱਖ ਮੰਤਰੀ ਚੁਣਿਆ।

ਜੈਰਾਮ ਦੀ ਚੋਣ 2-3 ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਇੱਕ ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਤਜਰਬੇਕਾਰ ਨੇਤਾ ਹਨ ਅਤੇ ਕਈ ਸਾਲਾਂ ਤੋਂ ਵਿਧਾਇਕ ਹਨ। ਇਸ ਤੋਂ ਇਲਾਵਾ ਜਾਤੀ ਸਮੀਕਰਣ ਦਾ ਧਿਆਨ ਰੱਖਿਆ ਗਿਆ ਹੈ।

ਹਿਮਾਚਲ ਦੀ ਸਿਆਸਤ ਵਿੱਚ ਬ੍ਰਾਹਮਣ ਬਨਾਮ ਰਾਜਪੂਤਾਂ ਦੀ ਅਹਿਮੀਅਤ ਰਹੀ ਹੈ। ਭਾਜਪਾ ਨੂੰ ਲੱਗ ਰਿਹਾ ਹੈ ਕਿ ਸੂਬੇ ਵਿੱਚ ਰਾਜਪੂਤ ਉਸਦੇ ਜ਼ਿਆਦਾ ਕਰੀਬ ਹਨ। ਅਜਿਹੇ ਵਿੱਚ ਧੂਮਲ ਦੀ ਥਾਂ ਪਾਰਟੀ ਨੇ ਇੱਕ ਰਾਜਪੂਤ ਭਾਈਚਾਰੇ ਤੋਂ ਹੀ ਮੁੱਖ ਮੰਤਰੀ ਦੀ ਚੋਣ ਕੀਤੀ ਹੈ। ਜਿੱਤ ਕੇ ਆਏ ਜ਼ਿਆਦਾਤਰ ਭਾਜਪਾ ਵਿਧਾਇਕ ਵੀ ਰਾਜਪੂਤ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)