ਪ੍ਰਿਅੰਕਾ ਚੋਪੜਾ ਦੀ ਕਾਮਯਾਬੀ ਦੇ ਕੀ ਹਨ 12 ਮੰਤਰ?

PC

ਜੇ ਕਿਸੇ ਨੂੰ ਪ੍ਰਿਅੰਕਾ ਚੋਪੜਾ ਵਰਗਾ ਬਣਨਾ ਹੈ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ? ਇਸ ਸਵਾਲ ਦਾ ਚੰਗਾ ਜਵਾਬ ਪ੍ਰਿਅੰਕਾ ਤੋਂ ਵਧੀਆ ਹੋਰ ਕੌਣ ਦੇ ਸਕਦਾ ਹੈ।

ਪ੍ਰਿਅੰਕਾ ਨੇ ਦਿੱਲੀ ਦੇ ਸੀਰੀ ਫੋਰਟ ਆਡਿਟੋਰੀਅਮ 'ਚ ਪੇਂਗਵਿਨ ਪਬਲਿਕੇਸ਼ਨ ਦੇ ਇੱਕ ਸਮਾਗਮ ਦੌਰਾਨ ਇਸ ਦਾ ਜਵਾਬ ਦਿੱਤਾ।

ਪੇਂਗਵਿਨ ਨੇ ਇਸ ਅਦਾਕਾਰਾ ਨੂੰ ਆਪਣੇ ਸਲਾਨਾ ਸਮਾਗਮ 'ਚ ਭਾਸ਼ਣ ਦੇਣ ਲਈ ਸੱਦਿਆ ਸੀ।

ਵਿਸ਼ਾ ਸੀ - 'ਬ੍ਰੇਕਿੰਗ ਦਾ ਗਲਾਸ ਸੀਲਿੰਗ: ਚੇਜ਼ਿੰਗ ਦਾ ਡ੍ਰੀਮ।'

ਦਿਲਜੀਤ ਨੂੰ ਕਿਹੜੀ ਖੇਡ ਲੱਗਦੀ ਹੈ ਔਖੀ?

ਦੱਖਣ ਭਾਰਤ ਦੇ ਕਲਾਕਾਰ ਬੜਬੋਲੇ, ਬਾਲੀਵੁੱਡ ਦੇ ਖ਼ਾਮੋਸ਼!

'ਮੈਨੂੰ ਮੇਰੇ ਕੰਮ ਨਾਲ ਜੱਜ ਕੀਤਾ ਜਾਵੇ'

ਗੁਲਾਬੀ ਰੰਗ ਦੇ ਲਿਬਾਸ 'ਚ ਪ੍ਰਿਅੰਕਾ ਚੋਪੜਾ ਮੰਚ 'ਤੇ ਆਏ ਅਤੇ ਆਪਣੀਆਂ ਗੱਲਾਂ ਨਾਲ ਹੌਲੀ-ਹੌਲੀ ਇਸ ਰੰਗ ਨਾਲ ਜੁੜੀਆਂ ਕਈ ਧਾਰਨਾਵਾਂ ਨੂੰ ਤੋੜਦੇ ਗਏ।

Image copyright Getty Images

ਪ੍ਰਿਅੰਕਾ ਕਹਿੰਦੇ ਹਨ ਮੈਂ ਕਿਸੇ ਮਿਸ਼ਨ 'ਤੇ ਨਹੀਂ ਹਾਂ ਕਿ ਮੈਨੂੰ ਕੋਈ ਗਲਾਸ ਸੀਲਿੰਗ ਬ੍ਰੇਕ ਕਰਨਾ ਹੈ ਜਾਂ ਫ਼ਿਰ ਕੋਈ ਮਾਨਤਾ ਤੋੜਨੀ ਹੈ, ਮੈਂ ਸਿਰਫ਼ ਆਪਣੇ ਸੁਪਨਿਆਂ ਅਤੇ ਇੱਛਾਵਾਂ ਨੂੰ ਜਿਉਂਦੀ ਹਾਂ।

ਉਨ੍ਹਾਂ ਦਰਸ਼ਕਾਂ ਨੂੰ ਆਪਣੀ ਸਫ਼ਲਤਾ ਦੇ 12 ਮੰਤਰ ਵੀ ਦੱਸੇ।

ਪ੍ਰਿਅੰਕਾ ਦੇ 12 ਮੰਤਰ

 • ਸਾਡੇ ਵਰਗਾ ਦੂਜਾ ਕੋਈ ਨਹੀਂ ਹੈ, ਸਭ ਤੋਂ ਜ਼ਰੂਰੀ ਹੈ ਅਸੀਂ ਖ਼ੁਦ ਨੂੰ ਪਛਾਣੀਏ।
 • ਸੁਪਨਿਆਂ ਨੂੰ ਖੰਭ ਦੇਈਏ, ਬਦਲਾਅ ਦੇ ਡਰ ਤੋਂ ਸੁਪਨਿਆਂ ਨੂੰ ਬੇੜੀਆਂ 'ਚ ਬੰਨੋ ਨਾ।
 • ਅਭਿਲਾਸ਼ੀ ਬਣੋ, ਖ਼ਾਸ ਤੌਰ 'ਤੇ ਔਰਤਾਂ।
 • ਕਿਸੇ ਹੋਰ ਨੂੰ ਆਪਣੇ ਸੁਪਨੇ ਤੈਅ ਕਰਨ ਦਾ ਹੱਕ ਨਾ ਦਿਓ।
 • ਥੋੜੇ 'ਚ ਹੀ ਸੰਤੁਸ਼ਟ ਕਿਉਂ? ਆਪਣੇ ਸੁਪਨਿਆਂ ਲਈ ਲਾਲਚੀ ਹੋਣਾ ਜਾਇਜ਼ ਹੈ।
 • ਹਾਰਣ 'ਚ ਕੋਈ ਬੁਰਾਈ ਨਹੀਂ ਹੈ ਪਰ ਉਸ ਦੇ ਬਾਅਦ ਖੜਾ ਹੋਣਾ ਜ਼ਰੂਰੀ ਹੈ।
 • ਰਿਸਕ ਲੈਣਾ ਜ਼ਰੂਰੀ ਹੈ ਪਰ ਲੈਣ ਤੋਂ ਪਹਿਲਾਂ ਸੋਚਣਾ-ਸਮਝਨਾ ਜ਼ਰੂਰੀ ਹੈ
 • ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਚੋਣ ਬੜੀ ਸਮਝਦਾਰੀ ਨਾਲ ਕਰੋ।
Image copyright Getty Images
 • ਤੁਸੀਂ ਹਰ ਕਿਸੇ ਨੂੰ ਖ਼ੁਸ਼ ਨਹੀਂ ਰੱਖ ਸਕਦੇ ਤਾਂ ਕੋਸ਼ਿਸ਼ ਵੀ ਨਾ ਕਰੋ।
 • ਹਰ ਚੀਜ਼ ਨੂੰ ਗੰਭੀਰਤਾ ਨਾਲ ਲੈਣਾ ਛੱਡ ਦਿਓ, ਜ਼ਿੰਦਗੀ ਦਾ ਮਜ਼ਾ ਲੈਣਾ ਸਭ ਤੋਂ ਜ਼ਰੂਰੀ ਹੈ।
 • ਇਨਸਾਨੀਅਤ ਦਾ ਜ਼ਿੰਦਾ ਰਹਿਣਾ ਜ਼ਰੂਰੀ ਹੈ, ਪਰ ਕਿਸੇ ਨੇ ਤੁਹਾਡੇ ਲਈ ਕੁਝ ਕੀਤਾ ਹੈ ਤਾਂ ਜ਼ਿੰਮੇਵਾਰੀ ਤੁਹਾਡੀ ਵੀ ਹੈ।
 • ਕਦੇ ਨਾ ਭੁੱਲੋਂ ਕਿ ਤੁਸੀਂ ਕਿੱਥੋਂ ਆਏ ਹੋ।
 • ਜੇ ਮੈਂ ਇੱਥੇ ਪਹੁੰਚ ਸਕਦੀ ਹਾਂ ਤਾਂ ਕੋਈ ਵੀ ਪਹੁੰਚ ਸਕਦਾ ਹੈ।

ਪਦਮਾਵਤੀ ਟਵੀਟ 'ਤੇ ਕੈਪਟਨ ਦੀ ਸਫ਼ਾਈ

ਬਾਲੀਵੁੱਡ ਲਈ ਸਿਰਫ਼ 'ਗੋਰੇ' ਹੀ ਵਿਦੇਸ਼ੀ ਕਿਉਂ?

Image copyright Getty Images

ਉਹ ਕਿਸੇ ਲਈ ਇੰਟਰਨੈਸ਼ਨਲ ਸਟਾਰ ਸਨ ਤਾਂ ਕਿਸੇ ਲਈ ਦੇਸੀ ਕੁੜੀ। ਪਰ ਜਦੋਂ ਪ੍ਰਿਅੰਕਾ ਨੂੰ ਪੁੱਛਿਆ ਗਿਆ ਕਿ ਉਹ ਖ਼ੁਦ ਨੂੰ ਕਿਵੇਂ ਦੇਖਦੇ ਹਨ ਤਾਂ ਜਵਾਬ ਸੀ 'ਪਾਣੀ ਦੇ ਵਾਂਗ।'

'ਮੈਂ ਕੀ ਹਾਂ ਇਹ ਤਾਂ ਨਹੀਂ ਦੱਸ ਸਕਦੀ ਪਰ ਮੈਂ ਪਾਣੀ ਬਣ ਜਾਣਾ ਚਾਹੁੰਦੀ ਹਾਂ, ਜਿਸ ਨੂੰ ਜਿੱਥੇ ਰੱਖੋ, ਉਹੋ ਜਿਹਾ ਹੋ ਜਾਵੇ।'

ਪ੍ਰਿਅੰਕਾ ਲਈ ਕਾਮਯਾਬੀ ਦੀ ਭਾਸ਼ੀ ਹੈ ਥੋੜੀ ਵੱਖਰੀ

'ਮੇਰੇ ਲਈ ਕਾਮਯਾਬੀ ਦੇ ਮਾਇਨੇ ਚੈੱਕ 'ਚ ਜ਼ੀਰੋ ਜਾਂ ਗੱਡੀ ਨਹੀਂ ਹੈ, ਮੇਰੇ ਲਈ ਕਾਮਯਾਬੀ ਦਾ ਮਤਲਬ ਹੈ ਕਿ ਮੇਰੇ ਪ੍ਰਸ਼ੰਸਕਾਂ ਦੇ ਕੋਲ ਮੈਨੂੰ ਪਿਆਰ ਕਰਨ ਦੀ ਵਜ੍ਹਾ ਹੋਵੇ, ਮੈਂ ਕੁਝ ਅਜਿਹਾ ਕਰਾਂ ਜਿਸ ਦੀ ਉਹ ਤਾਰੀਫ਼ ਕਰਨ।'

ਸਾਲ 2017 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਟੀਵੀ ਅਦਾਕਾਰਾਂ ਦੇ ਮਾਮਲੇ 'ਚ, ਫੋਰਬਸ ਦੀ ਟੌਪ 10 ਸੂਚੀ 'ਚ ਥਾਂ ਬਣਾਉਣ ਵਾਲੀ ਪ੍ਰਿਅੰਕਾ ਕਹਿੰਦੇ ਹਨ, "ਮੈਨੂੰ ਮਾਣ ਹੈ ਕਿ ਮੈਂ ਇਸ ਕਦਰ ਮਿਹਨਤ ਨਾਲ ਕੰਮ ਕਰਦੀ ਹਾਂ ਕਿ ਅੱਜ ਮੈਂ ਮਰਦ ਅਦਾਕਾਰਾਂ ਨਾਲ ਮੋਢੇ ਨਾਲ ਮੋਢੇ ਮਿਲਾ ਕੇ ਖੜੀ ਹਾਂ।"

Image copyright Getty Images

ਹਾਲਾਂਕਿ ਉਹ ਮੰਨਦੇ ਹਨ ਕਿ ਇਸ ਸੂਚੀ 'ਚ ਹੋਰ ਵੀ ਔਰਤਾਂ ਦੇ ਨਾਂ ਸ਼ਾਮਿਲ ਹੋਣੇ ਚਾਹੀਦੇ ਹਨ।

ਹਾਲੀਵੁੱਡ-ਬਾਲੀਵੁੱਡ: ਕੀ ਫ਼ਰਕ ਹੈ?

ਪ੍ਰਿਅੰਕਾ ਕਹਿੰਦੇ ਹਨ, "ਹਰ ਦੇਸ਼ ਦਾ ਆਪਣਾ ਸੱਭਿਆਚਾਰ ਹੈ ਅਤੇ ਹਰ ਥਾਂ ਉਸਦੇ ਹਿਸਾਬ ਨਾਲ ਹੀ ਕੰਮ ਕੀਤਾ ਜਾਂਦਾ ਹੈ।"

ਉਹ ਇਹ ਕਹਿਣਾ ਨਹੀਂ ਭੁੱਲਦੇ ਕਿ ਹਾਲੀਵੁੱਡ 'ਚ ਲੋਕ ਸਮੇਂ ਦੇ ਬੇਹੱਦ ਪਾਬੰਦ ਹਨ।

'ਦੋਹਾਂ ਦੀਆਂ ਆਪਣੀਆਂ ਪਰੇਸ਼ਾਨੀਆਂ ਹਨ ਤੇ ਖੂਬੀਆਂ ਵੀ।'

ਫ਼ਿਲਮ ਪਦਮਾਵਤੀ ਵਿਵਾਦ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਪਿਕਾ ਪਾਦੁਕੋਣ ਅਤੇ ਸੰਜੇ ਲੀਲਾ ਭੰਸਾਲੀ ਦੋਹਾਂ ਨੂੰ ਹੀ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਨਾਲ ਹਨ।

ਕਿਵੇਂ ਕਾਗਜ਼ੀ ਸ਼ੇਰ ਬਣ ਗਿਆ ਹੈ ਸਪੈਸ਼ਲ ਮੈਰਿਜ ਐਕਟ

ਆਲੂ ਵੀ ਬਣ ਸਕਦਾ ਹੈ ਪਾਵਰ ਹਾਊਸ!

ਉਨ੍ਹਾਂ ਕਿਹਾ, "ਕਿਉਂ ਇੱਕ ਕਲਾਕਾਰ ਤੋਂ ਹੀ ਹਮੇਸ਼ਾ ਸਮਾਜ ਨੂੰ ਬਦਲਣ ਦੀ ਉਮੀਦ ਕੀਤੀ ਜਾਂਦੀ ਹੈ। ਅੱਜ ਕੱਲ ਦੇਸ਼ 'ਚ ਜੋ ਕੁਝ ਵੀ ਹੋ ਰਿਹਾ ਹੈ, ਜਿਹੜਾ ਧਰੁਵੀਕਰਣ ਹੋ ਰਿਹਾ ਹੈ ਉਹ ਭਾਵੇਂ ਜਾਤਿ ਦੇ ਨਾਂ ਤੇ ਹੋ ਰਿਹਾ ਹੋਵੇ ਜਾਂ ਫ਼ਿਰ ਜੇਂਡਰ ਦੇ ਨਾਂ ਤੇ...ਕਿਉਂ ਨਹੀਂ ਕਿਸੇ ਰਾਜਨੇਤਾ ਤੋਂ ਇਸ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਹਨ?"

ਸਿਨੇਮਾ ਜਗਤ 'ਚ ਯੌਨ ਸ਼ੋਸ਼ਣ

ਪ੍ਰਿਅੰਕਾ ਦਾ ਕਹਿਣਾ ਹੈ ਕਿ ਸਿਨੇਮਾ ਜਗਤ ਬਾਰੇ ਜ਼ਿਆਦਾ ਗੱਲਾਂ ਹੁੰਦੀਆਂ ਹਨ ਤਾਂ ਇਸ ਲਈ ਲੋਕ ਦੇਖਦੇ ਵੀ ਸਿਰਫ਼ ਉਹੀ ਹਨ ਪਰ ਔਰਤਾਂ ਦੇ ਨਾਲ ਬੁਰਾ ਵਤੀਰਾ ਹਰ ਥਾਂ ਹੁੰਦਾ ਹੈ।

"ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ। ਅਸਲੀ ਮਰਦ ਉਹ ਹੈ ਜਿਹੜਾ ਔਰਤਾਂ ਦੀ ਇੱਜ਼ਤ ਕਰਦਾ ਹੈ ਨਾ ਕਿ ਉਹ ਜਿਹੜਾ ਉਨ੍ਹਾਂ ਨਾਲ ਬੁਰਾ ਸਲੂਕ ਕਰਦਾ ਹੈ।"

ਮੈਂ ਵੀ ਬੜਾ ਕੁਝ ਝੱਲਿਆ

ਪ੍ਰਿਅੰਕਾ ਕਹਿੰਦੇ ਹਨ ਕਿ ਅਜਿਹਾ ਨਹੀਂ ਹੈ ਕਿ ਉਨ੍ਹਾਂ ਨੂੰ ਸਭ ਕੁਝ ਚਾਂਦੀ ਦੀ ਪਲੇਟ 'ਚ ਸੱਜਾ ਕੇ ਮਿਲ ਗਿਆ।

"ਮੈਨੂੰ ਵੀ ਪਰੇਸ਼ਾਨੀਆਂ ਹੋਈਆਂ ਹਨ, ਕਈ ਵਾਰ ਅਜਿਹਾ ਹੋਇਆ ਹੈ ਕਿ ਮੈਨੂੰ ਫ਼ਿਲਮ ਤੋਂ ਕੱਢ ਦਿੱਤਾ ਗਿਆ, ਮੇਰੀ ਥਾਂ ਹੀਰੋ ਦੀ ਗਰਲਫਰੈਂਡ ਨੂੰ ਰੋਲ ਮਿਲ ਗਿਆ, ਜਾਂ ਐਨ ਮੌਕੇ 'ਤੇ ਕਿਸੇ ਦੀ ਸਿਫ਼ਾਰਿਸ਼ ਆ ਗਈ ਅਤੇ ਮੈਨੂੰ ਹਟਾ ਦਿੱਤਾ ਗਿਆ। ਪਰ ਮੈਂ ਸਮਝੌਤਾ ਕਦੇ ਨਹੀਂ ਕੀਤਾ।"

ਲੋਕਾਂ ਨੂੰ ਜਵਾਬ ਸਿਰਫ਼ ਤੁਸੀਂ ਆਪਣੀ ਕਾਮਯਾਬੀ ਨਾਲ ਦੇ ਸਕਦੇ ਹੋ।

Image copyright Getty Images

ਬਚਪਨ ਦੀ ਇੱਕ ਯਾਦ ਦਾ ਜ਼ਿਕਰ ਕਰਦਿਆਂ ਪ੍ਰਿਅੰਕਾ ਕਹਿੰਦੇ ਹਨ ਕਿ ਭੇਦਭਾਵ ਮੇਰੇ ਨਾਲ ਵੀ ਹੋਇਆ ਹੈ, ਉਦੋਂ ਮੈਂ 10ਵੀਂ ਜਮਾਤ ਵਿੱਚ ਸੀ। ਮੇਰੇ ਨਾਲ ਦੇ ਲੋਕ ਮੈਨੂੰ ਕਰੀ ਤੇ ਬ੍ਰਾਉਨੀ ਕਹਿੰਦੇ ਸਨ ਪਰ ਲੋਕਾਂ ਦਾ ਮੁੰਹ ਤੁਸੀਂ ਸਿਰਫ਼ ਆਪਣੀ ਕਾਮਯਾਬੀ ਨਾਲ ਹੀ ਬੰਦ ਕਰ ਸਕਦੇ ਹੋ।

ਰਿਤਿਕ ਤੇ ਰਣਬੀਰ ਤੋਂ ਸਵਾਲ ਕਿਉਂ ਨਹੀ?

ਕੀ ਤੁਸੀਂ ਖ਼ੁਦ ਨੂੰ ਇੰਡਸਟਰੀ ਤੋਂ ਵੱਖਰਾ ਹੋਇਆ ਮਹਿਸੂਸ ਨਹੀਂ ਕਰਦੇ?

ਇਸ ਸਵਾਲ ਦੇ ਜਵਾਬ 'ਚ ਉਹ ਕਹਿੰਦੇ ਹਨ ਇਹ ਸਵਾਲ ਉਨ੍ਹਾਂ ਨੂੰ ਕਿਉਂ ਪੁੱਛਿਆ ਜਾਂਦਾ ਹੈ?

"ਮੈਂ ਜਾਣਦੀ ਹਾਂ ਕਿ ਮੇਰੀ ਆਖ਼ਰੀ ਫ਼ਿਲਮ ਬਾਜੀਰਾਵ ਮਸਤਾਨੀ 2015 'ਚ ਆਈ ਸੀ। ਪਰ ਕੀ ਤੁਹਾਨੂੰ ਯਾਦ ਹੈ ਰਿਤਿਕ ਰੌਸ਼ਨ ਤੇ ਰਣਬੀਰ ਕਪੂਰ ਦੀ ਆਖ਼ਰੀ ਫ਼ਿਲਮ ਕਿਹੜੀ ਸੀ?"

"ਉਨ੍ਹਾਂ ਨੂੰ ਕੋਈ ਕਿਉਂ ਨਹੀਂ ਪੁੱਛਦਾ? ਉਨ੍ਹਾਂ ਨੂੰ ਚੰਗੀ ਫ਼ਿਲਮ ਚੁਣਨ ਦਾ ਹੱਕ ਹੈ, ਉਹ ਸਮਾਂ ਲੈ ਸਕਦੇ ਹਨ, ਉਨ੍ਹਾਂ ਦਾ ਕੋਈ ਹਿਸਾਬ ਨਹੀਂ ਮੰਗਦਾ ਪਰ ਮੈਨੂੰ ਇਹ ਸਵਾਲ ਕਿਉਂ ਪੁੱਛਿਆ ਜਾਂਦਾ ਹੈ ਜਦ ਕਿ ਮੈਂ ਤਾਂ ਲਗਾਤਾਰ ਕੰਮ ਕਰ ਰਹੀ ਹਾਂ।"

ਕੀ ਹੈ ਪ੍ਰਿਅੰਕਾ ਦੀ ਸਭ ਤੋਂ ਵੱਡੀ ਪ੍ਰਾਪਤੀ ?

"ਆਪਣੇ ਡਰ ਤੋਂ ਅੱਗੇ ਵੱਧਣਾ ਮੇਰੀ ਸਭ ਤੋਂ ਵੱਡੀ ਕਾਮਯਾਬੀ ਹੈ। ਮੈਂ ਆਪਣੇ ਡਰ ਨੂੰ ਹੀ ਆਪਣੀ ਤਾਕਤ ਬਣਾ ਲਿਆ ਹੈ, ਅੱਜ ਮੈਨੂੰ ਆਪਣੇ ਪੈਰਾਂ 'ਤੇ ਭਰੋਸਾ ਹੈ ਅਤੇ ਇਹੀ ਮੇਰੀ ਸਭ ਤੋਂ ਵੱਡੀ ਕਾਮਯਾਬੀ ਹੈ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਬਾਲੀਵੁੱਡ ਨਿਰਦੇਸ਼ਕ ਇਮਤਿਆਜ਼ ਅਲੀ ਦੇ ਪੰਜਾਬ ਨਾਲ ਜੁੜਾਅ ਦੀ ਕਹਾਣੀ

ਹਾਲਾਂਕਿ ਅਫ਼ਸੋਸ ਉਨ੍ਹਾਂ ਦੀ ਜ਼ਿੰਦਗੀ 'ਚ ਵੀ ਹੈ। "ਮੈਂ ਆਪਣੇ ਪਿਤਾ ਦੇ ਨਾਲ ਹੋਰ ਵਕਤ ਬਿਤਾਉਣਾ ਚਾਹੁੰਦੀ ਸੀ, ਇਸ ਗੱਲ ਦਾ ਅਫ਼ਸੋਸ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)