ਬੰਗਲੌਰ ਦੇ ਡਾ. ਰਾਓ ਨੇ ਬਣਾਇਆ ਬਣਾਵਟੀ ਵਾਇਸ ਬੌਕਸ

Dr Rao talks to a patient

ਦੇਸ ਭਰ ਵਿੱਚ ਤਕਰੀਬਨ 30 ਹਜ਼ਾਰ ਮਰੀਜ਼ ਹਰ ਸਾਲ ਗਲੇ ਦੇ ਕੈਂਸਰ ਨਾਲ ਪੀੜਤ ਪਾਏ ਜਾਂਦੇ ਹਨ। ਜਿਸ ਕਾਰਨ ਬਿਮਾਰੀ ਦੇ ਬਾਅਦ ਦੇ ਪੜਾਵਾਂ ਵਿੱਚ ਆਵਾਜ਼ ਗਵਾਉਣਾ (ਵਾਇਸ ਬੌਕਸ ਹਟਾਇਆ ਜਾਣਾ) ਹੀ ਹੱਲ ਰਹਿ ਜਾਂਦਾ ਹੈ। ਜਿਸ ਨਾਲ ਮਰੀਜ਼ ਦੀ ਅਵਾਜ਼ ਚਲੀ ਜਾਂਦੀ ਹੈ।

ਬਣਾਵਟੀ ਵਾਇਸ ਬੌਕਸ ਲਗਾਉਣ ਲਈ ਇੱਕ ਹਜ਼ਾਰ ਡਾਲਰ ਤੱਕ ਦਾ ਖਰਚਾ ਆ ਜਾਂਦਾ ਹੈ ਅਤੇ ਜ਼ਿਆਦਾਤਰ ਲੋਕ ਇਸ ਦੀ ਕੀਮਤ ਅਦਾ ਨਹੀਂ ਕਰ ਸਕਦੇ।

ਮੁਸਲਮਾਨ ਦੇਸ ਦੀ ਕਮਾਨ ਸਾਂਭਣ ਵਾਲੀ ਪਹਿਲੀ ਔਰਤ

ਕੀ ਕਹਿਣਾ ਹੈ ਓਬਾਮਾ ਦਾ ਸੋਸ਼ਲ ਮੀਡੀਆ ਦੀ ਵਰਤੋਂ ਬਾਰੇ?

ਅੰਗ ਦਾਨ ਲਈ ਜਨਮ ਲਵੇਗੀ ਇਹ ਬੱਚੀ

ਬੰਗਲੌਰ ਦੇ ਹੈੱਲਥਕੇਅਰ ਗਲੋਬਲ ਵਿੱਚ ਸਰਜੀਕਲ ਓਨੋਕੋਲੋਜਿਸਟ (ਕੈਂਸਰ ਦੇ ਡਾਕਟਰ) ਡਾ. ਰਾਓ ਦਾ ਕਹਿਣਾ ਹੈ, "ਸਾਡੇ ਜ਼ਿਆਦਾਤਰ ਹੈਲਥਕੇਅਰ ਨਿੱਜੀ ਅਤੇ ਮਹਿੰਗੇ ਹਨ। ਇਹੀ ਕਾਰਨ ਸੀ ਕਿ ਮੈਨੂੰ ਲੱਗਿਆ ਕਿ ਸੱਚੀ ਰੋਗੀਆਂ ਨੂੰ ਫਿਰ ਤੋਂ ਬੋਲਣ ਲਈ ਮਦਦ ਦੀ ਲੋੜ ਹੈ ਕਿਉਂਕਿ ਬੋਲਣਾ ਇੱਕ ਅਧਿਕਾਰ ਹੈ ਨਾ ਕਿ ਵਿਸ਼ੇਸ਼ ਅਧਿਕਾਰ।"

'ਅਵਾਜ਼ ਜਾਣਾ ਮੌਤ ਦੇ ਬਰਾਬਰ'

ਕੈਂਸਰ ਕਰਕੇ ਨਰਾਇਣ ਸਵਾਮੀ ਦਾ ਅਵਾਜ਼ ਵਾਲਾ ਬੌਕਸ ਹਟਾ ਦਿੱਤਾ ਗਿਆ ਹੈ ਅਤੇ ਉਹ ਬੋਲ ਨਹੀਂ ਸਕਦੇ ਸੀ, ਜਿਸ ਦਾ ਕਾਫ਼ੀ ਪ੍ਰਭਾਵ ਉਨ੍ਹਾਂ ਦੀ ਦੀ ਜ਼ਿੰਦਗੀ 'ਤੇ ਪਿਆ ਸੀ।

ਉਹ ਕਹਿੰਦੇ ਹਨ, "ਮੈਂ ਇੱਕ ਕੰਪਨੀ ਵਿੱਚ ਇੱਕ ਯੂਨੀਅਨ ਲੀਡਰ ਸੀ। ਮੈਂ ਦੂਜੇ ਵਰਕਰਾਂ ਦੀ ਮਦਦ ਕਰਦਾ ਸੀ। ਬਿਨਾਂ ਅਵਾਜ਼ ਤੋਂ ਮੈਂ ਉਨ੍ਹਾਂ ਲਈ ਬੇਕਾਰ ਹਾਂ।"

"ਮੇਰੀ ਅਵਾਜ਼ ਦਾ ਜਾਣਾ ਮਤਲਬ ਮੇਰੀ ਜ਼ਿੰਦਗੀ ਦਾ ਜਾਣਾ ਹੈ, ਮੈਂ ਆਪਣੇ ਆਪ ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਮੈਂ ਅਜਿਹਾ ਕੁਝ ਵੀ ਨਹੀਂ ਕਰ ਸਕਦਾ ਜਿਸ ਦਾ ਮੈਂ ਆਨੰਦ ਮਾਣ ਸਕਾ।"

ਸਵਾਮੀ ਵਰਗੇ ਮਰੀਜ਼ਾਂ ਨਾਲ ਮਿਲ ਕੇ ਡਾ. ਰਾਓ ਹੈਰਾਨੀ 'ਚ ਪੈ ਗਏ ਕਿ ਕਾਸ਼ ਉਹ ਉਨ੍ਹਾਂ ਦੀ ਕੁਝ ਹੋਰ ਮਦਦ ਕਰ ਸਕਦੇ।

ਜਦੋਂ ਉਨ੍ਹਾਂ ਦੇ ਇੱਕ ਦੋਸਤ ਨੇ ਕਿਹਾ ਕਿ ਉਹ ਕੋਈ ਬਣਾਵਟੀ ਵਾਇਸ ਬੌਕਸ ਕਿਉਂ ਨਹੀਂ ਤਿਆਰ ਕਰਦੇ। ਇਸ ਨਾਲ ਉਨ੍ਹਾਂ ਨੂੰ ਹੌਂਸਲਾ ਹੋਇਆ ਅਤੇ ਉਨ੍ਹਾਂ ਨੇ ਇੱਕ ਦੋਸਤ ਸ਼ਸ਼ਾਂਕ ਮਹੇਸ਼ ਨਾਲ (ਜੋ ਕਿ ਇੱਕ ਇੰਡਸਟਰੀਅਲ ਇੰਜਨੀਅਰ ਸੀ) ਮਿਲ ਕੇ ਇਸ ਸਬੰਧੀ ਖੋਜ ਅਤੇ ਵਿਕਾਸ ਦਾ ਕੰਮ ਸ਼ੁਰੂ ਕੀਤਾ।

ਦੋ ਸਾਲ ਬਾਅਦ ਸਿੱਟੇ ਵਜੋਂ ਓਮ ਵਾਇਸ ਬੌਕਸ ਤਿਆਰ ਹੋ ਗਿਆ, ਜਿਸ ਦੀ ਕੀਮਤ ਇੱਕ ਡਾਲਰ (75 ਰੁਪਏ) ਹੈ। ਇਹ ਕਰੀਬ ਇੱਕ ਸੈਂਟੀਮੀਟਰ ਆਕਾਰ ਦਾ ਇੱਕ ਛੋਟਾ ਜਿਹਾ ਉਪਕਰਣ ਹੈ।

ਜਿਸ ਨੂੰ ਉਨ੍ਹਾਂ ਮਰੀਜ਼ਾਂ ਦੇ ਗਲੇ ਵਿੱਚ ਲਗਾਇਆ ਜਾਂਦਾ ਹੈ, ਜਿਨ੍ਹਾਂ ਦਾ ਵਾਇਸ ਬੌਕਸ ਹਟਾ ਦਿੱਤਾ ਗਿਆ ਹੋਵੇ।

ਇਸ ਨੇ ਨਲਿਨੀ ਸਤਿਆਨਰਾਇਣ ਵਰਗੇ ਮਰੀਜ਼ਾਂ ਨੂੰ ਜ਼ਿੰਦਗੀ ਦੀ ਇੱਕ ਨਵੀਂ ਰੌਸ਼ਨੀ ਦਿੱਤੀ ਹੈ। ਨਲਿਨੀ ਹੁਣ ਬੋਲ ਸਕਦੀ ਹੈ ਅਤੇ ਉਹ ਆਪਣਾ ਸਮਾਂ ਗਲੇ ਦੀ ਸਰਜਰੀ 'ਚੋਂ ਲੰਘਣ ਵਾਲੇ ਦੂਜੇ ਮਰੀਜ਼ਾਂ ਦੇ ਸਹਿਯੋਗ ਤੇ ਕਾਉਂਸਲਿੰਗ ਕਰਨ ਵਿੱਚ ਬਿਤਾਉਂਦੀ ਹੈ।

ਉਹ ਕਹਿੰਦੀ ਹੈ, "ਮੈਂ ਮੁੜ ਉਸ ਮੁਕਾਮ 'ਤੇ ਆ ਗਈ ਅਤੇ ਮੈਂ ਕੈਂਸਰ ਤੋਂ ਬਾਅਦ ਜ਼ਿੰਦਗੀ ਦੀ ਇੱਕ ਮੁਸਕਰਾਉਂਦੀ ਹੋਈ ਮਿਸਾਲ ਹਾਂ।"

ਡਾ. ਰਾਓ ਦੱਸਦੇ ਹਨ, "ਗਲੇ ਦੇ ਕੈਂਸਰ ਦੇ ਚੌਥੇ ਪੜਾਅ ਦੇ ਮਰੀਜ਼ ਆਪਣਾ ਵਾਇਸ ਬੌਕਸ ਗਵਾ ਲੈਂਦੇ ਹਨ ਕਿਉਂਕਿ ਉਸ ਸਮੇਂ ਤੱਕ ਉਹ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਜਾਂਦਾ ਹੈ।"

"ਹੁਣ ਇਸ ਨਾਲ ਮਰੀਜ਼ ਦੁਬਾਰਾ ਬੋਲ ਸਕਦੇ ਹਨ, ਜੇਕਰ ਸਾਹ ਨਲੀ, ਖਾਣੇ ਵਾਲੀ ਨਲੀ ਨਾਲ ਜੁੜੀ ਹੋਵੇ ਅਤੇ ਫੇਫੜਿਆਂ ਤੋਂ ਲੰਘਦੀ ਹਵਾ ਨਾਲ ਖਾਣੇ ਵਾਲੀ ਨਲੀ ਕੰਬਣ 'ਚ ਸਮਰਥ ਹੋਵੇ। ਇੱਥੇ ਇਹ ਵੀ ਹੈ ਕਿ ਦਿਮਾਗ਼ ਖਾਣੇ ਵਾਲੀ ਨਲੀ ਨੂੰ ਫਿਰ ਕੰਬਣ ਲਈ ਕਹੇ ਅਤੇ ਮਰੀਜ਼ ਬੋਲ ਸਕੇਗਾ।"

ਓਮ ਵਾਇਸ ਬੌਕਸ ਨੂੰ ਘੱਟ ਮੁੱਲ 'ਤੇ ਵੇਚਿਆ ਜਾ ਸਕਦਾ ਹੈ ਕਿਉਂਕਿ ਜਿਨ੍ਹਾਂ ਨੇ ਇਸ ਪ੍ਰੋਜੈਕਟ 'ਤੇ ਕੰਮ ਕੀਤਾ ਹੈ, ਉਨ੍ਹਾਂ ਨੇ ਇਸ ਦੀ ਕੋਈ ਕੀਮਤ ਨਹੀਂ ਲਈ।

ਉਪਕਰਣ ਭਾਰਤ ਵਿੱਚ ਹੀ ਬਣਿਆ ਹੈ। ਹੋਰ ਵੀ ਕਈ ਮਹਿੰਗੇ ਬਣਾਵਟੀ ਵਾਇਸ ਬੌਕਸ ਮੌਜੂਦ ਹਨ ਕਿਉਂਕਿ ਉਹ ਦਰਾਮਦ ਕੀਤੇ ਜਾਂਦੇ ਹਨ।

ਅਜਿਹਾ ਇੱਕ ਪ੍ਰੋਜੈਕਟ ਪਹਿਲਾਂ ਰਿਹਾ ਨਾਕਾਮਯਾਬ

ਆਲ ਇੰਡੀਆ ਇੰਸਚੀਟਿਊਟ ਆਫ ਮੈਡੀਕਲ ਸਾਇੰਸਸ (ਏਮਜ਼) ਦੇ ਸਿਰ ਅਤੇ ਗਲੇ ਦੀ ਸਰਜਰੀ ਦੇ ਮਾਹਿਰ ਡਾ. ਅਲੋਕ ਠੱਕਰ ਦਾ ਮੰਨਣਾ ਹੈ ਕਿ ਓਮ ਵਾਇਸ ਬੌਕਸ ਮਰੀਜ਼ਾਂ ਲਈ ਵਰਦਾਨ ਹੈ।

ਉਹ ਕਹਿੰਦੇ ਹਨ "ਇਹ ਇੱਕ ਆਮ ਜਿਹਾ ਉਪਕਰਣ ਹੈ। ਇਹ ਇੱਕੋ-ਇੱਕ ਮੌਕਾ ਹੈ ਜੋ ਉਨ੍ਹਾਂ ਨੂੰ ਆਪਣੀ ਆਵਾਜ਼ ਵਾਪਸ ਦੇ ਸਕਦਾ ਹੈ ਤਾਂ ਜੋ ਉਹ ਇੱਕ ਖੁਸ਼ਹਾਲ ਜੀਵਨ ਜੀਉਣ ਲਈ ਆਪਣੇ ਕੰਮ 'ਤੇ ਵਾਪਸ ਜਾ ਸਕਣ।"

ਬੰਗਲਾਦੇਸ਼ ਵਿੱਚ ਗੁਰਦੁਆਰਾ ਨਾਨਕਸ਼ਾਹੀ ਦੀ ਭਾਲ

ਬੁਰਹਾਨ ਦੀ ਫੋਟੋ 'ਤੇ ਪੰਜਾਬ 'ਚ ਚਰਚਾ ਕਿਉਂ ?

ਭਾਰਤ ਦੇ ਘਾਤਕ ਹਮਲੇ ਨੂੰ ਪਾਕ ਨੇ ਦੱਸਿਆ 'ਖਿਆਲੀ ਕੜਾਹ'

ਉਨ੍ਹਾਂ ਨੇ ਡਾ. ਰਾਓ ਅਤੇ ਉਨ੍ਹਾਂ ਦੀ ਟੀਮ ਨੂੰ ਸਲਾਹ ਦਿੱਤੀ ਕਿ ਉਹ ਉਹ ਆਪਣੇ ਇਸ ਉਪਕਰਣ ਦਾ ਵਿਸਥਾਰ ਕਰਨ ਤਾਂ ਜੋ ਇਹ ਅਸਾਨੀ ਨਾਲ ਮਿਲ ਸਕੇ।

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅਜਿਹਾ ਹੀ ਇੱਕ ਪ੍ਰੋਜੈਕਟ ਲੋੜ ਮੁਤਾਬਕ ਉਤਪਾਦਨ ਨਾ ਹੋਣ ਕਰਕੇ ਫੇਲ੍ਹ ਹੋ ਗਿਆ ਸੀ।

ਡਾ. ਰਾਓ ਦੇਸ ਭਰ ਦੇ ਖੇਤਰੀ ਹੈਲਥ ਕੇਅਰ ਕੇਂਦਰਾਂ ਵਿੱਚ ਇਸ ਨੂੰ ਮੁਹੱਈਆ ਕਰਾਉਣ ਲਈ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਗਲੇ ਦੇ ਕੈਂਸਰ ਦੇ ਸਾਰੇ ਮਰੀਜ਼ ਆਪਣੀ ਆਮਦਨ ਦੀ ਪਰਵਾਹ ਕੀਤੇ ਬਿਨਾਂ ਇਸ ਉਪਕਰਣ ਨੂੰ ਖਰੀਦ ਸਕਣ।

"ਇਹ ਇੱਕ ਸਧਾਰਣ ਕਾਢ ਸੀ, ਜਿਸ ਨੇ ਬਹੁਤ ਸਧਾਰਣ ਤਰੀਕੇ ਨਾਲ ਕਈ ਜਿੰਦਗੀਆਂ ਨੂੰ ਛੋਹਿਆ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)