ਮਾਲੇਗਾਂਓ ਬਲਾਸਟ: ਸਾਧਵੀ ਤੇ ਪੁਰੋਹਿਤ 'ਤੇ ਚੱਲੇਗਾ ਦਹਿਸ਼ਤਗਰਦੀ ਦਾ ਮੁਕੱਦਮਾ

Sadhvi pragya

2008 ਦੇ ਮਾਲੇਗਾਂਓ ਬਲਾਸਟ ਮਾਮਲੇ ਵਿੱਚ ਸਾਧਵੀ ਪ੍ਰਗਯਾ ਅਤੇ ਕਰਨਲ ਪੁਰੋਹਿਤ ਨੂੰ ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ ਦੁਆਰਾ ਦਿੱਤੀ "ਕਲੀਨ ਚਿਟ" ਨਹੀਂ ਮੰਨੀ। ਪੀਟੀਆਈ ਦੇ ਮੁਤਾਬਕ ਦੋਵਾਂ 'ਤੇ ਹੁਣ ਯੁਏਪੀਏ ਅਤੇ ਆਈਪੀਸੀ ਦੇ ਤਹਿਤ ਮੁੱਕਦਮਾ ਚੱਲੇਗਾ, ਹਾਲਾਂਕਿ ਮਕੋਕਾ ਹਟਾ ਲਿਆ ਗਿਆ ਹੈ।

ਮੁੰਬਈ ਦੀ ਐਨਆਈਏ ਕੋਰਟ ਨੇ ਇਹ ਫ਼ੈਸਲਾ ਸੁਣਾਇਆ।

ਇਸ ਮਾਮਲੇ ਵਿੱਚ 11 ਮੁਲਜ਼ਮਾਂ 'ਤੇ 2010 ਵਿੱਚ ਮਕੋਕਾ (ਮਹਾਰਾਸ਼ਟਰ ਸੰਗਠਿਤ ਜੁਰਮ ਕੰਟਰੋਲ ਕਨੂੰਨ) ਲੱਗਾ ਸੀ ਜਿਸ ਵਿੱਚ ਸ਼ਾਮ ਸਾਹੂ, ਸ਼ਿਵਨਾਰਾਇਣ ਅਤੇ ਪ੍ਰਵੀਨ ਤਕਾਲਕੀ ਨੂੰ ਅਦਾਲਤ ਨੇ ਬਰੀ ਕਰ ਦਿੱਤਾ।

ਕੀ ਕਹਿਣਾ ਹੈ ਓਬਾਮਾ ਦਾ ਸੋਸ਼ਲ ਮੀਡੀਆ ਦੀ ਵਰਤੋਂ ਬਾਰੇ?

ਮੁਸਲਮਾਨ ਦੇਸ ਦੀ ਕਮਾਨ ਸਾਂਭਣ ਵਾਲੀ ਪਹਿਲੀ ਔਰਤ

'ਆਪਣੇ ਸੁਪਨਿਆਂ ਲਈ ਲਾਲਚੀ ਹੋਣਾ ਜਾਇਜ਼ ਹੈ'

ਸਾਧਵੀ ਪ੍ਰਗਯਆ ਅਤੇ ਕਰਨਲ ਪੁਰੋਹਿਤ ਸਹਿਤ 7 ਮੁਲਜ਼ਮਾਂ 'ਤੇ ਹੁਣ ਚਰਮਪੰਥ ਦੇ ਖ਼ਿਲਾਫ਼ ਬਣਾਏ ਗਏ ਕਨੂੰਨ ਯੂਏਪੀਏ ਦੀ ਧਾਰਾ 16 ਅਤੇ 18, ਆਈਪੀਸੀ ਦੀ ਧਾਰਾ 120 ਬੀ(ਅਪਰਾਧਿਕ ਸਾਜ਼ਿਸ਼), 302 (ਕਤਲ), 307( ਕਤਲ ਦੀ ਕੋਸ਼ਿਸ਼) ਅਤੇ 326 (ਇਰਾਦਤਨ ਕਿਸੇ ਨੂੰ ਨੁਕਸਾਨ ਪਹੁੰਚਾਉਣਾ) ਦੇ ਤਹਿਤ ਮਾਮਲੇ ਚੱਲੇਗਾ।

ਕਦੋਂ ਹੋਏ ਸੀ ਮਾਲੇਗਾਂਓ ਧਮਾਕੇ

ਮਹਾਰਾਸ਼ਟਰ ਦੇ ਮਾਲੇਗਾਂਓ ਦੇ ਅੰਜੁਮਨ ਚੌਕ ਅਤੇ ਭੀਕੂ ਚੌਕ 'ਤੇ 29 ਸਤਬੰਰ 2008 ਨੂੰ ਬੰਬ ਧਮਾਕੇ ਹੋਏ ਸੀ।

ਇਸ ਵਿੱਚ 6 ਲੋਕਾਂ ਦੀ ਮੌਤ ਹੋਈ ਸੀ ਅਤੇ 101 ਲੋਕ ਜ਼ਖ਼ਮੀ ਹੋਏ ਸੀ। ਇਨ੍ਹਾਂ ਧਮਾਕਿਆਂ ਵਿੱਚ ਇੱਕ ਮੋਟਰਸਾਇਕਲ ਦੀ ਵਰਤੋਂ ਕੀਤੀ ਗਈ ਸੀ।

ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਮਹਾਰਾਸ਼ਟਰ ਅੱਤਵਾਦ ਵਿਰੋਧੀ ਦਸਤੇ ਨੇ ਕੀਤੀ ਸੀ ਪਰ ਬਾਅਦ ਵਿੱਚ ਇਸਨੂੰ ਐਨਆਈਏ ਨੂੰ ਸੌਂਪ ਦਿੱਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)