ਕਿੱਥੇ ਹੋ ਰਹੀ ਹੈ ਦੱਬੇ ਹੋਏ ਖ਼ਜ਼ਾਨੇ ਦੀ ਭਾਲ?

ਕਿਲੇ ਦਾ ਖੁਦਾਈ

ਆਂਧਰਾ ਪ੍ਰਦੇਸ਼ ਦੇ ਕਰਨੂਲ ਜ਼ਿਲ੍ਹੇ ਦਾ ਚੇਨੰਮਪੱਲੀ ਪਿੰਡ ਅੱਜ ਕੱਲ ਸੁਰਖ਼ੀਆਂ ਵਿੱਚ ਹੈ। ਇੱਥੇ 16ਵੀਂ ਸਦੀ ਦੇ ਵਿਜੇਨਗਰ ਸਾਮਰਾਜ ਦੇ ਕਿਲੇ 'ਚ ਖੁਦਾਈ ਚੱਲ ਰਹੀ ਹੈ।

ਅਜਿਹੀ ਖ਼ਬਰ ਹੈ ਕਿ ਇਸ ਕਿਲ੍ਹੇ 'ਚ ਸਦੀਆਂ ਪੁਰਾਣਾ ਖ਼ਜਾਨਾ ਦੱਬਿਆ ਹੈ। ਇਸੇ ਖ਼ਜਾਨੇ ਦੀ ਭਾਲ ਵਿੱਚ ਹੀ ਖੁਦਾਈ ਕੀਤੀ ਜਾ ਰਹੀ ਹੈ।

ਕਿਲ੍ਹੇ 'ਚ ਖੁਦਾਈ ਦਾ ਇਹ ਕੰਮ ਸੂਬਾ ਮਾਇਨਿੰਗ ਅਧਿਕਾਰੀਆਂ ਵੱਲੋਂ ਸਥਾਨਕ ਮਾਲੀਆ ਅਤੇ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਪਿਛਲੇ ਦੋ ਹਫ਼ਤਿਆਂ ਤੋਂ ਚੱਲ ਰਿਹਾ ਹੈ।

ਜਦੋਂ ਅੰਮ੍ਰਿਤਸਰ ਦਾ ਮੁੰਡਾ ਬੌਂਬੇ 'ਚ ਬਣਿਆ ਸੂਪਰਸਟਾਰ

‘ਜੁੱਤੀਆਂ ਸੁਰੱਖਿਆ ਜਾਂਚ ਵਿੱਚ ਪਾਸ ਨਹੀਂ ਹੋਈਆਂ’

ਚੇਨੰਮਪੱਲੀ ਪਿੰਡ 'ਚ ਮੌਜੂਦ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਡੀਐੱਲ ਨਰਸਿਮਹਾ ਨੇ ਕਿਲ੍ਹੇ ਦਾ ਦੌਰਾ ਕੀਤਾ ਅਤੇ ਉੱਥੋਂ ਦੇ ਸਥਾਨਕ ਵਾਸੀਆਂ ਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਮਾਲੀਆ ਵਿਭਾਗ ਤੇ ਪੁਲਿਸ ਕਰ ਰਹੀ ਹੈ ਖੁਦਾਈ

ਸਥਾਨਕ ਵਾਸੀ ਸਬਾਸੱਪਾ ਨੇ ਦੱਸਿਆ ਕਿ ਉਨ੍ਹਾਂ ਨੂੰ 13 ਨਵੰਬਰ ਨੂੰ ਖੁਦਾਈ ਬਾਰੇ ਪਤਾ ਲੱਗਿਆ ਜਿਸ ਤੋਂ ਬਾਅਦ ਹਜ਼ਾਰਾਂ ਦਾ ਗਿਣਤੀ ਵਿੱਚ ਪਿੰਡ ਵਾਲੇ ਉਸ ਥਾਂ 'ਤੇ ਪਹੁੰਚ ਗਏ।

ਸਬਾਸੱਪਾ ਨੇ ਦੱਸਿਆ, "ਅਸੀਂ ਦੇਖਿਆ ਕਿ ਉਸ ਥਾਂ 'ਤੇ ਵਿਸ਼ੇਸ਼ ਕਲੈਕਟਰ, ਮਾਲੀਆ ਵਿਭਾਗ ਦੇ ਅਧਿਕਾਰੀ ਅਤੇ ਪੁਲਿਸ ਡੀਸੀਪੀ ਮੌਜੂਦ ਸਨ।"

"ਜਦੋਂ ਅਸੀਂ ਉਨ੍ਹਾਂ ਨੂੰ ਖੁਦਾਈ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਉਹ ਸਿਰਫ ਇਸ ਲਈ ਖੁਦਾਈ ਕਰਵਾ ਰਹੇ ਹਨ ਤਾਂ ਜੋ ਦੱਬੋ ਹੋਏ ਖ਼ਜ਼ਾਨਿਆਂ ਸਬੰਧੀ ਸੱਚੀਆਂ-ਝੂਠੀਆਂ ਖਬਰਾਂ ਸਾਹਮਣੇ ਲਿਆਂਦੀਆਂ ਜਾ ਸਕਣਗੀਆਂ।"

ਚੀਨ 'ਤੇ ਉੱਤਰੀ ਕੋਰੀਆ ਨੂੰ ਤੇਲ ਦੇਣ ਦਾ ਇਲਜ਼ਾਮ

ਉਹ ਥਾਂਵਾਂ ਜਿੱਥੇ ਲਿਖੀ ਹੈ ਸ਼ਹਾਦਤ ਦੀ ਇਬਾਰਤ

ਸਬਾਸੱਪਾ ਨੇ ਅੱਗੇ ਦੱਸਿਆ, "ਅਸੀਂ ਉਨ੍ਹਾਂ ਨੂੰ ਇਹ ਵੀ ਪੁੱਛਿਆ ਕਿ ਉਹ ਪਿੰਡ ਵਾਲਿਆਂ ਨੂੰ ਦੱਸੇ ਬਿਨਾਂ ਹੀ ਖੁਦਾਈ ਕਿਵੇਂ ਕਰ ਸਕਦੇ ਹਨ। ਅਗਲੇ ਦਿਨ ਅਸੀਂ ਇਸ ਮੁੱਦੇ 'ਤੇ ਇੱਕ ਸਭਾ ਵੀ ਬੁਲਾਈ। ਜਿਸ ਵਿੱਚ 12 ਮੈਂਬਰੀ ਕਮੇਟੀ ਨੇ ਇਹ ਖੁਦਾਈ ਜਾਰੀ ਰੱਖਣ ਦਾ ਮਤਾ ਪਾਸ ਕੀਤਾ।"

ਪਹਿਲਾਂ ਵੀ ਹੋ ਚੁੱਕੀ ਹੈ ਖੁਦਾਈ

ਇੱਕ ਹੋਰ ਸਥਾਨਕਵਾਸੀ ਅਕਬਰ ਵਲੀ ਨੇ ਦੱਸਿਆ, "ਇਸ ਥਾਂ ਨੂੰ ਦੱਬੇ ਹੋਏ ਖ਼ਜ਼ਾਨੇ ਲਈ ਜਾਣਿਆ ਜਾਂਦਾ ਹੈ। ਸਾਲ 2002 'ਚ ਅਨੰਤਪੁਰ ਤੋਂ ਕਲੇਸ਼ਵਰ ਨਾਂ ਦਾ ਇੱਕ ਆਦਮੀ ਆਇਆ ਸੀ।"

"ਉਸ ਨੇ ਸਾਰੇ ਪਿੰਡ ਵਾਲਿਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ ਅਸੀਂ ਖ਼ਜ਼ਾਨਾ ਲੱਭਣ ਵਿੱਚ ਉਸ ਦੀ ਮਦਦ ਕਰਾਂਗੇ ਤਾਂ ਉਹ ਪਿੰਡ ਵਾਲਿਆਂ ਨੂੰ ਸੋਨਾ ਦੇਵੇਗਾ।"

ਹਾਲਾਂਕਿ ਉਸ ਵੇਲੇ ਪੁਲਿਸ ਅਧਿਕਾਰੀਆਂ ਨੇ ਅਜਿਹਾ ਕਰਨ 'ਤੇ ਰੋਕ ਲਗਾ ਦਿੱਤੀ ਸੀ। ਇਸ ਥਾਂ 'ਤੇ ਪਿਛਲੇ 10-12 ਸਾਲਾਂ ਤੋਂ ਸਮੇਂ-ਸਮੇਂ 'ਤੇ ਖੁਦਾਈ ਹੁੰਦੀ ਰਹੀ ਹੈ।"

ਅੰਗ ਦਾਨ ਲਈ ਜਨਮ ਲਵੇਗੀ ਇਹ ਬੱਚੀ

ਜਥੇਦਾਰ ਦਾ ਫ਼ਰਮਾਨ ਤੇ ਐਪਲ ਦੀ ਮੁਆਫ਼ੀ

ਅਕਬਰ ਨੇ ਦੱਸਿਆ ਕਿ ਅੱਜ ਤੱਕ ਕਿਸੇ ਵੀ ਖੁਦਾਈ 'ਚ ਕੁਝ ਵੀ ਨਹੀਂ ਮਿਲਿਆ

'ਅਫ਼ਵਾਹਾਂ ਨੂੰ ਦੂਰ ਕਰਨ ਲਈ ਖੁਦਾਈ'

ਰੇਵੇਨਿਊ ਡਿਵੀਜਨਲ ਇੰਸਪੈਕਟਰ ਓਬੁਲੋਸੁ ਦੀ ਨਿਗਰਾਨੀ ਹੇਠ ਖੁਦਾਈ ਦਾ ਤਾਜ਼ਾ ਕੰਮ ਚੱਲ ਰਿਹਾ ਹੈ।

ਬੀਬੀਸੀ ਨੂੰ ਓਬੁਲੋਸੁ ਨੇ ਦੱਸਿਆ, "ਜ਼ਿਲਾ ਅਧਿਕਾਰੀ ਨੂੰ ਇਸ ਤਰ੍ਹਾਂ ਦੀਆਂ ਸੂਚਨਾਵਾਂ ਮਿਲੀਆਂ ਸਨ ਕਿ ਇੱਥੇ ਕਿਲੇ ਵਿੱਚ ਵੱਡੀ ਮਾਤਰਾ 'ਚ ਖ਼ਜ਼ਾਨਾ ਦੱਬਿਆ ਹੋ ਸਕਦਾ ਹੈ।"

"ਇਸ ਲਈ ਇਨ੍ਹਾਂ ਸਾਰੀਆਂ ਝੂਠੀਆਂ ਅਫ਼ਵਾਹਾਂ ਨੂੰ ਦੂਰ ਕਰਨ ਦੇ ਮਕਸਦ ਨਾਲ ਇਹ ਖੁਦਾਈ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਸਨ ਕਿ ਕੁਝ ਲੋਕ ਰਾਤ ਵੇਲੇ ਕਿਲੇ ਵਿੱਚ ਖੁਦਾਈ ਕਰਦੇ ਹਨ।"

ਮੁਸਲਮਾਨ ਦੇਸ ਦੀ ਕਮਾਨ ਸਾਂਭਣ ਵਾਲੀ ਪਹਿਲੀ ਔਰਤ

ਗੁਪਤ ਅੰਗਾਂ ਦੀ ਸਰਜਰੀ ਕਿਉਂ ਕਰਾ ਰਹੀਆਂ ਕੁੜੀਆਂ?

ਉਨ੍ਹਾਂ ਨੇ ਅੱਗੇ ਦੱਸਿਆ ਕਿ ਕੰਮ ਮਾਇਨਿੰਗ ਨੇਮਾਂ ਦੇ ਤਹਿਤ ਹੀ ਕਰਵਾਇਆ ਜਾ ਰਿਹਾ ਹੈ ਕਿਉਂਕਿ ਪੁਰਾਸਰੀ ਵਿਭਾਗ ਦੇ ਮਾਹਿਰਾਂ ਨੇ ਵੀ ਕਿਲ੍ਹੇ ਵਿੱਚ ਕੁਝ ਖਣਿਜ ਪਦਾਰਥ ਹੋਣ ਦੇ ਸੰਕੇਤ ਦਿੱਤੇ ਸਨ।"

ਕੇਂਦਰੀ ਅਤੇ ਸੂਬੇ ਦੇ ਪੁਰਾਸਰੀ ਵਿਭਾਗ ਅਧਿਕਾਰੀਆਂ ਮੁਤਾਬਕ ਚੇਨੰਮਪੱਲੀ ਕਿਲਾ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ ਇਸ ਲਈ ਉਹ ਉੱਥੇ ਹੋਣ ਵਾਲੀ ਖੁਦਾਈ 'ਤੇ ਕਿਸੇ ਤਰ੍ਹਾਂ ਦਾ ਵੀ ਆਦੇਸ਼ ਨਹੀਂ ਦੇ ਸਕਦੇ।

ਪੁਰਾਤਤਵ ਅਧਿਕਾਰੀ ਖੁਦਾਈ 'ਚ ਮਿਲਣ ਵਾਲੀਆਂ ਇੱਟਾਂ ਅਤੇ ਹੱਡੀਆਂ ਦਾ ਨਿਰੀਖਣ ਕਰ ਰਹੇ ਹਨ।

‘ਦੇਸ ਬਾਰੇ ਚਿੰਤਾ ਛੱਡੋ, ਸਿਰਫ਼ ਹਿੰਦੂ ਹੋਣ 'ਤੇ ਮਾਣ ਕਰੋ’

ਕਿਸ ਦੇ 'ਧੱਕੇ' ਨਾਲ ਮੁੱਖ ਮੰਤਰੀ ਬਣੇ ਜੈਰਾਮ ਠਾਕੁਰ

ਉਨ੍ਹਾਂ ਕੋਲੋਂ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉੱਥੇ ਕਮਿਸ਼ਨਰ ਦੇ ਆਦੇਸ਼ ਤੋਂ ਬਾਅਦ ਆਏ ਹਨ ਤਾਂ ਜੋ ਖੁਦਾਈ 'ਚ ਮਿਲਣ ਵਾਲੀਆਂ ਵਸਤਾਂ ਦੀ ਸੂਚੀ ਤਿਆਰ ਕੀਤੀ ਜਾ ਸਕੇ।

ਸੂਬੇ ਦੇ ਪੁਰਾਤਤਵ ਵਿਭਾਗ ਦੇ ਸਹਾਇਕ ਨਿਰਦੇਸ਼ਕ ਗੰਗਾਧਰ ਨੇ ਦੱਸਿਆ ਕਿ ਕਿਸੇ ਵੀ ਪ੍ਰਾਚੀਨ ਥਾਂ 'ਤੇ ਖੁਦਾਈ ਕਰਨ ਲਈ ਭਾਰਤੀ ਪੁਰਾਤਤਵ ਸਰਵੇਖਣ (ਏਐੱਸਆਈ) ਦੀ ਇਜ਼ਾਜਤ ਲੈਣਾ ਜ਼ਰੂਰੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਤ੍ਰਿਵਿਕਰਮ ਰਾਜੂ ਨਾਂ ਦੇ ਇੱਕ ਵਿਅਕਤੀ ਨੇ ਖ਼ੁਦ ਨੂੰ ਸ਼੍ਰੀਕ੍ਰਿਸ਼ਣ ਦੇਵਰਾਏ ਦਾ ਵੰਸ਼ਜ ਦੱਸਿਆ ਹੈ ਅਤੇ ਰੇਵੇਨਿਊ ਅਧਿਕਾਰੀਆਂ ਸਾਹਮਣੇ ਕਿਲੇ 'ਤੇ ਆਪਣਾ ਅਧਿਕਾਰ ਜਤਾਇਆ ਹੈ।

ਤ੍ਰਿਵਿਕਰਮ ਰਾਜੂ ਤੇਲੰਗਾਨਾ 'ਚ ਸਿੰਜਾਈ ਵਿਭਾਗ ਵਿੱਚ ਅਸਿਸਟੈਂਟ ਇੰਜੀਨੀਅਰ ਵਜੋਂ ਕੰਮ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)