ਬੈਂਗਲੁਰੂ: ਨਵੇਂ ਸਾਲ ਦਾ ਜਸ਼ਨ ਅਤੇ ਔਰਤਾਂ ਦੀ ਸੁਰੱਖਿਆ ਦੀ ਚੁਣੌਤੀ

ਬੰਗਲੁਰੂ ਪੁਲਿਸ Image copyright Getty Images

ਬੈਂਗਲੁਰੂ ਦੇ ਸੈਂਟ੍ਰਲ ਬਿਜ਼ਨਸ ਡਿਸਟ੍ਰਿਕ ਵਿੱਚ ਨਵੇਂ ਸਾਲ ਦੇ ਸੁਆਗਤ ਦਾ ਜਸ਼ਨ ਮਨਾਉਣ ਜਾਣ ਲਈ ਕੁੜੀਆਂ 'ਚ ਅਜੇ ਵੀ ਡਰ ਬਣਿਆ ਹੋਇਆ। ਇਹ ਉਹੀ ਇਲਾਕਾ ਹੈ ਜਿੱਥੇ 31 ਦਸੰਬਰ 2016 ਨੂੰ ਵੱਡੇ ਪੱਧਰ 'ਤੇ ਛੇੜਖਾਨੀ ਦੇ ਇਲਜ਼ਾਮ ਲੱਗੇ ਸੀ।

ਇੱਕ ਸਥਾਨਕ ਅਖ਼ਬਾਰ 'ਚ ਆਈ ਕਈ ਔਰਤਾਂ ਨਾਲ ਖ਼ਾਸ ਕਰ ਮਹਾਤਮਾ ਗਾਂਧੀ ਰੋਡ-ਬ੍ਰਿਗੇਡ ਜੰਕਸ਼ਨ ਰੋਡ 'ਤੇ ਛੇੜਖਾਨੀ ਦੀਆਂ ਘਟਨਾਵਾਂ ਦੀ ਰਿਪੋਰਟ ਨੇ 31 ਦਸੰਬਰ ਦੀਆਂ ਖੁਸ਼ੀਆਂ ਦਾ ਰੰਗ ਫਿੱਕਾ ਕਰ ਦਿੱਤਾ।

ਇੱਕ ਔਰਤ ਤੋਂ ਇਲਾਵਾ ਹੋਰ ਕਿਸੇ ਨਾਲ ਇਸ ਕਿਸਮ ਦੀ ਛੇੜਖਾਨੀ ਦੀ ਘਟਨਾ ਦਰਜ ਨਹੀਂ ਹੋਈ ਸੀ ਪਰ ਬਾਵਜੂਦ ਇਸ ਦੇ ਪੁਲਿਸ ਨੇ ਆਪ ਇਸ ਦਾ ਨੋਟਿਸ ਲਿਆ।

ਸਰਹੱਦ ਪਾਰੋਂ ਨਸ਼ਾ ਤਸਕਰਾਂ ਲਈ 'ਬੀਮਾ' ਸਕੀਮ !

'ਈਰਾਨੀਆਂ ਲਈ ਅਮਰੀਕੀ ਟਿੱਪਣੀਆਂ ਦੀ ਅਹਿਮੀਅਤ ਨਹੀਂ'

ਵੱਖ ਵੱਖ ਵਿਚਾਰ

ਬੈਂਗਲੁਰੂ ਦੀ ਇਸ ਪ੍ਰਸਿੱਧ ਥਾਂ 'ਤੇ ਜਸ਼ਨ ਮਨਾਉਣ ਲਈ ਇਕੱਠੇ ਹੋਈਆਂ ਹਜ਼ਾਰਾਂ ਔਰਤਾਂ ਦੇ ਵੱਖ ਵੱਖ ਚੰਗੇ-ਮਾੜੇ ਤਜਰਬਿਆਂ ਨਾਲ ਵਿਚਾਰ ਵੀ ਵੱਖ ਵੱਖ ਹੀ ਸਨ।

ਇੰਦਰਾ ਗਾਂਧੀ ਮਾਰਕਿਟ ਇਲਾਕੇ ਵਿੱਚ ਆਪਣੇ ਨਾਲ ਕਥਿਤ ਤੌਰ 'ਤੇ ਹੋਈ ਛੇੜਖਾਨੀ ਨਾਲ ਨਜਿੱਠਣ ਵਾਲੀ ਇੱਕ ਔਰਤ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੇ ਆਪਣੇ ਫੋਟੇ ਸਟੂਡੀਓ ਵਿੱਚ ਹਮੇਸ਼ਾ ਵਾਂਗ ਦੇਰ ਰਾਤ ਕੰਮ ਕਰਨਾ ਜਾਰੀ ਰੱਖਿਆ।

Image copyright Getty Images

ਫੋਟੋਗ੍ਰਾਫ਼ਰ ਚੈਤਾਲੀ ਵਾਸਨਿਕ ਨੇ ਦੱਸਿਆ, "ਪਿਛਲੀ 31 ਦੰਸਬਰ ਦੀ ਘਟਨਾ ਮੈਨੂੰ ਇਸ ਸਾਲ 31 ਦਸੰਬਰ ਨੂੰ ਵੀ ਕੰਮ ਕਰਨ ਤੋਂ ਨਹੀਂ ਰੋਕ ਸਕਦੀ।"

ਹਾਲਾਂਕਿ ਇੱਕ ਹੋਰ ਨੌਕਰੀਪੇਸ਼ਾ ਔਰਤ ਈਸ਼ਿਤਾ ਨੇ ਇਸ ਸਾਲ ਸੈਂਟ੍ਰਲ ਬਿਜ਼ਨਵ ਡਿਸਟ੍ਰਿਕ ਜਾਣ ਲਈ ਆਪਣਾ ਮਨ ਨਹੀਂ ਬਣਾਇਆ ਹੈ।

ਆਪਣੇ ਪਰਿਵਾਰ ਨਾਲ ਘੁੰਮਣ ਗਈ ਈਸ਼ਿਤਾ ਦਾ ਕਹਿਣਾ ਹੈ, "ਸਾਡਾ ਤਜਰਬਾ ਅਖ਼ਬਾਰਾਂ 'ਚ ਆਈਆਂ ਖ਼ਬਰਾਂ ਦੀ ਤੁਲਨਾ ਵਿੱਚ ਵਧੀਆ ਸੀ। ਪੁਲਿਸ ਕਾਫੀ ਮਦਦਗਾਰ ਸੀ।"

‘ਅੰਗਰੇਜ਼ ਦੀਦੀ’ ਦੀ ਗਊਸ਼ਾਲਾ ਵਿੱਚ 1200 ਗਊਆਂ

ਈਰਾਨ 'ਚ ਨਹੀਂ ਰੁੱਕ ਰਹੇ ਮੁਜਾਹਰੇ ਤੇ ਹਿੰਸਾ

ਉਨ੍ਹਾਂ ਦੱਸਿਆ, "ਅਸੀਂ ਵੱਡੀ ਗਿਣਤੀ ਵਿੱਚ ਪੁਲਿਸ ਦੇਖੀ। ਜਿੱਥੇ ਘੱਟ ਪੁਲਿਸ ਦੀ ਤਾਦਾਦ ਘੱਟ ਸੀ ਅਤੇ ਉਹ ਜ਼ਿਆਦਾ ਕੁਝ ਨਹੀਂ ਕਰ ਸਕਦੇ ਸੀ, ਉੱਥੇ ਕੁਝ ਲੋਕਾਂ ਨੇ ਭੀੜ 'ਚ ਵੜਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਪੂਰੀ ਤਰ੍ਹਾਂ ਸਰੱਖਿਅਤ ਸੀ, ਕਿਉਂਕਿ ਸਾਡੇ ਪਰਿਵਾਰ ਦੇ ਪੁਰਸ਼ਾਂ ਨੇ ਸਾਡੇ ਚਾਰੇ ਪਾਸੇ ਘੇਰਾ ਬਣਾ ਲਿਆ ਸੀ।"

ਇੱਕ ਔਰਤ ਨੇ ਬੀਬੀਸੀ ਨੂੰ ਆਪਣੇ ਨਾਲ ਹੋਈ ਛੇੜਖਾਨੀ ਦੀ ਘਟਨਾ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਕਿਵੇਂ ਕੁਝ ਨੌਜਵਾਨਾਂ ਨੇ ਉਸ ਨਾਲ ਗ਼ਲਤ ਹਰਕਤ ਕੀਤੀ ਅਤੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਗਿਆ। ਉਸ ਨੇ ਇਸ ਸਾਲ ਕੁਝ ਨਿੱਜੀ ਕੰਮਾਂ ਕਰਕੇ ਸ਼ਹਿਰ ਛੱਡ ਦਿੱਤਾ ਹੈ।

Image copyright Getty Images

ਇਸ ਸਬੰਧੀ ਮਾੜੇ ਤਜਰਬੇ ਵਾਲੀਆਂ ਦੋ ਔਰਤਾਂ ਦੇ ਇੱਕ ਦੋਸਤ ਨੇ ਦੱਸਿਆ, "ਮੇਰੀਆਂ ਦੋਸਤ ਇਸ ਸਾਲ ਬੈਂਗਲੁਰੂ 'ਚ ਨਹੀਂ ਨਵੇਂ ਸਾਲ ਦੇ ਜਸ਼ਨ ਲਈ ਪਹਿਲਾਂ ਹੀ ਗੋਆ ਚਲੀਆਂ ਗਈਆਂ ਹਨ।"

ਨਹੀਂ ਹੋਈ ਕੋਈ ਸ਼ਿਕਾਇਤ ਦਰਜ

ਵਾਸਨਿਕ ਨੂੰ ਛੱਡ ਕੇ ਜਿਸਨੇ ਪੁਲਿਸ ਵੱਲੋਂ ਆਪ ਦਰਜ ਕੀਤੀ ਗਈ ਸ਼ਿਕਾਇਤ ਦਾ ਜਵਾਬ ਦਿੱਤਾ, ਇਸ ਤੋਂ ਇਲਾਵਾ ਜਿਨ੍ਹਾਂ ਨਾਲ ਛੇੜਖਾਨੀ ਹੋਈ, ਉਨ੍ਹਾਂ 'ਚੋਂ ਕਿਸੇ ਨੇ ਵੀ ਸ਼ਿਕਾਇਤ ਤੱਕ ਨਹੀਂ ਦਰਜ ਕਰਾਈ।

ਇੱਕ ਪੀੜਤ ਮੁਤਾਬਕ ਪੁਲਿਸ ਪੁੱਛਦੀ ਹੈ ਕਿ ਮੁਲਜ਼ਮ ਕੌਣ ਹੈ ਪਰ ਅਸੀਂ ਕਿਵੇਂ ਦੱਸ ਸਕਦੇ ਹਾਂ ਜਦੋਂ ਸਾਨੂੰ ਪਤਾ ਹੀ ਨਹੀਂ ਕਿ ਉਹ ਕੌਣ ਸਨ।

ਤਤਕਾਲੀ ਪੁਲਿਸ ਕਮਿਸ਼ਨਰ ਪ੍ਰਵੀਨ ਸੂਦ (ਹੁਣ ਅੰਦਰੂਨੀ ਸੁਰੱਖਿਆ ਡੀਜੀਪੀ) ਮੁਤਾਬਕ, "ਸਾਡੀਆਂ ਵੱਖ ਵੱਖ ਅਪੀਲਾਂ ਦੇ ਬਾਵਜੂਦ ਵੀ ਕੋਈ ਆਪਣਾ ਬਿਆਨ ਦਰਜ ਕਰਾਉਣ ਅੱਗੇ ਨਹੀਂ ਆਇਆ। ਜਦਕਿ ਅਸੀਂ ਇਹ ਵੀ ਕਿਹਾ ਕਿ ਮੁਲਜ਼ਮ ਨੂੰ ਲੱਭਣਾ ਸਾਡਾ ਕੰਮ ਹੈ।"

ਅੰਗ ਦਾਨ ਲਈ ਜਨਮ ਲਵੇਗੀ ਇਹ ਬੱਚੀ

ਜਥੇਦਾਰ ਦਾ ਫ਼ਰਮਾਨ ਤੇ ਐਪਲ ਦੀ ਮੁਆਫ਼ੀ

ਵਾਸਨਿਕ ਨੇ ਦੱਸਿਆ, "ਮੈਂ ਪੁਲਿਸ ਦੀ ਐੱਫਆਈਆਰ ਦਾ ਜਵਾਬ ਦਿੱਤਾ ਅਤੇ ਆਪਣਾ ਬਿਆਨ ਦਰਜ ਕਰਾਇਆ। ਪਰ ਅਸੀਂ ਉਸ ਆਦਮੀ ਨੂੰ ਨਹੀਂ ਲੱਭ ਸਕੇ।"

ਲੋਕਾਂ ਵਿੱਚ ਖ਼ਾਸਕਰ ਔਰਤਾਂ 'ਚ ਡਰ ਨੂੰ ਘਟਾਉਣ ਲਈ ਸਥਾਨਕ ਪੁਲਿਸ ਨੇ ਇੱਕ ਮੁਹਿੰਮ ਦੇ ਤਹਿਤ ਸੈਂਟ੍ਰਲ ਬਿਜ਼ਨਸ ਡਿਸਟ੍ਰਿਕ ਵਿੱਚ ਵੱਡੀ ਗਿਣਤੀ ਵਿੱਚ ਸੀਸੀਟੀਵੀ ਕੈਮਰੇ, ਫਲੱਡ ਲਾਈਟਾਂ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਤੈਨਾਤ ਕੀਤੀ ਹੈ।

Image copyright Getty Images

ਵਧੀਕ ਪੁਲਿਸ ਕਮਿਸ਼ਨਰ (ਲਾਅ ਐਂਡ ਆਰਡਰ)ਪੱਛਮੀ, ਸੀਮਾਂਤ ਕੁਮਾਰ ਸਿੰਘ ਦਾ ਕਹਿਣਾ ਹੈ, "ਅਸੀਂ 2000 ਪੁਲਿਸ ਕਰਮੀ ਮਹਾਤਮਾ ਗਾਂਧੀ ਰੋਡ-ਬ੍ਰਿਗੇਡ ਜੰਕਸ਼ਨ 'ਤੇ ਤੈਨਾਤ ਕੀਤੇ ਹਨ। ਸਾਡੇ ਕੋਲ ਪਹਿਲਾਂ ਹੀ 100 ਸੀਸੀਟੀਵੀ ਕੈਮਰੇ ਸਨ ਅਤੇ ਅਸੀਂ ਹੋਰ 275 ਲਗਾ ਦਿੱਤੇ ਹਨ। ਪੁਲਿਸ ਅਧਿਕਾਰੀਆਂ ਦੀਆਂ ਰਿਫਲੈਕਟਰ ਵਾਲੀਆਂ ਜੈਕਟਾਂ ਹਨ ਤਾਂ ਜੋ ਲੋਕ ਉਨ੍ਹਾਂ ਨੂੰ ਅਸਾਨੀ ਨਾਲ ਪਛਾਣ ਸਕਣ।"

ਸੁਰੱਖਿਆ ਦੇ ਪੁਖਤਾ ਪ੍ਰਬੰਧ

ਇਸ ਤੋਂ ਇਲਾਵਾ 13 ਹਜ਼ਾਰ ਪੁਲਿਸ ਕਰਮੀ ਬਾਕੀ ਪੂਰੇ ਸ਼ਹਿਰ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਤੈਨਾਤ ਰਹਿਣਗੇ। ਪੂਰੇ ਸ਼ਹਿਰ ਵਿੱਚ ਇੱਕ ਹਜ਼ਾਰ ਸੀਸੀਟੀਵੀ ਕੈਮਰੇ ਹਨ।

ਬੰਗਲੁਰੂ ਪੁਲਿਸ ਕਮਿਸ਼ਨਰ ਮੁਤਾਬਕ, "ਸੀਸੀਟੀਵੀ ਕੈਮਰੇ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਅਤੇ ਪਛਾਣ ਦੋਵਾਂ ਦੀ ਮਦਦ ਕਰਨਗੇ।"

ਜਦੋਂ ਅੰਮ੍ਰਿਤਸਰ ਦਾ ਮੁੰਡਾ ਬੌਂਬੇ 'ਚ ਬਣਿਆ ਸੂਪਰਸਟਾਰ

‘ਜੁੱਤੀਆਂ ਸੁਰੱਖਿਆ ਜਾਂਚ ਵਿੱਚ ਪਾਸ ਨਹੀਂ ਹੋਈਆਂ’

ਇੱਕ ਨਿੱਜੀ ਰਿਹਾਇਸ਼ 'ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਾਰਨ ਪੁਲਿਸ ਨੂੰ 4 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਮਦਦ ਮਿਲੀ ਸੀ ਜੋ ਕਮਨਹੱਲੀ ਛੇੜਛਾੜ ਮਾਮਲੇ ਵਿੱਚ ਵਿੱਚ ਦੋਸ਼ੀ ਸਨ।

ਵਾਇਰਲ ਵੀਡੀਓ ਵਿੱਚ ਦਿਖਿਆ ਸੀ ਕਿ ਇੱਕ ਕੁੜੀ ਆਪਣੇ ਘਰ ਵੱਲ ਜਾਂਦੀ ਇੱਕ ਗਲੀ ਵਿੱਚੋਂ ਲੰਘ ਰਹੀ ਸੀ ਕਿ ਸਕੂਟਰ 'ਤੇ ਆਏ ਦੋ ਲੋਕਾਂ ਨੇ ਉਸ ਨਾਲ ਗ਼ਲਤ ਵਿਵਹਾਰ ਕੀਤਾ ਅਤੇ ਬਾਅਦ ਵਿੱਚ ਛੇੜਖਾਨੀ ਵੀ ਕੀਤੀ।

ਪੁਲਿਸ ਨੇ ਪੱਬਾਂ ਨੂੰ ਵੀ ਪਿਛਲੀ ਵਾਰ ਵਾਂਗ 2 ਵਜੇ ਤੱਕ ਦੀ ਇਜ਼ਾਜਤ ਦਿੱਤੀ ਹੈ ਪਰ ਇਸ ਦੇ ਨਾਲ ਹੀ ਪੂਰੇ ਸ਼ਹਿਰ ਵਿੱਚ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਵਾਲਿਆਂ ਨੂੰ ਰੋਕਣ ਲਈ ਵੀ ਨਾਕਾਬੰਦੀ ਕੀਤੀ ਹੈ।

ਸੀਮਾਂਤ ਕੁਮਾਰ ਸਿੰਘ ਕਹਿੰਦੇ ਹਨ, "ਸਾਨੂੰ ਆਸ ਹੈ ਕਿ ਅਸੀਂ ਪੁਲਿਸ ਬਲ ਦੀ ਤੈਨਾਤੀ ਨਾਲ ਸ਼ਹਿਰ ਦੀ ਸੁਰੱਖਿਆ ਯਕੀਨੀ ਕੀਤੀ ਹੈ।"

ਪੁਲਿਸ 'ਨਵੇਂ ਸਾਲ ਦੀਆਂ ਜ਼ਬਰਨ ਸ਼ੁਭ ਕਾਮਨਾਵਾਂ ਦੇਣ ਦੀ ਇਜ਼ਾਜਤ ਨਹੀਂ ਦਵੇਗੀ'।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)