ਸ਼ਿਲਪਾ, ਆਲੀਆ, ਕਰੀਨਾ ਤੇ ਅਕਸ਼ੇ ਨੇ ਕੁਝ ਇੰਝ ਕੀਤਾ ਨਵੇਂ ਸਾਲ ਦਾ ਸਵਾਗਤ

ਨਵਾਂ ਸਾਲ Image copyright Getty Images

ਦੁਨੀਆਂ ਭਰ ਵਿੱਚ ਆਮ ਲੋਕਾਂ ਤੋਂ ਲੈ ਕੇ ਵੱਡੀਆਂ ਹਸਤੀਆਂ ਸਾਲ 2018 ਦੇ ਆਮਦ ਦਾ ਜਸ਼ਨ ਮਨਾ ਰਹੀਆਂ ਹਨ।ਅਜਿਹੇ 'ਚ ਪ੍ਰਸਿੱਧ ਸਿਤਾਰਿਆਂ ਨੇ ਵੀ ਆਪਣੇ ਅੰਦਾਜ਼ ਵਿੱਚ ਨਵੇਂ ਸਾਲ ਨੂੰ ਖੁਸ਼ਾਮਦੀਦ ਆਖਿਆ।

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਕਰੀਬੀ ਦੋਸਤਾਂ ਨਾਲ ਬਾਲੀ ਵਿੱਚ ਪਾਰਟੀ ਕਰਦੇ ਹੋਏ ਨਵੇਂ ਸਾਲ ਦਾ ਸਵਾਗਤ ਕੀਤਾ।

2018 ਦੇ ਸਵਾਗਤ 'ਚ ਦੁਨੀਆਂ ਭਰ 'ਚ ਜਸ਼ਨ

ਫਿਟਨੈਸ ਨੂੰ ਲੈ ਕੇ ਚਰਚਾ ਰਹਿਣ ਵਾਲੀ ਸ਼ਿਲਪਾ ਸ਼ੈੱਟੀ ਨੇ ਨਵੇਂ ਸਾਲ ਨੂੰ ਪਰਿਵਾਰ ਨਾਲ ਮਨਾਉਣਾ ਠੀਕ ਸਮਝਿਆ।

ਨਵੇਂ ਸਾਲ ਦੀਆਂ ਛੁੱਟੀਆਂ ਵਿੱਚ ਸ਼ਿਲਪਾ ਸ਼ੈੱਟੀ ਆਪਣੇ ਪਤੀ ਰਾਜ ਕੁੰਦਰਾ ਤੇ ਬੇਟੇ ਨਾਲ ਦੁਬਈ 'ਚ ਦਿਖੀ।

ਜੇਕਰ ਗੱਲ ਪਟੌਦੀ ਖਾਨਦਾਨ ਦੀ ਨੂੰਹ ਰਾਣੀ ਯਾਨਿ ਕਿ ਕਰੀਨਾ ਦੀ ਕਰੀਏ ਤਾਂ ਉਨ੍ਹਾਂ ਨੇ ਨਵੇਂ ਸਾਲ ਦੀ ਆਮਦ ਦਾ ਸਵਾਗਤ ਪਤੀ ਸੈਫ਼ ਅਲੀ ਖਾਨ ਅਤੇ ਬੇਟੇ ਤੈਮੂਰ ਨਾਲ ਸਵਿੱਟਜ਼ਰਲੈਂਡ ਵਿਖੇ ਕੀਤਾ।

ਇਸ ਦੌਰਾਨ ਅਕਸ਼ੇ ਕੁਮਾਰ ਆਪਣੇ ਪਰਿਵਾਰ ਨਾਲ ਅਫ਼ਰੀਕਾ ਵਿੱਚ ਨਵਾਂ ਸਾਲ ਮਨਾਉਂਦੇ ਨਜ਼ਰ ਆਏ।

ਅਦਾਕਾਰਾ ਸੋਨਮ ਕਪੂਰ ਨੇ ਪੇਰਿਸ ਵਿੱਚ 2018 ਨੂੰ ਜੀ ਆਇਆਂ ਆਖਿਆ।

ਸੁਸ਼ਾਂਤ ਸਿੰਘ ਰਾਜਪੂਤ ਨੇ ਦੋਸਤਾਂ ਨਾਲ ਯੂਰਪ ਦੇ ਉੱਚੇ ਏਲਪਸ ਪਹਾੜ 'ਤੇ ਨਵੇਂ ਸਾਲ ਸ਼ੁਰੂਆਤ ਕੀਤੀ।

ਜੈਕਲੀਨ ਫਰਨਾਂਡੀਜ ਨੇ ਬਾਲੀ ਵਿੱਚ ਪਰਿਵਾਰ ਨਾਲ 2017 ਨੂੰ ਅਲਵਿਦਾ ਕੀਤਾ।

ਬਾਲੀਵੁੱਡ ਕੁਈਨ ਪ੍ਰਿਅੰਕਾ ਚੋਪੜਾ ਨੇ ਲੰਡਨ ਵਿੱਚ ਨਵੇਂ ਸਾਲ ਦਾ ਜਸ਼ਨ ਮਨਾਇਆ ਅਤੇ ਸਾਰਿਆਂ ਲਈ ਸ਼ਾਂਤੀ ਅਤੇ ਖੁਸ਼ੀਆਂ ਦੀ ਕਾਮਨਾ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)