ਦਲਿਤ ਕਿਉਂ ਮਨਾਉਂਦੇ ਹਨ 200 ਸਾਲ ਪਹਿਲਾਂ ਮਿਲੀ ਜਿੱਤ ਦਾ ਜਸ਼ਨ?

ਮਰਾਠਾ Image copyright Hulton Archive

ਮਹਾਰਾਸ਼ਟਰ 'ਚ ਦਲਿਤਾਂ ਦੇ ਮਰਾਠਿਆਂ ਵਿਚਾਲੇ ਕਈ ਥਾਵਾਂ 'ਤੇ ਹਿੰਸਕ ਝੜਪਾਂ ਦੀਆਂ ਖਬਰਾਂ ਹਨ। ਇਨ੍ਹਾਂ ਝੜਪਾਂ ਦੀ ਸ਼ੁਰੂਆਤ ਕੋਰੇਗਾਓਂ ਭੀਮਾ, ਪਾਬਲ ਅਤੇ ਸ਼ਿਕਾਰਪੁਰ ਤੋਂ ਹੋਈ।

ਇਨ੍ਹਾਂ ਝੜਪਾਂ ਵਿੱਚ ਕਥਿਤ ਤੌਰ 'ਤੇ ਇੱਕ ਵਿਅਕਤੀ ਦੀ ਮੌਤ ਹੋ ਗਈ।

ਦਲਿਤ ਮਰਾਠਿਆਂ ਖਿਲਾਫ਼ ਕਿਉਂ ਲੜੇ ਸੀ?

‘ਸਿਆਸੀ ਬੰਦੀਆਂ ਨੂੰ ਰਿਹਾਅ ਕਰੇ ਸਊਦੀ ਅਰਬ’

ਕੋਰੇਗਾਓਂ ਭੀਮਾ ਵਿੱਚ 1 ਜਨਵਰੀ, 1818 ਨੂੰ ਪੇਸ਼ਵਾ ਬਾਜੀਰਾਓ 'ਤੇ ਬ੍ਰਿਟਿਸ਼ ਸੈਨਿਕਾਂ ਦੀ ਜਿੱਤ ਦੀ 200ਵੀਂ ਵਰ੍ਹੇਗੰਢ ਮਨਾਈ ਜਾ ਰਹੀ ਸੀ, ਜਦੋਂ ਇਹ ਹਿੰਸਾ ਭੜਕੀ। ਇਸ ਮੌਕੇ 'ਤੇ ਕਈ ਗੱਡੀਆਂ ਸਾੜੇ ਜਾਣ ਦੀਆਂ ਖ਼ਬਰਾਂ ਹਨ।

ਕਿਉਂ ਹਰ ਸਾਲ ਮਨਾਇਆ ਜਾਂਦਾ ਹੈ ਜਸ਼ਨ?

ਦਲਿਤ ਨੇਤਾ ਬ੍ਰਿਟਿਸ਼ ਫੌਜ ਦੀ ਇਸ ਜਿੱਤ ਦਾ ਜਸ਼ਨ ਇਸ ਲਈ ਮਨਾਉਂਦੇ ਹਨ ਕਿਉਂਕਿ ਅਜਿਹਾ ਮੰਨਿਆਂ ਜਾਂਦਾ ਹੈ ਕਿ ਜਿੱਤਣ ਵਾਲੀ ਈਸਟ ਇੰਡਿਆ ਕੰਪਨੀ ਨਾਲ ਜੁੜੀ ਟੁਕੜੀ 'ਚ ਜ਼ਿਆਦਾਤਰ ਮਹਾਰ ਭਾਈਚਾਰੇ ਦੇ ਲੋਕ ਸਨ ਜਿਨ੍ਹਾਂ ਨੂੰ ਹਿੰਦੂ ਸਮਾਜ ਅਛੂਤ ਵੀ ਮੰਨਦਾ ਸੀ।

ਇਸ ਨੂੰ ਕੋਰੇਗਾਓਂ ਦੀ ਲੜਾਈ ਵੀ ਕਿਹਾ ਜਾਂਦਾ ਹੈ।

ਦਲਿਤਾਂ ਦੇ ਵਿਹੜੇ ਵੱਜਦਾ ‘ਮਾਣ’ ਦਾ ਢੋਲ

ਕੀ ਅੰਬੇਡਕਰ ਦੀ ਸੈਪਰੇਟ ਇਲੈਕਟੋਰੇਟ ਦੀ ਮੰਗ ਸਹੀ ਸੀ?

Image copyright ALASTAIR GRANT/AFP/GETTY IMAGES

ਮਰਾਠਿਆਂ ਨੂੰ ਨਹੀਂ ਹੋਣ ਦਿੱਤਾ ਸਫ਼ਲ

ਜਾਣਕਾਰ ਦੱਸਦੇ ਹਨ ਕਿ ਪੇਸ਼ਵਾ ਬਾਜੀਰਾਓ ਦੂਜੇ ਦੀ ਅਗਵਾਈ ਵਿੱਚ 28 ਹਜ਼ਾਰ ਮਰਾਠਾ ਪੁਣੇ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ।

ਰਸਤੇ 'ਚ ਉਨ੍ਹਾਂ ਨੂੰ 800 ਸੈਨਿਕਾਂ ਦੀ ਸੱਜੀ ਹੋਈ ਕੰਪਨੀ ਫੋਰਸ ਮਿਲੀ, ਜੋ ਪੁਣੇ ਵਿੱਚ ਬ੍ਰਿਟਿਸ਼ ਸੈਨਿਕਾਂ ਦੀ ਤਾਕਤ ਵਧਾਉਣ ਲਈ ਜਾ ਰਹੀ ਸੀ।

ਪੇਸ਼ਵਾ ਨੇ ਕੋਰੇਗਾਓਂ 'ਚ ਮੌਜੂਦ ਕੰਪਨੀ ਫੋਰਸ 'ਤੇ ਹਮਲਾ ਕਰਨ ਲਈ 2 ਹਜ਼ਾਰ ਸੈਨਿਕ ਭੇਜੇ।

ਕਪਤਾਨ ਫ੍ਰਾਂਸਿਸ ਸਟਾਨਟਨ ਦੀ ਅਗਵਾਈ ਵਿੱਚ ਈਸਟ ਇੰਡੀਆ ਕੰਪਨੀ ਦੀ ਇਸ ਟੁਕੜੀ ਨੇ ਕਰੀਬ 12 ਘੰਟੇ ਤੱਕ ਮੋਰਚਾ ਸਾਂਭੇ ਰੱਖਿਆ ਅਤੇ ਮਰਾਠਿਆਂ ਨੂੰ ਸਫ਼ਲ ਨਹੀਂ ਹੋਣ ਦਿੱਤਾ। ਬਾਅਦ ਵਿੱਚ ਮਰਾਠਿਆਂ ਨੇ ਫੈਸਲਾ ਬਦਲਿਆ ਅਤੇ ਆਪਣੇ ਕਦਮ ਵਾਪਸ ਖਿੱਚ ਲਏ।

ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਜਨਰਲ ਜੋਸਫ ਸਮਿਥ ਦੀ ਅਗਵਾਈ ਵਿੱਚ ਵੱਡੀ ਬ੍ਰਿਟਿਸ਼ ਟੁਕੜੀ ਉੱਥੇ ਪਹੁੰਚ ਜਾਵੇਗੀ ਜਿਸਦਾ ਮੁਕਾਬਲਾ ਆਸਾਨ ਨਹੀਂ ਹੋਵੇਗਾ।

Image copyright books.google.co.uk

ਇਸ ਟੁਕੜੀ 'ਚ ਭਾਰਤੀ ਮੂਲ ਦੇ ਜੋ ਫੌਜੀ ਸਨ, ਉਨ੍ਹਾਂ ਵਿੱਚ ਜ਼ਿਆਦਾਤਰ ਮਹਾਰ ਦਲਿਤ ਸਨ ਅਤੇ ਉਹ ਬੰਬੇ ਨੇਟਿਵ ਇਨਫੈਂਟ੍ਰੀ ਨਾਲ ਤਾਲੁਕ ਰੱਖਦੇ ਸਨ।

ਅਜਿਹੇ ਵਿੱਚ ਦਲਿਤ ਕਾਰਕੁੰਨ ਇਸ ਘਟਨਾ ਨੂੰ ਦਲਿਤ ਇਤਿਹਾਸ ਦਾ ਇੱਕ ਅਹਿਮ ਹਿੱਸਾ ਮੰਨਦੇ ਹਨ।

ਮਰਾਠਿਆਂ ਨੂੰ ਟੱਕਰ

ਜੇਮਸ ਗ੍ਰਾਂਟ ਡਫ਼ ਨੇ ਆਪਣੀ ਕਿਤਾਬ 'ਏ ਹਿਸਟ੍ਰੀ ਆਫ ਦਾ ਮਰਾਠਾਜ਼' 'ਚ ਇਸ ਲੜਾਈ ਦਾ ਜ਼ਿਕਰ ਕੀਤਾ ਹੈ।

ਇਸ ਵਿੱਚ ਲਿਖਿਆ ਹੈ ਕਿ ਪੂਰੀ ਰਾਤ ਤੁਰਨ ਤੋਂ ਬਾਅਦ ਨਵੇਂ ਸਾਲ ਦੀ ਸਵੇਰ ਦੇ 10 ਵਜੇ ਭੀਮਾ ਦੇ ਕਿਨਾਰੇ ਪਹੁੰਚੇ, ਜਿੱਥੇ ਉਨ੍ਹਾਂ ਨੇ ਕਰੀਬ 25 ਹਜ਼ਾਰ ਮਰਾਠਿਆਂ ਨੂੰ ਰੋਕੀ ਰੱਖਿਆ।

ਉਹ ਨਦੀ ਵੱਲੋਂ ਮਾਰਚ ਕਰਦੇ ਰਹੇ ਅਤੇ ਪੇਸ਼ਵਾ ਦੇ ਸੈਨਿਕਾਂ ਨੂੰ ਲੱਗਿਆ ਕਿ ਉਹ ਪਾਰ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੇ ਪਿੰਡ ਦੇ ਨੇੜਲੇ ਹਿੱਸੇ 'ਤੇ ਕਬਜ਼ਾ ਕੀਤਾ ਕਰਕੇ ਉਸ ਨੂੰ ਪੋਸਟ ਵਿੱਚ ਤਬਦੀਲ ਕਰ ਦਿੱਤਾ।

ਹੇਨਰੀ ਟੀ ਪ੍ਰਿੰਸੇਪ ਦੀ ਕਿਤਾਬ 'ਹਿਸਟ੍ਰੀ ਆਫ ਦਾ ਪਾਲੀਟੀਕਲ ਐਂਡ ਮਿਲਟ੍ਰੀ ਟ੍ਰਾਂਜੈਕਸ਼ਨ ਇਨ ਇੰਡੀਆ' 'ਚ ਇਸ ਲੜਾਈ 'ਚ ਮਹਾਰ ਦਲਿਤਾਂ ਨਾਲ ਸੱਜੀ ਅੰਗ੍ਰੇਜ਼ ਟੁਕੜੀ ਦੀ ਹਿੰਮਤ ਦਾ ਜ਼ਿਕਰ ਮਿਲਦਾ ਹੈ।

ਇਸ ਕਿਤਾਬ ਵਿੱਚ ਲਿਖਿਆ ਹੈ ਕਿ ਕਪਤਾਨ ਸਟਾਨਟਨ ਦੀ ਅਗਵਾਈ ਵਿੱਚ ਜਦੋਂ ਇਹ ਟੁਕੜੀ ਪੁਣੇ ਜਾ ਰਹੀ ਸੀ ਤਾਂ ਉਸ 'ਤੇ ਹਮਲਾ ਹੋਣ ਦਾ ਖਦਸ਼ਾ ਸੀ।

ਈਰਾਨ ਨੂੰ ਉੱਤਰੀ ਕੋਰੀਆ ਨਹੀਂ ਬਣਨ ਦਵਾਂਗੇ: ਟਰੰਪ

‘ਬਰਬਾਦੀ ਨਹੀਂ, ਸਿਰਫ਼ ਪ੍ਰਦਰਸ਼ਨ ਦੀ ਆਜ਼ਾਦੀ’

Image copyright books.google.co.uk

ਖੁਲ੍ਹੇ ਥਾਂ 'ਤੇ ਫਸਣ ਦੇ ਡਰ ਤੋਂ ਬਚਣ ਲਈ ਇਸ ਟੁਕੜੀ ਨੇ ਕੋਰੇਗਾਓਂ ਨੂੰ ਆਪਣਾ ਕਿਲਾ ਬਣਾਉਣ ਦਾ ਫ਼ੈਸਲਾ ਲਿਆ। ਜੇਕਰ ਇਹ ਟੁਕੜੀ ਖੁਲ੍ਹੇ ਵਿੱਚ ਫੱਸ ਜਾਂਦੀ ਤਾਂ ਮਰਾਠਿਆਂ ਦੇ ਹੱਥੋਂ ਬੁਰੇ ਹਾਲਾਤ 'ਚ ਫੱਸ ਸਕਦੀ ਸੀ।

ਵੱਖ ਵੱਖ ਇਤਿਹਾਸਕਾਰਾਂ ਮੁਤਾਬਕ ਇਸ ਲੜਾਈ ਵਿੱਚ 834 ਕੰਪਨੀ ਫੌਜੀਆਂ ਵਿਚੋਂ 275 ਮਰ ਗਏ, ਜਖ਼ਮੀ ਹੋਏ ਜਾਂ ਲਾਪਤਾ ਹੋ ਗਏ।

ਇਨ੍ਹਾਂ ਵਿਚ ਦੋ ਅਫ਼ਸਰ ਵੀ ਸ਼ਾਮਿਲ ਸਨ। ਇੰਫੈਂਟ੍ਰੀ ਦੇ 50 ਲੋਕ ਮਾਰੇ ਅਤੇ 105 ਜਖ਼ਮੀ ਹੋਏ।

ਬ੍ਰਿਟਿਸ਼ ਅੰਦਾਜ਼ਿਆਂ ਮੁਤਾਬਕ ਪੇਸ਼ਵਾ ਦੇ 500-600 ਸੈਨਿਕ ਇਸ ਲੜਾਈ ਵਿੱਚ ਮਾਰੇ ਗਏ ਜਾਂ ਜਖ਼ਮੀ ਹੋਏ।

ਈਰਾਨ ’ਚ ਆਖ਼ਰ ਕਿਉਂ ਹੋ ਰਹੇ ਹਨ ਮੁਜ਼ਾਹਰੇ?

'ਈਰਾਨੀਆਂ ਲਈ ਅਮਰੀਕੀ ਟਿੱਪਣੀਆਂ ਦੀ ਅਹਿਮੀਅਤ ਨਹੀਂ'

ਆਤਮ-ਸਨਮਾਨ ਦੀ ਲੜਾਈ

ਜੋ ਇਤਿਹਾਸਕਾਰ ਮਹਾਰਾਂ ਅਤੇ ਪੇਸ਼ਵਾ ਫੌਜਾਂ ਵਿਚਾਲੇ ਹੋਈ ਇਸ ਜੰਗ ਨੂੰ ਵਿਦੇਸ਼ੀ ਹਮਲਾਵਰ ਅੰਗ੍ਰੇਜ਼ਾਂ ਦੇ ਖ਼ਿਲਾਫ਼ ਭਾਰਤੀ ਸ਼ਾਸਕਾਂ ਦੀ ਜੰਗ ਵਜੋਂ ਦੇਖਦੇ ਹਨ।

ਤੱਥਾਂ ਦੇ ਆਧਾਰ 'ਤੇ ਉਹ ਗ਼ਲਤ ਨਹੀਂ ਹੈ। ਪਰ ਜਾਣਕਾਰ ਮੰਨਦੇ ਹਨ ਕਿ ਮਹਾਰਾਂ ਲਈ ਇਹ ਅੰਗ੍ਰੇਜ਼ਾਂ ਦੀ ਨਹੀਂ ਬਲਕਿ ਆਪਣੇ ਆਤਮ-ਸਨਮਾਨ ਦੀ ਲੜਾਈ ਹੈ।

ਪ੍ਰਾਚੀਨ ਭਾਰਤ 'ਚ ਜੋ ਵਤੀਰਾ 'ਅਛੂਤਾਂ' ਨਾਲ ਹੁੰਦਾ ਸੀ ਠੀਕ ਉਹੀ ਵਤੀਰਾ ਪੇਸ਼ਵਾ ਸ਼ਾਸਕਾਂ ਨੇ ਮਹਾਰਾਂ ਨਾਲ ਕੀਤਾ।

Image copyright CLASSIC IMAGE ALAMY
ਫੋਟੋ ਕੈਪਸ਼ਨ 1680 ਵਿੱਚ ਸੂਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਇੱਕ ਫੈਕਟਰੀ

ਇਤਿਹਾਸਕਾਰਾਂ ਕਈ ਥਾਵਾਂ 'ਤੇ ਬਿਓਰਾ ਦਿੰਦੇ ਹਨ ਕਿ ਨਗਰ 'ਚ ਦਾਖ਼ਲ ਹੋਣ ਵੇਲੇ ਮਹਾਰਾਂ ਨੂੰ ਆਪਣੇ ਲੱਕ ਨਾਲ ਝਾੜੂ ਬੰਨ ਕੇ ਤੁਰਨਾ ਪੈਂਦਾ ਸੀ ਤਾਂ ਜੋ ਉਨ੍ਹਾਂ ਦੇ 'ਦੂਸ਼ਿਤ ਤੇ ਅਪਵਿੱਤਰ' ਪੈਰਾਂ ਦੇ ਨਿਸ਼ਾਨ ਇਸ ਝਾੜੂ ਨਾ ਮਿਟ ਜਾਣ।

ਉਨ੍ਹਾਂ ਨੂੰ ਆਪਣੇ ਗਲ ਵਿੱਚ ਇੱਕ ਭਾਂਡਾ ਵੀ ਲਟਕਾਉਣਾ ਪੈਂਦਾ ਸੀ। ਇਹ ਭਾਂਡਾ ਉਨ੍ਹਾਂ ਦੇ ਥੁੱਕਣ ਲਈ ਹੁੰਦਾ ਸੀ ਤਾਂ ਜੋ ਉਨ੍ਹਾਂ ਦੇ ਥੁੱਕਣ ਨਾਲ ਕੋਈ ਉੱਚ ਜਾਤੀ ਦਾ ਵਿਅਕਤੀ 'ਦੂਸ਼ਿਤ ਤੇ ਅਪਵਿੱਤਰ' ਨਾ ਹੋ ਜਾਵੇ।

ਉਹ ਉੱਚ ਜਾਤੀਆਂ ਦੇ ਖੂਹਾਂ ਅਤੇ ਤਲਾਬਾਂ ਤੋਂ ਪਾਣੀ ਕੱਢਣ ਬਾਰੇ ਸੋਚ ਵੀ ਨਹੀਂ ਸਕਦੇ।

"ਮਰਾਠਿਆਂ ਨਹੀਂ ਬ੍ਰਾਹਮਣਾਂ ਖ਼ਿਲਾਫ਼ ਸੀ ਲੜਾਈ"

ਇਤਿਹਾਸਕਾਰ ਅਤੇ ਅਲੋਚਕ ਪ੍ਰੋ. ਰਿਸ਼ੀਕੇਸ਼ ਕਾਂਬਲੇ ਕੋਰੋਗਾਓਂ ਭੀਮਾ ਦਾ ਦੂਜਾ ਪੱਖ ਵੀ ਦੱਸਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਮਹਾਰਾਂ ਨੇ ਮਰਾਠਿਆਂ ਨੂੰ ਨਹੀਂ ਬਲਕਿ ਬ੍ਰਾਹਮਣਾਂ ਨੂੰ ਹਰਾਇਆ ਸੀ।

ਬ੍ਰਾਹਮਣਾਂ ਨੇ ਛੂਆਛੂਤ ਜ਼ਬਰਦਸਤੀ ਦਲਿਤਾਂ 'ਤੇ ਥੋਪਿਆ ਸੀ ਅਤੇ ਉਹ ਇਸ ਲਈ ਨਰਾਜ਼ ਸਨ।

ਜਦੋਂ ਮਹਾਰਾਂ ਨੇ ਬ੍ਰਾਹਮਣਾਂ ਨੂੰ ਇਸ ਨੂੰ ਖ਼ਤਮ ਕਰਨ ਲਈ ਕਿਹਾ ਤਾਂ ਉਹ ਨਹੀਂ ਮੰਨੇ ਅਤੇ ਇਸੇ ਕਾਰਨ ਉਹ ਬ੍ਰਿਟਿਸ਼ ਫੌਜ ਨਾਲ ਮਿਲ ਗਏ।

ਬ੍ਰਿਟਿਸ਼ ਫੋਜ ਨੇ ਮਹਾਰਾਂ ਨੂੰ ਟ੍ਰੇਨਿੰਗ ਦਿੱਤੀ ਅਤੇ ਪੇਸ਼ਵਾ ਦੇ ਖ਼ਿਲਾਫ਼ ਲੜਣ ਲਈ ਪ੍ਰੇਰਿਆ।

ਮਰਾਠਾ ਸ਼ਕਤੀ ਦੇ ਨਾਂਅ 'ਤੇ ਜੋ ਬ੍ਰਾਹਮਣਾਂ ਦੀ ਪੇਸ਼ਵਾਈ ਸੀ, ਇਹ ਲੜਾਈ ਦਰਅਸਲ ਉਨ੍ਹਾਂ ਦੇ ਖ਼ਿਲਾਫ਼ ਸੀ ਅਤੇ ਮਹਾਰਾਂ ਨੇ ਉਨ੍ਹਾਂ ਨੂੰ ਹਰਾਇਆ। ਇਹ ਮਰਾਠਿਆਂ ਖ਼ਿਲਾਫ਼ ਤਾਂ ਬਿਲਕੁਲ ਨਹੀਂ ਸੀ।

ਕਾਂਬਲੇ ਕਹਿੰਦੇ ਹਨ ਕਿ ਮਰਾਠਿਆਂ ਦਾ ਨਾਂਅ ਇਸ ਵਿੱਚ ਇਸ ਲਈ ਲਿਆਂਦਾ ਜਾਂਦਾ ਹੈ ਕਿਉਂਕਿ ਬ੍ਰਾਹਮਣਾਂ ਨੇ ਮਰਾਠਿਆਂ ਨਾਲ ਪੇਸ਼ਵਾਈ ਖੋਹੀ ਸੀ। ਇਹ ਆਖ਼ਰੀ ਪੇਸ਼ਵਾ ਤਾਕਤ ਸੀ ਅਤੇ ਬ੍ਰਿਟਿਸ਼ ਉਨ੍ਹਾਂ ਨੂੰ ਹਰਾਉਣਾ ਚਾਹੁੰਦੇ ਸਨ।

ਇਸ ਲਈ ਬ੍ਰਿਟਿਸ਼ ਫੌਜ ਨੇ ਮਹਾਰਾਂ ਦਾ ਸਾਥ ਦਿੱਤਾ ਅਤੇ ਪੇਸ਼ਵਾ ਰਾਜ ਖ਼ਤਮ ਕਰ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)