ਅੰਮ੍ਰਿਤਸਰ: ਚੀਫ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਦੇ ਬੇਟੇ ਨੇ ਕੀਤੀ ਖੁਦਕੁਸ਼ੀ

Inderpreet Image copyright BBC/Ravinder Singh Robin

ਚੀਫ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਨੇ ਅੱਜ ਅੰਮ੍ਰਿਤਸਰ ਵਿੱਚ ਖੁਦਕੁਸ਼ੀ ਕਰ ਲਈ।

ਸਥਾਨਕ ਰਿਪੋਰਟਰ ਰਵਿੰਦਰ ਸਿੰਘ ਰੌਬਿਨ ਦੇ ਮੁਤਾਬਕ, ਪੁਲਿਸ ਦੇ ਕਿਹਾ ਕਿ, ਇੰਦਰਪ੍ਰੀਤ ਸਿੰਘ ਚੱਢਾ ਆਪਣੀ ਗੱਡੀ ਵਿੱਚ ਏਅਰਪੋਰਟ ਰੋਡ ਤੇ ਗ੍ਰੀਨ ਏਕੜ ਕਲੋਨੀ ਦੇ ਨੇੜੇ ਗਏ।

ਉੱਥੇ ਉਨ੍ਹਾਂ ਨੇ ਆਪਣੇ ਡਰਾਈਵਰ ਨੂੰ ਗੱਡੀ 'ਚੋਂ ਉਤਰਨ ਲਈ ਕਿਹਾ ਅਤੇ ਫੇਰ ਖੁਦ ਨੂੰ ਗੋਲੀ ਮਾਰ ਲਿੱਤੀ।

ਅਮਰੀਕਾ 'ਚ ਸਿੱਖਾਂ 'ਤੇ ਹਮਲੇ ਕਦੋਂ ਤੱਕ?

ਸਿੱਖ ਨੇਤਾ ਨੂੰ 'ਅੱਤਵਾਦੀ' ਕਿਉਂ ਕਿਹਾ ਗਿਆ?

ਕੁਝ ਦਿਨ ਪਹਿਲਾਂ ਪੁਲਿਸ ਨੇ ਇੰਦਰਪ੍ਰੀਤ ਅਤੇ ਚਰਨਜੀਤ ਤੇ ਇੱਕ ਔਰਤ ਦੇ ਜਿਨਸੀ ਸੋਸ਼ਣ ਦਾ ਕੇਸ ਦਰਜ ਕੀਤਾ ਸੀ।

ਪੁਲਿਸ ਨੂੰ ਇੰਦਰਜੀਤ ਦੁਆਰਾ ਲਿਖਿਆ ਇੱਕ ਪੱਤਰ ਵੀ ਮਿਲਿਆ ਹੈ।

ਕੀ ਹੈ ਮਾਮਲਾ

ਦਸੰਬਰ 26, 2017 ਨੂੰ ਇੱਕ ਵੀਡੀਓ ਜਿਸ ਵਿੱਚ ਕਥਿਤ ਤੌਰ ਤੇ ਚਰਨਜੀਤ ਇੱਕ ਔਰਤ ਦਾ ਸੋਸ਼ਣ ਕਰ ਰਹੇ ਹਨ ਵਾਈਰਲ ਹੋ ਗਈ।

ਇਸ ਤੋਂ ਬਾਅਦ ਉਹ ਔਰਤ, ਜੋ ਇੱਕ ਸਕੂਲ ਦੀ ਪ੍ਰਿੰਸੀਪਲ ਹੈ, ਨੇ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ।

ਪੁਲਿਸ ਨੇ ਚਰਨਜੀਤ ਤੇ ਇੰਦਰਪ੍ਰੀਤ ਦੇ ਖਿਲਾਫ਼ ਕੇਸ ਦਰਜ ਕੀਤਾ। ਪੁਲਿਸ ਦੀ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਇਸ ਮਾਮਲੇ ਦੀ ਜਾਂਚ ਕਰ ਕਹੀ ਹੈ।

ਕੋਰਟ ਨੇ ਇੰਦਰਪ੍ਰੀਤ ਨੂੰ ਬੇਲ ਦੇ ਦਿੱਤੀ ਸੀ ਅਤੇ ਉਹ ਪੁਲਿਸ ਦੀ ਜਾਂਚ ਵਿੱਚ ਸ਼ਾਮਲ ਹੋ ਗਏ। ਚਰਨਜੀਤ ਅਜੇ ਫਰਾਰ ਹਨ।

ਕੇਸ ਦਰਜ ਹੋਣ ਤੋਂ ਬਾਅਦ ਦੋਨਾਂ ਨੂੰ ਚੀਫ ਖ਼ਾਲਸਾ ਦੀਵਾਨ ਤੋਂ ਕਢ ਦਿੱਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ