ਸੋਸ਼ਲ: 'ਕੁਲਭੂਸ਼ਣ ਦਾ ਵੀਡੀਓ ਧਿਆਨ ਭਟਕਾਉਣ ਲਈ ਇਸਤੇਮਾਲ ਕੀਤਾ'

ਕੁਲਭੂਸ਼ਣ ਜਾਧਵ Image copyright Getty Images

ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਦਾ ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ। ਪਾਕਿਸਤਾਨ ਦੇ ਫੌਰਨ ਆਫਿਸ ਨੇ ਇਹ ਵੀਡੀਓ ਜਾਰੀ ਕੀਤਾ, ਜਿਸ ਦੀ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ।

ਪਾਕਿਸਤਾਨ ਦਾ ਦਾਅਵਾ ਹੈ ਕਿ ਜਾਧਵ ਭਾਰਤੀ ਜਸੂਸ ਹੈ, ਪਰ ਭਾਰਤ ਨੇ ਇਸ ਤੋਂ ਇਨਕਾਰ ਕੀਤਾ ਹੈ।

ਜਾਧਵ ਨੂੰ ਪਾਕਿਸਤਾਨ ਨੇ ਮੌਤ ਦੀ ਸਜ਼ਾ ਸੁਣਾਈ ਸੀ ਜਿਸ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਹੁਕਮਾਂ ਤੋਂ ਬਾਅਦ ਰੋਕਿਆ ਗਿਆ।

BBC SPECIAL: 'ਅਮਰੀਕਾ ਨਹੀਂ ਸਾਡਾ ਮਸਲਾ ਭਾਰਤ ਨਾਲ ਹੈ'

ਹਾਫ਼ਿਜ਼ ਸਈਦ 'ਤੇ ਕਿਉਂ ਹੋਈ ਕਾਰਵਾਈ?

ਨਵਾਂ ਵੀਡੀਓ ਜਾਰੀ ਕਰਦੇ ਹੋਏ ਪਾਕਿਸਤਾਨ ਦਾ ਦਾਅਵਾ ਹੈ ਕਿ ਕੁਲਭੂਸ਼ਣ ਨੇ ਕਿਹਾ, ''ਮੈਂ ਆਪਣੀ ਮਾਂ ਅਤੇ ਵਹੁਟੀ ਦੀਆਂ ਅੱਖਾਂ ਵਿੱਚ ਡਰ ਵੇਖਿਆ। ਡਰ ਕਿਸ ਗੱਲ ਦਾ? ਜੋ ਹੋਣਾ ਸੀ ਉਹ ਹੋ ਗਿਆ। ਉਹ ਡਰੇ ਹੋਏ ਸਨ।''

ਉਨ੍ਹਾਂ ਇਹ ਵੀ ਕਿਹਾ, ''ਜਿਹੜਾ ਭਾਰਤੀ ਅਧਿਕਾਰੀ ਉਨ੍ਹਾਂ ਨਾਲ ਆਇਆ ਸੀ, ਉਹ ਮੇਰੀ ਮਾਂ ਤੇ ਚੀਖ ਰਿਹਾ ਸੀ। ਮੈਂ ਉਸ ਨੂੰ ਆਪਣੀ ਮਾਂ 'ਤੇ ਚੀਖਦੇ ਹੋਏ ਵੇਖਿਆ। ਇਹ ਮੁਲਾਕਾਤ ਸਕਾਰਾਤਮਕ ਸੀ, ਤਾਕਿ ਮੈਂ ਅਤੇ ਮੇਰੀ ਮਾਂ ਖੁਸ਼ ਹੋ ਸਕਣ।''

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਵੀਡੀਓ 'ਤੇ ਟਿੱਪਣੀ ਕੀਤੀ।

ਉਨ੍ਹਾਂ ਕਿਹਾ, ''ਇਹ ਕੋਈ ਨਵੀਂ ਗੱਲ ਨਹੀਂ ਹੈ। ਪਾਕਿਸਤਾਨ ਵੀਡੀਓ ਰਾਹੀਂ ਜ਼ਬਰਦਸਤੀ ਆਪਣੀਆਂ ਗੱਲਾਂ ਰੱਖ ਰਿਹਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਇਹਸਾਸ ਹੋਣਾ ਚਾਹੀਦਾ ਹੈ ਕਿ ਇਸ ਦਾ ਕੋਈ ਫਾਇਦਾ ਨਹੀਂ ਹੈ।''

'' ਪਾਕਿਸਤਾਨ ਨੂੰ ਆਪਣੀਆਂ ਅੰਤਰਰਾਸ਼ਟ੍ਰੀ ਜ਼ਿੰਮੇਵਾਰੀਆਂ ਪੂਰੀ ਕਰਨੀਆਂ ਚਾਹੀਦੀਆਂ ਹਨ ਅਤੇ ਇੱਕ ਭਾਰਤੀ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਨਹੀਂ ਕਰਨਾ ਚਾਹੀਦਾ।''

ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਇਸ ਗੱਲ ਲਈ ਪਾਕਿਸਤਾਨ ਦੀ ਨਿੰਦਾ ਕੀਤੀ।

ਕੁਲਭੂਸ਼ਣ ਜਾਧਵ ਸਪੋਰਟ ਟਵਿੱਟਰ ਹੈਂਡਲ ਨੇ ਲਿਖਿਆ, ''ਕਿੰਨੀ ਦੇਰ ਪਾਕਿਸਤਾਨ ਇਸ ਬੇਕਸੂਰ ਆਦਮੀ ਤੋਂ ਜ਼ਬਰਦਸਤੀ ਇਹ ਸਭ ਕਰਾਉਂਦਾ ਰਹੇਗਾ। ਇਹ ਵਿਸ਼ਵਾਸ ਕਰਨ ਲਾਇਕ ਨਹੀਂ ਹੈ।''

ਜਾਗਰਿਤੀ ਸ਼ੁਕਲਾ ਨੇ ਟਵੀਟ ਕੀਤਾ, ''ਇਹ ਵੀਡੀਓ ਨਕਲੀ ਹੈ ਅਤੇ ਧਿਆਨ ਭਟਕਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।''

ਅਨਮੋਲ ਕਟਿਆਰ ਨੇ ਲਿਖਿਆ, ''ਕੀ ਤੁਹਾਨੂੰ ਸੱਚ ਵਿੱਚ ਲੱਗਦਾ ਹੈ ਕਿ ਜਿਸ ਆਦਮੀ ਤੇ ਜਸੂਸ ਹੋਣ ਦਾ ਇਲਜ਼ਾਮ ਹੈ ਉਹ ਆਪਣੇ ਦੇਸ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰੇਗਾ। ਪਾਕਿਸਤਾਨ ਖੁਦ ਦਾ ਮਜ਼ਾਕ ਬਣਾ ਰਿਹਾ ਹੈ।''

ਦੂਜੀ ਤਰਫ ਪਾਕਿਸਤਾਨੀ ਨਾਗਰਿਕ ਵੀ ਆਪਣੀ ਰਾਏ ਸਾਂਝੀ ਕਰ ਰਹੇ ਹਨ।

ਸਲਮਾਨ ਰਜ਼ਾ ਹਾਸ਼ਮੀ ਲਿਖਦੇ ਹਨ, ''ਜੇ ਭਾਰਤੀ ਮਰਨ ਤਾਂ ਅਜਮਲ ਕਸਾਬ ਅੱਤਵਾਦੀ ਅਤੇ ਜੇ ਪਾਕਿਸਤਾਨੀ ਮਰਨ ਤਾਂ ਕੁਲਭੂਸ਼ਣ ਬੇਗੁਨਾਹ। ਉਸਨੇ ਕਬੂਲਿਆ ਹੈ ਕਿ ਉਸਨੇ ਪਾਕਿਸਤਾਨ ਵਿੱਚ ਬੰਬ ਧਮਾਕੇ ਕੀਤੇ ਹਨ।''

ਕੁਲਭੂਸ਼ਣ ਦੀ ਮਾਂ ਅਤੇ ਵਹੁਟੀ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਮਿਲਣ ਇਸਲਾਮਾਬਾਦ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ