AAP 'ਚ ਕਿਸ ਨੂੰ ਕਟੱਪਾ ਕਹਿ ਗਏ ਕੁਮਾਰ ਵਿਸ਼ਵਾਸ?

KUMAR VISHWAS Image copyright Getty Images

ਦਿੱਲੀ ਤੋਂ ਰਾਜ ਸਭਾ ਦੀਆਂ ਤਿੰਨ ਸੀਟਾਂ ਉੱਤੇ ਟਿਕਟ ਵੰਡ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਘਮਸਾਣ ਜਾਰੀ ਹੈ।

ਪਾਰਟੀ ਦੇ ਸੀਨੀਅਰ ਆਗੂ ਗੋਪਾਲ ਰਾਏ ਵੱਲੋਂ ਇਲਜ਼ਾਮ ਲਾਇਆ ਗਿਆ ਕਿ ਪਾਰਟੀ ਆਗੂ ਕੁਮਾਰ ਵਿਸ਼ਵਾਸ ਨੇ ਦਿੱਲੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਸੀ।

ਜਵਾਬ ਵਿੱਚ ਕੁਮਾਰ ਵਿਸ਼ਵਾਸ ਨੇ ਗੋਪਾਲ ਰਾਏ ਨੂੰ ਪਾਰਟੀ ਦਾ ਕਟੱਪਾ ਦੱਸਦੇ ਹੋਏ ਕਿਹਾ ਕਿ ਇਸ ਮਾਹਿਸ਼ਮਤੀ ਸਾਮਰਾਜ ਦੀ ਸ਼ਿਵਗਾਮੀ ਦੇਵੀ ਕੋਈ ਹੋਰ ਹੈ।

'ਹੁਣ ਤੱਕ ਕਿਉਂ ਚੁੱਪ ਸੀ ਕੇਜਰੀਵਾਲ'

ਸੋਸ਼ਲ: ਕੇਜਰੀਵਾਲ ਦੀ ਕਾਰ ਵੇਚ ਕੇ ਪਟਾਕੇ ਖਰੀਦੋਗੇ ?

ਉਹ ਇੱਥੇ ਮਸ਼ਹੂਰ ਫ਼ਿਲਮ ਬਾਹੂਬਲੀ ਦੇ ਕਿਰਦਾਰਾਂ ਜ਼ਰੀਏ ਇਲਜ਼ਾਮ ਲਾ ਰਹੇ ਸੀ। ਫ਼ਿਲਮ ਵਿੱਚ ਕਟੱਪਾ ਮਾਹਿਸ਼ਮਤੀ ਸਾਮਰਾਜ ਦਾ ਵਫ਼ਾਦਾਰ ਸੈਨਾਪਤੀ ਹੈ, ਜੋ ਸ਼ਿਵਗਾਮੀ ਦੇ ਹਰ ਹੁਕਮ ਦਾ ਪਾਲਣ ਕਰਦਾ ਹੈ।

'ਕਿਮ ਜੋਂਗ ਤੋਂ ਦੁਨੀਆਂ ਪਰੇਸ਼ਾਨ'

ਕੁਮਾਰ ਵਿਸ਼ਵਾਸ ਨੇ ਆਪਣੇ ਬਿਆਨ ਵਿੱਚ ਕਿਹਾ, "ਦਿੱਲੀ ਦੇ ਵਿਧਾਇਕ ਅਤੇ ਮੰਤਰੀ ਗੋਪਾਲ ਰਾਏ ਦੀ ਅੱਜ ਸੱਤ ਮਹੀਨੇ ਬਾਅਦ ਕੁੰਭਕਰਣੀ ਨੀਂਦ ਖੁੱਲ੍ਹੀ ਹੈ, ਪਾਰਟੀ ਨੇ ਉਸ ਦੇ ਬਿਆਨ ਤੋਂ ਕੰਨੀ ਕੱਟ ਲਈ ਹੈ।"

"ਦਰਅਸਲ ਇਸ ਮਾਹਿਸ਼ਮਤੀ ਦੀ ਸ਼ਿਵਗਾਮੀ ਦੇਵੀ ਕੋਈ ਹੋਰ ਹੈ, ਹਰ ਵਾਰੀ ਨਵੇਂ ਕਟੱਪਾ ਪੈਦਾ ਕੀਤੇ ਜਾਂਦੇ ਹਨ। ਮੇਰੀ ਉਨ੍ਹਾਂ ਨੂੰ ਬੇਨਤੀ ਹੈ ਕਿ ਨਵੇਂ-ਨਵੇਂ ਕਾਂਗਰਸ ਅਤੇ ਭਾਜਪਾ ਤੋਂ ਆਏ ਹੋਏ ਜੋ 'ਗੁਪਤਾਜ਼' ਹਨ ਉਨ੍ਹਾਂ ਦੇ ਯੋਗਦਾਨ ਦਾ ਕੁਝ ਦਿਨ ਅਨੰਦ ਲਓ।"

Image copyright Getty Images

ਦਰਅਸਲ ਆਮ ਆਦਮੀ ਪਾਰਟੀ ਨੇ ਰਾਜ ਸਭਾ ਭੇਜੇ ਜਾਣ ਲਈ ਸੰਜੇ ਸਿੰਘ, ਸੁਸ਼ੀਲ ਗੁਪਤਾ ਅਤੇ ਐੱਨਡੀ ਗੁਪਤਾ ਦੇ ਨਾਮ ਤੈਅ ਕੀਤੇ ਹਨ।

ਅੰਦੋਲਨ ਨਾਲ ਸ਼ੁਰੂ ਤੋਂ ਜੁੜੇ ਰਹੇ ਆਪਣੇ ਆਗੂਆਂ ਦੀ ਅਣਦੇਖੀ ਕਰਕੇ 'ਬਾਹਰੀ ਗੁਪਤਾਵਾਂ' ਨੂੰ ਚੁਣਨ ਲਈ ਪਾਰਟੀ ਦੀ ਅਲੋਚਨਾ ਵੀ ਹੋ ਰਹੀ ਹੈ।

ਸਭ ਤੋਂ ਜ਼ਿਆਦਾ ਵਿਵਾਦ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਛੱਡ ਕੇ ਪਾਰਟੀ ਵਿੱਚ ਆਏ ਸੁਸ਼ੀਲ ਗੁਪਤਾ ਦੇ ਨਾਮ ਉੱਤੇ ਹੈ। ਕੁਮਾਰ ਵਿਸ਼ਵਾਸ ਵੀ ਆਪਣੀ ਅਣਦੇਖੀ ਕੀਤੇ ਜਾਣ ਤੋਂ ਨਰਾਜ਼ ਹੈ।

ਸਮੋਗ 'ਤੇ ਕੈਪਟਨ-ਕੇਜਰੀਵਾਲ ਦੀ ਜੰਗ

ਅਕਾਲੀ ਦਲ, ਕਾਂਗਰਸ ਤੇ ਆਪ ਕਿਉਂ ਹੋਏ ਇੱਕ-ਸੁਰ?

ਉਨ੍ਹਾਂ ਨੇ ਕਿਹਾ, "ਹੁਣ ਲਾਸ਼ਾਂ ਦੇ ਨਾਲ ਛੇੜਛਾੜ ਨਾ ਕਰਨ, ਪਿਛਲੀ ਵਾਰੀ ਬਾਬਰਪੁਰ ਵਿੱਚ ਰੈਲੀਆਂ ਕਰਕੇ ਮੈਂ ਉਨ੍ਹਾਂ ਨੂੰ (ਗੋਪਾਲ ਰਾਏ) ਜਿਤਾਉਣ ਗਿਆ ਸੀ। ਇਸ ਵਾਰੀ ਸੁਸ਼ੀਲ ਗੁਪਤਾ ਜੀ ਦੀ ਰੈਲੀ ਕਰਵਾਓ, ਉੱਥੋਂ ਸੰਸਦ ਮੈਂਬਰ ਬਣਨ ਪ੍ਰਧਾਨ ਮੰਤਰੀ ਬਣਨ।"

ਉਨ੍ਹਾਂ ਨੇ ਕਿਹਾ, "ਕਿਮ ਜੋਂਗ ਨੇ ਬਹੁਤ ਤੰਗ ਕਰ ਰੱਖਿਆ ਹੈ ਦੁਨੀਆਂ ਨੂੰ, ਲੱਗੇ ਹੱਥ ਉਹ ਯੂਐੱਨ ਦੇ ਪ੍ਰਧਾਨ ਵੀ ਬਣ ਜਾਣ, ਥੋੜੀ ਵਿਸ਼ਵ ਸ਼ਾਂਤੀ ਵੀ ਹੋ ਜਾਵੇਗੀ।"

ਗੋਪਾਲ ਰਾਏ ਨੇ ਵਿਸ਼ਵਾਸ 'ਤੇ ਲਾਏ ਇਲਜ਼ਾਮ

ਇਸ ਤੋਂ ਪਹਿਲਾਂ ਵੀਰਵਾਰ ਨੂੰ ਗੋਪਾਲ ਰਾਏ ਨੇ ਫੇਸਬੁੱਕ ਲਾਈਵ ਜ਼ਰੀਏ ਕੁਮਾਰ ਵਿਸ਼ਵਾਸ ਉੱਤੇ ਪਾਰਟੀ ਦੇ ਖਿਲਾਫ਼ ਕੰਮ ਕਰਨ ਦੇ ਇਲਜ਼ਾਮ ਲਾਏ ਸੀ।

Image copyright GoPAL RAI/FACEBOOK

ਉਨ੍ਹਾਂ ਨੇ ਕਿਹਾ, "ਜਦੋਂ ਪਾਰਟੀ ਜਿੱਤ ਕੇ ਦਿੱਲੀ ਦੀ ਸੱਤਾ ਵਿੱਚ ਆਈ ਤਾਂ ਅਸੀਂ ਰਾਜ ਸਭਾ ਜਾਣ ਵਾਲੇ ਨਾਮਾਂ ਉੱਤੇ ਵਿਚਾਰ ਕੀਤਾ ਸੀ। ਇੰਨ੍ਹਾਂ ਨਾਮਾਂ ਵਿੱਚ ਸਭ ਤੋਂ ਪਹਿਲਾ ਨਾਮ ਕੁਮਾਰ ਵਿਸ਼ਵਾਸ ਦਾ ਹੀ ਸੀ, ਇਹ ਗੱਲ ਉਨ੍ਹਾਂ ਨੂੰ ਦੱਸ ਵੀ ਦਿੱਤੀ ਗਈ ਸੀ।"

"ਐੱਮਸੀਡੀ ਚੋਣ ਤੋਂ ਬਾਅਦ ਜਿਸ ਤਰ੍ਹਾਂ ਸਰਕਾਰ ਨੂੰ ਡੇਗਣ ਲਈ ਸਾਜਿਸ਼ ਰਚੀ ਗਈ, ਉਨ੍ਹਾਂ ਚੋਣਾਂ ਦੌਰਾਨ ਹੀ ਕੁਮਾਰ ਵਿਸ਼ਵਾਸ ਨੇ ਇੱਕ ਵੀਡੀਓ ਜਾਰੀ ਕਰ ਕੇ ਅਰਵਿੰਦ ਕੇਜਰੀਵਾਲ ਉੱਤੇ ਹਮਲਾ ਕੀਤਾ।"

ਗੋਪਾਲ ਰਾਏ ਨੇ ਇਲਜ਼ਾਮ ਲਾਇਆ ਕਿ ਪਾਰਟੀ ਨੂੰ ਲਗਾਤਾਰ ਤੋੜਨ ਦੀਆਂ ਸਾਜਿਸ਼ਾਂ ਦੇ ਕੇਂਦਰ ਵਿੱਚ ਸਨ ਕੁਮਾਰ ਵਿਸ਼ਵਾਸ।

ਕੁਮਾਰ ਵਿਸ਼ਵਾਸ ਦੀ ਪਾਰਟੀ ਅਗੁਵਾਈ ਨਾਲ ਤਣਾਅ ਸਪਸ਼ਟ ਹੈ, ਪਰ ਹੁਣ ਤੱਕ ਉਨ੍ਹਾਂ ਨੇ ਪਾਰਟੀ ਨਹੀਂ ਛੱਡੀ ਹੈ ਅਤੇ ਨਾ ਹੀ ਪਾਰਟੀ ਨੇ ਉਨ੍ਹਾਂ ਨੂੰ ਕੱਢਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)